ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਜੇਕਰ ਤੁਸੀਂ ਵੀ ਪੰਜਾਬੀ ਵਿੱਚ ਲਿਖਦੇ ਹੋ ਤੇ ਪੰਜਾਬੀ ਸਾਹਿਤ ਖ਼ਜ਼ਾਨੇ 'ਯੋਗਦਾਨ ਚਾਹੁੰਦੇ ਹੋ ਤਾਂ ਸਾਨੂੰ haikusyd@gmail .com 'ਤੇ ਈ -ਮੇਲ ਕਰ ਸਕਦੇ ਹੋ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

17 Jul 2017

ਬਦਲੇ ਵਕਤ ਦੇ ਨਾਂ

Daljit Shahpuri's profile photo, Image may contain: 1 personਕਿੰਨੇ ਸੀ ਓਦੋਂ ਲਾਪ੍ਰਵਾਹ
ਹੁੰਦੇ ਸੀ ਜਦੋਂ ਕੱਚੇ ਰਾਹ। 
ਟੋਭੇ ਨਾਉਣਾ, ਭੱਠੀ ਬਹਿਣਾ
ਸਭ ਨੂੰ ੲਿਸ ਦਾ ਚਾਅ ਹੁੰਦਾ ਸੀ
ਗੰਨੇ ਚੂੱਪਣ ਪੈਲੀ ਜਾਣਾ
ਓਹੀ ਕੱਚਾ ਰਾਹ ਹੁੰਦਾ ਸੀ। 
ਮੋਟਰ ਗੱਡੀਅਾਂ ਬਹੁਤ ਘੱਟ ਸੀ
ਭੂਆ, ਮਾਸੀ, ਮਾਮਿਅਾਂ ਵੱਲ ਵੀ
ਕਦੇ- ਕਦੇ ਹੀ ਜਾਅ ਹੁੰਦਾ ਸੀ
ਉਲਾਂਭਾ ਲਾਹੁਣ ਨਈਂ ਸੀ ਜਾਂਦੇ
ਅੰਦਰੋਂ ਮਿਲਣ ਦਾ ਚਾਅ ਹੁੰਦਾ ਸੀ। 
ਸਮਾਂ ਬਦਲਿਅਾ,ਚਾਅ ਬਦਲ ਗਏ
'ਕੱਚੇ' ਸੀ ਜੋ, 'ਪੱਕੇ' ਹੋ ਗਏ
ਪਿੰਡਾਂ ਦੇ ਸਭ ਰਾਹ ਬਦਲ ਗਏ
ਹਰ ਕੰਮ ਦੇ ਵਿਚ ਸੌਦੇ-ਬਾਜੀ
ਰਿਸ਼ਤਿਅਾਂ ਦੇ ਵੀ ਭਾਅ ਬਦਲ ਗਏ। 
ਭਰਾ ਨਈਂ ਰਹੇ ਭਰਾਵਾਂ ਵਰਗੇ,
ਚਿੱਟੀ ਪੱਗ ਤੇ ਚਿੱਟਾ ਚੋਲ੍ਹਾ
ਅੰਦਰੋਂ ਕਾਲ੍ਹੇ ਕਾਵਾਂ ਵਰਗੇ
ਆਪਣੇ-ਆਪ ਤਾਂ ਕੀ ਦੇਣਾ ਸੀ
ਹੱਕ ਮੰਗਿਅਾ ! ਰਾਹ ਬਦਲ ਗਏ। 
'ਕੱਚੇ' ਸੀ ਜੋ 'ਪੱਕੇ' ਹੋ ਗਏ
ਪਿੰਡਾਂ ਦੇ ਸਭ ਰਾਹ ਬਦਲ ਗਏ। 
ਦਲਜੀਤ ਸ਼ਾਹਪੁਰੀ


ਨੋਟ : ਇਹ ਪੋਸਟ ਹੁਣ ਤੱਕ 32 ਵਾਰ ਪੜ੍ਹੀ ਗਈ ਹੈ।

2 comments:

  1. ਆਪ ਦੀ ਕਵਿਤਾ ਬਦਲੇ ਵਕਤ ਦੀ ਨੁਹਾਰ ਦੀ ਗੱਲ ਕਰਦੀ ਹੈ। ਸਮੇਂ ਨਾਲ ਆਏ ਬਦਲਾਓ ਨੇ ਬਹੁਤ ਕੁਝ ਬਦਲ ਕੇ ਰੱਖ ਦਿੱਤਾ। ਕੁਝ ਚੰਗਾ ਮੰਦਾ। ਆਧੁਨਿਕ ਟੈਕਨਾਲੋਜੀ ਨਾਲ ਜ਼ਿੰਦਗੀ ਤਾਂ ਸੌਖੀ ਹੋ ਗਈ ਪਰ ਸਭ ਆਪਣੇ ਆਪ 'ਚ ਜ਼ਿਆਦਾ ਸਿਮਟ ਗਏ। ਇੱਕ ਦੂਜੇ ਨਾਲ ਵਕਤ ਬਿਤਾਉਣ ਦਾ ਕਿਸੇ ਕੋਲ ਵਕਤ ਨਹੀਂ। ਵਕਤ ਨਹੀਂ ਹੈ ਜਾਂ ਉਸ ਵਕਤ ਕੱਢਣਾ ਭੁੱਲ ਗਏ। ਕੀ ਟੈਕਨੋਲੋਜੀ ਨੇ ਸਾਨੂੰ ਐਨੇ ਆਲਸੀ ਤੇ ਸੁਸਤ ਬਣਾ ਦਿੱਤਾ ਕਿ ਅਸੀਂ ਦੋ ਘੜੀਆਂ ਕਿਸੇ ਕੋਲ ਬੈਠਣ ਜੋਗੇ ਵੀ ਨਹੀਂ ਰਹੇ। ਮਤਲਬੀ ਹੋ ਗਈ ਦੁਨੀਆਂ।
    ਬਹੁਤ ਹੀ ਸੋਹਣੀ ਰਚਨਾ ਨਾਲ ਸਾਂਝ ਪਾਉਣ ਲਈ ਆਪ ਜੀ ਦਾ ਤਹਿ ਦਿਲੋਂ ਸ਼ੁਕਰੀਆ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ