ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

6 Jul 2017

ਮੇਰਾ ਕਸੀਦਾ (ਹਾਇਬਨ)

        ਪੱਤਝੜ ਤੋਂ ਬਾਦ ਰੁੱਖਾਂ ਦੀਆਂ ਟਹਿਣੀਆਂਤੇ ਸੂਹੇ ਰੰਗ ਦੀਆਂ ਕਰੂੰਬਲਾਂ ਤੇ ਪੱਤੇ ਨਿਕਲ ਰਹੇ ਸਨ। ਸੁਰਖ਼ ਲਾਲ ਪੱਤੇ ਹੌਲੀ ਹੌਲੀ ਹਰੇ ਰੰਗ ਬਦਲ ਕੇ ਅਧਨੰਗੀਆਂ ਟਹਿਣੀਆਂ ਨੂੰ ਢਕਣ ਲੱਗੇ।ਰੁਕ ਰੁਕ ਕੇ ਮੀਂਹ ਪੈ ਰਿਹਾ ਸੀ ਤੇ ਦੁਪਹਿਰੇ ਵੀ ਠੰਢੀ ਹਵਾ ਵਗ ਰਹੀ ਸੀ। ਰੁਮਕਦੀ ਹਵਾ ' ਤਾਜ਼ੇ ਧੋਤੇ ਹੋਏ ਪੱਤਿਆਂ ਦਾ ਨਾਚ ਤੇ ਰੁੱਖਾਂ ਤੋਂ ਪਾਰ ਅੰਬਰ ' ਉਡਦੇ ਖਾਲੀ ਹੋਏ ਬੱਦਲਾਂ ਦੀ ਵਾਪਸੀ ਦੇ ਨਜ਼ਾਰੇ ਵੇਖਣ ਵਾਲੇ ਸਨ।
         ਕਿਣਮਿਣ ਕਣੀਆਂ ਫ਼ੁਹਾਰ ਧਾਗਿਆਂ ਨਾਲ ਦੂਰ ਅੰਬਰ ਦੀ ਚਾਦਰ 'ਤੇ ਕਸੀਦਾ ਕੱਢਦੀਆਂ ਜਾਪ ਰਹੀਆਂ ਸਨ। ਇਸ ਕਮਰੇ ' ਬੈਠੀ ਮੈਂ ਕਾਇਨਾਤ ਦੀ ਬੁੱਕਲ਼ ਮਾਰ ਓਸ ਕਾਦਰ ਦੀ ਕੁਦਰਤ ਨੂੰ ਆਪਣੇ ਕਲਾਵੇ ' ਲੈਣਾ ਲੋਚਦੀ ਸਾਂ। ਅਚਾਨਕ  ਢਾਈ ਦਹਾਕੇ ਪਹਿਲਾਂ ਕੀਤੀ ਮੇਰੀ ਕਸੀਦਾਕਾਰੀ ਦਾ ਮੈਨੂੰ ਖਿਆਲ ਆਇਆ। ਹੁਣ ਓਹ ਰੰਗੀਲੀ ਜਿਲਦ ਮੇਰੇ ਹੱਥਾਂ ' ਸੀ ਜਿਸ ਨੇ ਸਾਰੇ ਰੁਮਾਲਾਂ ਦੇ ਨਮੂਨੇ ਹੁਣ ਤੱਕ ਸਾਂਭੇ ਹੋਏ ਸਨ। ਕਹਿੰਦੇ ਨੇ ਕਿ ਹੱਥ ਹੁਨਰ ਹੱਥ ਹੁਲਾਰ ਹੱਥਾਂ ਦੇ ਵਿੱਚ ਜੀਵਨ ਰਾਗ। ਖੂਬਸੂਰਤ ਬਰੀਕ ਜਾਲੀਦਾਰ ਲੇਸ ਵਾਲੇ ਹਰ ਇੱਕ ਰੁਮਾਲ ਨੂੰ ਸਾਹਵੇਂ ਧਰ ਛੋਹੰਦਿਆਂ ਇਓਂ ਲੱਗਾ ਜਿਵੇਂ ਹਰ ਨਮੂਨੇ ਦੇ ਰੰਗ ਬਿਰੰਗੇ ਰੇਸ਼ਮੀ ਧਾਗੇ ਆਪਣੀਆਂ ਹੀ ਬਾਤਾਂ ਪਾ ਰਹੇ ਹੋਣ। 
     ਰੰਗੀਲੀ ਕਾਇਨਾਤ ਹੁਣ ਇਸ ਕਮਰੇ ' ਮੇਰੀ ਝੋਲੀ ' ਬੈਠੀ ਸੀ। ਮਨ ਦੀਆਂ ਪਾਈਆਂ ਵੇਲ -ਬੂਟੀਆਂ ਨਾਲ ਸਜੀਲੇ ਸੁਪਨਿਆਂ ਦੀ ਚਿੱਤਰਕਾਰੀ ਅਨੋਖੇ ਰੰਗਾਂ ਨਾਲ ਮਹਿਕ ਰਹੀ ਸੀ। ਕਢਾਈ ਦੇ ਲਾਹੇ ਨਮੂਨਿਆਂ ' ਕਿਤੇ ਫਲਾਂ ਦੀ ਟੋਕਰੀ, ਰੰਗੀਨ ਮੱਛੀਆਂ, ਕਿਤੇ ਨਿੱਕੀਆਂ ਗੁੱਡੀਆਂ ਤੇ ਕਿਤੇ ਭਾਂਤ ਸੁਭਾਂਤੇ ਫ਼ੁੱਲ -ਪੱਤੀਆਂ ਦਾ ਇੱਕ ਇੱਕ ਤੋਪਾ ਮੇਰੀਆਂ ਰੀਝਾਂ, ਰਮਜ਼ਾਂ, ਤੇ ਸੱਧਰਾਂ ਨੂੰ ਸਮੋਈ ਬੈਠਾ ਸੀ। ਅਛੋਪਲੇ ਹੀ ਮੈਂ ਕਈ ਦਹਾਕੇ ਪਿਛਾਂਹ ਪਰਤ ਗਈ ਜਦੋਂ ਘਰ ' ਨਿੱਕੇ ਦੀਆਂ ਕਿਲਕਾਰੀਆਂ ਸੰਗ ਆਪਣੀਆਂ ਮਨੋਭਾਵਨਾਵਾਂ ਨੂੰ ਇਨ੍ਹਾਂ ਨਮੂਨਿਆਂ ' ਪਰੋ ਦਿੱਤਾ ਸੀ। ਉਹ ਦਿਨ ਯਾਦ ਕਰਦਿਆਂ ਹੀ ਅਨੋਖੀਆਂ ਖੁਸ਼ੀਆਂ ਤੇ ਹੁਸੀਨ ਸਿਮਰਤੀਆਂ ਜਾਗ ਪਈਆਂ। 
       ਕਹਿੰਦੇ ਨੇ ਕਿ ਕਸੀਦਾਕਾਰੀ ਦਬਾਉ ਮੁਕਤ ਹੋਣ ਦਾ ਇੱਕ ਤਰਕਯੁਕਤ ਤਰੀਕਾ ਹੈ। ਸਵੈ ਕੇਂਦਰਿਤ ਹੋਣ ਦੀ ਇੱਕ ਵਿਲੱਖਣ ਤਰਕੀਬ। ਵਿਰਾਸਤ ਦੇ ਰੂਪ ' ਪੀੜ੍ਹੀ ਦਰ ਪੀੜ੍ਹੀ ਚੱਲਣ ਵਾਲੀ ਰੀਤ। ਮਨ ਮੋਹੰਦੇ ਨਮੂਨਿਆਂ ਨੂੰ ਵੇਹੰਦੀ ਮੈਂ ਨਿੰਮ ਥੱਲੇ ਕਸੀਦਾ ਕੱਢਣ ਜਾ ਬੈਠੀ ਜਦੋਂ ਮਾਂ ਨੇ ਹੱਥ ਫੜ੍ਹ ਬੂਟੀਆਂ ਪਾਉਣ ਦੀ ਜਾਂਚ ਸਿਖਾਈ ਸੀ। ਹਿਰਦੇ ' ਕਲਾ ਦਾ ਵਾਸ ਤਾਂ ਪਹਿਲਾਂ ਹੀ ਸੀ, ਲੋੜੀਂਦੀ ਸੇਧ ਮਿਲਣ 'ਤੇ ਇਹ ਪ੍ਰਗਟ ਹੋ ਗਿਆ। ਸੂਈ ਦੀ ਨੱਕੇ 'ਚੋਂ ਲੰਘਾਏ ਰੰਗੀਨ ਧਾਗੇ ਨਾਲ ਮੁਲਾਇਮ ਸੂਤੀ ਕੱਪੜੇ ਨੂੰ ਵਿੰਨ੍ਹਦੀ ਮੈਂ ਵੱਖੋ ਵੱਖਰੇ ਤੋਪੇ ਪਾਉਂਦੀ ਜਾ ਰਹੀ ਸਾਂ ਕਦੇ ਮੱਛੀ ਤੋਪਾ, ਕਦੇ ਜ਼ੰਜੀਰੀ, ਕਾਟੀ, ਗੰਢਦਾਰ ਤੇ ਕਦੇ ਕਾਜ ਤੋਪਾ। ਨਮੂਨੇ ਦੀ ਬਣਾਵਟ ਤੇ ਇਕਸਾਰਤਾ ਲਈ ਧਾਗਿਆਂ ਦੀ ਗਿਣਤੀ ਵੀ ਨਾਲੋ -ਨਾਲ ਚੱਲਦੀ ਰਹੀ ਇੱਕ ਵੀ ਤੋਪਾ ਖੁੰਝ ਗਿਆ ਜਾਂ ਟਾਂਕਾ ਲੰਮਾ -ਛੋਟਾ ਹੋ ਗਿਆ ਤਾਂ ਸਾਰੀ ਦੀ ਸਾਰੀ ਬਣਾਵਟ ਵਿਗੜ ਜਾਂਦੀ। ਕਿੰਨੀ ਸੁੱਚੀ ਕਲਾ ਜਿਸ ਦੀ ਸਿਰਜਣਾ ਕਿਸੇ ਹੋਰ ਨੂੰ ਖੁਸ਼ ਕਰਨ ਲਈ ਨਹੀਂ ਸਗੋਂ ਸਵੈ ਖ਼ੇੜੇ ਲਈ ਕੀਤੀ ਜਾਂਦੀ ਹੈ। ਸਹਿਜ ਤੇ ਮੋਹ ਦੀ ਰਚਨਾ,ਕਾਹਲ ਤੇ ਬੇਚੈਨੀ ਦੀ ਨਹੀਂ। 
        ਕਹਿੰਦੇ ਨੇ ਕਿ ਕਸੀਦਾ ਕੱਢਣਾ ਲੰਮੇ ਸਮੇਂ ਤੱਕ ਬੈਠ ਸਕਣ ਦੀ ਸਮਰੱਥਾ, ਲੰਮੇਰੇ ਅਭਿਆਸ, ਕਠੋਰ ਸਾਧਨਾ, ਸਬਰ ਅਤੇ ਠਰ੍ਹੰਮੇ ਦੀ ਮੰਗ ਵੀ ਕਰਦੈ। ਤਾਂਹੀਓਂ ਤਾਂ ਪੁਰਾਣੇ ਸਮਿਆਂ ' ਅਜਿਹੀ ਸਿਰਜਣਸ਼ੀਲਤਾ ਖੁਦ - -ਖੁਦ ਹੀ ਜੀਵਨ ਸਾਧਨਾ ਦੇ ਰਾਹਾਂ ਨੂੰ ਸੁੱਖਲਿਆਂ ਕਰਨ ' ਕਦੋਂ ਆਪੂੰ ਸਹਾਈ ਹੋ ਜਾਂਦੀ ਕਿਸੇ ਨੂੰ ਪਤਾ ਹੀ ਨਹੀਂ ਸੀ ਲੱਗਦੈ। ਇਹ ਤਾਂ ਸਿਹਤਯਾਬੀ ਲਈ ਉਹ ਜਾਦੂਈ ਤੋੜ  ਜਿਹੜਾ ਦੂਜੇ ਵਿਸ਼ਵ ਯੁੱਧ ਤੋਂ ਬਾਦ ਰਾਇਲ ਸਕੂਲ ਆਫ਼ ਨੀਡਲਵਰਕ ਸੰਸਥਾ (RSN)ਦੇ ਸੁਝਾ 'ਤੇ ਫ਼ੌਜੀਆਂ ਦੀ ਮਨੋਦਸ਼ਾ ਦੇ ਸੁਧਾਰ ਹਿਤ ਵਰਤਿਆ ਗਿਆ ਸੀ। 
        ਮੈਂ ਇੱਕ ਵਾਰ ਫੇਰ ਬਾਹਰ ਝਾਤੀ ਮਾਰੀ। ਮੀਂਹ ਹੁਣ ਰੁਕ ਗਿਆ ਸੀ। ਕਾਦਰ ਦੀ ਫੁਲਕਾਰੀ ਤਾਣੀ ਬੈਠੀ ਕੁਦਰਤ ਹੋਰ ਵੀ ਖਿੜੀ ਖਿੜੀ ਲੱਗ ਰਹੀ ਸੀ ਬਿਲਕੁਲ ਮੇਰੇ ਕੱਢੇ ਕਸੀਦੇ ਵਾਂਗਰ ਜਿਸ ਵਿੱਚ ਪ੍ਰਕਿਰਤਕ ਸੁੰਦਰਤਾ ਜੀਵੰਤ ਹੈ। ਪਰ ਦਿਲੀ ਤਰੰਗਾਂ ਤੇ ਵਲਵਲਿਆਂ ਦਾ ਸਿਰਜਣਹਾਰਾ ਇਹ ਵਿਰਸਾ ਹੁਣ ਅਲੋਪ ਹੀ ਹੁੰਦੈ ਜਾ ਰਿਹਾ। ਹੁਣ ਕੁੜੀਆਂ ਕੱਤਰੀਆਂ ' ਨਾ ਤਾਂ ਕੋਮਲ ਕਲਾ ਹੀ ਰਹੀ ਤੇ ਨਾ ਪਹਿਲਾਂ ਜਿਹੀ ਸਿਰਜਨਾਤਮਿਕਤਾ।ਇਸ ਪੁਰਾਤਨ ਹੁਨਰ ਨੂੰ ਮੁੜ ਵਿਕਸਤ ਕਰ ਪੁਨਰ-ਸਿਰਜਣ ਤੇ ਸਜੀਵ ਕਰਨਾ ਅਤਿ ਜ਼ਰੂਰੀ ਤੇ ਲਾਜ਼ਮੀ ਵੀ। ਸਹਿਜਤਾ ਤੇ ਸਬਰ,  ਤੇ ਤਹੱਮਲ ਲਈ। ਅਮੁੱਕ ਖੁਸ਼ੀਆਂ ਤੇ ਫਖ਼ਰ ਦੀਆਂ ਘੜੀਆਂ ਬਟੋਰਣ ਵਾਸਤੇ ਤਾਂ ਕਿ ਸਾਡੇ ਅੰਦਰ ਕੋਮਲ ਕਲਾ ਦਾ ਵਾਸਾ ਹੋਵੇ ਤੇ ਇਸ ਨੂੰ ਮਾਨਣ ਦੀ ਸੂਝ ਜਿਉਂਦੀ ਰਹੇ। 

ਕੱਢੇ ਕਸੀਦਾ 
ਪਾਵੇ ਫ਼ੁੱਲ ਪੱਤੀਆਂ 
ਮੋਹ ਭਿੱਜੀਆਂ।

ਡਾ. ਹਰਦੀਪ ਕੌਰ ਸੰਧੂ 
ਨੋਟ : ਇਹ ਪੋਸਟ ਹੁਣ ਤੱਕ 141 ਵਾਰ ਪੜ੍ਹੀ ਗਈ ਹੈ।


6 comments:

 1. ਕਸੀਦਾ ਹਾਇਬਨ ਹਸਤ ਕਲਾ ਦਾ ਸੁੰਦਰ ਨਮੂਨਾ ਹੈ। ਇਹ ਇੱਕ ਖੋਜ ਭਰਪੂਰ ਹਾਇਬਨ ਹੈ ਬਹੁਤ ਕੁਝ ਨਵਾਂ ਪੜ੍ਹਨ ਨੂੰ ਮਿਲਿਆ ਹੈ। ਇਹ ਤਾਂ ਪਤਾ ਸੀ ਕਿ ਪੁਰਾਣੇ ਸਮਿਆਂ 'ਚ ਕੁੜੀਆਂ ਨੂੰ ਕਢਾਈ ਸਿਲਾਈ ਸਿਖਾਈ ਜਾਂਦੀ ਸੀ ਤਾਂ ਕਿ ਉਹ ਆਪਣਾ ਦਾਜ ਤਿਆਰ ਕਰ ਲੈਣ ਪਰ ਇਸ ਨੂੰ ਸਬਰ ਤੇ ਸੰਜਮ ਜਿਹੇ ਗੁਣਾਂ ਨਾਲ ਜੋੜ ਕੇ ਕਦੇ ਨਹੀਂ ਸੀ ਵੇਖਿਆ। ਇੱਕ ਹੋਰ ਨਵੀਂ ਗੱਲ -ਦੂਜੇ ਵਿਸ਼ਵ ਯੁੱਧ ਮਗਰੋਂ ਇਸ ਨੂੰ ਫੌਜੀਆਂ ਦੇ ਇਲਾਜ ਲਈ ਵਰਤਿਆ ਗਿਆ -ਹੈਰਾਨ ਕਰ ਗਿਆ। ਬਹੁਤ ਹੀ ਵਧੀਆ ਹਾਇਬਨ ਸਾਂਝਾ ਕਰਨ ਲਈ ਆਪ ਵਧਾਈ ਦੇ ਪਾਤਰ ਹੋ।

  ReplyDelete
 2. ਕੁਦਰਤ ਅਪਨੇ ਨਿਤ ਬਦਲਦੇ ਰਂਗਾਂ ਨਾਲ ਕੁਝ ਨ ਕੁਝ ਸਿਖਾ ਜਾਂਦੀ ਹੈ ਯਾ ਇਂਝ ਕਹ ਲੋ ਸਾਨੂੰ ਉਹ ਕਲਾ ਨਾਲ ਜੋੜ ਜਾਂਦੀ ਹੈ ।ਜਿਨ ਕੇ ਅਂਦਰ ਜਨਮ ਜਾਤ ਕਲਾ ਬਿਰਾਜੀ ਹੁਂਦੀ ਹੈ ਉਹ ਕਲਾ ਨੂੰ ਸਜੀਬ ਕਰ ਦਿਂਦੇ ਹਣ ।ਅਪਨੀ ਕਸੀਦਾਕਾਰੀ ਵਿਚ ਕੁਦਰਤ ਕੇ ਬਨਾਏ ਫੁੱਲ ਪੱਤੋਂ ਕੋ ਉਤਾਰ ਕਰ ਉਨ ਮੇਂ ਰਂਗ ਭਰ ਕਰ । ਕਭੀ ਸੁਈ ਧਾਗੇ ਸੇ ਕਭੀ ਰਂਗ ਔਰ ਕੂਚੀ ਸੇ ।
  'ਮੇਰਾ ਕਸੀਦਾ' ਹਾਇਬਨ ਮੇਂ ਸਿਰਫ ਅਪਨੇ ਕਸੀਦੇ ਦੀ ਚਰਚਾ ਨਹੀਂ ਕੀਤੀ ਗਈ ਬਲਕੀ ਇਸ ਦੇ ਨਾਲ ਸਮਬਂਧਿਤ ਵਿਗਆਨਿਕ ਤਥਾਂ ਨੂੰ ਵੀ ਉਜਾਗਰ ਕੀਤਾ ਗਆ ਹੈ ।ਆਦੀ ਸਦੀ ਪਹਲੇ ਕਸੀਦੇ ਕਾ ਬਹੁਤ ਚਲਨ ਥਾ ਗਾਂਵ ਕਿਆ ਸ਼ਹਰੋਂ ਮੇਂ ਵੀ ।ਖਾਲੀ ਸਮਯ ਮੇਂ ਲੜਕੀਆਂ ਬੜੇ ਸ਼ੌਕ ਨਾਲ ਬਨ ਸਬਨੇ ਬੇਲ ਬੂਟੇ ਚਾਦਰੋਂ ਰੂਮਾਲੋਂ ਔਰ ਮੇਜ ਪੋਸ਼ੋ ਪਰ ਡਾਲ ਕਰ ਅਪਨੀ ਅਂਦਰ ਛੁਪੀ ਕਲਾ ਨੂੰ ਨਿਖਾਰਤੀ ਥੀ ।ਮਾਂ ਕੇ ਸਿਖਾਏ ਟਾਂਕੇ ਬੜੀ ਰੀਝ ਔਰ ਮੋਹ ਸੇ ਸਜਾ ਕਰ ਦੇਖਨੇ ਬਾਲੋਂ ਸੇ ਤਰੀਫ ਤੋ ਪਾਤੀ ਹੀ ਇਸ ਵਹਾਨੇ ਕਿੱਤੇ ਵੀ ਲਗੀ ਰਹਤੀ ਥੀ ।ਅੋਰ ਅਪਨੇ ਦਾਜ ਕੇ ਲਿਏ ਚੀਜੇਂ ਬਨਾ ਲੇਤੀ ਥੀ ।ਘਂਟੋ ਬੱਜੀ ਬੈਠੀ ਅਪਨੇ ਕਾਮ ਮੇਂ ਜੁਟੀ ਰਹਤੀ ਥੀ । ਜੈਸੇ ਆਨੇ ਵਾਲੇ ਜੀਵਨ ਕੇ ਲਿਅੇ ਸਾਧਨਾ ਕਰ ਰਹੀ ਹੋਂ ।ਦੇਖਾ ਜਾਏ ਤੋ ਏਹ ਮਨ ਕੋ ਸਾਧਨੇ ਕਾ ਏਕਾਗਰਤਾ ਨਾਲ ਕੱਮ ਕਰਨਾ ਸਿਖੌਨ ਦਾ ਇਕ ਅਨੋਖਾ ਤਾਰੀਕਾ ਥਾਂ । ਸਿਖਾਨੇ ਵਾਲਾ ਗੁਰੂ ਘਰ ਮੇਂ ਜੋ ਹੋਤਾ ਥਾ ।ਮਾਂ ਹੀ ਉਨ੍ਹੇਂ ਸਬ ਸਿਖਾ ਕਰ ਕਲਾ ਸੇ ਜੋੜ ਦੇਤੀ ਥੀ ।ਏਕ ਔਰ ਇਸ ਕਾ ਲਾਭ ਯੇਹ ਥਾਂ ਕਿ ਆਨੇ ਵਾਲੇ ਜੀਵਨ ਮੇਂ ਸੁਖਾਲਾਪਨ ਆ ਸਕੇ ਗਿਰਹਸਤੀ ਕਾ ਬੋਝ ਜਬ ਲੜਕੀ ਕੇ ਕਂਧੋਂ ਪਰ ਆਏ ਤੋ ਵਹ ਕੋਈ ਮੁਸ਼ਕਿਲ ਨਾ ਮਹਸੂਸ ਕਰੇ । ਬੜੇ ਸੁਂਦਰ ਤਰੀਕੇ ਨਾਲ ਹਰਦੀਪ ਜੀ ਨੇ ਯਹ ਬਾਤੇਂ ਅਪਨੇ ਹਾਇਬਨ ਸੇ ਡਾਲ ਕਰ ਕਸੀਦੇਕਾਰੀ ਕੇ ਅਂਦਰ ਛੁਪੇ ਕੇਈ ਵਿਗਆਨ ਤਥੋਂ ਸੇ ਹਮੇਂ ਰੁਬਰੂ ਕਰਾਆ ਹੈ । ਇਸ ਕੇ ਲਿਏ ਉਨ ਕੋ ਬਹੁਤ ਸਾਰੀ ਬਧਾਈ ।


  Kamla Ghataaura

  ReplyDelete
  Replies
  1. ਹਾਇਬਨ ਨੂੰ ਪਸੰਦ ਕਰ ਇਸ ਤੇ ਐਨੇ ਖੂਬਸੂਰਤ ਵਿਚਾਰ ਸਾਂਝੇ ਕਰਨ ਲਈ ਸਭ ਤੋਂ ਪਹਿਲਾਂ ਕਮਲਾ ਜੀ ਆਪ ਜੀ ਦਾ ਤਹਿ ਦਿਲੋਂ ਸ਼ੁਕਰੀਆ। ਕੁਦਰਤ ਨੂੰ ਵੇਖਣਾ ਤੇ ਮਾਨਣਾ ਸਭ ਦੇ ਹਿੱਸੇ ਨਹੀਂ ਆਇਆ। ਜੋ ਇਸ ਦੀ ਖੂਬਸੂਰਤੀ ਨੂੰ ਵੇਖ ਸਕਦੇ ਨੇ ਓਹੀਓ ਮੇਰੀਆਂ ਰਚਨਾਵਾਂ ਦਾ ਅਨੰਦ ਲੈ ਸਕਦੇ ਨੇ। ਤੇ ਰਹੀ ਗੱਲ ਕਸੀਦਾਕਾਰੀ ਦੀ। ਇਸ ਤਾਂ ਸਭ ਨੂੰ ਇੱਕ ਬੇਲੋੜਾ ਜਿਹਾ ਸ਼ੌਕ ਲੱਗਦੈ। ਜਿਸ ਨੇ ਇਸ ਨੂੰ ਗਹੁ ਨਾਲ ਤੱਕਿਆ ਜਾਂ ਆਪ ਪਾਲਿਆ ਓਹੀਓ ਇਸ ਦੀ ਗੁਣਵੱਤਾ ਨੂੰ ਜਾਣ ਸਕਦੈ ਤੇ ਸਾਂਝ ਸਕਦੈ।
   ਇਸੇ ਲਈ ਮੈਂ ਇਸ ਦੇ ਵਿਗਿਆਨਕ ਪੱਖਾਂ ਨੂੰ ਸਾਂਝਾ ਕਰਨ ਦਾ ਉਪਰਾਲਾ ਕੀਤਾ ਸੀ। ਆਪ ਨੇ ਇਸ ਨਜ਼ਰੀਏ ਤੋਂ ਵੀ ਇਸ ਦੀ ਸਲਾਹੁਤਾ ਕੀਤੀ ਤਹਿ ਦਿਲੋਂ ਸ਼ੁਕਰੀਆ ਇੱਕ ਵਾਰ ਫੇਰ। ਆਪ ਵੱਲੋਂ ਮਿਲੀ ਹੌਸਲਾ ਅਫ਼ਜਾਈ ਮੇਰੇ ਲਈ ਵੱਡਮੁੱਲੀ ਹੈ।

   Delete
 3. ਮੇਰਾ ਕਸੀਦਾ ਇੱਕ ਬਹੁਤ ਹੀ ਵਧੀਆ ਰਚਨਾ ਹੈ। ਲੇਖਿਕਾ ਨੇ ਬਹੁਤ ਵਧੀਆ ਵਿਸ਼ਾ ਚੁਣਿਆ ਹੈ। ਕਸੇਦਾ ਸਾਡੇ ਸੱਭਿਆਚਾਰ ਦੀ ਨਿਸ਼ਾਨੀ ਹੈ। ਪਹਿਲਾਂ ਦੇ ਸਮੇਂ ਇੱਕ ਮਾਂ ਬੇਟੀ ਨੂੰ ਸਰਵਗੁਣ ਸੰਪਨ ਬਣਾਉਂਦੀ ਸੀ। ਉਸ ਨੂੰ ਘਰ ਦੇ ਸਭ ਕੰਮ ਤੇ ਪਰਿਵਾਰ 'ਚ ਸਭ ਨਾਲ ਪਿਆਰ ਨਾਲ ਰਹਿਣਾ ਸਿਖਾਉਂਦੀ ਸੀ। ਤੇ ਸਭ ਤੋਂ ਜ਼ਰੂਰੀ ਕਸੇਦਾ ਕੱਢਣਾ ਸਿਖਾਉਣਾ। ਰੰਗ ਬਿਰੰਗਰ ਧਾਗਿਆਂ ਨਾਲ ਵੇਲ ਬੂਟੇ ਤੇ ਹੋਰ ਵਧੀਆ ਡਿਜ਼ਾਈਨ ਬਣਾਉਣਾ ਸਿਖਾਉਣਾ। ਕਸੀਦਾ ਕੱਢਣ ਵਾਲੀ ਨੇ ਘੰਟਿਆਂ ਬੱਧੀ ਇਕਾਗਰ ਚਿੱਤ ਹੋ ਕੇ ਇੱਕ ਇੱਕ ਤੋਪਾ ਬਹੁਤ ਧਿਆਨ ਨਾਲ ਪਾਉਣਾ ਤੇ ਕਈ ਡਿਜ਼ਾਈਨ ਪਾਉਣੇ ਤਾਂਕਿ ਸਭ ਨੂੰ ਪਸੰਦ ਆਏ। ਉਸ ਦੇ ਹੱਥ ਦੀ ਕਿਰਤ ਦੇਖ ਪਤਾ ਲੱਗ ਜਾਂਦਾ ਸੀ ਕਿ ਕੁੜੀ ਕਿੰਨੀ ਸਿਆਣੀ ਤੇ ਸਮਝਦਾਰ ਹੈ।
  ਲੇਖਿਕਾ ਆਪ ਵੀ ਸਰਵਗਨ ਸੰਪਨ ਹੈ। ਇਸ ਲਈ ਹਰ ਪਹਿਲੂ 'ਤੇ ਵਿਸਤਾਰ ਨਾਲ ਚਾਨਣਾ ਪਾਇਆ ਹੈ। ਮੈਨੂੰ ਵੀ ਛੋਟੀ ਉਮਰ ਤੋਂ ਹੀ ਕਸੀਦਾ ਕੱਢਣਾ ਚੰਗਾ ਲੱਗਦਾ ਸੀ।
  ਡਾ. ਸੰਧੂ ਨੇ ਇੱਕ ਨਵੀਂ ਜਾਣਕਾਰੀ ਦਿੱਤੀ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਦ ਫ਼ੌਜੀਆਂ ਦੀ ਮਨੋਦਸ਼ਾ ਸੁਧਾਰਨ ਲਈ ਕਸੀਦੇ ਦਾ ਸਹਾਰਾ ਲਿਆ ਜਾਂਦਾ ਸੀ। ਹੋਰ ਵੀ ਬਹੁਤ ਕੁਝ ਨਵਾਂ ਜਾਨਣ ਤੇ ਸਮਝਣ ਦਾ ਮੌਕਾ ਮਿਲਿਆ।
  ਆਸ ਹੈ ਕਿ ਡਾ ਸੰਧੂ ਅੱਗੇ ਤੋਂ ਇਸ ਤਰਾਂ ਲਿਖਦੇ ਰਹਿਣਗੇ ਤੇ ਪਾਠਕਾਂ ਨੂੰ ਜਾਣਕਾਰੀ ਦੇ ਨਾਲ ਨਵੀਂ ਸੇਧ ਵੀ ਦੇਣਗੇ।
  ਧੰਨਵਾਦ
  ਸੁਖਜਿੰਦਰ ਸਹੋਤਾ

  ReplyDelete
  Replies
  1. ਸੁਖਜਿੰਦਰ ਭੈਣ ਜੀ ਬਹੁਤ ਬਹੁਤ ਸਤਿਕਾਰ। ਆਪ ਜੀ ਨੇ ਐਨੀ ਸੋਹਣੀ ਵਿਆਖਿਆ ਕੀਤੀ 'ਮੇਰਾ ਕਸੀਦਾ' ਹਾਇਬਨ ਦੀ।
   ਆਪ ਨੇ ਮੇਰੇ ਗੁਣਾਂ ਦੀ ਜੋ ਭਰਪੂਰ ਸ਼ਲਾਘਾ ਕੀਤੀ , ਮੈਨੂੰ ਨਿਸ਼ਬਦ ਕਰ ਦਿੱਤਾ। ਅੱਜ ਮੈਨੂੰ ਮੇਰੇ ਮਾਂ -ਪਿਓ 'ਤੇ ਫ਼ਖਰ ਹੋ ਰਿਹਾ ਜਿੰਨ੍ਹਾਂ ਨੇ ਮੇਰੀ ਐਨੀ ਸੋਹਣੀ ਪਰਵਰਿਸ਼ ਕੀਤੀ ਕਿ ਸਭ ਨੂੰ ਓਸ ਮਾਂ -ਪਿਓ ਦੀ ਕੀਤੀ ਮਿਹਨਤ ਨਜ਼ਰ ਆ ਰਹੀ ਹੈ। ਆਪ ਨੂੰ ਵੀ ਆਪਣਾ ਬਚਪਨ ਯਾਦ ਆ ਗਿਆ ਤੇ ਆਪ ਦਾ ਕਸੀਦਾ ਕੱਢਣਾ ਯਾਦ ਆਇਆ। ਇਹ ਮੇਰੀ ਲਿਖਤ ਲਈ ਸ਼ੁੱਭ ਸੁਨੇਹਾ ਹੈ ਜੋ ਪਾਠਕ ਨੂੰ ਉਸ ਦੇ ਬੀਤੇ ਕੱਲ ਨਾਲ ਜੋੜ ਸਕੀ। ਆਪ ਇਸੇ ਤਰਾਂ ਰਾਬਤਾ ਬਣਾਈ ਰੱਖਣਾ। ਇੱਕ ਵਾਰ ਫਿਰ ਧੰਨਵਾਦ ਜੀ।

   Delete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ