ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

30 Jun 2017

ਤਰੱਕੀ ( ਮਿੰਨੀ ਕਹਾਣੀ )

ਗੁਰਬਚਨ ਦਾ ਸਾਰਾ ਪਰਿਵਾਰ ਵਿਦੇਸ਼ ਵਿੱਚ ਪੱਕਾ ਹੋ ਗਿਅਾ ਸੀ । ਬੁੱਢੀ ੳੁਮਰੇ ੳੁਹ ਵੀ ਵਿਦੇਸ਼ ਚਲਾ ਗਿਅਾ ਪਰ ਪੰਜਾਬ ਦੀ ਮਿੱਟੀ ਅਜੇ ਵੀ ੳੁਸ ਦੇ ਸਰੀਰ ਤੋਂ ਮਹਿਕ ਰਹੀ ਸੀ । ਜਦੋਂ ੳੁਹ ਪੰਜਾਬੀਅਾਂ ਨੂੰ ਪਰਾਈ ਧਰਤੀ ਉੱਤੇ ਅਣਥੱਕ ਮਿਹਨਤ ਕਰਦੇ ਦੇਖਦਾ ਤਾਂ ੳੁਸ ਦੀ ਸੋਚ ਸੱਤਰ ਸਾਲ ਪਿੱਛੇ ਚਲੀ ਜਾਂਦੀ ਕਿ ਕਿਵੇਂ ੳੁਹਨਾਂ ਨੇੇ  ਵਿਰਸੇ ਚ ਮਿਲੀ ਮਿਹਨਤ ਸਦਕਾ ਬਲਦਾਂ ਨਾਲ ਅਾਪਣੇ ਖੇਤ ਵਾਹੇ ਅਤੇ ਮਣਾ ਮੂੰਹ ਅਨਾਜ ਪੈਦਾ ਕਰਕੇ ਪੰਜਾਬ ਨੂੰ ਕਿੰਨਾ ਖੁਸ਼ਹਾਲ  ਬਣਾਇਅਾ ਸੀ ।  
        ਇੱਕ ਦਿਨ ੳੁਸ ਦੇ ਪੋਤਰੇ ਨੇ ਕਿਹਾ , " ਬਾਪੂ ਦੇਖ, ਇਸ ਦੇਸ ਨੇ ਕਿੰਨੀ ਤਰੱਕੀ ਕੀਤੀ ਅਾ "
   " ਹਾਂ ਪੁੱਤਰ , ਪਹਿਲਾਂ ਇਹਨਾਂ ਨੇ ਅਾਪਣੀ ਸੋਨੇ ਦੀ ਚਿੜੀ ਲੁੱਟੀ , ਫਿਰ ੳੁਸ ਦੀ ਚਮਕ ਨੇ ਤੇਰੇ ਵਰਗੇ ਲੱਖਾਂ ਮਿਹਨਤੀ ਹੀਰੇ ਲੁੱਟੇ , ਸਾਨੂੰ ਮਾਂ ਬੋਲੀ ਤੋਂ ਵਾਂਝੇ ਕੀਤਾ , ਅਜੇ ਵੀ ਤਰੱਕੀ ਨਾ ਕਰੇ ਇਹ ਅੰਗਰੇਜ਼ੀ ਕੌਮ "
         ਬਾਪੂ ਇਹ ਕਹਿੰਦਾ ਅੱਖਾਂ ਭਰ ਅਾਇਅਾ ।   

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ