ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

26 May 2017

ਸੁਪਨਾ (ਮਿੰਨੀ ਕਹਾਣੀ )

Sukhwinder Singh Sher Gill's Profile Photo, Image may contain: 1 person, hat and closeup
ਮਨਜੋਤ ਦੇ ਦਸਵੀਂ ਕਲਾਸ ਵਿ਼ੱਚੋਂ ਘੱਟ ਅੰਕ ਆਏ ਦੇਖ ਕੇ ੳੁਸ ਦੇ ਪਿਤਾ ਦਾ ਗੁੱਸਾ ਸੱਤਵੇਂ ਅਸਮਾਨ ਤੇ ਜਾ ਪੁੱਜਾ ੳੁਹ ਚੀਕ ਕੇ ਬੋਲਿਅਾ," ਤੈਨੂੰ ਪਤਾ ? ਮੇਰਾ ਸੁਪਨਾ ਸੀ ਕਿ ਤੈਨੂੰ ਡਾਕਟਰ ਬਣਾ ਕੇ ਵਿਦੇਸ਼ ਭੇਜਾਂ, ਸਭ ਖ਼ਤਮ ਕਰਕੇ ਰੱਖਤਾ ਤੂੰ "

"ਪਰ ਪਾਪਾ, ਮੈਂ ਤਾਂ ਚੰਗਾ ਹਾਕੀ ਖਿਡਾਰੀ ਬਣ ਕੇ ਦੇਸ਼ ਦਾ ਨਾਮ ਉੱਚਾ ਕਰਨਾ ਹੈ, ਤੁਸੀਂ ਮੇਰਾ ਸੁਪਨਾ ਤਾਂ ਕਦੇ ਪੁੱਛਿਅਾ ਹੀ ਨਹੀਂ "

ਮਨਜੋਤ ਨੇ ਰੋਦੇਂ ਹੋਏ ਕਿਹਾ ।ਜਵਾਬ ਸੁਣ ਕੇ ਮਾਪੇ ਸੁੰਨ ਹੋ ਗਏ

ਮਾਸਟਰ ਸੁਖਵਿੰਦਰ ਦਾਨਗੜ੍ਹ

94171-80205

ਨੋਟ : ਇਹ ਪੋਸਟ ਹੁਣ ਤੱਕ 37 ਵਾਰ ਪੜ੍ਹੀ ਗਈ ਹੈ। 

1 comment:

  1. ਕਹਾਣੀ ਬੱਚਿਆਂ ਪ੍ਰਤੀ ਸਾਡੇ ਫਰਜ਼ਾਂ ਨੂੰ ਸੁਚੇਤ ਹੋ ਕੇ ਵਾਚਣ ਦਾ ਸੁਨੇਹਾ ਦਿੰਦੀ ਹੈ। ਸਹੀ ਹੈ ਕਿ ਅਸੀਂ ਆਪਣੇ ਬੱਚਿਆਂ ਦਾ ਸਹੀ ਮਾਰਗ ਦਰਸ਼ਨ ਕਰਦੇ ਹੋਏ ਉਨ੍ਹਾਂ ਨੂੰ ਆਪਣੇ ਵਿਸ਼ਵਾਸ਼ 'ਚ ਲੈ ਕੇ ਉਨ੍ਹਾਂ ਪ੍ਰਤੀ ਕੋਈ ਫੈਸਲਾ ਲਈਏ। ਵੈਸੇ ਮਾਪੇ ਕਦੇ ਵੀ ਬੱਚਿਆਂ ਦਾ ਬੁਰਾ ਨਹੀਂ ਸੋਚਦੇ। ਬੱਸ ਉਨ੍ਹਾਂ ਨੂੰ ਵਿਸ਼ਵਾਸ਼ 'ਚ ਲੈ ਕੇ ਚੱਲਣ ਦੀ ਲੋੜ ਹੈ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ