ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

27 May 2017

ਬੌਕਸਰ (ਮਿੰਨੀ ਕਹਾਣੀ)

Image result for boxer dog sketchਉਹ ਡਾਢਾ ਚਿੰਤਤ ਦਿਖਾਈ ਦੇ ਰਿਹਾ ਸੀ। ਪਹਿਲੀ ਘੰਟੀ ਵੱਜਦੇ ਹੀ ਉਸ ਨੇ ਫੋਨ ਚੁੱਕ ਲਿਆ,"ਮੈਂ ਬਿਰਧ ਆਸ਼ਰਮ ਤੋਂ ਬੋਲ ਰਿਹਾ ਹਾਂ।ਆਪ ਦਾ ਗੁਆਚੇ ਕੁੱਤੇ ਦਾ ਇਸ਼ਤਿਹਾਰ ਦੇਖਿਆ  ਸੀ । ਆਪ ਦਾ ਕੁੱਤਾ ਲੱਭ ਗਿਆ ਹੈ।"
'ਹੈਂ ! ਬੌਕਸਰ ਤੁਹਾਨੂੰ ਲੱਭ ਗਿਆ ਹੈ ? ਉਹ ਕਿੱਥੇ ਹੈ ਹੁਣ ? ਮੈਨੂੰ ਛੇਤੀ ਦੱਸੋ। ਮੈਂ ਹੁਣੇ ਲੈਣ ਆਉਂਦਾ ਹਾਂ।" ਉਹ ਹੜਬੜਾਉਂਦਾ ਹੋਇਆ ਬੇਰੋਕ ਬੋਲੀ ਜਾ ਰਿਹਾ ਸੀ। 
"ਤੁਸੀਂ ਪ੍ਰੇਸ਼ਾਨ ਨਾ ਹੋਵੋ। ਬੌਕਸਰ ਹੁਣ ਸੁਰੱਖਿਅਤ ਹੈ ਤੇ ਬੜਾ ਖੁਸ਼ ਵੀ। ਇਸ ਵਕਤ ਉਹ ਐਥੇ ਸਾਡੇ ਆਸ਼ਰਮ 'ਚ  ਤੁਹਾਡੇ ਮਾਪਿਆਂ ਨਾਲ ਖੇਡ ਰਿਹਾ ਹੈ। "
ਫੋਨ ਸੁਣਦਿਆਂ ਹੀ ਉਹ ਬੌਕਸਰ ਅਤੇ ਆਪਣੇ ਬਿਰਧ ਮਾਂ-ਬਾਪ ਨੂੰ ਆਸ਼ਰਮ 'ਚੋਂ ਲੈਣ ਤੁਰ ਪਿਆ। 

ਡਾ.  ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 420 ਵਾਰ ਪੜ੍ਹੀ ਗਈ ਹੈ। 

ਫੇਸਬੁੱਕ ਲਿੰਕ 

3 comments:

  1. Jagroop kaur27.5.17

    ਜਾਨਵਰ ਦੀ ਵਫਾਦਾਰੀ ਇਨਸਾਨ ਨੂੰ ਸਬਕ ਦੇ ਰਹੀ ਹੈ ,
    ਬਹੁਤ ਸਾਰਥਕ ਸੁਨੇਹਾ ਦਿੰਦੀ ਕਹਾਣੀ ਦਾ ਦੁਖਦ ਪਹਿਲੂ ਇਨਸਾਨ ਖੁਦਗਰਜ਼ ਹੈ ।

    ReplyDelete
  2. वाह ! बहुत सुन्दर रचना है । लानत है ऐसे बच्चों पर जो माँ बाप की जगह जानवर पर अपना प्यार लुटाते हैं । उन पर अच्छा कटाक्ष है । लेखिका ने आज की सामाजिक स्थिति को कम शब्दों मे बहुत अच्छे ढ़ंग से प्रस्तुत किया है ।बधाई हो जी ।

    ReplyDelete
  3. ਇਹ ਕਹਾਣੀ ਸਿੱਧੇ ਅਤੇ ਪ੍ਰਗਟਾਵਾਤਮਕ ਪੱਖ ਦਾ ਮਾਧਿਅਮ ਬਣ ਕੇ ਇਸ਼ਾਰਾ ਕਰਦੀ ਹੈ ਕਿ ਅੱਜ ਦੇ ਦੌਰ ਵਿਚ ਮਨੁੱਖੀ ਗੁਣਾਂ ਦੀਆ ਕਦਰਾਂ ਕੀਮਤਾਂ ਜਿਵੇਂ ਪਿਆਰ,ਸਤਿਕਾਰ, ਹਮਦਰਦੀ,ਬਜ਼ੁਰਗ ਮਾਪਿਆ ਦੀ ਸਾਂਭ ਸੰਭਾਲ ਅਤੇ ਜ਼ਿੰਮੇਵਾਰੀ ਆਦਿ ਪ੍ਰਤੀ ਘੱਟ ਰਹੀਆਂ ਹਨ ਅਤੇ ਮਨੁੱਖ ਆਪਣੇ ਨਿੱਜੀ ਸੁਖ ਆਰਾਮ ਲਈ ਵਧੇਰੇ ਸਵੈ ਕੇਂਦਰਿਤ ਹੋ ਰਹਾ ਹੈ।
    .
    ਪੰਛੀ ਜਾਂ ਜਾਨਵਰ ਮਨੁੱਖੀ ਬੋਲੀ ਭਾਵੇਂ ਸਮਝ ਨਹੀਂ ਸਕਦੇ ਪਰ ਉਹਨਾਂ ਦੀ ਅੰਦਰਲੀ ਗਿਆਨ ਸ਼ਕਤੀ ਦੀ ਇਮਾਨਦਾਰੀ ਨੂੰ ਝੁਠਲਾਇਆ ਨਹੀਂ ਜਾ ਸਕਦਾ। ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਘਟਨਾਵਾਂ ਦੇਖੀਆਂ ਹਨ, ਜਦੋਂ ਚੋਰ ਘੋੜੀਆਂ ਅਤੇ ਡੰਗਰਾਂ ਨੂੰ ਚੋਰੀ ਕਰ ਕੇ ਲੈ ਜਾਇਆ ਕਰਦੇ ਸਨ ਅਤੇ ਮੌਕਾ ਮਿਲਦਿਆਂ ਹੀ ਉਹ ਆਪਣੇ, ਪੁਰਾਣੇ ਠਿਕਾਣੇ ਨੂੰ ਲੱਭ ਕੇ ਪਿਆਰ ਦੀ ਸਾਂਝ ਰਾਹੀਂ ਆਪਣੇ ਮਾਲਕ ਕੋਲ ਵਾਪਸ ਆ ਜਾਂਦੇ ਸੀ।
    .
    ਮੈਂ ਤਾਂ ਇਸ ਕਹਾਣੀ ਵਿਚ ਇਹ ਮਹਿਸੂਸ ਕਰਦਾ ਹਾਂ ਕਿ ਬੌਕਸਰ (ਕੁੱਤਾ)- ਗਵਾਚਿਆ ਨਹੀਂ ਸੀ, ਸਗੋਂ ਉਹ ਤਾਂ ਆਪਣੇ ਸਹੀ ਮਾਲਕ 'ਬਜ਼ੁਰਗ ਮਾਪਿਆਂ ' ਦੀ ਭਾਲ ਕਰਦਾ ਕਰਦਾ ਇਸ ਬਿਰਧ ਆਸ਼ਰਮ ਤਕ ਪੁੱਜ ਗਿਆ ਹੋਵੇਗਾ।
    .
    ਕਹਾਣੀ ਦਾ ਅੰਤ ਸੁਖਾਵਾਂ ਹੈ ਤੇ ਸਿੱਖਿਆ ਦਾਇਕ ਵੀ। ਲੇਖਕਾ ਆਪਣੇ ਆਸ਼ੇ ਨੂੰ ਪ੍ਰਗਟਾਉਣ ਵਿਚ ਪੂਰਨ ਸਫਲ ਹੈ।
    .
    ਕਾਸ਼! ਅੱਸੀ ਵੀ ਇਹਨਾਂ ਬੇ-ਜ਼ਬਾਨਾਂ ਕੋਲ ਕੁੱਝ ਸਿੱਖ ਸਕੀਏ।
    -0-
    ਸੁਰਜੀਤ ਸਿੰਘ ਭੁੱਲਰ-27-05-2017

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ