ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

19 Jun 2017

ਬੋਲਦੇ ਅੱਖਰ (ਮਿੰਨੀ ਕਹਾਣੀ)

Image result for punjabi alphabets
ਉਹ ਹੁਣ ਦਸਾਂ ਵਰ੍ਹਿਆਂ ਦਾ ਹੋ ਗਿਆ ਸੀ। ਘਰਦਿਆਂ ਨੇ ਅਜੇ ਤੱਕ ਉਸ ਨੂੰ ਸਕੂਲ ਪੜ੍ਹਨੇ ਨਹੀਂ ਪਾਇਆ ਸੀ। ਪਿੰਡ ਦੀਆਂ ਬੀਹੀਆਂ 'ਚ ਦਿਨ ਭਰ ਨਿਆਣਿਆਂ ਸੰਗ ਦੁੜੰਗੇ ਲਾਉਂਦਾ ਉਹ ਭਾਉਂਦਾ ਫਿਰਦਾ।ਲਾਗਲੇ ਪਿੰਡ ਅਧਿਆਪਕ ਲੱਗੀ ਉਸ ਦੀ ਮਾਸੀ ਇੱਕ ਦਿਨ ਉਸ ਨੂੰ ਆਪਣੇ ਨਾਲ ਲੈ ਗਈ ਤੇ ਸਕੂਲ ਦਾਖਲ ਕਰਵਾ ਦਿੱਤਾ। ਉਸ ਲਈ ਹੁਣ ਸਭ ਕੁਝ ਓਪਰਾ ਸੀ। ਨਵਾਂ ਪਿੰਡ, ਨਵਾਂ ਸਕੂਲ ਤੇ ਨਵੇਂ ਸਾਥੀ। ਪਰ ਕੁਝ ਸਮੇਂ ਬਾਦ ਉਹ ਨਵੀਂ ਥਾਵੇਂ ਰਚ -ਮਿਚ ਗਿਆ। 

ਇੱਕ ਦਿਨ ਉਸ ਦੇ ਦਿਮਾਗ ਦੀ ਸਾਫ਼ ਸਲੇਟ ਉੱਤੇ ਮਾਂ -ਬੋਲੀ ਦੇ ਅੱਖਰ ਉਕਰੇ ਜਾ ਰਹੇ ਸਨ। " ਪੱਪਾ ਪਤੰਗ, ਫੱਫਾ ਫ਼ੱਟੀ " ਮਾਸੀ ਉਸ ਨੂੰ ਪੈਂਤੀ ਸਿਖਾ ਰਹੀ ਸੀ। ਉਹ ਵਿੱਚੇ ਟੋਕਦਾ ਹੋਇਆ ਬੋਲਿਆ, " ਤੇ ਮੰਮਾ ਮਾਸੀ। ਹੋਰ ਗੱਲਾਂ ਦੀਆਂ ਗੱਲਾਂ, ਅੱਜ ਤਾਂ ਲੱਜਤਾਂ ਹੀ ਆ ਗਈਆਂ। ਇਹ ਅੱਖਰ ਤਾਂ ਆਪੇ ਬੋਲੀ ਜਾਂਦੇ ਨੇ। ਮੇਰੇ ਨਾਲ਼ ਗੱਲਾਂ ਕਰੀ ਜਾਂਦੇ ਨੇ, ਹੈ ਕਿ ਨਾ ਮਾਸੀ। " ਆਪਣੇ ਅੰਦਰ ਚਿਰਾਂ ਤੋਂ ਪੁੰਗਰਦੀ ਭਾਸ਼ਾ ਦੇ ਅੱਖਰਾਂ ਨਾਲ ਉਹ ਚਾਈਂ -ਚਾਈਂ ਫੇਰ ਗੱਲੀਂ ਲੱਗ ਗਿਆ। 

ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 217 ਵਾਰ ਪੜ੍ਹੀ ਗਈ ਹੈ। 

3 comments:

  1. ਸਹੀ ਗਲ਼ ਹੈ ਅੱਖਰ ਬੋਲਦੇ ਨੇ ਮੇਰਾ ਦੋਹਤਾ ਮੇਰੇ ਕੋਲ ਆਇਆ ਵੀ ਏਵੈ ਹੀ ਬੋਲਦਾ ਹੈ ਨ ਨਾਨੀ ਮ ਮਾਮਾ ਕਰਕੇ ਤੇ ਬੜਾ ਅੱਛਾ ਲੱਗਦਾ ਹੈ ਬੱਚੇ ਨੂੰ ਅੱਖਰਾਂ ਦੀ ਪਹਿਚਾਣ ਹੈ !!

    ReplyDelete
  2. ਜਨਮ ਤੌਂ ਹੀ ਬੱਚੇ ਦੇ ਅਂਦਰ ਮਾਂ ਬੋਲੀ ਪੁਂਗਰਣ ਲਗਤੀ ਹੈ ।ਜਦ ਅੱਖਰਾਂ ਦੀ ਪਹਚਾਣ ਹੋਣ ਲਗਦੀ ਹੈ ਤੋ ਸ਼ਬਦ ਅਪਨੇ ਆਪ ਮੁਂਹ ਸੇ ਨਿਕਲਨ ਲਗਦੇ ਹਣ । ਰਾਹ ਦਿਖਾਨੇ ਵਾਲਾ ਗੁਰੂ ਸੇ ਬੜਕਰ ਹੋਤਾ ਹੈ ।
    ਇਸ ਕਹਾਨੀ ਨੇ ਮੁਝੇ ਮੇਰਾ ਬਚਪਨ ਯਾਦ ਕਰਾ ਦਿਆ ।ਹਮ ਗਾਂਵ ਸੇ ਜਬ ਬੜੇ ਸ਼ਹਰ ਗਈ ਮੇਰੀ ਪੜਾਈ ਬਂਦ ਹੀ ਹੋ ਗਈ ।ਦਾਦੀ ਕਾ ਕਹਨਾ ਥਾ ਚਿੱਠੀ ਲਿਖਨੀ ਪੜਨੀ ਆ ਜਾਏ ਬਹੁਤ ਹੈ । ਯਹ ਉਨ ਕਾ ਕਹਨਾ ਥਾ ਲੇਕਿਨ ਏਕ ਦਿਨ ਜਬ ਮੇਰੀ ਰਿਸ਼ਤੇ ਕੀ ਚਾਚੀ ਹਮੇਂ ਮਿਲਨੇ ਆਈ ਤੋ ਉਸ ਨੇ ਦਾਦੀ ਕੋ ਸਮਝਾ ਕਰ ਮੇਰੀ ਪਰਾਈਮਰੀ ਸਕੂਲ ਸੇ ਆਗੇ ਕੀ ਪੜਾਈ ਸ਼ੁਰੂ ਕਰਾਈ । ਦਾਦੀ ਨੇ ਚਾਚੀ ਕੀ ਬਾਤ ਨਾ ਮਾਨੀ ਹੋਤੀ ਤੋ ਮੈਂ ਯਹ ਲਾਇਨੇ ਨਾ ਲਿਖ ਪਾਤੀ ।ਗੁਰੂ ਬੱਚੋਂ ਕੋ ਸ਼ਿਖਿਆ ਦੇਕਰ ਯੋਗਆ ਨਾਗਰਿਕ ਬਨਾਤੇ ਹੈਂ ।ਮੇਰੀ ਨਜਰ ਮੇਂ ਨੇਕ ਸਲਾਹ ਦੇਨੇ ਵਾਲਾ ਭੀ ਟੀਚਰ ਸੇ ਕਮ ਨਹੀ ਹੋਤਾ ।

    ReplyDelete
    Replies
    1. ਕਮਲਾ ਜੀ ਆਪ ਨੂੰ ਇਹ ਕਹਾਣੀ ਪੜ੍ਹ ਕੇ ਆਪਣਾ ਬਚਪਨ ਯਾਦ ਆ ਗਿਆ। ਇੱਕ ਹੋਰ ਉਦਾਹਰਣ ਸਾਹਮਣੇ ਆਈ ਜਿੱਥੇ ਪੜ੍ਹਾਈ ਸਬੰਧੀ ਦਿੱਤੀ ਨੇਕ ਸਲਾਹ ਨੇ ਕਿਸੇ ਦਾ ਜੀਵਨ ਹੀ ਬਦਲ ਕੇ ਰੱਖ ਦਿੱਤਾ। ਉਪਰੋਤਕ ਕਹਾਣੀ ਵੀ ਕੋਈ ਕਾਲਪਨਿਕ ਕਹਾਣੀ ਨਹੀਂ ਹੈ। ਇਹ ਵੀ ਇੰਨ -ਬਿੰਨ ਵਾਪਰੀ ਹੋਈ ਹੈ ਤੇ ਬੱਚੇ ਦੇ ਕਹੇ ਸ਼ਬਦ ਵੀ "ਕਿ ਅੱਖਰ ਤਾਂ ਆਪੇ ਬੋਲੀ ਜਾਂਦੇ ਨੇ। " ਜੇ ਉਹ ਅੱਜ ਆਪ ਪੜ੍ਹੇ ਤਾਂ ਉਸ ਨੂੰ ਸਭ ਕੁਝ ਯਾਦ ਆ ਜਾਵੇਗਾ।
      ਨਿੱਘੇ ਹੁੰਗਾਰੇ ਲਈ ਬਹੁਤ ਬਹੁਤ ਸ਼ੁਕਰੀਆ ਜੀ।

      Delete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ