ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

18 Jun 2017

ਖ਼ੈਰਾਤ


ਤੇਰੇ ਦਰ ਤੇ ਆ ਕੇ
ਮੈਂ ਜੋ ਸਦਾ ਦਿੱਤੀ
ਤੂੰ ਆਪਣੇ ਦਾਮਨ ਦੀ ਨਫ਼ਰਤ
ਮੇਰੀ ਝੋਲੀ 'ਚ
ਦਰਿਆ ਦਿਲੀ ਨਾਲ ਪਾ ਕੇ
ਭਰ ਦਿੱਤੀ ਸੀ।
.
ਉਸ ਵੇਲੇ
ਮੈਨੂੰ ਤੇਰੀ ਸਰੀਰਕ ਭਾਸ਼ਾ
ਕੰਵਲ ਦੇ ਫੁੱਲ ਵਾਂਗ ਖਿੜੀ ਖਿੜੀ ਲੱਗੀ।
ਤੂੰ ਇੱਕ ਜੇਤੂ ਖ਼ੈਰਾਤੀ ਹੋ ਗਿਆ ਸੀ। 
 ਅਤੇ ਮੈਂ
ਤੇਰਾ ਸ਼ੁਕਰਾਨਾ ਕਰਦਾ
ਬੋਝਲ ਕਦਮਾਂ ਨਾਲ
ਅੱਗੇ ਪੈਰ ਪੁੱਟਣ ਦਾ ਹੰਭਲਾ ਮਾਰਦਾ
ਖ਼ੁਸ਼ਕਿਸਮਤ ਭਿਖਾਰੀ।
-0-
ਸੁਰਜੀਤ ਸਿੰਘ ਭੁੱਲਰ

17-06-2017

ਨੋਟ : ਇਹ ਪੋਸਟ ਹੁਣ ਤੱਕ 26 ਵਾਰ ਪੜ੍ਹੀ ਗਈ ਹੈ। 

2 comments:

  1. ਉਹ ਆਇਆ ਸੀ ਭਿਖਾਰੀ ਬਣ ਕੇ ਉਸ ਦੇ ਦਰ 'ਤੇ ਖ਼ੈਰਾਤ ਮੰਗਣ। ਉਸ ਨੂੰ ਲੱਗਾ ਸੀ ਕਿ ਉਹ ਖ਼ੈਰਾਤ ਪਵੇਗਾ ਜਿਸ 'ਚ ਹਰ ਕੰਮ 'ਚ ਸ਼ੁੱਭ ਕਰਮਨ ਦੀ ਰੀਤ ਤੇ ਸਾਹਾਂ ਦਾ ਸੰਗੀਤ ਹੋਵੇਗਾ। ਪਰ ਓਸ ਪੱਲੇ ਤਤਾਂ ਅਜਿਹਾ ਕੁਝ ਵੀ ਨਹੀਂ ਸੀ। ਜੋ ਉਸ ਕੋਲ ਸੀ ਉਸ ਨੇ ਦੇ ਦਿੱਤਾ। ਸ਼ੁਕਰਾਨਾ ਤਾਂ ਕਰਨਾ ਬਣਦਾ ਹੀ ਸੀ।

    ReplyDelete
  2. ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰਿ।
    ਆਪਣੇ ਕਰਮਾਂ ਕਰ ਕੇ ਕਈ ਜੀਵ ਆਪਣੇ ਇਸ਼ਟ ਦੇ ਨੇੜੇ ਹੋ ਜਾਂਦੇ ਹਨ ਅਤੇ ਕਈ ਉਸ ਤੋਂ ਦੂਰ । ਆਪਣੇ ਪਿਆਰੇ ਦੀ ਨੇੜਤਾ ਜਾਂ ਦੂਰੀ,ਸਾਡੇ ਜੀਵਨ ਵਿਹਾਰ ਤੇ ਨਿਰਭਰ ਕਰਦੀ ਹੈ।ਉਸ ਦੀ ਰਜ਼ਾ ਮੰਨਣੀ ਹੀ ਪੈਂਦੀ ਹੈ।
    ਨਜ਼ਮ ਨੂੰ ਸਫ਼ਰ ਸਾਂਝ ਦਾ ਸ਼ਿੰਗਾਰ ਬਣਾਉਣ ਲਈ ਅਤੇ ਸਾਰਥਿਕ ਟਿੱਪਣੀ ਲਈ ਮੈਂ ਸਫ਼ਰ ਸਾਂਝ ਬਲੋਗ ਦੀ ਪ੍ਰਬੰਧਕਾ ਡਾ: ਹਰਦੀਪ ਕੌਰ ਸੰਧੂ ਜੀ ਦਾ ਦਿਲੋਂ ਧੰਨਵਾਦੀ ਹਾਂ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ