ਲਹਿਰਾਂ ਦੇ ਵਿੱਚ ਠੇਲ ਦੇ
ਬੇੜੀ ਸੱਧਰਾਂ ਦੀ,
ਲਹਿਰਾਂ ਦੇ ਸੰਗ ਤੂੰ ਵੀ
ਸੱਜਣਾਂ ਤਰ ਜੇਂ ਗਾ||
ਬੇੜੀ ਸੱਧਰਾਂ ਦੀ,
ਲਹਿਰਾਂ ਦੇ ਸੰਗ ਤੂੰ ਵੀ
ਸੱਜਣਾਂ ਤਰ ਜੇਂ ਗਾ||
ਜੇ ਨਿਰਮਲ ਨੀਰ ਹੋ
ਵੇਗ 'ਚ ਸੱਜਣਾਂ ਵਹਿੰਦਾ ਹੈਂ,
ਫਿਰ ਟੇਢੇ-ਮੇਢੇ ਰਾਹ ਵੀ
ਪਾਰ ਤੂੰ ਕਰ ਜੇਂ ਗਾ||
ਵੇਗ 'ਚ ਸੱਜਣਾਂ ਵਹਿੰਦਾ ਹੈਂ,
ਫਿਰ ਟੇਢੇ-ਮੇਢੇ ਰਾਹ ਵੀ
ਪਾਰ ਤੂੰ ਕਰ ਜੇਂ ਗਾ||
ਖੁਦ 'ਤੇ ਰੱਖ ਭਰੋਸਾ
ਸਿਦਕੋਂ ਡੋਲੀਂ ਨਾ,
ਫੇਰ ਭਲਾ ਤੂੰ ਦੱਸ
ਕਿ ਕਿੱਦਾਂ ਹਰ ਜੇਂ ਗਾ??
ਸਿਦਕੋਂ ਡੋਲੀਂ ਨਾ,
ਫੇਰ ਭਲਾ ਤੂੰ ਦੱਸ
ਕਿ ਕਿੱਦਾਂ ਹਰ ਜੇਂ ਗਾ??
ਤੂਫ਼ਾਨਾਂ ਨਾਲ
ਸਾਹਵੇਂ ਹੋ ਕੇ ਲਾ ਮੱਥਾ,
ਤੂੰ ਲੂਣ ਨਹੀਂ ਕਿ
ਬੂੰਦ ਪਈ ਤੋਂ ਖ਼ਰ ਜੇਂ ਗਾ||
ਸਾਹਵੇਂ ਹੋ ਕੇ ਲਾ ਮੱਥਾ,
ਤੂੰ ਲੂਣ ਨਹੀਂ ਕਿ
ਬੂੰਦ ਪਈ ਤੋਂ ਖ਼ਰ ਜੇਂ ਗਾ||
ਹਾਸੇ-ਹਉਕੇ, ਸੁੱਖ-ਦੁੱਖ
ਜ਼ਿੰਦਗੀ ਨਾਲ ਹੀ ਨੇ,
ਸੁੱਖ ਵੀ ਆਊ ਜੇ ਅੱਜ
ਦੁੱਖ ਨੂੰ ਜਰ ਜੇਂ ਗਾ||
ਜ਼ਿੰਦਗੀ ਨਾਲ ਹੀ ਨੇ,
ਸੁੱਖ ਵੀ ਆਊ ਜੇ ਅੱਜ
ਦੁੱਖ ਨੂੰ ਜਰ ਜੇਂ ਗਾ||
ਦੁੱਖ-ਦਰਦ ਕਿਸੇ ਦਾ
ਹੰਝੂਆਂ ਨਾਲ ਵਟਾ ਅਪਣੇ,
ਇੰਞ ਝੋਲੀ ਆਪਣੀ
ਖੁਸ਼ੀਆਂ, ਹਾਸੇ ਭਰ ਜੇਂ ਗਾ||
ਹੰਝੂਆਂ ਨਾਲ ਵਟਾ ਅਪਣੇ,
ਇੰਞ ਝੋਲੀ ਆਪਣੀ
ਖੁਸ਼ੀਆਂ, ਹਾਸੇ ਭਰ ਜੇਂ ਗਾ||
ਮੌਤ ਤੋਂ ਡਰ ਕੇ "ਔਲਖ਼ਾ"
ਜੀਣਾ ਛੱਡੀਂ ਨਾ,
ਨਹੀਂ ਤਾਂ ਮਰਨੋ ਪਹਿਲਾਂ ਈ
ਸੌ-ਸੌ ਵਾਰੀ ਮਰ ਜੇਂ ਗਾ||
ਜੀਣਾ ਛੱਡੀਂ ਨਾ,
ਨਹੀਂ ਤਾਂ ਮਰਨੋ ਪਹਿਲਾਂ ਈ
ਸੌ-ਸੌ ਵਾਰੀ ਮਰ ਜੇਂ ਗਾ||
ਮਨਜਿੰਦਰ ਸਿੰਘ ਔਲਖ਼
ਅੰਮ੍ਰਿਤਸਰ
ਨੋਟ : ਇਹ ਪੋਸਟ ਹੁਣ ਤੱਕ 36 ਵਾਰ ਪੜ੍ਹੀ ਗਈ ਹੈ।
ਅੰਮ੍ਰਿਤਸਰ
ਨੋਟ : ਇਹ ਪੋਸਟ ਹੁਣ ਤੱਕ 36 ਵਾਰ ਪੜ੍ਹੀ ਗਈ ਹੈ।
ਦੁੱਖ -ਸੁੱਖ ਤੇ ਹਾਸੇ -ਹਉਕਿਆਂ ਦੇ ਵਲਵਲੇਵਿਆਂ 'ਚ ਲਿਪਟੀ ਜ਼ਿੰਦ ਨੂੰ ਸੱਧਰਾਂ ਦੀ ਬੇੜੀ 'ਚ ਬੈਠਾ ਕੇ ਇਸ ਦੁਨੀਆਂ ਦੇ ਪੱਤਣਾਂ ਨੂੰ ਪਾਰ ਕਰਨ ਦਾ ਇਸ਼ਾਰਾ ਕਰਦੀ ਸੋਹਣੀ ਰਚਨਾ ਸਾਂਝੀ ਕਰਨ ਲਈ ਆਪ ਵਧਾਈ ਦੇ ਪਾਤਰ ਹੋ। ਸਫ਼ਰਸਾਂਝ ਦੇ ਰਾਹੀ ਬਣ ਸਾਂਝ ਪਾਉਣ ਲਈ ਸ਼ੁਕਰੀਆ ਮਨਜਿੰਦਰ ਸਿੰਘ ਜੀਓ।
ReplyDeleteਤਹਿ ਦਿਲੋਂ ਧੰਨਵਾਦੀ ਹਾਂ ਜੀ ਆਪ ਦਾ ਕਿ ਤੁਸਾਂ ਨੇ ਮੇਰੀ ਰਚਨਾਂ ਨੂੰ "ਸਫ਼ਰਸਾਂਝ" ਦੇ ਹਾਣ ਦਾ ਸਮਝਿਆ| ਧੰਨਵਾਦ ਜੀਓ!!
Delete