
ਭੈਣ ਜੀ ਲਹਿੰਦੇ ਪੰਜਾਬ ਤੋਂ ਨੇ। ਕਹਿੰਦੇ ਪਤਾ ਨਹੀਂ ਮੇਰਾ ਕੀ ਰਿਸ਼ਤਾ ਤੇਰੇ ਨਾਲ। ਜਦੋਂ ਵੀ ਨਮਾਜ਼ ਕਰਦੀ ਹਾਂ ਅੱਲਾ ਤੋਂ ਦੁਆ ਮੰਗਦੀ ਹਾਂ ਤੇਰਾ ਮੁਸਕਰਾਉਂਦਾ ਚਿਹਰਾ ਨਜ਼ਰ ਆ ਜਾਂਦਾ ਤੇ ਤੇਰੇ ਲਈ ਦੁਆ ਮੰਗ ਲੈਂਦੀ ਹਾਂ। ਫਿਰ ਗਾਰਡਨ ਚ ਲੱਗੇ ਫੁੱਲਾਂ ਵੱਲ ਜਾਂਦੀ ਹੈ। ਕੰਡਿਆਂ ਨਾਲ ਭਰਿਆ ਫੁੱਲ ਫਿਰ ਵੀ ਖਿੜਿਆ ਦੇਖ ਤੂੰ ਯਾਦ ਆ ਜਾਂਦੀ ਹੈ। ਲੰਮੇ ਸਮੇਂ ਤੋਂ ਜਾਣਦੇ ਹੋਣ ਕਰਕੇ ਮੇਰੇ ਦੁੱਖਾਂ ਸੁੱਖਾਂ ਤੋਂ ਵਾਕਿਫ਼ ਹਨ । ਇਸੇ ਕਰਕੇ ਦਿਲ ਕੀਤਾ ਕਿ ਰਾਜ ਨੂੰ ਗੁਲਾਬ ਦਾ ਫੁੱਲ ਦਿਆਂ। ਉਹਨਾਂ ਦੇ ਪਿਆਰ ਦੀ ਮੈ ਰਿਣੀ ਹਾਂ । ਸੱਚ ਤਾਂ ਇਹ ਹੈ ਕਿ ਫੁੱਲ ਦੇ ਜ਼ਰੀਏ ਬਹੁਤ ਕੁਝ ਸਮਝਾ ਗਏ ਮੈਨੂੰ । ਮੇਰੇ ਕੋਲ ਸਾਰਾ ਦਿਨ ਰਿਹਾ ਗੁਲਾਬ ਦਾ ਫੁੱਲ। ਹੁਣ ਕੁਮਲਾ ਗਿਆ ਹੈ ਪਰ ਸੁਗੰਧ ਹਜੇ ਤੱਕ ਉਸੇ ਤਰਾਂ ਹੀ ਹੈ। ਸੋਚਦੀ ਰਹੀ ਇਹ ਟੁੱਟ ਕੇ ਸਾਨੂੰ ਮਹਿਕ ਦੇ ਸਕਦਾ ਫਿਰ ਅਸੀਂ ਮਨੁੱਖੀ ਜੀਵ ਹੋ ਕਿ ਵੀ ਗੰਧਲੇ ਫਿਰਦੇ ਹਾਂ ਕੁੜੱਤਣ, ਈਰਖਾ, ਫਰੇਬ,ਲਾਲਚ,ਵੈਰ ਵਿਰੋਧ ਨਾਲ ਕਿਉਂ ਭਰੇ ਹੋਏ ਹਾਂ।
ਸਭ ਤੋਂ ਪਹਿਲਾਂ ਤਾਂ ਮੈਂ ਰਾਜਵਿੰਦਰ ਕੌਰ ਜੀ ਨੂੰ ਸਫਰਸਾਂਝ ਨਾਲ ਸਾਂਝ ਪਾਉਣ 'ਤੇ ਜੀ ਆਇਆਂ ਆਖਦੀ ਹਾਂ ਤੇ ਨਿੱਘਾ ਸੁਆਗਤ ਕਰਦੀ ਹਾਂ। 'ਫ਼ੁੱਲ ਗੁਲਾਬ' ਪੜ੍ਹਦਿਆਂ ਰੂਹ ਨੂੰ ਇੱਕ ਸਕੂਨ ਜਿਹਾ ਮਿਲਿਆ। ਅਪਣੱਤ ਦੇ ਰਿਸ਼ਤੇ ਦਾ ਨਿੱਘ ਉਹੀਓ ਮਾਣ ਸਕਦੈ ਜੋ ਦੂਜਿਆਂ ਦੀਆਂ ਭਾਵਨਾਵਾਂ ਦੀ ਕਦਰ ਕਰਨਾ ਜਾਣਦਾ ਹੋਵੇ। ਇਸ ਲਿਖਤ ਵਿੱਚੋਂ ਇੱਕ ਨੇਕ ਰੂਹ ਦਾ ਝਲਕਾਰਾ ਪਿਆ ਜੋ ਲਹਿੰਦੇ ਪੰਜਾਬ ਦਾ ਮੋਹ ਚੜ੍ਹਦੇ ਪੰਜਾਬ ਵਾਲਿਆਂ 'ਤੇ ਨਿਛਾਵਰ ਕਰਨਾ ਲੋਚਦਾ। ਜ਼ਮੀਨੀ ਲਕੀਰਾਂ ਕੋਈ ਮਾਅਨੇ ਨਹੀਂ ਰੱਖਦੀਆਂ ਜਦੋਂ ਮਨਾਂ 'ਚ ਪਿਆਰ ਪਣਪਦਾ ਹੋਵੇ। ਤੇ ਹਾਂ ਕੁਦਰਤ ਤਾਂ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ ਅਸੀਂ ਹੀ ਇਸ ਨੂੰ ਅੱਖੋਂ ਪਰੋਖੇ ਕਰ ਛੱਡਦੇ ਹਾਂ। ਸੋਹਣੀ ਲਿਖਤ ਲਈ ਆਪ ਵਧਾਈ ਦੇ ਪਾਤਰ ਹੋ।
ReplyDeleteਬਹੁਤ ਹੀ ਖੂਬਸੂਰਤ ਅਿਹਸਾਸਾਂ ਨਾਲ ਲਬਰੇਜ਼ ਰਚਨਾ
ReplyDeleteਫੁੱਲ ਗੁਲਾਬ
ReplyDeleteਫੁੱਲ ਟਹਿਣੀ ਨਾਲ ਲੱਗਾ ਪਿਆਰ ਮੁਹੱਬਤ ਤੇ ਖੁਸ਼ਬੋ ਵੰਡਦਾ ਰਹਤਾ ਹੈ।ਹਮ ਕਹਾਂ ਗ੍ਰਹਣ ਕਰ ਪਾਤੇ ਹੈਂ। ਵਹਿ ਫੁੱਲ ਕਿਸੀ ਕੇ ਦਵਾਰਾ ਕਿਸੀ ਕੋ ਦੀਆ ਜਾਤਾ ਹੈ ਤੋ ਉਸ ਦਾ ਖਿੜਨਾ ਸਾਰਥਕ ਹੋ ਜਾਂਦਾ ਹੈ। ਕਿਉਂ ਕਿ ਵਹ ਦੇਣੇ ਵਾਲੇ ਕੀ ਭਾਵਨਾ ਕਾ ਵਾਹਕ ਹੋਤਾ ਹੈ। ਆਪਣੇ ਮਨ ਮੇਂ ਰੱਖਾ ਬਹੁਤ ਕੁਛ ਕਹ ਜਾਤਾ ਹੈ।ਭਲੇ ਇਕ ਦਿਨ ਬਿੱਚ ਹੀ ਝੜ ਜਾਵੇ ਦੂਰ ਦੁਰਾਡੀ ਰੂਹਾ ਦੇ ਪਿਆਰ ਨਾਲ ਜੋੜ ਜਾਂਦਾ ਹੈ।