ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

12 Aug 2017

ਫੁੱਲ ਗੁਲਾਬ

Rajwinder Kaur Gill's profile photo, Image may contain: 1 person, close-upਅੱਜ ਮੈਂ ਸਵੇਰੇ ਆਪਣੇ ਕੰਮ 'ਤੇ ਪਹੁੰਚੀ ਤੇ ਟੀ ਬਰੇਕ ਦੌਰਾਨ ਹੋਈ ਅਸੀਂ ਸਭ  ਭੈਣਾਂ ਇਕੱਠੀਆਂ ਹੋ ਕੇ ਚਾਹ ਦੇ ਨਾਲ ਨਾਲ ਗੱਲਾਂ 'ਚ ਵੀ ਰੁਝੀਆਂ ਰਹੀਆਂ ।ਅਚਾਨਕ ਕਿਸੇ ਨੇ ਮੈਨੂੰ ਬਹੁਤ ਹੀ ਪਿਆਰ ਨਾਲ ਇੱਕ ਗੁਲਾਬ ਦਾ ਫੁੱਲ ਭੇਂਟ ਕੀਤਾ ।ਇਹ ਮੇਰੀ ਜ਼ਿੰਦਗੀ ਦਾ ਪਹਿਲਾ ਫੁੱਲ ਹੈ ਜੋ  ਮੈਂ ਬਹੁਤ ਹੀ ਖੁਸ਼ੀ ਖੁਸ਼ੀ ਸਵੀਕਾਰ ਕੀਤਾ । ਜਿਸ ਦੇ ਵਿੱਚ ਪਿਆਰ,ਅਪਣੱਤ,ਫਿਕਰ ਤੇ ਲੱਖਾਂ ਕਰੋੜਾਂ ਅਸੀਸਾਂ ਛੁਪੀਆ ਸਨ। ਫ਼ੁੱਲ ਦੇਣ ਵਾਲ਼ੇ ਮੇਰੀ ਮਾਤਾ ਜੀ ਦੇ ਉਮਰ ਦੇ ਨੇ ਪਰ ਸਾਰੇ ਉਹਨਾਂ ਨੂੰ ਵੱਡੇ ਭੈਣ ਜੀ ਕਹਿੰਦੇ ਹਨ । ਸੋ ਮੈਂ ਉਹਨਾਂ ਨੁੰ ਪੁੱਛਿਆ ਕਿ ਭੈਣ ਜੀ ਤੁਹਾਡੇ ਦਿਲ 'ਚ ਕਿਵੇਂ ਆਇਆ ਕਿ ਰਾਜ ਨੂੰ ਫੁੱਲ ਦੇਣਾ।  ਕਹਿੰਦੇ ਮੈਂ ਕਾਫੀ ਸਮੇਂ ਤੋਂ ਉਡੀਕ ਕਰ ਰਹੀ ਸੀ ਤੇਰੇ ਲਈ ਇਹ ਫੁੱਲ ਖਿੜਨ ਲਈ। 

ਭੈਣ ਜੀ ਲਹਿੰਦੇ ਪੰਜਾਬ ਤੋਂ ਨੇ। ਕਹਿੰਦੇ ਪਤਾ ਨਹੀਂ ਮੇਰਾ ਕੀ ਰਿਸ਼ਤਾ ਤੇਰੇ ਨਾਲ। ਜਦੋਂ ਵੀ ਨਮਾਜ਼ ਕਰਦੀ ਹਾਂ ਅੱਲਾ ਤੋਂ ਦੁਆ ਮੰਗਦੀ ਹਾਂ ਤੇਰਾ ਮੁਸਕਰਾਉਂਦਾ ਚਿਹਰਾ ਨਜ਼ਰ ਆ ਜਾਂਦਾ ਤੇ ਤੇਰੇ ਲਈ ਦੁਆ ਮੰਗ ਲੈਂਦੀ ਹਾਂ। ਫਿਰ ਗਾਰਡਨ ਚ ਲੱਗੇ ਫੁੱਲਾਂ ਵੱਲ ਜਾਂਦੀ ਹੈ। ਕੰਡਿਆਂ ਨਾਲ ਭਰਿਆ ਫੁੱਲ ਫਿਰ ਵੀ ਖਿੜਿਆ ਦੇਖ ਤੂੰ ਯਾਦ ਆ ਜਾਂਦੀ ਹੈ। ਲੰਮੇ ਸਮੇਂ ਤੋਂ  ਜਾਣਦੇ ਹੋਣ ਕਰਕੇ ਮੇਰੇ ਦੁੱਖਾਂ ਸੁੱਖਾਂ ਤੋਂ ਵਾਕਿਫ਼ ਹਨ । ਇਸੇ ਕਰਕੇ ਦਿਲ ਕੀਤਾ ਕਿ ਰਾਜ ਨੂੰ ਗੁਲਾਬ ਦਾ ਫੁੱਲ ਦਿਆਂ। ਉਹਨਾਂ ਦੇ ਪਿਆਰ ਦੀ ਮੈ ਰਿਣੀ ਹਾਂ । ਸੱਚ ਤਾਂ ਇਹ ਹੈ ਕਿ ਫੁੱਲ ਦੇ ਜ਼ਰੀਏ ਬਹੁਤ ਕੁਝ ਸਮਝਾ ਗਏ ਮੈਨੂੰ । ਮੇਰੇ ਕੋਲ ਸਾਰਾ ਦਿਨ ਰਿਹਾ ਗੁਲਾਬ ਦਾ ਫੁੱਲ। ਹੁਣ ਕੁਮਲਾ ਗਿਆ ਹੈ ਪਰ ਸੁਗੰਧ ਹਜੇ ਤੱਕ ਉਸੇ ਤਰਾਂ ਹੀ ਹੈ। ਸੋਚਦੀ ਰਹੀ ਇਹ ਟੁੱਟ ਕੇ ਸਾਨੂੰ ਮਹਿਕ ਦੇ ਸਕਦਾ ਫਿਰ ਅਸੀਂ  ਮਨੁੱਖੀ ਜੀਵ ਹੋ ਕਿ ਵੀ ਗੰਧਲੇ ਫਿਰਦੇ ਹਾਂ ਕੁੜੱਤਣ, ਈਰਖਾ, ਫਰੇਬ,ਲਾਲਚ,ਵੈਰ ਵਿਰੋਧ ਨਾਲ ਕਿਉਂ ਭਰੇ ਹੋਏ ਹਾਂ।

ਰਾਜਵਿੰਦਰ ਕੌਰ ਗਿੱਲ 
ਯੂ. ਕੇ.

ਨੋਟ : ਇਹ ਪੋਸਟ ਹੁਣ ਤੱਕ 75 ਵਾਰ ਪੜ੍ਹੀ ਗਈ ਹੈ।
    ਲਿੰਕ 1                           ਲਿੰਕ 2

3 comments:

  1. ਸਭ ਤੋਂ ਪਹਿਲਾਂ ਤਾਂ ਮੈਂ ਰਾਜਵਿੰਦਰ ਕੌਰ ਜੀ ਨੂੰ ਸਫਰਸਾਂਝ ਨਾਲ ਸਾਂਝ ਪਾਉਣ 'ਤੇ ਜੀ ਆਇਆਂ ਆਖਦੀ ਹਾਂ ਤੇ ਨਿੱਘਾ ਸੁਆਗਤ ਕਰਦੀ ਹਾਂ। 'ਫ਼ੁੱਲ ਗੁਲਾਬ' ਪੜ੍ਹਦਿਆਂ ਰੂਹ ਨੂੰ ਇੱਕ ਸਕੂਨ ਜਿਹਾ ਮਿਲਿਆ। ਅਪਣੱਤ ਦੇ ਰਿਸ਼ਤੇ ਦਾ ਨਿੱਘ ਉਹੀਓ ਮਾਣ ਸਕਦੈ ਜੋ ਦੂਜਿਆਂ ਦੀਆਂ ਭਾਵਨਾਵਾਂ ਦੀ ਕਦਰ ਕਰਨਾ ਜਾਣਦਾ ਹੋਵੇ। ਇਸ ਲਿਖਤ ਵਿੱਚੋਂ ਇੱਕ ਨੇਕ ਰੂਹ ਦਾ ਝਲਕਾਰਾ ਪਿਆ ਜੋ ਲਹਿੰਦੇ ਪੰਜਾਬ ਦਾ ਮੋਹ ਚੜ੍ਹਦੇ ਪੰਜਾਬ ਵਾਲਿਆਂ 'ਤੇ ਨਿਛਾਵਰ ਕਰਨਾ ਲੋਚਦਾ। ਜ਼ਮੀਨੀ ਲਕੀਰਾਂ ਕੋਈ ਮਾਅਨੇ ਨਹੀਂ ਰੱਖਦੀਆਂ ਜਦੋਂ ਮਨਾਂ 'ਚ ਪਿਆਰ ਪਣਪਦਾ ਹੋਵੇ। ਤੇ ਹਾਂ ਕੁਦਰਤ ਤਾਂ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ ਅਸੀਂ ਹੀ ਇਸ ਨੂੰ ਅੱਖੋਂ ਪਰੋਖੇ ਕਰ ਛੱਡਦੇ ਹਾਂ। ਸੋਹਣੀ ਲਿਖਤ ਲਈ ਆਪ ਵਧਾਈ ਦੇ ਪਾਤਰ ਹੋ।

    ReplyDelete
  2. ਬਹੁਤ ਹੀ ਖੂਬਸੂਰਤ ਅਿਹਸਾਸਾਂ ਨਾਲ ਲਬਰੇਜ਼ ਰਚਨਾ

    ReplyDelete
  3. ਫੁੱਲ ਗੁਲਾਬ
    ਫੁੱਲ ਟਹਿਣੀ ਨਾਲ ਲੱਗਾ ਪਿਆਰ ਮੁਹੱਬਤ ਤੇ ਖੁਸ਼ਬੋ ਵੰਡਦਾ ਰਹਤਾ ਹੈ।ਹਮ ਕਹਾਂ ਗ੍ਰਹਣ ਕਰ ਪਾਤੇ ਹੈਂ। ਵਹਿ ਫੁੱਲ ਕਿਸੀ ਕੇ ਦਵਾਰਾ ਕਿਸੀ ਕੋ ਦੀਆ ਜਾਤਾ ਹੈ ਤੋ ਉਸ ਦਾ ਖਿੜਨਾ ਸਾਰਥਕ ਹੋ ਜਾਂਦਾ ਹੈ। ਕਿਉਂ ਕਿ ਵਹ ਦੇਣੇ ਵਾਲੇ ਕੀ ਭਾਵਨਾ ਕਾ ਵਾਹਕ ਹੋਤਾ ਹੈ। ਆਪਣੇ ਮਨ ਮੇਂ ਰੱਖਾ ਬਹੁਤ ਕੁਛ ਕਹ ਜਾਤਾ ਹੈ।ਭਲੇ ਇਕ ਦਿਨ ਬਿੱਚ ਹੀ ਝੜ ਜਾਵੇ ਦੂਰ ਦੁਰਾਡੀ ਰੂਹਾ ਦੇ ਪਿਆਰ ਨਾਲ ਜੋੜ ਜਾਂਦਾ ਹੈ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ