ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

1 Jul 2017

ਜ਼ਿੰਦਗੀ ਦੀ ਅਸਲ ਕਹਾਣੀ

ਭੈਣ ਨਿਰਮਲ ਕੋਟਲਾ ਜੀ ਦੀ ਜਿੰਦਗੀ ਦੀ ਅਸਲ ਕਹਾਣੀ
Related image" ਹਰ ਔਰਤ ਦੀ ਜਿੰਦਗੀ ਸੋਹਣੀ ਨੀਂ ਹੁੰਦੀ ।ਮਾਂ ਪਿਉ ਬਿਗਾਨੇ ਘਰ ਤੋਰਨ ਲੱਗਿਆਂ ਜਾਇਦਾਦ ਤਾਂ ਵੇਖ ਲੈਦੇਂ ਨੇ ਪਰ ਕਿਸਮਤ ਨੀਂ ਲਿਖ ਸਕਦੇ ਧੀਆਂ ਦੀ।
ਉਹਦੀਆਂ ਗੱਲਾਂ ਅਥਾਹ ਦਰਦ ਸੀ।ਸਮਿਆਂ ਦੀ ਮਾਰ ਦਾ ਤੇ ਜਿੰਦਗੀ ਦੀਆਂ ਨਾ ਖੁਸ਼ ਗਵਾਰੀਆਂ ਦਾ। ਜੀ ਕਰਦਾ ਸੀ ਸ਼ਬਦ ਦਿਆਂ ਉਸ ਸਖਸ਼ੀਅਤ ਦੀ ਜਿੰਦਗੀ ਨੂੰ।
" ਉਮਰ ਦੇ ਇੱਕ ਮਲੂਕ ਜਿਹੇ ਵਰੇ ਹੀ ਮੇਰਾ ਵਿਆਹ ਜਦੋਂ ਹੋਇਆ ਤਾਂ ਮਾਪਿਆਂ ਦੇ ਇਕੱਲੇ ਪੁੱਤਰ ਦੀਆਂ ਆਦਤਾਂ ਤੋ ਨਾ ਵਾਕਿਫ ਮੈਂ ਜਿਸ ਵਿਹੜੇ ਮੈਂ ਪੈਰ ਧਰਿਆ,ਉਹ ਜਿੰਦਗੀ ਤਾਂ ਇੱਕ ਇੰਝ ਦਾ ਪਹਿਲੂ ਸੀ ਜਿਸਦਾ ਸਾਹਮਣਾ ਕਰਨ ਲਈ ਮੈਂ ਬੜੀ ਛੋਟੀ ਸੀ।ਜਿਸ ਘਰ ਆਈ ,ਉਥੇ ਮਾਂ ਤੇ ਪਿਓ ਵਰਗਾ ਪਿਆਰ ਕਰਨ ਵਾਲਾ ਕੋਈ ਨਹੀਂ ਸੀ,ਪਰ ਨਿੱਤ ਜਖਮ ਕਰਕੇ ਉਨਾਂ ਨੂੰ ਉਚੇੜਨ ਵਾਲੇ ਬਹੁਤ ਸੈਣ,
ਸਿਰ ਦੇ ਸਾਂਈ ਨੇ ਕਦੀ ਮੇਰੇ ਸੁਪਨਿਆਂ ਵਰਗਾ ਨੀਂ ਬਣਨਾ ਲੋਚਿਆ, ਜਿੰਦਗੀ ਉਨੀਂ ਸੋਹਣੀ ਤਾਂ ਕੀ ਜੋ ਸੁਪਨਿਆਂ ' ਤਕਦੀ ਸੀ ,ਉਹੋ ਜਿਹੀ ਵੀ ਨੀਂ ਸੀ ਜਿਹੋ ਜਿਹੀ ਨੂੰ ਜਿੰਦਗੀ ਆਖ ਸਕਦੀ ਅਕਸਰ ਮਾਪੇ ਪੁੱਤਰ ਦੀਆਂ ਗਲਤੀਆਂ ਨੂੰਹਾਂ ਦੇ ਗਲ ਪਾ ਕੇ ਕਿਨਾਰਾ ਕਰਨਾ ਲੋਚਦੇ ਨੇ।ਵਿਆਹ ਤੋਂ ਬਾਅਦ ਮੇਰੀ ਜਿੰਦਗੀ ਦਾ ਵੀ ਉਹੋ ਦੌਰ ਸ਼ੁਰੂ ਹੋਇਆ ਸੀ।ਹੌਲੀ ਹੌਲੀ ਔਲਾਦ ਖੁਸ਼ੀ ਤੇ ਗਮੀ ਦੀ ਸਾਥੀ ਤਾਂ ਬਣ ਗਈ ਪਰ ਜਿੰਦਗੀ ਦੇ ਜਖਮ ਕਦੀ ਵੀ ਭਰੇ ਨਹੀਂ।
ਪਰ ਮੈਂ ਬਿਲਕੁਲ ਅਣਜਾਣ ਜਿਹੀ ਸਭ ਕੁਝ ਸਮੇਟਣ ਦੀਆਂ ਕੋਸਿਸ਼ਾਂ ਨਿੱਤ ਨਿੱਤ ਤਿਣਕਾ ਤਿਣਕਾ ਹੋ ਰਹੀ ਸੀ।
" ਹੁਣ ਇੱਕ ਸੋਹਣੇ ਘਰ ਮਹਿਕਦੀ ਔਲਾਦ ਤੇ ਦਸਤਕ ਦਿੰਦੀਆਂ ਖੁਸ਼ੀਆਂ ਨਾਲ ਖੁਸ਼ ਹਾਂ,ਪਰ ਜੋ ਸੋਹਣਾ ਲੰਘਣਾ ਸੀ ਉਹ ਸਮਾਂ ਦਰਦ ਜਿਹਾ ਦਿੰਦਾ, ਲੋਕੀ ਕਹਿੰਦੇ ਨੇਂ ਸਮਾਂ ਮੁੜਕੇ ਨੀਂ ਆਉਂਦਾ,ਮੈਂ ਕਹਿੰਦੀ ਹਾਂ ਮੁੜਕੇ ਆਵੇ ਵੀ ਨਾ।
ਨਸ਼ੇ ਤੋਂ ਲੈ ਕੇ ਤਾਹਨਿਆਂ ਦੀ ਮਾਰ ਤੇ ਹਰ ਚੀਜ ਨੇ ਮੇਰੇ ਵਿਹੜੇ ਦਸਤਕ ਦਿੱਤੀ ਸੀ,ਪਰ ਇਨਾਂ ਚੀਜਾਂ ਮੇਰੀ ਹਿੰਮਤ ਨੂੰ ਨੀ ਤੋੜ ਸਕੀਆਂ ਮੈਂ ਸਾਰੇ ਦੁੱਖ ਜਰ ਲਏ ਔਲਾਦ ਖਾਤਿਰ।
ਸੋਚ ਲਿਆ ਸੀ ਧੀਆਂ ਤੇ ਪੁੱਤਰ ਨੂੰ ਕਾਬਿਲ ਵੇਖਣਾ
ਮੇਰੇ ਨਿਸ਼ਚੇ ਨੇ ਉਹ ਸੁਖ ਵਿਖਾ ਦਿੱਤਾ ਨੌਕਰੀ ਪੇਸ਼ਾ ਔਰਤ ਦਾ ਇਹ ਜੀਵਨ ਹੋ ਸਕਦਾ ,ਤੇ ਸੋਚਦੀ ਹਾਂ ਘਰਾਂ ਜੋ ਬੈਠੀਆਂ ਨੇ ਉਨਾਂ ਦਾ ਜੀਵਨ ਕਿਹੋ ਜਿਹਾ ਹੋਵੇਗਾ।ਬਹੁਤ ਹੋਣਗੀਆਂ ਮੇਰੇ ਵਰਗੀਆਂ।
ਸਭ ਦੀਆਂ ਧੀਆਂ ਸੁਖੀ ਵਸਣ ਇਹੀ ਸੋਚਦੀ ਹਾਂ।

ਰੁਪਿੰਦਰ ਸੰਧੂ 

ਇਹ ਸ਼ਬਦ ਭੈਣ ਨਿਰਮਲ ਕੌਰ ਕੋਟਲਾ ਦੇ ਨੇ ,ਲਿਖਤ ਮੇਰੀ ,ਅਜਿਹੀਆਂ ਹਜਾਰਾਂ ਧੀਆਂ ਨੇ ਜੋ ਅਜਿਹੀ ਜਿੰਦਗੀ ਜੀਅ ਕੇ ਵੀ ਇਕ ਮੁਕਾਮ ਤੇ ਨੇ ਆਪਣੀ ਹਿੰਮਤ ਤੇ ਦਲੇਰੀ ਨਾਲ ।ਉਨਾਂ ਬਾਰੇ ਲਿਖਣਾ ਸੱਚੀਂ ਖੁਸ਼ਨਸੀਬੀ ਹੈ ਸਾਡੀ।ਸਤਿਕਾਰ ਭੈਣੇ ਤੇਰੇ ਲਈ
ਨੋਟ : ਇਹ ਪੋਸਟ ਹੁਣ ਤੱਕ 15 ਵਾਰ ਪੜ੍ਹੀ ਗਈ ਹੈ।

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ