ਤੇਰੇ ਦਰ ਤੇ ਆ ਕੇ
ਮੈਂ ਜੋ ਸਦਾ ਦਿੱਤੀ
ਤੂੰ ਆਪਣੇ ਦਾਮਨ ਦੀ ਨਫ਼ਰਤ
ਮੇਰੀ ਝੋਲੀ 'ਚ
ਦਰਿਆ ਦਿਲੀ ਨਾਲ ਪਾ ਕੇ
ਭਰ ਦਿੱਤੀ ਸੀ।
.
ਉਸ ਵੇਲੇ
ਮੈਨੂੰ ਤੇਰੀ ਸਰੀਰਕ ਭਾਸ਼ਾ
ਕੰਵਲ ਦੇ ਫੁੱਲ ਵਾਂਗ ਖਿੜੀ ਖਿੜੀ ਲੱਗੀ।
ਤੂੰ ਇੱਕ ਜੇਤੂ ਖ਼ੈਰਾਤੀ ਹੋ ਗਿਆ ਸੀ।
ਅਤੇ ਮੈਂ
ਤੇਰਾ ਸ਼ੁਕਰਾਨਾ ਕਰਦਾ
ਬੋਝਲ ਕਦਮਾਂ ਨਾਲ
ਅੱਗੇ ਪੈਰ ਪੁੱਟਣ ਦਾ ਹੰਭਲਾ ਮਾਰਦਾ
ਖ਼ੁਸ਼ਕਿਸਮਤ ਭਿਖਾਰੀ।
-0-
ਸੁਰਜੀਤ ਸਿੰਘ ਭੁੱਲਰ
17-06-2017
ਨੋਟ : ਇਹ ਪੋਸਟ ਹੁਣ ਤੱਕ 26 ਵਾਰ ਪੜ੍ਹੀ ਗਈ ਹੈ।
ਉਹ ਆਇਆ ਸੀ ਭਿਖਾਰੀ ਬਣ ਕੇ ਉਸ ਦੇ ਦਰ 'ਤੇ ਖ਼ੈਰਾਤ ਮੰਗਣ। ਉਸ ਨੂੰ ਲੱਗਾ ਸੀ ਕਿ ਉਹ ਖ਼ੈਰਾਤ ਪਵੇਗਾ ਜਿਸ 'ਚ ਹਰ ਕੰਮ 'ਚ ਸ਼ੁੱਭ ਕਰਮਨ ਦੀ ਰੀਤ ਤੇ ਸਾਹਾਂ ਦਾ ਸੰਗੀਤ ਹੋਵੇਗਾ। ਪਰ ਓਸ ਪੱਲੇ ਤਤਾਂ ਅਜਿਹਾ ਕੁਝ ਵੀ ਨਹੀਂ ਸੀ। ਜੋ ਉਸ ਕੋਲ ਸੀ ਉਸ ਨੇ ਦੇ ਦਿੱਤਾ। ਸ਼ੁਕਰਾਨਾ ਤਾਂ ਕਰਨਾ ਬਣਦਾ ਹੀ ਸੀ।
ReplyDeleteਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰਿ।
ReplyDeleteਆਪਣੇ ਕਰਮਾਂ ਕਰ ਕੇ ਕਈ ਜੀਵ ਆਪਣੇ ਇਸ਼ਟ ਦੇ ਨੇੜੇ ਹੋ ਜਾਂਦੇ ਹਨ ਅਤੇ ਕਈ ਉਸ ਤੋਂ ਦੂਰ । ਆਪਣੇ ਪਿਆਰੇ ਦੀ ਨੇੜਤਾ ਜਾਂ ਦੂਰੀ,ਸਾਡੇ ਜੀਵਨ ਵਿਹਾਰ ਤੇ ਨਿਰਭਰ ਕਰਦੀ ਹੈ।ਉਸ ਦੀ ਰਜ਼ਾ ਮੰਨਣੀ ਹੀ ਪੈਂਦੀ ਹੈ।
ਨਜ਼ਮ ਨੂੰ ਸਫ਼ਰ ਸਾਂਝ ਦਾ ਸ਼ਿੰਗਾਰ ਬਣਾਉਣ ਲਈ ਅਤੇ ਸਾਰਥਿਕ ਟਿੱਪਣੀ ਲਈ ਮੈਂ ਸਫ਼ਰ ਸਾਂਝ ਬਲੋਗ ਦੀ ਪ੍ਰਬੰਧਕਾ ਡਾ: ਹਰਦੀਪ ਕੌਰ ਸੰਧੂ ਜੀ ਦਾ ਦਿਲੋਂ ਧੰਨਵਾਦੀ ਹਾਂ।