ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

18 Jul 2017

ਉਹ ਮੇਰੇ ਕੋਲ ਹੈ


ਉਹਨੇ ਮੇਰੇ ਨਾਲ ਰਿਸ਼ਤਾ ਨਹੀਂ ਤੋੜਿਆਂ ਅਜੇ।
ਉਹ ਮੇਰੇ ਕੋਲ ਨਹੀਂ ਤਾਂ ਕਿਸੇ ਹੋਰ ਕੋਲ ਹੋਵੇਗਾ।
ਮੈਂ ਤਾਂ ਉਹਨੂੰ ਕਲਮ ਦੀ ਨੋਕ ਤੇ ਬਿਠਾ ਰੱਖਿਆ ਹੈ।

ਉਹ ਵੀ ਇਸ ਦੀ ਇਬਾਰਤ ਪਹਿਚਾਣਦਾ ਹੋਵੇਗਾ।

ਸਾਂਝੀ ਯਾਦਾਂ ਦੇ ਮੁਰਝਾਏ ਅਰਮਾਨਾਂ ਦੇ ਫੁੱਲਾਂ ਨੂੰ।

ਸਾਂਝੀ ਯਾਦਾਂ ਦੇ ਜਲਾਏ ਹੋਏ ਅਰਮਾਨਾਂ ਦੇ ਦੀਪ।

ਸੱਜਲ ਅੱਖਾਂ ਨਾਲ ਹਰਫ਼ਾਂ ਚੋਂ ਚੁੰਮਦਾ ਹੋਵੇਗਾ।
ਉਹਦੀ ਮਜਬੂਰੀ ਹੋਏਗੀ,ਬੇਵਫ਼ਾਈ ਕਦੇ ਨਹੀਂ।
ਮੇਰਾ ਯਕੀਨ ਵੀ ਅਡੋਲ ਹੈ,ਬੜਾ ਪੱਕਾ ਕੌਲ ਹੈ।
ਉਹ ਮੇਰੇ ਮਨ ਮੰਦਰ ਨੂੰ ਰੁਸ਼ਨਾਉਂਦਾ ਬਲੌਰ ਹੈ।
ਜਿਸ ਲਈ ਮੇਰਾ ਅਣੂ ਅਣੂ ਉਹਨੂੰ ਪੁਕਾਰਦਾ ਹੈ,
'ਉਹਨੇ ਮੇਰੇ ਨਾਲ ਰਿਸ਼ਤਾ ਨਹੀਂ ਤੋੜਿਆਂ ਅਜੇ।
ਉਹ ਤਾਂ ਇਨ੍ਹਾਂ ਸ਼ਬਦਾਂ ਦੀ ਰੂਹ 'ਚ ਮੇਰੇ ਕੋਲ ਹੈ।'
-0-
ਸੁਰਜੀਤ ਸਿੰਘ ਭੁੱਲਰ
17-07-2017
ਨੋਟ : ਇਹ ਪੋਸਟ ਹੁਣ ਤੱਕ 47 ਵਾਰ ਪੜ੍ਹੀ ਗਈ ਹੈ।

2 comments:

  1. "ਉਹ ਤਾਂ ਇਨ੍ਹਾਂ ਸ਼ਬਦਾਂ ਦੀ ਰੂਹ 'ਚ ਮੇਰੇ ਕੋਲ ਹੈ" ਸੱਚ ਕਿਹਾ ਉਹ ਆਪ ਦੇ ਕੋਲ ਹੀ ਹੈ, ਆਪ ਦੇ ਸ਼ਬਦਾਂ ਦੀ ਰੂਹ 'ਚ ਤੇ ਆਪ ਦੇ ਹਰ ਸਾਹ 'ਚ। ਹਰ ਅੱਖਰ ਉਸੇ ਦੀ ਇਬਾਦਤ ਹੀ ਤਾਂ ਕਰਦਾ ਹੈ ਫਿਰ ਉਹ ਸ਼ਬਦਾਂ ਦੀ ਇਬਾਰਤ ਨੂੰ ਕਿਉਂ ਨਹੀਂ ਪਹਿਚਾਣੇਗਾ ਭਲਾ ? ਉਹ ਬੇਵਫ਼ਾ ਨਹੀਂ ਮਜਬੂਰ ਹੀ ਹੋਵੇਗਾ ਤਾਹੀਓਂ ਸੱਜਲ ਅੱਖਾਂ ਨਾਲ ਹੁੰਗਾਰਾ ਭਰਦੈ ਤੇ ਚਾਹ ਕੇ ਵੀ ਤੇਰੇ ਨਾਲ ਕਦੇ ਨਾਤਾ ਤੋੜ ਨਹੀਂ ਸਕਦੈ ਕਿਉਂਕਿ ਉਸ ਦਾ ਵੀ ਅਣੂ ਅਣੂ ਜੋ ਪੁਕਾਰਦਾ ਹੈ।
    ਬਹੁਤ ਹੀ ਭਾਵਨਾਤਮਿਕ ਰਚਨਾ। ਆਪ ਦੀ ਕਲਮ ਨੂੰ ਸਲਾਮ। ਰਿਸ਼ਤਿਆਂ ਦੇ ਨਿੱਘ ਦਾ ਅਹਿਸਾਸ ਕਰਵਾਉਂਦੀ ਸੁੰਦਰ ਰਚਨਾ ਨਾਲ ਸਾਂਝ ਪਾਉਣ ਲਈ ਆਪ ਦਾ ਸ਼ੁਕਰੀਆ ਜੀ।

    ReplyDelete
  2. ਦਿਲ ਦੀ ਰਚਨਾ , ਦਿੱਲ ਨਾਲ ਲਿਖੀ ਰਚਨਾ , ਬਹੁਤ ਸੁੰਦਰ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ