ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

13 Jul 2017

ਭਰੋਸਾ (ਮਿੰਨੀ ਕਹਾਣੀ )

Daljit Shahpuri's profile photo, Image may contain: 1 personਤਸਨੀਮ ੲਿੱਕ ਹੱਥ ਵਿੱਚ ਦੁਪੱਟਾ ਤੇ ਦੂਸਰੇ ਹੱਥ ਵਿੱਚ ਮਨ ਭਾਉਂਦੇ ਗ਼ੁਲਾਬ ਦੇ ਫੁੱਲ ਦੀ ਟਾਹਣੀ ਲਈ ਲਲਾਰੀ ਬਜ਼ਾਰ ਵਿੱਚੋਂ ਭੱਜੀ ਜਾ ਰਹੀ ਸੀ, "ਵੀਰਿਆ , ਫੁੱਲ ਜੇ ਤੇ ਬਗਲੇ ਜਿਹਾ  ਦੁਪੱਟਾ , ਮਾਸਾ ਫ਼ਰਕ ਨਾ ਪਾਵੀਂ ਤੇ ਰੰਗ ਪੱਕਾ ਹੋਵੇ।"

"ਭੈਣਾਂ ਜਿਵੇਂ ਆਂਹਨੀ ਪਈ ਏਂ, ਉਂਵੇ ਹੋਸੀ," ਤਸਨੀਮ ਦੀ ਸਹੇਲੀ ਜ਼ੈਨਬ ਦਾ ਲਲਾਰੀ ਭਰਾ ਕੁਦਰਤ ਦੀ ਬਣਾਈ ਹਰ ਚੀਜ਼ ਦੀ ੲਿਬਾਦਤ ਕਰਦਾ ਸੀ 

ਭੈਣ ਤਸਨੀਮਾ, ਏਸ ਗ਼ੁਲਾਬ ਦੇ ਟੁੱਟਣ ਵਾਂਗ ਕੁਝ ਦਰਦ ਤਾਂ ਦੁਪੱਟੇ ਨੂੰ ਵੀ ਹੋਵੇਗਾ।" 
ਲਲਾਰੀ ਦੇ ਏਨਾ ਅਾਖ਼ਦਿਅਾਂ ਹੀ ਤਸਨੀਮਾ ਨੂੰ ਲੱਗਾ ਜਿਸ ਭਰੋਸੇ ਕੁਦਰਤ ਨੇ ੲਿਸ ਸੰਸਾਰ ਨੂੰ ੲਿਤਨੀ ਹੁਸੀਨੀਅਤ  ਨਾਲ ਨਿਵਾਜੀਅਾ , ਓਸ ਏਹ ਭਰੋਸਾ ਤੋੜ ਦਿੱਤਾ ਸੀ

ਦਲਜੀਤ ਸ਼ਾਹਪੁਰੀ 
ਓਂਟਾਰੀਓ (ਕੈਨੇਡਾ)

ਨੋਟ : ਇਹ ਪੋਸਟ ਹੁਣ ਤੱਕ 45 ਵਾਰ ਪੜ੍ਹੀ ਗਈ ਹੈ।

ਲਿੰਕ 1        ਲਿੰਕ 2

1 comment:

  1. ਮਿੰਨੀ ਕਹਾਣੀ ਭਰੋਸਾ ਦਿਲ ਨੂੰ ਟੁੰਬਦੀ ਹੈ। ਓਸ ਏਹ ਭਰੋਸਾ ਤੋੜ ਦਿੱਤਾ ਸੀ.............. ਕਿੰਨੀ ਪੀੜ ਹੈ। ਸੱਚੀਂ ਭਰੋਸੇ ਦਾ ਟੁੱਟਣਾ ਅਸਿਹ ਹੁੰਦੈ। ਇਥੇ ਦੋ ਲਲਾਰੀਆਂ ਦੀ ਗੱਲ ਹੋ ਰਹੀ ਹੈ। ਕੁਦਰਤ ਦਾ ਲਲਾਰੀ ਅਨੋਖਾ ਲਲਾਰੀ ! ਸਾਂਝ ਪਾਉਣ ਲਈ ਬਹੁਤ ਬਹੁਤ ਸ਼ੁਕਰੀਆ ਦਲਜੀਤ ਸ਼ਾਹਪੁਰੀ ਜੀ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ