ਕੁੰਦਨ ਲਾਲ ਬੀਮਾ ਕੰਪਨੀ ਦਾ ਏਜੰਟ ਸੀ । ਇੱਕ ਦਿਨ ੳੁਹ ਜੀਵਨ ਬੀਮਾ ਕਰਨ ਹਾਕਮ ਸਿੰਘ ਦੇ ਘਰ ਅਾਇਅਾ । ੳੁਹ ਹਾਕਮ ਸਿੰਘ ਨੂੰ ਕਹਿਣ ਲੱਗਾ , " ਦੇਖ ਵੀਰ ਹਾਕਮ , ਅਾਹ ਨਵੀਂ ਪਾਲਿਸੀ ਬਹੁਤ ਹੀ ਵਧੀਅਾ ਆਈ ਏ , ਰੱਬ ਨਾ ਕਰੇ ਜੇ ਕਿਤੇ ਤੈਨੂੰ ਕੁਛ ਹੋ ਜਾਂਦਾ , ਤਾਂ ਤੇਰੇ ਪਰਿਵਾਰ ਨੂੰ ਪੂਰੇ ਚਾਰ ਲੱਖ ਰੁਪਏ ਮਿਲਣਗੇ "
ਇਹ ਸੁਣ ਕੇ ਕੋਲ ਬੈਠੀ ਹਾਕਮ ਦੀ ਪਤਨੀ ਦਾ ਗੁੱਸਾ ਸੱਤਵੇ ਅਸਮਾਨ ਤੇ ਪਹੁੰਚ ਗਿਅਾ ੳੁਹ ਕਹਿਣ ਲੱਗੀ ,
" ਸਾਰੇ ਮਰਿਅਾਂ ਦੀ ਹੀ ਸੁੱਖ ਭਾਲਦੇ ਓ ? ਜਿੳੁਂਦਿਅਾਂ ਨੂੰ ਦੇਓ ਜੇ ਕੁਝ ਦੇਣਾ , ਅਸੀਂ ਕੀ ਚੱਟਣੇ ਅਾ ਇਹੋ ਜੇ ਪੈਸੇ , ੳੁੱਧਰ ਮੰਤਰੀ ਕਹਿੰਦਾ ਫਿਰਦਾ ,ਜੇ ਕੋਈ ਗਲ ਫਾਹਾ ਪਾਵੇਗਾ ਤਾਂ ਲੱਖਾਂ ਰੁਪਏ ਦੇਵਾਂਗਾ , ਦੁਰ ਫਿੱਟੇ ਮੂੰਹ ਇਹੋ ਜੀਆਂ ਪਲੋਸੀਅਾਂ ਦੇ "
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ