ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

13 Mar 2017

ਅਜੇ ਦਿਨ ਬਾਕੀ ਹੈ

ਸੂਰਜ ਚੜਿਆ ਤੇ ਦਿਨ ਖਿੜਿਆ 
ਧੁੱਪ ਦੀ ਆਸ ਮੈਂ ਲਾਈ ।
ਕਰ ਸ਼ਿੰਗਾਰ ਮੈਂ ਵਿਹੜੇ ਬੈਠੀ 
ਰਹਿਮ ਕਰੇ ਖੁਦਾਈ ।
ਅੰਦਰ ਬਾਹਰ ਮੈਂ ਭੱਜੀ ਫਿਰਦੀ 
ਕੰਨ ਬਾਹਰ ਦੇ ਬੂਹੇ 
ਗਲੀ 'ਚ ਖੜਕਾ ਦਿਲ ਧੜਕਾਵੇ
ਲੱਗੇ ਕੁੰਡੀ ਖੜਕਾਈ ।
ਕੀ ਸਮੇਂ ਨੂੰ ਭੈੜਾ ਆਖਾਂ 
ਦੋਸ਼ ਦੇਵਾਂ ਨਾ ਲੋਕੀਂ 
ਚੰਦਰੀ ਬਿਰਹਨ ਸੁਪਨੇ ਦੇਖੇ 
ਹੱਸੇ ਦੇਖ ਲੋਕਾਈ ।
ਜਿੰਨ ਰਾਹਾਂ 'ਤੇ ਫੁੱਲ ਉੱਗਾਏ
ਕਿਸ ਪੈਰਾਂ ਨੇ ਮਿੱਧੇ 
ਭਰ ਭਰ ਬੁੱਕਾਂ ਖੇਹ ਤੇ ਮਿੱਟੀ 
ਫੁੱਲਾਂ ਉੱਤੇ ਪਾਈ ।
ਛੱਡ ਨਾ ਹੋਵੇ ਯਾਰ ਦਾ ਖਹਿੜਾ
ਚਾਹੇ ਲੱਖ ਅੱਗਾਂ 'ਤੇ ਲੇਟਾਂ 
ਸਾਹਾਂ ਵਿੱਚ ਉਡੀਕ ਪਰੋ ਕੇ 
ਮੈਂ ਵੀ ਖੇਡ ਰਚਾਈ। 
ਘਰਾਂ ਨੂੰ ਉੱਡੇ ਪੰਖ -ਪੰਖੇਰੂ 
ਤਨ ਮਨ ਨੂੰ ਸਮਝਾਵਾਂ 
ਖੜ ਦਹਿਲੀਜ਼ੇ ,ਮੈਂ ਉਡੀਕਾਂ 
ਰਾਤ ਅਜੇ ਨਹੀਂ ਆਈ ।

ਦਿਲਜੋਧ ਸਿੰਘ 
(ਯੂ. ਐਸ. ਏ. )

ਨੋਟ : ਇਹ ਪੋਸਟ ਹੁਣ ਤੱਕ 55 ਵਾਰ ਪੜ੍ਹੀ ਗਈ ਹੈ।

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ