ਟੋਭੇ ਨਾਉਣਾ, ਭੱਠੀ ਬਹਿਣਾ
ਸਭ ਨੂੰ ੲਿਸ ਦਾ ਚਾਅ ਹੁੰਦਾ ਸੀ
ਗੰਨੇ ਚੂੱਪਣ ਪੈਲੀ ਜਾਣਾ
ਓਹੀ ਕੱਚਾ ਰਾਹ ਹੁੰਦਾ ਸੀ।
ਸਭ ਨੂੰ ੲਿਸ ਦਾ ਚਾਅ ਹੁੰਦਾ ਸੀ
ਗੰਨੇ ਚੂੱਪਣ ਪੈਲੀ ਜਾਣਾ
ਓਹੀ ਕੱਚਾ ਰਾਹ ਹੁੰਦਾ ਸੀ।
ਮੋਟਰ ਗੱਡੀਅਾਂ ਬਹੁਤ ਘੱਟ ਸੀ
ਭੂਆ, ਮਾਸੀ, ਮਾਮਿਅਾਂ ਵੱਲ ਵੀ
ਕਦੇ- ਕਦੇ ਹੀ ਜਾਅ ਹੁੰਦਾ ਸੀ
ਉਲਾਂਭਾ ਲਾਹੁਣ ਨਈਂ ਸੀ ਜਾਂਦੇ
ਅੰਦਰੋਂ ਮਿਲਣ ਦਾ ਚਾਅ ਹੁੰਦਾ ਸੀ।
ਭੂਆ, ਮਾਸੀ, ਮਾਮਿਅਾਂ ਵੱਲ ਵੀ
ਕਦੇ- ਕਦੇ ਹੀ ਜਾਅ ਹੁੰਦਾ ਸੀ
ਉਲਾਂਭਾ ਲਾਹੁਣ ਨਈਂ ਸੀ ਜਾਂਦੇ
ਅੰਦਰੋਂ ਮਿਲਣ ਦਾ ਚਾਅ ਹੁੰਦਾ ਸੀ।
ਸਮਾਂ ਬਦਲਿਅਾ,ਚਾਅ ਬਦਲ ਗਏ
'ਕੱਚੇ' ਸੀ ਜੋ, 'ਪੱਕੇ' ਹੋ ਗਏ
ਪਿੰਡਾਂ ਦੇ ਸਭ ਰਾਹ ਬਦਲ ਗਏ
ਹਰ ਕੰਮ ਦੇ ਵਿਚ ਸੌਦੇ-ਬਾਜੀ
ਰਿਸ਼ਤਿਅਾਂ ਦੇ ਵੀ ਭਾਅ ਬਦਲ ਗਏ।
'ਕੱਚੇ' ਸੀ ਜੋ, 'ਪੱਕੇ' ਹੋ ਗਏ
ਪਿੰਡਾਂ ਦੇ ਸਭ ਰਾਹ ਬਦਲ ਗਏ
ਹਰ ਕੰਮ ਦੇ ਵਿਚ ਸੌਦੇ-ਬਾਜੀ
ਰਿਸ਼ਤਿਅਾਂ ਦੇ ਵੀ ਭਾਅ ਬਦਲ ਗਏ।
ਭਰਾ ਨਈਂ ਰਹੇ ਭਰਾਵਾਂ ਵਰਗੇ,
ਚਿੱਟੀ ਪੱਗ ਤੇ ਚਿੱਟਾ ਚੋਲ੍ਹਾ
ਅੰਦਰੋਂ ਕਾਲ੍ਹੇ ਕਾਵਾਂ ਵਰਗੇ
ਆਪਣੇ-ਆਪ ਤਾਂ ਕੀ ਦੇਣਾ ਸੀ
ਹੱਕ ਮੰਗਿਅਾ ! ਰਾਹ ਬਦਲ ਗਏ।
ਚਿੱਟੀ ਪੱਗ ਤੇ ਚਿੱਟਾ ਚੋਲ੍ਹਾ
ਅੰਦਰੋਂ ਕਾਲ੍ਹੇ ਕਾਵਾਂ ਵਰਗੇ
ਆਪਣੇ-ਆਪ ਤਾਂ ਕੀ ਦੇਣਾ ਸੀ
ਹੱਕ ਮੰਗਿਅਾ ! ਰਾਹ ਬਦਲ ਗਏ।
'ਕੱਚੇ' ਸੀ ਜੋ 'ਪੱਕੇ' ਹੋ ਗਏ
ਪਿੰਡਾਂ ਦੇ ਸਭ ਰਾਹ ਬਦਲ ਗਏ।
ਪਿੰਡਾਂ ਦੇ ਸਭ ਰਾਹ ਬਦਲ ਗਏ।
ਦਲਜੀਤ ਸ਼ਾਹਪੁਰੀ
ਨੋਟ : ਇਹ ਪੋਸਟ ਹੁਣ ਤੱਕ 32 ਵਾਰ ਪੜ੍ਹੀ ਗਈ ਹੈ।
ਆਪ ਦੀ ਕਵਿਤਾ ਬਦਲੇ ਵਕਤ ਦੀ ਨੁਹਾਰ ਦੀ ਗੱਲ ਕਰਦੀ ਹੈ। ਸਮੇਂ ਨਾਲ ਆਏ ਬਦਲਾਓ ਨੇ ਬਹੁਤ ਕੁਝ ਬਦਲ ਕੇ ਰੱਖ ਦਿੱਤਾ। ਕੁਝ ਚੰਗਾ ਮੰਦਾ। ਆਧੁਨਿਕ ਟੈਕਨਾਲੋਜੀ ਨਾਲ ਜ਼ਿੰਦਗੀ ਤਾਂ ਸੌਖੀ ਹੋ ਗਈ ਪਰ ਸਭ ਆਪਣੇ ਆਪ 'ਚ ਜ਼ਿਆਦਾ ਸਿਮਟ ਗਏ। ਇੱਕ ਦੂਜੇ ਨਾਲ ਵਕਤ ਬਿਤਾਉਣ ਦਾ ਕਿਸੇ ਕੋਲ ਵਕਤ ਨਹੀਂ। ਵਕਤ ਨਹੀਂ ਹੈ ਜਾਂ ਉਸ ਵਕਤ ਕੱਢਣਾ ਭੁੱਲ ਗਏ। ਕੀ ਟੈਕਨੋਲੋਜੀ ਨੇ ਸਾਨੂੰ ਐਨੇ ਆਲਸੀ ਤੇ ਸੁਸਤ ਬਣਾ ਦਿੱਤਾ ਕਿ ਅਸੀਂ ਦੋ ਘੜੀਆਂ ਕਿਸੇ ਕੋਲ ਬੈਠਣ ਜੋਗੇ ਵੀ ਨਹੀਂ ਰਹੇ। ਮਤਲਬੀ ਹੋ ਗਈ ਦੁਨੀਆਂ।
ReplyDeleteਬਹੁਤ ਹੀ ਸੋਹਣੀ ਰਚਨਾ ਨਾਲ ਸਾਂਝ ਪਾਉਣ ਲਈ ਆਪ ਜੀ ਦਾ ਤਹਿ ਦਿਲੋਂ ਸ਼ੁਕਰੀਆ।
ਸਹੀ
ReplyDelete