ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

15 Mar 2017

ਨਾਜ਼ੁਕ ਗੁੱਡੀ (ਮਿੰਨੀ ਕਹਾਣੀ)

Image result for doll with pink frockਛਿੰਦੀ ਆਪਣੀ ਪੰਜ -ਛੇ ਮਹੀਨਿਆਂ ਦੀ ਬੱਚੀ ਦੇ ਮੱਥੇ 'ਤੇ ਹੱਥ ਲਾ -ਲਾ ਵੇਖਦੀ। ਕਦੇ ਪੱਟੀਆਂ ਤੇ ਪਲਸਤਰ ਲੱਗੀ ਲੱਤ 'ਤੇ ਪੋਲਾ ਜਿਹਾ ਹੱਥ ਫੇਰਦੀ। ਉਸ ਦੇ ਤੋਤਲੇ ਬੋਲਾਂ ਦਾ ਹੁੰਗਾਰਾ ਤਾਂ ਭਰਦੀ ਪਰ ਬੇਵੱਸ ਹੋਈ ਆਪਣੀ ਬੁੱਕਲ਼ 'ਚ ਨਾ ਲੈ ਸਕਦੀ। ਕਿਸੇ ਵਿਗਾੜ ਕਾਰਨ ਬੱਚੀ ਦੀ ਪੱਟ ਹੱਡੀ ਦੀ ਸਿਰੀ ਤੇ ਚੂਲਾ ਖੁੱਤੀ ਕਿਨਾਰੇ ਤੋਂ ਹੱਡੀ ਭੁਰ ਗਈ ਸੀ । ਛੋਟੀ ਹੋਈ ਲੱਤ ਦੇ ਇਲਾਜ ਲਈ ਹੁੰਦੇ ਲੜੀਵਾਰ ਅਪ੍ਰੇਸ਼ਨਾਂ 'ਚ ਕਦੇ ਖਿੱਚ ਲਾਈ ਜਾਂਦੀ ਤੇ ਕਦੇ ਪੱਤੀ -ਪੇਚ ਲਗਾ ਕੇ ਜੋੜਿਆ ਜਾਂਦਾ। ਬੱਚੀ ਦੇ ਨਾਲ - ਨਾਲ ਮਾਂ ਵੀ ਇੰਤਹਾ ਪੀੜ 'ਚੋਂ ਲੰਘ ਰਹੀ ਸੀ। 
ਛਿੰਦੀ ਨੂੰ ਪੱਟੀਆਂ 'ਚ ਲਿਪਟੀ ਲਾਡੋ ਆਪਣੀ ਸਾਂਭ ਕੇ ਰੱਖੀ ਹੋਈ ਉਸ ਗੁਲਾਬੀ ਫ਼ਰਾਕ ਵਾਲ਼ੀ ਗੁੱਡੀ ਵਾਂਗ ਲੱਗਦੀ ਜਿਹੜੀ ਪਾਪਾ ਜੀ ਨੇ ਬਚਪਨ 'ਚ ਉਸ ਨੂੰ ਲਿਆ ਕੇ ਦਿੱਤੀ ਸੀ। ਉਹ ਗੁੱਡੀ ਨੂੰ ਕੁੱਛੜ ਚੁੱਕ ਕੇ ਭੱਜੀ ਫਿਰਨਾ ਲੋਚਦੀ। ਪਤਲੀ ਤੇ ਨਾਜ਼ੁਕ ਜਿਹੀ ਗੁੱਡੀ ਮਤਾਂ ਟੁੱਟ ਹੀ ਨਾ ਜਾਵੇ, ਉਹ ਝੱਟ ਹੀ ਡੱਬੇ 'ਚ ਸਾਂਭ ਦਿੰਦੀ। ਟੀਸ ਪਰੁੰਨੇ ਹਾਲਾਤਾਂ ਦੀ ਮੁਥਾਜ ਬਣੀ, ਅੱਜ ਉਸ ਦੀ ਓਹੀਓ ਹਾਲਤ ਸੀ।   
ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 209 ਵਾਰ ਪੜ੍ਹੀ ਗਈ ਹੈ।

10 comments:

 1. ਜਗਰੂਪ ਕੌਰ15.3.17

  ਮਮਤਾ ਦੀ ਇੰਤਹਾ ਬਿਆਨ ਕਰਦੇ ਲਫ਼ਜ , ਬਹੁਤ ਵਧੀਆ ਕਹਾਣੀ ਭੈਣ ਜੀ।

  ReplyDelete
  Replies
  1. ਮੋਹ ਦੀ ਇੰਤਹਾ ਦੇ ਰੂਬਰੂ ਹੁੰਦਿਆਂ ਕਹਾਣੀ ਪਸੰਦ ਕਰਨ ਲਈ ਤਹਿ ਦਿਲੋਂ ਧੰਨਵਾਦ ਭੈਣ ਜੀ।

   Delete
 2. ਬਹੁਤ ਵਧੀਆ ਕਹਾਣੀ ਭੈਣ ਜੀ, ਜਜਬਾਤਾਂ ਦਾ ਸੈਲਾਬ..

  ReplyDelete
  Replies
  1. ਜਜ਼ਬਾਤਾਂ ਦੇ ਸੈਲਾਬ ਸੰਗ ਵਹਿਣ ਲਈ ਸ਼ੁਕਰੀਆ ਭੈਣ ਜੀ।

   Delete
 3. ਵਾਹ। ਬੱਚੀ ਦੀ ਸਿਹਤ ਦਾ ਖ਼ਦਸ਼ਾ, ਮਾਨਸਿਕ ਜੱਦੋ ਜਹਿਦ ਅਤੇ ਤੰਦਰੁਸਤੀ ਦੀ ਆਸ ਦੀ ਦਿਲ ਟੁੰਬਵੀ ਕਹਾਣੀ ਦੀਆਂ ਮਹੀਨ ਤੰਦਾਂ ਬੜੇ ਸਹਿਜ ਭਾਅ ਗੁੱਡੀ ਦੀ ਨਾਜ਼ੁਕਤਾ ਅਤੇ ਅਤੀਤ ਨਾਲ ਦ੍ਰਿਸ਼ਟਮਾਨ ਹੁੰਦੀਆਂ ਹਨ। ਜੀਓ !

  ReplyDelete
  Replies
  1. ਕਹਾਣੀ ਦੀਆਂ ਮਹੀਨ ਤੰਦਾਂ ਦੀ ਸਹਿਜਤਾ ਤੱਕ ਅੱਪੜ ਪਸੰਦ ਕਰਨ ਲਈ ਸ਼ੁਕਰੀਆ ਅਮਰੀਕ ਜੀ।

   Delete
 4. ਏਹ ਕਹਾਣੀ ਨਾਜੁਕ ਗੱੁਡੀ ਦੇ ਨਾਲ ਨਾਲ ਮਾਂ ਦੇ ਦਿਲ 'ਚ ਉਠਦੇ ਮਮਤਾ ਭਰੇ ਭਾਵਾਂ ਨੰੂ ਵੀ ਬਿਖਾ ਗਈ ਹੈ । ਇਸ ਮਾਂ ਦੇ ਮਨ ਦਾ ਹਾਲ ਜਿੱਨਾ ਨਜਰ ਅੋਂਦਾ ਉਨੱਾ ਅਸੀਂ ਵਿਆਨ ਨਹੀ ਕਰ ਸਕਤੇ ।ਹਰਦੀਪ ਜੀ ਦੀ ਕਲਮ ਰਚਨਾ 'ਚ ਜਾਨ ਪਾਉਣ 'ਚ ਪੂਰੀ ਤਰਹ ਮਾਹਿਰ ਹੈ । ਕਿਂਉ ਕਿ ਉਹ ਲਿਖਤੇ ਵਕਤ ਆਪ ਉਸ ਪਾਤਰ ਨੂੰ ਜੀ ਰਹੀ ਹੋਤੀ ਹੈ । ਬਹੁਤ ਬੜਿਆ ਕਹਾਣੀ ਹੈ ਜੀ ਨਿੱਕੀ ਜੇਹੀ ।

  ReplyDelete
  Replies
  1. ਆਪ ਨੇ ਸਹੀ ਕਿਹਾ ਕਮਲਾ ਜੀ ਮਾਂ ਦੇ ਮਨ ਦੀ ਔਖ ਸਾਨੂੰ ਨਜ਼ਰ ਨਹੀਂ ਆਉਂਦੀ।, ਕਿਉਂਕਿ ਮਾਂ ਇੱਕ ਅਜਿਹੀ ਵਿਲੱਖਣ ਸਮਰੱਥਾ ਰੱਖਦੀ ਹੈ ਜਿਸ 'ਚ ਉਹ ਆਪਣੇ ਸਭ ਦੁੱਖ ਕੱਜ ਲੈਂਦੀ ਹੈ।

   ਆਪ ਨੇ ਮੇਰੀ ਕਲਮ ਦੀ ਸਲਾਹੁਣਾ ਕੀਤੀ ਹੈ ਜਿਸ ਲਈ ਆਪ ਜੀ ਦਾ ਤਹਿ ਦਿਲੋਂ ਧੰਨਵਾਦ।

   Delete
 5. ਮੇਰਾ ਨਿੱਜੀ ਵਿਚਾਰ: 'ਨਾਜ਼ੁਕ ਗੁੱਡੀ' ਬਾਰੇ

  ਸੰਤਾਨ ਦਾ ਦੁੱਖ ਮਮਤਾ ਨੂੰ ਸਦਾ ਹੀ ਬੇਆਰਾਮ ਚੁੱਪੀ 'ਚ ਸਹਿਣਾ ਪੈਂਦਾ ਹੈ। ਸਰੀਰਕ ਬਿਮਾਰੀ ਦਾ ਇਹ ਗੰਭੀਰ ਦੁੱਖ ਸਭ ਤੋਂ ਵਧ ਤਣਾਅ ਪੂਰਵਕ ਹੁੰਦਾ,ਜਿਸ ਕਾਰਨ ਮਾਪਿਆ ਨੂੰ ਮਾਨਸਿਕ ਪੀੜਾ ਵਿਚ
  ਪ੍ਰਭਾਵਿਤ ਕਰਦਿਆਂ, ਉਮਰ ਭਰ ਦੇ ਰੋਗਾਂ 'ਚ ਗ੍ਰਹਿਸਤ ਕਰ ਦਿੰਦਾ ਹੈ।ਅਜਿਹੀ ਮਾਨਸਿਕ ਪੀੜਾਂ ਬਹੁਤ ਮੁਸ਼ਕਲ ਨਾਲ ਕੁੱਝ ਹੱਦ ਤਕ ਤਾਂ ਸਵੀਕਾਰ ਕਰਨੀ ਹੀ ਪੈਂਦੀ ਹੈ ਪਰ ਫਿਰ ਵੀ ਇਸ ਦੇ ਫਲਸਰੂਪ ਦਿਮਾਗ਼ ਦੀ ਕਿਸੇ ਨੁੱਕਰ 'ਚ ਸਥਾਈ ਦਾਗ਼ ਛੱਡ ਜਾਂਦਾ ਹੈ।

  'ਨਾਜ਼ੁਕ ਗੁੱਡੀ' ਦੀ ਮਾਂ ਛਿੰਦੀ ਵੀ ਅਜਿਹੀ ਸਥਿਤੀ ਦੀ ਲਪੇਟ ਵਿਚ ਆਈ ਮਾਨਸਿਕ ਪੀੜਾਂ ਨੂੰ ਝੱਲਦੀ ਹੈ। ਉਸ ਦੀਆਂ ਇਨ੍ਹਾਂ ਜ਼ਿੰਦਗੀ ਭਰ ਨਾਂ ਖ਼ਤਮ ਹੋਣ ਵਾਲੀਆਂ ਪੀੜਾਂ ਨੇ ਲੇਖਕਾ ਦੇ ਮਨ ਤੇ ਕਿਨ੍ਹਾਂ ਡੂੰਘਾ ਪ੍ਰਭਾਵ ਛੱਡਿਆ ਹੈ,ਇਸ ਦਾ ਅੰਦਾਜ਼ਾ ਤਾਂ ਕਹਾਣੀ ਨੂੰ ਪੜ੍ਹਦਿਆਂ ਦਿਲ ਨੂੰ ਦੁੱਖ ਭਰੀਆਂ ਛੁਹ ਦੀਆਂ ਪਰਤਾ ਦਾ ਸਹਿਜੇ ਹੀ ਸ਼ਬਦ ਬਿਆਨੀ ਤੋਂ ਪਤਾ ਲੱਗ ਜਾਂਦਾ ਹੈ। ਅਜਿਹੀਆਂ ਮਨ ਭਾਵਨਾਵਾਂ ਦਾ ਮਹੱਤਵ ਪੂਰਵਕ ਵਿਸ਼ਲੇਸ਼ਣ ਮਨੋਵਿਗਿਆਨਕ ਸਥਿਤੀ ਨੂੰ ਮਿੰਨੀ ਕਹਾਣੀ ਦਾ ਰੂਪ ਵਿਚ ਪੇਸ਼ ਕਰਨ,ਕੇਵਲ ਸੁਜੱਗ ਲੇਖਕ ਹੀ ਕਰ ਸਕਦਾ ਹੈ ਅਤੇ ਇਸ ਕਾਰਜ ਨੂੰ ਡਾ. ਹਰਦੀਪ ਕੌਰ ਸੰਧੂ ਨੇ ਬਹੁਤ ਕੁਸ਼ਲਤਾ ਤੇ ਪ੍ਰਵੀਨਤਾ ਨਾਲ ਨਿਭਾਇਆ ਹੇ।
  -0-
  ਸੁਰਜੀਤ ਸਿੰਘ ਭੁੱਲਰ-16-03--2017

  ReplyDelete

 6. 'ਨਾਜ਼ੁਕਗੁੱਡੀ ' ਛਿੰਦੀ ਦੇ ਅੱਜ ਨੂੰ ਅਤੀਤ ਨਾਲ ਜੋੜਦੀ ਦਰਦ ਵਿੰਨੀ ਮਿੰਨੀ ਕਹਾਣੀ ਹੈ। ਸੁੰਦਰ ਰਚਨਾ ਹੈ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ