ਉਹ ਨਸ਼ੇ ਦਾ ਆਦੀ ਹੋ ਗਿਆ ਸੀ। ਹੁਣ ਉਹ ਹੱਡਾਂ ਦੀ ਮੁੱਠ ਬਣ ਚੁੱਕਾ ਸੀ ਜਦੋਂ ਉਸ ਨੂੰ ਚੰਦਰੀ ਬਿਮਾਰੀ ਨੇ ਆ ਘੇਰਿਆ। ਗਰੀਬੀ ਕਾਰਨ ਇਲਾਜ ਨਾ ਹੋਇਆ ਤੇ ਓਸ ਨਾਮੁਰਾਦ ਬਿਮਾਰੀ ਨੇ ਉਸ ਦੀ ਜਾਨ ਲੈ ਲਈ ਸੀ। ਉਸ ਦੀ ਵਿਧਵਾ ਤਾਂ ਪਹਿਲਾਂ ਤੋਂ ਹੀ ਮੁਸੀਬਤਾਂ ਦੀ ਅਟੱਲਤਾ ਨੂੰ ਕਬੂਲਣ ਤੇ ਤਾਬਿਆ ਮੰਨਣ ਦੀ ਆਦੀ ਸੀ। ਉਸ ਚੁੱਪ ਚੁਪੀਤੀ ਨੇ ਗਮ ਤੇ ਪੀੜਾਂ ਦੀ ਬੁੱਕਲ਼ ਮਾਰ ਆਪਣੀ ਜਰਜਰ ਜ਼ਿੰਦਗੀ ਨੂੰ ਤੋਰੀ ਰੱਖਿਆ।
ਵਿਦਾ ਹੁੰਦੀ ਧੀ ਨੇ ਡੁਸਕਦੀ ਮਾਂ ਦਾ ਦਿਲ ਧਰਾਉਂਦਿਆਂ ਕਿਹਾ," ਮਾਂ ਹੁਣ ਤੱਕ ਤੂੰ ਕਿਹੜੀ ਖੁਸ਼ੀ ਮਾਣੀ ਹੈ ? ਤੇਰੇ ਤਾਂ ਚੇਤਿਆਂ 'ਚ ਵੀ ਕੋਈ ਸੁਹਾਣੀ ਯਾਦ ਨਹੀਂ ਹੋਣੀ। ਭਾਪਾ ਤੈਨੂੰ ਕੁੱਟਦਾ ਸੀ। ਉਹ ਆਪਣੇ ਦੁੱਖ ਤੇ ਔਖਿਆਈ ਦੀ ਸਾਰੀ ਕੁੜੱਤਣ ਤੇਰੇ 'ਤੇ ਕੱਢਦਾ ਸੀ।ਕੋਈ ਸ਼ੈ ਤੈਨੂੰ ਅੰਦਰ ਹੀ ਅੰਦਰ ਕੁਚਲਦੀ ਰਹਿੰਦੀ ਸੀ। ਮਾਂ ਤੂੰ ਰੋ ਨਾ, ਹੁਣ ਵੀਰ ਤੈਨੂੰ ਸੰਭਾਲੂਗਾ। "
ਧੀ ਦੇ ਹੇਜ ਨੇ ਉਸ ਦੇ ਮੱਧਮ ਪਏ ਖ਼ਿਆਲਾਂ ਨੂੰ ਹਲੂਣ ਦਿੱਤਾ ਸੀ। ਪਹਿਲਾਂ ਕਿਸੇ ਨੇ ਕਦੇ ਉਸ ਬਾਰੇ ਇਸ ਤਰਾਂ ਕੋਈ ਗੱਲ ਨਹੀਂ ਕੀਤੀ ਸੀ।ਅਚਾਨਕ ਉਹ ਫ਼ਿਸ ਪਈ," ਧੀਏ, ਤੇਰੇ ਵਾਂਗਰ ਮੈਂ ਵੀ ਸੁਪਨੇ ਬੁਣੇ ਸਨ ਪਰ ਸਿਰ ਪਈ ਬਿਪਤਾ ਨੇ ਸਾਰੀਆਂ ਸੱਧਰਾਂ ਮਾਰ ਦਿੱਤੀਆਂ। ਬਿਨਾਂ ਕੋਈ ਸ਼ਿਕਾਇਤ ਕੀਤਿਆਂ ਆਪਾ ਮਾਰ ਲਿਆ ਤੇ ਬੇਵੱਸ ਹੋ ਊਣੀ ਹੋਈ ਜ਼ਿੰਦਗੀ ਨੂੰ ਜਿਉਣਾ ਕਬੂਲ ਲਿਆ। ਪਰ ਤੂੰ ਨਾ ਇਓਂ ਕਰੀਂ।"
Har maa apni dhi nu nasihat tan dindi hai par pachpan ton apnian sadhran lai jiuna nahi sikhaundi
ReplyDeleteਹੁਣ ਬਦਲਾਵ ਆ ਚੁੱਕਾ ਹੈ ਕੁਲਰਾਜ ਕੌਰ ਜੀ। ਆਪਣੀਆਂ ਸੱਧਰਾਂ ਲਈ ਜਿਉਣਾ ਤੇ ਦੂਜਿਆਂ ਦੀਆਂ ਭਾਵਨਾਵਾਂ ਦੀ ਕਦਰ ਕਰਨਾ ਧੀ ਦੇ ਲੜ ਬੰਨਣਾ ਜ਼ਰੂਰੀ ਹੈ।
Deleteਬਹੁਤ ਦਿਲ ਟੁੰਭਵੀਂ ਕਹਾਣੀ ਹੈ। ,,ਦੁਨੀਆ ਤੇ ਸਭ ਤੋਂ ਵੱਧ ਵਿਕਾਸ ਫੈਸ਼ਨ ਨੇ ਕੀਤਾ ਹੈ ਸਭ ਤੋਂ ਘੱਟ ਮਨੁੱਖੀ ਸੋਚ ਨੇ।
ReplyDeleteਤੇ ਜਿਸ ਦਿਨ ਅਸੀਂ ਸੁੱਚੀ ਸੋਚ ਪਹਿਨ ਲਈ ਦੁਨੀਆਂ ਦੀਆਂ ਅੱਧਿਓਂ ਵੱਧ ਪੀੜਾਂ ਆਪੂੰ ਹਰੀਆਂ ਜਾਣਗੀਆਂ।
Deleteਇਹ ਵੀ ਜ਼ਿੰਦਗੀ ਦਾ ਦੁਖਾਂਤ ਹੈ ,ਕੱਲ ਵੀ ਸੀ , ਅੱਜ ਵੀ ਹੈ ਅਤੇ ਆਉਣਵਾਲਾ ਸਮਾਂ ਵੀ ਕੋਈ ਸੁਖੀ ਨਹੀਂ ਲਗਦਾ ।ਇਹ ਚਲਦਾ ਹੀ ਰਹਿਣਾ ਏਂ ਅਤੇ ਬਸ ਕਹਾਣੀਆਂ ਬਣਦੀਆਂ ਰਹਿਣੀਆਂ ਨੇ । ਇਸ ਦੁੱਖ ਨੂੰ ਤੁਸਾਂ ਫਿਰ ਤੋਂ ਉਜਾਗਰ ਕੀਤਾ ਹੈ ।
ReplyDeleteਦਿਲਜੋਧ ਸਿੰਘ ਜੀ ਦੁਖਾਂਤ ਤਾਂ ਇਹ ਸਦੀਆਂ ਪੁਰਾਣਾ ਹੈ ਪਰ ਜੇ ਅਸੀਂ ਇਸ ਨੂੰ ਘਟਾਉਣ ਦਾ ਕੋਈ ਵਸੀਲੇ ਨੂੰ ਜਾਂਦਾ ਰਾਹ ਹੀ ਦੱਸ ਦੇਈਏ ਤਾਂ ਬੇਵੱਸੀ ਆਪੇ ਦਮ ਤੋੜ ਜਾਊਗੀ।
DeleteSachi maa apnia feelings and desires nu daba k sab jiadtian sehan kardi hai . Apna aapa vaar dindi hai apne bachchean de ujval bhavikh lai . Apni beti nu oh majboot banandi hai . Onu sab kadran , keemtan to janu karvandi hai . Ajj di beti educated te samajhdaar hai , maa usnu sab gun dindi hai . Beti v apne haque lai larhna jandi hai .
ReplyDeleteਅੱਜ ਮਾਂ ਆਪਣੀ ਧੀ ਨੂੰ ਲੜਨਾ ਤਾਂ ਸਿਖਾ ਰਹੀ ਹੈ ਪਰ ਆਪਣੇ ਹੱਕ ਲਈ ਨਹੀਂ। ਬਹੁਤੀ ਵਾਰ ਅਜੋਕੀ ਪੀੜੀ ਆਪਣੀਆਂ ਕਦਰਾਂ ਕੀਮਤਾਂ ਭੁਲਾ ਕੇ ਬੱਸ ਲੜਾਈ ਦਾ ਰਾਹ ਹੀ ਫੜ ਲੈਂਦੀ ਹੈ। ਇਥੇ ਸਾਨੂੰ ਸੁਚੇਤ ਹੋਣ ਦੀ ਲੋੜ ਹੈ।
Deleteਕਿਸਮਤ ਦੇ ਸੋਦੇ ਹਨ ।
ReplyDeleteਨਾਰੀ ਦੀ ਵੇਬਸੀ ਦੀ ਕਹਾਨੀ ਹਮੇਸ਼ਾਂ ਹਂਜੁਆਂ ਨਾਲ ਹੀ ਲਿਖੀ ਗਈ ਹੈ ।ਮਾਂ ਜਿੱਨਾ ਵੀ ਬੇਟੀ ਨੂੰ ਸਿਖਿਆ ਦੇਕੇ ਵਿਦਾ ਕਰੇ ,ਹੋਤਾ ਤੋ ਵਹੀ ਹੈ ਜੋ ਸਮਾਜ 'ਚ ਚਲ ਰਹਾ ਹੈ ਯਾ ਫਿਰ ਜੋ ਭਾਗਆ ਮੇਂ ਲਿਖਾ ਹੋਤਾ ਹੈ । ਦੇਸ਼ ਕੇ ਜਵਾਨੋਂ ਕੋ ਨਸ਼ੇ ਨੇ ਵਿਗਾੜ ਰੱਖਾ ਹੈ ।ਨਸ਼ੇ ਨੇ ਜੀਵਨ ਸਾਥੀ ਬਨੀ ਨਾਰੀ ਕੀ ੋਜਿਂਦਗੀ ਕੋ ਸਿਵਾ ਦੁਖ ਤਕਲੀਫ ਕੇ ਕੁਛ ਨਹੀ ਦਿਆ ।ਵਹ ਤੋ ਅਪਨੀ ਸਂਤਾਨੋ ਕੋ ਵੀ ਕੋਈ ਸੁਖ ਨਹੀਂ ਦੇਤਾ ।
ReplyDeleteਭਲਾ ਕੋਣ ਚਾਹੁੰਦਾ ਹੁੰਦਾ ਆਪਣੀ ਜ਼ਿੰਦਗੀ ਦੀ ਕਿਸ਼ਤੀ ਵਿੱਚ ਛੇਦ ਕਰਵਾਉਣਾ? ਕਈ ਵਾਰੀ ਨਦੀ ਦੇ ਅਨ ਦਿਸਦੇ ਪੱਥਰ ਹੀ ਕਿਸ਼ਤੀ ਦਾ ਕੰਮ ਤਮਾਮ ਕਰ ਜਾਂਦੇ ਨੇ। ਸਿਧਾਂਤਕ ਅਤੇ ਅਮਲੀ ਜੀਵਨ ਵਿੱਚ ਬਹੁਤ ਫ਼ਰਕ ਹੁੰਦਾ। ਲੋਕੀ ਐਵੇਂ ਤਾਂ ਨਹੀਂ ਕਹਿੰਦੇ ਕਿ ਹਸਪਤਾਲਾਂ ਤੇ ਕਚਹਿਰੀਆਂ ਤੋਂ ਰੱਬ ਬਚਾਵੇ ਭਾਵੇਂ ਦੋਵੇਂ ਹੀ ਮਨੁੱਖਤਾ ਦੇ ਭਲੇ ਕਾਰਜਾਂ ਲਈ ਬਣੇ ਹੋਏ ਹਨ।
ReplyDelete'ਬੇਵਸੀ' ਕਹਾਣੀ, ਦੋ ਪੀੜ੍ਹੀਆਂ ਵਿੱਚਕਾਰ ਬਦਲਦੀ ਸੋਚ ਦਾ ਸਪਸ਼ਟ ਸੁਨੇਹਾ ਦਿੰਦੀ ਹੈ। ਮਾਂ ਕਬੂਲ ਕਰਦੀ ਹੈ ਕਿ ਉਸ ਦੀ ਜ਼ਿੰਦਗੀ ਵਿੱਚ ਜੋ ਕੁੱਝ ਹੋਇਆ, ਉਸ ਦੀ ਸ਼ਕਤੀ ਤੋਂ ਬਾਹਰ ਸੀ; ਅਤੇ ਹੁਣ ਉਹ ਇਸ ਗੱਲ ਨੂੰ ਸਮਝਦੀ ਹੋਈ, ਆਪਣੀ ਧੀ ਨੂੰ ਵਿਦਾ ਹੋਣੀ ਵੇਲੇ ਉਸ ਦੇ ਅਧਿਕਾਰਾਂ ਲਈ ਦਾਅਵਾ ਅਤੇ ਪਹਿਰਾ ਦੇਣ ਦੀ ਸਲਾਹ ਦਿੰਦਾ ਹੈ।
ਇਹ ਕਹਾਣੀ ਨਾਰੀ ਚੇਤਨਾ ਜਗਾਉਣ ਦਾ ਪ੍ਰਤੱਖ ਨਮੂਨਾ ਹੇ,ਜਿਸ ਦੇ ਵਿਸ਼ੇ ਨਾਲ ਪੂਰਾ ਇਨਸਾਫ਼ ਅਤੇ ਖ਼ੂਬ ਨਿਭਾਅ ਕੀਤਾ ਗਿਆ ਹੈ, ਜੋ ਕਾਬਲ-ਏ- ਤਾਰੀਫ਼ ਹੈ।
-0-
ਸੁਰਜੀਤ ਸਿੰਘ ਭੁੱਲਰ-06-07-2017
ਕਹਾਣੀ ਦੇ ਅਸਲ ਤੱਥ ਨੂੰ ਉਭਾਰਨ ਲਈ ਬਹੁਤ ਬਹੁਤ ਸ਼ੁਕਰੀਆ ਭੁੱਲਰ ਸਾਹਿਬ ਜੀ। ਹਰ ਇੱਕ ਨੇ ਆਪਣੇ ਨਜ਼ਰੀਏ ਤੋਂ ਇਸ ਕਹਾਣੀ ਨੂੰ ਪੜ੍ਹਿਆ। ਕਈਆਂ ਨੂੰ ਇਸ ਕਹਾਣੀ 'ਚ ਨਸ਼ੇ ਕਰਦਾ ਬਾਪ ਨਜ਼ਰ ਆਇਆ ਤੇ ਕਈਆਂ ਨੂੰ ਮਾਂ ਦੀਆਂ ਮਜਬੂਰੀਆਂ। ਅਸਲ ਗੱਲ ਅਗਲੀ ਪੀੜ੍ਹੀ ਨੂੰ ਦਿਖਾਉਣ ਵਾਲਾ ਰਾਹ ਹੈ। ਤਹਿ ਦਿਲੋਂ ਧੰਨਵਾਦ ਜੀ।
DeleteThank you so much for the kind words Dr.Hardeep Kaur Sandhu ji.I really appreciate it.
Deleteबेबसी कहानी में नई पीड़ी को माँ ने अपने जीवन दी मिसाल दिखा राह तो दिखा दी ।लेकिन सवाल उटता है संघर्ष करके अपने हक के लिये क्या वह लड़ सकेगी ?कितनी गुणी पढ़ी लिखी लड़कियों के साथ कैसा घटित होता है रोज की खबरों। में सुनने को आता रहता है ।पुरूष आप दोषी होते हुये पत्नि पर चरित्र हीनता का दोष लगा कर मार देता है । या तलाक दे देता है ।नारी ने इस का अगर तोड निकाला है तो वहभी आजादी से जीने और अपने पैरों पर खड़े होने के लिये भी पति से अलग हो जाती है । समाज को एक स्वस्थ सोच का फायदा होता तो दिखता नहीं ।बल्कि बच्चे अगर होते हैं तो नुकसान उन्हीं का होता है ।राह वो होनी चीहिये बेटा बेटी दोनों का भला हो सम्मान हो ।
ReplyDeleteBahut shandar tariqe nal kamjoria ate majburia Da varnan hai
ReplyDeleteਖੂਬਸੂਸਰਤ ਕਹਾਣੀ
ReplyDelete