ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

5 Jul 2017

ਬੇਵੱਸੀ (ਮਿੰਨੀ ਕਹਾਣੀ)

Image result for helplessness
ਉਹ ਨਸ਼ੇ ਦਾ ਆਦੀ ਹੋ ਗਿਆ ਸੀ। ਹੁਣ ਉਹ ਹੱਡਾਂ ਦੀ ਮੁੱਠ ਬਣ ਚੁੱਕਾ ਸੀ ਜਦੋਂ ਉਸ ਨੂੰ ਚੰਦਰੀ ਬਿਮਾਰੀ ਨੇ ਆ ਘੇਰਿਆ। ਗਰੀਬੀ ਕਾਰਨ ਇਲਾਜ ਨਾ ਹੋਇਆ ਤੇ ਓਸ ਨਾਮੁਰਾਦ ਬਿਮਾਰੀ ਨੇ ਉਸ ਦੀ ਜਾਨ ਲੈ ਲਈ ਸੀ। ਉਸ ਦੀ ਵਿਧਵਾ ਤਾਂ ਪਹਿਲਾਂ ਤੋਂ ਹੀ ਮੁਸੀਬਤਾਂ ਦੀ ਅਟੱਲਤਾ ਨੂੰ ਕਬੂਲਣ ਤੇ ਤਾਬਿਆ ਮੰਨਣ ਦੀ ਆਦੀ ਸੀ। ਉਸ ਚੁੱਪ ਚੁਪੀਤੀ ਨੇ ਗਮ ਤੇ ਪੀੜਾਂ ਦੀ ਬੁੱਕਲ਼ ਮਾਰ ਆਪਣੀ ਜਰਜਰ ਜ਼ਿੰਦਗੀ ਨੂੰ ਤੋਰੀ ਰੱਖਿਆ। 
     ਵਿਦਾ ਹੁੰਦੀ ਧੀ ਨੇ ਡੁਸਕਦੀ ਮਾਂ ਦਾ ਦਿਲ ਧਰਾਉਂਦਿਆਂ ਕਿਹਾ," ਮਾਂ ਹੁਣ ਤੱਕ ਤੂੰ ਕਿਹੜੀ ਖੁਸ਼ੀ ਮਾਣੀ ਹੈ ? ਤੇਰੇ ਤਾਂ ਚੇਤਿਆਂ 'ਚ ਵੀ ਕੋਈ ਸੁਹਾਣੀ ਯਾਦ ਨਹੀਂ ਹੋਣੀ। ਭਾਪਾ ਤੈਨੂੰ ਕੁੱਟਦਾ ਸੀ। ਉਹ ਆਪਣੇ ਦੁੱਖ ਤੇ ਔਖਿਆਈ ਦੀ ਸਾਰੀ ਕੁੜੱਤਣ ਤੇਰੇ 'ਤੇ ਕੱਢਦਾ ਸੀ।ਕੋਈ ਸ਼ੈ ਤੈਨੂੰ ਅੰਦਰ ਹੀ ਅੰਦਰ ਕੁਚਲਦੀ ਰਹਿੰਦੀ ਸੀ। ਮਾਂ ਤੂੰ ਰੋ ਨਾ, ਹੁਣ ਵੀਰ ਤੈਨੂੰ ਸੰਭਾਲੂਗਾ। "
     ਧੀ ਦੇ ਹੇਜ ਨੇ ਉਸ ਦੇ ਮੱਧਮ ਪਏ ਖ਼ਿਆਲਾਂ ਨੂੰ ਹਲੂਣ ਦਿੱਤਾ ਸੀ। ਪਹਿਲਾਂ ਕਿਸੇ ਨੇ ਕਦੇ ਉਸ ਬਾਰੇ ਇਸ ਤਰਾਂ ਕੋਈ ਗੱਲ ਨਹੀਂ ਕੀਤੀ ਸੀ।ਅਚਾਨਕ ਉਹ ਫ਼ਿਸ ਪਈ," ਧੀਏ, ਤੇਰੇ ਵਾਂਗਰ ਮੈਂ ਵੀ ਸੁਪਨੇ ਬੁਣੇ ਸਨ ਪਰ ਸਿਰ ਪਈ ਬਿਪਤਾ ਨੇ ਸਾਰੀਆਂ ਸੱਧਰਾਂ ਮਾਰ ਦਿੱਤੀਆਂ। ਬਿਨਾਂ ਕੋਈ ਸ਼ਿਕਾਇਤ ਕੀਤਿਆਂ ਆਪਾ ਮਾਰ ਲਿਆ ਤੇ ਬੇਵੱਸ ਹੋ ਊਣੀ ਹੋਈ ਜ਼ਿੰਦਗੀ ਨੂੰ ਜਿਉਣਾ ਕਬੂਲ ਲਿਆ। ਪਰ ਤੂੰ ਨਾ ਇਓਂ ਕਰੀਂ।"

ਡਾ.ਹਰਦੀਪ ਕੌਰ ਸੰਧੂ 

 ਲਿੰਕ 1             ਲਿੰਕ 2     ਲਿੰਕ 3

ਨੋਟ : ਇਹ ਪੋਸਟ ਹੁਣ ਤੱਕ 340 ਵਾਰ ਪੜ੍ਹੀ ਗਈ ਹੈ।

16 comments:

 1. Har maa apni dhi nu nasihat tan dindi hai par pachpan ton apnian sadhran lai jiuna nahi sikhaundi

  ReplyDelete
  Replies
  1. ਹੁਣ ਬਦਲਾਵ ਆ ਚੁੱਕਾ ਹੈ ਕੁਲਰਾਜ ਕੌਰ ਜੀ। ਆਪਣੀਆਂ ਸੱਧਰਾਂ ਲਈ ਜਿਉਣਾ ਤੇ ਦੂਜਿਆਂ ਦੀਆਂ ਭਾਵਨਾਵਾਂ ਦੀ ਕਦਰ ਕਰਨਾ ਧੀ ਦੇ ਲੜ ਬੰਨਣਾ ਜ਼ਰੂਰੀ ਹੈ।

   Delete
 2. ਬਹੁਤ ਦਿਲ ਟੁੰਭਵੀਂ ਕਹਾਣੀ ਹੈ। ,,ਦੁਨੀਆ ਤੇ ਸਭ ਤੋਂ ਵੱਧ ਵਿਕਾਸ ਫੈਸ਼ਨ ਨੇ ਕੀਤਾ ਹੈ ਸਭ ਤੋਂ ਘੱਟ ਮਨੁੱਖੀ ਸੋਚ ਨੇ।

  ReplyDelete
  Replies
  1. ਤੇ ਜਿਸ ਦਿਨ ਅਸੀਂ ਸੁੱਚੀ ਸੋਚ ਪਹਿਨ ਲਈ ਦੁਨੀਆਂ ਦੀਆਂ ਅੱਧਿਓਂ ਵੱਧ ਪੀੜਾਂ ਆਪੂੰ ਹਰੀਆਂ ਜਾਣਗੀਆਂ।

   Delete
 3. ਇਹ ਵੀ ਜ਼ਿੰਦਗੀ ਦਾ ਦੁਖਾਂਤ ਹੈ ,ਕੱਲ ਵੀ ਸੀ , ਅੱਜ ਵੀ ਹੈ ਅਤੇ ਆਉਣਵਾਲਾ ਸਮਾਂ ਵੀ ਕੋਈ ਸੁਖੀ ਨਹੀਂ ਲਗਦਾ ।ਇਹ ਚਲਦਾ ਹੀ ਰਹਿਣਾ ਏਂ ਅਤੇ ਬਸ ਕਹਾਣੀਆਂ ਬਣਦੀਆਂ ਰਹਿਣੀਆਂ ਨੇ । ਇਸ ਦੁੱਖ ਨੂੰ ਤੁਸਾਂ ਫਿਰ ਤੋਂ ਉਜਾਗਰ ਕੀਤਾ ਹੈ ।

  ReplyDelete
  Replies
  1. ਦਿਲਜੋਧ ਸਿੰਘ ਜੀ ਦੁਖਾਂਤ ਤਾਂ ਇਹ ਸਦੀਆਂ ਪੁਰਾਣਾ ਹੈ ਪਰ ਜੇ ਅਸੀਂ ਇਸ ਨੂੰ ਘਟਾਉਣ ਦਾ ਕੋਈ ਵਸੀਲੇ ਨੂੰ ਜਾਂਦਾ ਰਾਹ ਹੀ ਦੱਸ ਦੇਈਏ ਤਾਂ ਬੇਵੱਸੀ ਆਪੇ ਦਮ ਤੋੜ ਜਾਊਗੀ।

   Delete
 4. Sachi maa apnia feelings and desires nu daba k sab jiadtian sehan kardi hai . Apna aapa vaar dindi hai apne bachchean de ujval bhavikh lai . Apni beti nu oh majboot banandi hai . Onu sab kadran , keemtan to janu karvandi hai . Ajj di beti educated te samajhdaar hai , maa usnu sab gun dindi hai . Beti v apne haque lai larhna jandi hai .

  ReplyDelete
  Replies
  1. ਅੱਜ ਮਾਂ ਆਪਣੀ ਧੀ ਨੂੰ ਲੜਨਾ ਤਾਂ ਸਿਖਾ ਰਹੀ ਹੈ ਪਰ ਆਪਣੇ ਹੱਕ ਲਈ ਨਹੀਂ। ਬਹੁਤੀ ਵਾਰ ਅਜੋਕੀ ਪੀੜੀ ਆਪਣੀਆਂ ਕਦਰਾਂ ਕੀਮਤਾਂ ਭੁਲਾ ਕੇ ਬੱਸ ਲੜਾਈ ਦਾ ਰਾਹ ਹੀ ਫੜ ਲੈਂਦੀ ਹੈ। ਇਥੇ ਸਾਨੂੰ ਸੁਚੇਤ ਹੋਣ ਦੀ ਲੋੜ ਹੈ।

   Delete
 5. ਕਿਸਮਤ ਦੇ ਸੋਦੇ ਹਨ ।

  ReplyDelete
 6. ਨਾਰੀ ਦੀ ਵੇਬਸੀ ਦੀ ਕਹਾਨੀ ਹਮੇਸ਼ਾਂ ਹਂਜੁਆਂ ਨਾਲ ਹੀ ਲਿਖੀ ਗਈ ਹੈ ।ਮਾਂ ਜਿੱਨਾ ਵੀ ਬੇਟੀ ਨੂੰ ਸਿਖਿਆ ਦੇਕੇ ਵਿਦਾ ਕਰੇ ,ਹੋਤਾ ਤੋ ਵਹੀ ਹੈ ਜੋ ਸਮਾਜ 'ਚ ਚਲ ਰਹਾ ਹੈ ਯਾ ਫਿਰ ਜੋ ਭਾਗਆ ਮੇਂ ਲਿਖਾ ਹੋਤਾ ਹੈ । ਦੇਸ਼ ਕੇ ਜਵਾਨੋਂ ਕੋ ਨਸ਼ੇ ਨੇ ਵਿਗਾੜ ਰੱਖਾ ਹੈ ।ਨਸ਼ੇ ਨੇ ਜੀਵਨ ਸਾਥੀ ਬਨੀ ਨਾਰੀ ਕੀ ੋਜਿਂਦਗੀ ਕੋ ਸਿਵਾ ਦੁਖ ਤਕਲੀਫ ਕੇ ਕੁਛ ਨਹੀ ਦਿਆ ।ਵਹ ਤੋ ਅਪਨੀ ਸਂਤਾਨੋ ਕੋ ਵੀ ਕੋਈ ਸੁਖ ਨਹੀਂ ਦੇਤਾ ।

  ReplyDelete
 7. ਭਲਾ ਕੋਣ ਚਾਹੁੰਦਾ ਹੁੰਦਾ ਆਪਣੀ ਜ਼ਿੰਦਗੀ ਦੀ ਕਿਸ਼ਤੀ ਵਿੱਚ ਛੇਦ ਕਰਵਾਉਣਾ? ਕਈ ਵਾਰੀ ਨਦੀ ਦੇ ਅਨ ਦਿਸਦੇ ਪੱਥਰ ਹੀ ਕਿਸ਼ਤੀ ਦਾ ਕੰਮ ਤਮਾਮ ਕਰ ਜਾਂਦੇ ਨੇ। ਸਿਧਾਂਤਕ ਅਤੇ ਅਮਲੀ ਜੀਵਨ ਵਿੱਚ ਬਹੁਤ ਫ਼ਰਕ ਹੁੰਦਾ। ਲੋਕੀ ਐਵੇਂ ਤਾਂ ਨਹੀਂ ਕਹਿੰਦੇ ਕਿ ਹਸਪਤਾਲਾਂ ਤੇ ਕਚਹਿਰੀਆਂ ਤੋਂ ਰੱਬ ਬਚਾਵੇ ਭਾਵੇਂ ਦੋਵੇਂ ਹੀ ਮਨੁੱਖਤਾ ਦੇ ਭਲੇ ਕਾਰਜਾਂ ਲਈ ਬਣੇ ਹੋਏ ਹਨ।

  'ਬੇਵਸੀ' ਕਹਾਣੀ, ਦੋ ਪੀੜ੍ਹੀਆਂ ਵਿੱਚਕਾਰ ਬਦਲਦੀ ਸੋਚ ਦਾ ਸਪਸ਼ਟ ਸੁਨੇਹਾ ਦਿੰਦੀ ਹੈ। ਮਾਂ ਕਬੂਲ ਕਰਦੀ ਹੈ ਕਿ ਉਸ ਦੀ ਜ਼ਿੰਦਗੀ ਵਿੱਚ ਜੋ ਕੁੱਝ ਹੋਇਆ, ਉਸ ਦੀ ਸ਼ਕਤੀ ਤੋਂ ਬਾਹਰ ਸੀ; ਅਤੇ ਹੁਣ ਉਹ ਇਸ ਗੱਲ ਨੂੰ ਸਮਝਦੀ ਹੋਈ, ਆਪਣੀ ਧੀ ਨੂੰ ਵਿਦਾ ਹੋਣੀ ਵੇਲੇ ਉਸ ਦੇ ਅਧਿਕਾਰਾਂ ਲਈ ਦਾਅਵਾ ਅਤੇ ਪਹਿਰਾ ਦੇਣ ਦੀ ਸਲਾਹ ਦਿੰਦਾ ਹੈ।

  ਇਹ ਕਹਾਣੀ ਨਾਰੀ ਚੇਤਨਾ ਜਗਾਉਣ ਦਾ ਪ੍ਰਤੱਖ ਨਮੂਨਾ ਹੇ,ਜਿਸ ਦੇ ਵਿਸ਼ੇ ਨਾਲ ਪੂਰਾ ਇਨਸਾਫ਼ ਅਤੇ ਖ਼ੂਬ ਨਿਭਾਅ ਕੀਤਾ ਗਿਆ ਹੈ, ਜੋ ਕਾਬਲ-ਏ- ਤਾਰੀਫ਼ ਹੈ।
  -0-
  ਸੁਰਜੀਤ ਸਿੰਘ ਭੁੱਲਰ-06-07-2017

  ReplyDelete
  Replies
  1. ਕਹਾਣੀ ਦੇ ਅਸਲ ਤੱਥ ਨੂੰ ਉਭਾਰਨ ਲਈ ਬਹੁਤ ਬਹੁਤ ਸ਼ੁਕਰੀਆ ਭੁੱਲਰ ਸਾਹਿਬ ਜੀ। ਹਰ ਇੱਕ ਨੇ ਆਪਣੇ ਨਜ਼ਰੀਏ ਤੋਂ ਇਸ ਕਹਾਣੀ ਨੂੰ ਪੜ੍ਹਿਆ। ਕਈਆਂ ਨੂੰ ਇਸ ਕਹਾਣੀ 'ਚ ਨਸ਼ੇ ਕਰਦਾ ਬਾਪ ਨਜ਼ਰ ਆਇਆ ਤੇ ਕਈਆਂ ਨੂੰ ਮਾਂ ਦੀਆਂ ਮਜਬੂਰੀਆਂ। ਅਸਲ ਗੱਲ ਅਗਲੀ ਪੀੜ੍ਹੀ ਨੂੰ ਦਿਖਾਉਣ ਵਾਲਾ ਰਾਹ ਹੈ। ਤਹਿ ਦਿਲੋਂ ਧੰਨਵਾਦ ਜੀ।

   Delete
  2. Thank you so much for the kind words Dr.Hardeep Kaur Sandhu ji.I really appreciate it.

   Delete
 8. बेबसी कहानी में नई पीड़ी को माँ ने अपने जीवन दी मिसाल दिखा राह तो दिखा दी ।लेकिन सवाल उटता है संघर्ष करके अपने हक के लिये क्या वह लड़ सकेगी ?कितनी गुणी पढ़ी लिखी लड़कियों के साथ कैसा घटित होता है रोज की खबरों। में सुनने को आता रहता है ।पुरूष आप दोषी होते हुये पत्नि पर चरित्र हीनता का दोष लगा कर मार देता है । या तलाक दे देता है ।नारी ने इस का अगर तोड निकाला है तो वहभी आजादी से जीने और अपने पैरों पर खड़े होने के लिये भी पति से अलग हो जाती है । समाज को एक स्वस्थ सोच का फायदा होता तो दिखता नहीं ।बल्कि बच्चे अगर होते हैं तो नुकसान उन्हीं का होता है ।राह वो होनी चीहिये बेटा बेटी दोनों का भला हो सम्मान हो ।

  ReplyDelete
 9. Bahut shandar tariqe nal kamjoria ate majburia Da varnan hai

  ReplyDelete
 10. parvez sandhu16.10.17

  ਖੂਬਸੂਸਰਤ ਕਹਾਣੀ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ