ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

2 Aug 2017

ਆਖ਼ਿਰ ਕੌਣ (ਮਿੰਨੀ ਕਹਾਣੀ )

Related image
ਕਾਲਜ ਦੇ ਮੁੱਖ ਦੁਆਰ 'ਤੇ ਕਿਸੇ ਟੀ. ਵੀ. ਚੈਨਲ ਵਾਲਿਆਂ ਦੀ ਟੀਮ ਆਪਣੇ ਲਾਮ ਲਸ਼ਕਰ ਨਾਲ ਹਾਜ਼ਰ ਸੀ। ਅੱਜ ਉਹ ਆਪਣੇ ਕਿਸੇ ਪ੍ਰੋਗਰਾਮ ਦੇ ਤਹਿਤ ਕਾਲਜ ਦੇ ਵਿਦਿਆਰਥੀਆਂ ਦੀ ਭਾਸ਼ਾ ਸਬੰਧੀ ਮੁਹਾਰਤ ਬਾਰੇ ਅੰਕੜੇ ਇਕੱਤਰ ਕਰ ਰਹੇ ਸਨ। ਉਹ ਵਿਦਿਆਰਥੀਆਂ ਨਾਲ ਭਾਸ਼ਾ ਬਾਰੇ ਗੱਲਬਾਤ ਕਰ ਰਹੇ ਸਨ ਜੋ ਉਨ੍ਹਾਂ ਨੂੰ ਆਪਣੇ ਵਿਰਸੇ ਨਾਲ ਜੋੜਨ ਵਾਲੀ ਜ਼ਰੂਰੀ ਤੰਦ ਹੈ।ਹਰ ਆਉਂਦੇ -ਜਾਂਦੇ ਵਿਦਿਆਰਥੀ ਨੂੰ ਉਹ ਪਹਿਲਾਂ ਅੰਗਰੇਜ਼ੀ ਦੀ ਵਰਣਮਾਲਾ ਤੇ ਫੇਰ ਪੰਜਾਬੀ ਪੈਂਤੀ ਸੁਨਾਉਣ ਲਈ ਆਖਦੇ। 
ਹਰ ਵਿਦਿਆਰਥੀ ਤੋਤੇ ਵਾਂਗ ਰਟੀ ਰਟਾਈ ਏ ਬੀ ਸੀ ਤਾਂ ਬਿਨਾਂ ਸਾਹ ਲਿਆਂ ਸੁਣਾਈ ਜਾ ਰਿਹਾ ਸੀ। ਪਰ ਪੈਂਤੀ ਸੁਨਾਉਣ ਲੱਗਿਆਂ ਅੜਕ ਜਾਂਦਾ । ਕੋਈ 'ਕ' ਤੇ ਕੋਈ 'ਚ' ਵਰਗ 'ਤੇ ਅਟਕ ਗਿਆ। ਕਿਸੇ -ਕਿਸੇ ਨੇ ਬੇਤਰਤੀਬੇ,ਟੁੱਟਵੇਂ ਤੇ ਅਧੂਰੇ ਵਰਗ ਸੁਣਾਉਂਦਿਆਂ ਪੈਂਤੀ ਪੂਰੀ ਕੀਤੀ। ਕੋਈ ਬੇਸ਼ਰਮ ਜਿਹਾ ਹਾਸਾ ਹੱਸਦਾ ਕਹਿ ਦਿੰਦਾ, " ਪੈਂਤੀ ਤਾਂ ਆਉਂਦੀ ਨੀ ਜੀ।" ਇੱਕ ਨੇ ਤਾਂ ਹੱਦ ਹੀ ਕਰ ਦਿੱਤੀ, " ਵੱਡਾ ਊੜਾ ਆੜਾ  ਸੁਣਾਵਾਂ ਜਾਂ ਛੋਟਾ।" 
ਸਾਡੀ ਕੌਮ ਦੀਆਂ ਸਾਂਝੀਆਂ ਸਿਮਰਤੀਆਂ ਦਾ ਮਾਧਿਅਮ ਬਣਨ ਵਾਲੀ ਪੰਜਾਬੀ ਭਾਸ਼ਾ ਦਾ ਇਹ ਹਾਲ ਵੇਖ ਕੇ ਸ਼ਰਮਸਾਰ ਹੋਏ ਕਾਲਜ ਦੇ ਮੁੱਖ ਦੁਆਰ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਸ ਦੇ ਵਿਦਿਆਰਥੀਆਂ ਦੇ ਅਜਿਹੇ ਸਵੈ ਪ੍ਰਗਟਾਵੇ ਲਈ ਆਖ਼ਿਰ ਜ਼ਿੰਮੇਵਾਰ ਹੈ ਕੌਣ

ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 316 ਵਾਰ ਪੜ੍ਹੀ ਗਈ ਹੈ।

   
ਲਿੰਕ 1                  ਲਿੰਕ 2              ਲਿੰਕ 3    

ਜਿਨਾਂ ਪਾਠਕ ਸਾਥੀਆਂ ਨੇ ਇਸ ਕਹਾਣੀ ਨੂੰ ਸਾਂਝਾ ਕੀਤਾ , ਪੜ੍ਹਨ ਲਈ ਨਾਂ 'ਤੇ ਕਲਿੱਕ ਕਰੋ ਜੀ 

1. ਗੁਰਸੇਵਕ ਸਿੰਘ ਧੌਲਾ                     
2. Ajoki mahan Sikhi
3. ਸਰਬਜੀਤ ਸਿੰਘ ਘੁਮਾਣ 
4. Sardar Maan Singh Badla
5. Harmeet Singh Khalsa
6. Naginder Singh Sardaar
7. Singh Pargat
8. Dilbag Singh
9. Didar Singh
10. Tirath Sharma Attri



 ਹੋਰ ਵੀ ਨਾਂ ਸ਼ਾਮਿਲ ਨੇ ਜੋ ਇੱਥੇ ਦਰਜ ਨਹੀਂ ਹੋ ਸਕੇ। 




18 comments:

  1. ਬਹੁਤ ਖੂਬ ਭੈਣ ਜੀ ।ਜਿਉਦੇ ਰਹੋ ਪਰਦੇਸਾਂ ਵਿੱਚ ਰਹਿ ਕੇ ਵੀ ਰੁਝੇਵੇਂ ਭਰੀ ਜਿੰਦਗੀ ਚ ਮਾਂ ਬੋਲੀ ਪੰਜਾਬੀ ਦੀ ਸੇਵਾ ਨਿਭਾਅ ਰਹੇ ਹੋ । ਜਿਉਦੇ ਰਹੋ ਪਿਆਰਿਓ ।

    ReplyDelete
    Replies
    1. ਨਿਰਮਲ ਭੈਣ ਜੀ ਆਪ ਦੇ ਨਿੱਘੇ ਹੁੰਗਾਰੇ ਲਈ ਤਹਿ ਦਿਲੋਂ ਸ਼ੁਕਰੀਆ ਜੀ। ਰੁਝੇਵੇਂ ਤਾਂ ਜ਼ਿੰਦਗੀ ਦਾ ਹਿੱਸਾ ਨੇ। ਇਹ ਤਾਂ ਹਰ ਥਾਂ ਹੋਣਗੇ। ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਕਿੱਥੇ ਰਹਿ ਰਹੇ ਹੋ ਜੇ ਕੁਝ ਕਰਨ ਦੀ ਇੱਛਾ ਹੋਵੇ ਤਾਂ।

      Delete
  2. Bhain g lok maa boli nu bhull gye ne thuade aijhe writer hemaa boli nu jinda rakh rha ne

    ReplyDelete
    Replies
    1. ਕਿਰਨਦੀਪ ਇੱਕ ਕੋਸ਼ਿਸ਼ ਹੈ ਕਿ ਪੰਜਾਬੀ ਸਹੀ ਬੋਲੀ ਤੇ ਲਿਖੀ ਜਾਵੇ।
      ਆਪ ਦੀ ਸੋਚ ਬਹੁਤ ਵੱਡੀ ਹੈ ਜੋ ਕਿਸੇ ਦੀ ਲਿਖਤ ਨੂੰ ਐਨਾ ਮਾਣ ਦੇ ਕੇ ਐਨਾ ਵੱਡੀ ਕਰ ਰਹੇ ਨੇ। ਆਪ ਦੇ ਵਿਚਾਰਾਂ ਦੀ ਸਾਂਝ ਪਾ ਕੇ ਜੋ ਸਕੂਨ ਮਿਲਿਆ ਹੈ ਮੈਨੂੰ ਸ਼ਾਇਦ ਮੇਰੇ ਸ਼ਬਦ ਬਿਆਨ ਨਾ ਕਰਨ ਸਕਣ।

      Delete
  3. ਤੁਹਾਡੀ ਇਹ ਕਹਾਣੀ ਵਧੀਆ ਸੰਦੇਸ਼ ਭਰਭੂਰ ਹੈ. ਪਰ ਆਪਾਂ ਆਪਣੀ ਭਾਸ਼ਾਂ ਤੋ ਦੁਰ ਹੋ ਰਹੇ ਹਾਂ.

    ReplyDelete
    Replies
    1. ਨਿੱਘੇ ਹੁੰਗਾਰੇ ਲਈ ਸ਼ੁਕਰੀਆ ਛੋਟੇ ਵੀਰ। ਪਰ ਆਪਾਂ ਖੁਦ ਨੂੰ ਉਨ੍ਹਾਂ 'ਚ ਸ਼ਾਮਿਲ ਕਿਉਂ ਕਰੀਏ ਜੋ ਪੰਜਾਬੀ ਤੋਂ ਦੂਰ ਹੋ ਰਹੇ ਨੇ।

      Delete
  4. ਜਿਨਾ ਚਿਰ ਤੁਹਾਡੇ ਵਰਗੇ ਪੰਜਾਬੀ ਦੇ ਸੁਹਿਰਦ ਜਿਉਂਦੇ ਨੇ ਕੋਈ ਫਿਕਰ ਨਹੀਂ ਹੈ।

    ReplyDelete
  5. Replies
    1. ਆਪ ਜਿਹੇ ਵੀਰਾਂ ਦੇ ਹੁੰਗਾਰੇ ਅਤਿ ਲੋੜੀਂਦੇ ਹਨ। ਕੋਸ਼ਿਸ਼ ਜਾਰੀ ਰਹੇਗੀ ।

      Delete
  6. ਕਰਾਰੀ ਚੋਟ

    ReplyDelete
  7. ਇਸ ਞਿਚ ਬਚਿਆਂ ਦਾ ਕੀ ਕਸੂਰ ਜਦੋ ਕਿ ਅਸੀ ਮਾਤਾ ਪਿਤਾ ਹੀ ਕੁਰਾਹੇ ਰਸਤੇ ਚਲ ਰਹੇ ।ਬਚਾ ਬੋਲਣਾ ਸਿਖਦਾ ਹੀ ਏ। ਕਹਿੰਣਾ ਸ਼ੁਰੂ ਕਰ ਦਿੰਦੇ ਇਹਨੂੰ ਇੰਗਲਿਸ਼ ਵਰਡ ਸਿਖਾਓ । ਪੰਜਾਬੀ ਦਾ ਕੀ ਏ ਆਪੇ ਵਡਾ ਹੋ ਕੇ ਸਿਖ ਜਾਏ ਗਾ । ਫਿਰ ਜਦੋ ਗੁੜਤੀ ਹੀ ਦੂਜਿਆਂ ਦੀ ਭਾਸ਼ਾ ਦੀ ਪਾ ਦਿਤੀ ।।


    ਫਿਰ ਨਤੀਜਾ ਦੇਖ ਰਹੇ ਹੋ ।।।
    ਬਿਰਧ ਆਸ਼ਰਮਾ ਦੀ ਭਰਮਾਰ ਹੋ ਗੲ ਹੈ ।। ਕਿਉ ਕਿਉ ਕਿਉ?????? ਕਿੳਕਿ ਮਾਂ ਨੇ ਮਾਂ ਬੋਲੀ ( ਪੰਜਾਬੀ ) ਹੀ ਨਹੀਂ ਸਿਖਾਈ ।। ਤੇ ਬਚੇ ਨੂੰ ਨਾ ਮਾਂ ਨਾਲ ਤੇ ਨਾ ਮਾਂ ਬੋਲੀ ਨਾਲ ਪਿਆਰ ਰਿਹਾ ।। ਵਿਚਾਰਾ ਯਤੀਮ ਦੂਜਿਆ ਦੇ ਸਹਾਰੇ ਜਿੰਦਗੀ ਬਸਰ ਕਰ ਰਿਹਾ ਹੈ । ਵਾਹਿਗੁਰੂ ਜੀ ਮੇਹਰ ਕਰਨ ਸੁਮਤਿ ਦੇਵੇ ।

    ਥਪੜ ਜਾਂ ਕਰਾਰੀ ਚੋਟ ਕਹਿ ਕੁਝ ਨਹੀ ਬਣਨਾ ।ਸਭ ਕਹਿ ਦਿੰਦੇ ਨੇ ਤੇ ਫਿਰ ਸੌਂ ਜਾਦੇ ਨੇ । ਤੇ ਫਿਰ ਬਸ ।--------------

    ReplyDelete
  8. ਭੈਣ ਦਵਿੰਦਰ ਕੌਰ ਖ਼ਾਲਸਾ ਜੀ ,
    ਆਪ ਨੇ ਸਹੀ ਕਿਹਾ ਇਸ 'ਚ ਬੱਚਿਆਂ ਦਾ ਕੋਈ ਕਸੂਰ ਨਹੀਂ। ਜੋ ਕੁਝ ਉਨ੍ਹਾਂ ਸਿਖਾਇਆ ਗਿਆ ਫੇਰ ਇਸ ਦੀ ਆਸ ਅਸੀਂ ਕਿਵੇਂ ਰੱਖ ਸਕਦੇ ਹਾਂ।
    ਵਿਦਿਆਰਥੀਆਂ ਦੀ ਅਜਿਹੀ ਕਾਰਗੁਜ਼ਾਰੀ ਵੇਖ ਸਭ ਦਾ ਮਨ ਦੁੱਖੀ ਹੋਇਆ ਤੇ ਸਭ ਨੇ ਆਪਣੇ ਆਪਣੇ ਢੰਗ ਨਾਲ ਆਪਣਾ ਦੁੱਖ ਜ਼ਾਹਿਰ ਕੀਤਾ ਹੈ। ਸੱਚੀਂ ਇਹ ਗਹਿਰੀ ਸੋਚ ਦਾ ਵਿਸ਼ਾ ਹੈ ਤੇ ਇਸ ਦੇ ਤੁਰੰਤ ਹੱਲ ਦੀ ਲੋੜ ਵੀ ਹੈ।

    ReplyDelete
  9. ਬਹੁਤ ਦਿਲ ਦੁਖੀ ਤੇ ਸ਼ਰਮਸਾਰ ਹੋਇਆ !

    ReplyDelete
    Replies
    1. ਯਕੀਨ ਕਰਨਾ ਵੀਰ ਜੀ ਇਹ ਕਹਾਣੀ ਲਿਖਦਿਆਂ ਅਜਿਹਾ ਹੀ ਮੈਂ ਮਹਿਸੂਸ ਕੀਤਾ ਸੀ । ਪਰ ਸੱਚ ਕਹਿਣਾ ਜ਼ਰੂਰੀ ਸੀ ।

      Delete
  10. ਬਹੁਤ ਵਧੀਆ ਲਿਖਿਆ ਡਾ ਹਰਦੀਪ ਜੀ ਨੇ। ਅੱਜ ਅਸੀਂ ਆਪਣੀ ਮਾਂ ਬੋਲੀ ਨੂੰ ਭੁੱਲਦੇ ਜਾ ਰਹੇ ਹਾਂ ਤੇ ਅੰਗਰੇਜ਼ੀ ਨੂੰ ਆਪਣਾ ਰਹੇ ਹਾਂ। ਪੰਜਾਬੀ ਬੋਲਣ ਵਾਲੇ ਨੂੰ ਅਨਪੜ੍ਹ ਤੇ ਬੇਵਕੂਫ਼ ਸਮਝਿਆ ਜਾਂਦਾ ਹੈ। ਮਾਂ -ਬਾਪ ਵੀ ਆਪਣੇ ਬੱਚਿਆਂ ਨੂੰ ਪੰਜਾਬੀ ਤੋਂ ਦੂਰ ਰੱਖ ਰਹੇ। ਹਨ ਉਨ੍ਹਾਂ ਨੇ ਭਛਕਿਆਂ ਨੂੰ ਤਾਂ ਕੀ ਸਿਖਾਉਣੀ ਖੁਦ ਵੀ ਨਹੀਂ ਬੋਲਦੇ। ਘਰ ਵੀ ਬੱਚਿਆਂ ਨਾਲ ਪੰਜਾਬੀ ਨਹੀਂ ਬੋਲਦੇ। ਅਗਰ ਮਾਂ ਬਾਪ ਆਪ ਵੀ ਪੰਜਾਬੀ ਬੋਲਣ ਤੇ ਬੱਚਿਆਂ ਨੂੰ ਵੀ ਸਿਖਾਉਣ ਤਾਂ ਸਾਡੀ ਮਾਂ ਬੋਲੀ ਦਾ ਮਾਣ ਵਧੇਗਾ। ਪੰਜਾਬੀਆਂ ਦੀ ਤਾਂ ਸ਼ਾਨ ਹੀ ਵੱਖਰੀ ਹੁੰਦੀ ਹੈ ਤੇ ਫੇਰ ਪੰਜਾਬੀ ਬੋਲਣ ਤੋਂ ਕਿਉਂ ਕਤਰਾਉਣ। ਸਾਨੂੰ ਆਪ ਵੀ ਆਪਣਾ ਪੰਜਾਬੀ ਇਤਿਹਾਸ ਤੇ ਵਿਰਸਾ ਯਾਦ ਰੱਖਣਾ ਚਾਹੀਦਾ ਤੇ ਬੱਚਿਆਂ ਨੂੰ ਵੀ ਸਿਖਾਉਣਾ ਚਾਹੀਦਾ ਹੈ। ਡਾ ਹਰਦੀਪ ਵਧੀਆ ਕਰ ਰਹੇ ਨੇ ਜੋ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ। ਇਦਾਂ ਦੇ ਰਹਿਬਰ ਹੋਣ ਨਾਲ ਸਾਡੀ ਮਾਂ ਬੋਲੀ ਹੋਰ ਉਚਾਈਆਂ 'ਤੇ ਜਾਏਗੀ।
    ਸੁਖਜਿੰਦਰ ਸਹੋਤਾ।

    ReplyDelete
  11. आखिर कौन ? इस मिन्नी कहानी में पूरे पंजाबी समाज पर सवाल उठाया गया है ।अपनी बोली का त्याग करके हम कौन सी प्राप्ति करलेंगे ? हम अपने बच्चों से उन की पहचान ही छीन रहे हैं । यहाँ इधर विदेश की धरती पर हम हर प्रान्त के लोगों को बच्चों के साथ उन की अपनी भाषा में बात करते सुनते हैं ।क्या कोई बता सकता है ?हम देश में रह कर अपनी भाषा बोलने पढ़ने में संकोच क्यों करते हैं ।पंजाब की धरती माँ के जाये हो कर । ...हरदीप जी की यह मेहनत अपने पंजाबी भाईचारे को झकझोरने का काम अवश्य करेगी ।

    ReplyDelete
  12. ਮੇਰਾ ਨਿੱਜੀ ਵਿਚਾਰ:
    ਆਖ਼ਰ ਕੌਣ?(ਮਿੰਨੀ ਕਹਾਣੀ)


    ਇਹ ਕਹਾਣੀ ਰੋਜ਼ਾਨਾ ਜੀਵਨ ਵਿੱਚ ਪੰਜਾਬੀ ਦੀ ਵਰਤੋਂ ਦੀ ਲੋੜ ਬਾਰੇ ਪੰਜਾਬੀਆਂ ਨੂੰ ਸੁਚੇਤ ਕਰਨ ਵਾਲੀ ਵਧੀਆਂ ਲਿਖਤ ਹੈ।

    ਪਰ, ਇਸ ਪ੍ਰਪੇਖ ਵਿਚ ਇਹ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਸੂਬਾ ਸਰਕਾਰ ਨੇ ਪੰਜਾਬੀ ਭਾਸ਼ਾ ਐਕਟ 2008 ਦੇ ਸਾਰੇ ਵਰਗਾਂ ਨੂੰ ਲਾਗੂ ਨਹੀਂ ਕੀਤਾ ਤੇ ਨਾ ਹੀ ਇਸ ਸਬੰਧ ਵਿੱਚ ਸਾਹਿੱਤਿਕ ਸੰਗਠਨ ਦੁਆਰਾ ਦਿੱਤੇ ਗਏ ਸੁਝਾਵਾਂ ਤੇ ਵਿਚਾਰ ਕੀਤਾ। ਪੰਜਾਬੀ ਭਾਸ਼ਾ ਦਾ ਇਸਤੇਮਾਲ,ਨਾ ਤਾਂ ਪੂਰੀ ਤਰ੍ਹਾਂ ਸਰਕਾਰੀ ਅਦਾਰਿਆਂ 'ਚ ਹੋ ਰਿਹਾ ਤੇ ਨਾ ਹੀ ਅਦਾਲਤਾਂ ਵਿਚ। ਕਿਨ੍ਹੇ ਅਫ਼ਸੋਸ ਦੀ ਗੱਲ ਹੈ ਕਿ ਅਜੇ ਬਹੁਤੀਆਂ ਥਾਵਾਂ ਤੇ ਤਾਂ ਅਸੀਂ ਆਪਣੇ ਪੰਜਾਬੀ ਵਿਚ ਸਾਈਨ ਬੋਰਡਾਂ ਨੂੰ ਵੀ ਪ੍ਰਦਰਸ਼ਨ ਨਹੀਂ ਕਰ ਰਹੇ।

    ਦਰ ਅਸਲ ਕਿਸੇ ਵੀ ਭਾਸ਼ਾ ਨੂੰ ਜੇ ਸਹੀ ਨੀਯਤ ਨਾਲ ਪ੍ਰਫੁਲਿਤ ਕਰਨਾ ਹੋਵੇ ਤਾਂ ਇਹ ਜ਼ਰੂਰੀ ਹੁੰਦਾ ਹੈ ਕਿ ਉਸ ਦੀ ਮੁੱਢਲੀ ਪੜਾਈ ਰਾਜ ਦੇ ਸਾਰੇ ਸਕੂਲਾਂ ਵਿੱਚ ਸਿੱਖਿਆ ਅਤੇ ਪਰੀਖਿਆ ਦਾ ਮਾਧਿਅਮ ਪੰਜਾਬੀ ਹੋਵੇ। ਗਰੈਜੂਏਸ਼ਨ ਤੱਕ ਪੰਜਾਬੀ ਲਾਜ਼ਮੀ ਵਿਸ਼ਾ ਹੋਵੇ ਅਤੇ ਪੰਜਾਬੀ ਵਿੱਚ ਤਕਨੀਕੀ ਸਿੱਖਿਆ ਲਈ ਖ਼ਾਸ ਪ੍ਰਬੰਧਕੀ ਸਿਸਟਮ ਕੀਤਾ ਜਾਵੇ।ਸਕੂਲੀ ਸਿੱਖਿਆ ਦੀ ਮੁੱਢਲੀ ਸ਼ੁਰੂਆਤ ਪੰਜਾਬੀ ਵਿਚ ਅਵੱਸ਼ ਹੋਣੀ ਚਾਹੀਦੀ ਹੈ। ਰਾਜ ਵਿੱਚ ਪੰਜਾਬੀ ਬੋਲਣ ਅਤੇ ਲਿਖਣ ਤੇ ਪਾਬੰਦੀ ਲਗਾਉਣ ਵਾਲੇ ਵਿੱਦਿਅਕ ਸੰਸਥਾਵਾਂ ਨੂੰ ਚਿਤਾਵਨੀ ਪੱਤਰ ਅਤੇ ਹਦਾਇਤਾਂ ਭੇਜੀਆਂ ਜਾਣੀਆਂ ਚਾਹੀਦੀਆਂ ਹਨ। ਜੇ ਇਸ ਦੇ ਬਾਵਜੂਦ ਅਣਗਹਿਲੀ ਕਰਨ ਤਾਂ ਉਨ੍ਹਾਂ ਦੀ ਮਾਨਤਾ ਰੱਦ ਹੋਣੀ ਬਣਦੀ ਹੇ।

    ਅਸਲ ਵਿਚ ਜੇ ਪੰਜਾਬੀ ਭਾਸ਼ਾ ਐਕਟ 2008 ਨੂੰ, ਇਸ ਦੀ ਸਹੀ ਰੂਹ ਅਨੁਸਾਰ ਅਪਣਾਇਆ ਜਾਵੇ ,ਜੋ ਕਈ ਅੰਦਰੂਨੀ ਕਾਰਨਾਂ ਕਰਕ ਅਜੇ ਅਣਗੌਲਿਆ ਹੀ ਰਿਹਾ ਹੈ,ਤਾਂ ਸਾਰੇ ਮਸਲੇ ਹੀ ਖ਼ਤਮ ਹੋ ਸਕਦੇ ਹਨ।

    ਪੰਜਾਬੀ ਦੇ ਅਜਿਹੇ ਚਲੰਤ ਮਸਲੇ ਤੇ ਇਹ ਕਹਾਣੀ ਸਮੂਹ ਪੰਜਾਬੀਆਂ ਨੂੰ ਸੋਚਣ ਲਈ ਪ੍ਰੇਰਤ ਕਰਦੀ ਹੈ।ਡਾ: ਹਰਦੀਪ ਕੌਰ ਸੰਧੂ,ਇਸ ਦੇ ਵਿਸ਼ੇ ਦੀ ਪਕੜ ਤੋਂ ਪੂਰਨ ਸੁਚੇਤ ਹੈ ਤੇ ਬਹੁਤ ਸਰਲਤਾ ਨਾਲ ਪੱਖ ਪੇਸ਼ ਕਰਨ ਵਿਚ ਪੂਰਨ ਕਾਮਯਾਬ ਹੈ।
    -0-
    ਸੁਰਜੀਤ ਸਿੰਘ ਭੁੱਲਰ-04-08-2017

    ReplyDelete
  13. ਦਰਅਸਲ ਸਾਡੇ ਦਿਮਾਗਾਂ ਵਿਚ ਹੀ ਗੱਲ ਘਰ ਕਰ ਗਈ ਹੈ ਕਿ ਅੰਗ੍ਰੇਜ਼ੀ ਪੜ੍ਹ ਕੇ ਹੀ ਬਚੇ ਉਨਤੀ ਕਰਦੇ ਹਨ .ਇਸੇ ਲਈ ਸਾਡੇ ਸਿਖ ਭੀ ਬਚਿਆਂ ਨੂੰ ਇਸਾਈ ਸਕੂਲਾਂ ਵਿਚ ਵਡੀਆਂ ਵਡੀਆਂ ਫੀਸਾਂ ਦੇ ਕੇ ਪੜ੍ਹਾਉਂਦੇ ਹਨ .ਲੋਕ ਭੀ ਕੀ ਕਰਨ ਬੋਲ ਬਾਲਾ ਹੀ ਅੰਗ੍ਰੇਜ਼ੀ ਦਾ ਹੈ .ਸਾਰੇ ਲੋਕ ਚਾਹੁੰਦੇ ਹਨ ਕਿ ਉਹਨਾਂ ਦੇ ਬਚੇ ਤੇਜ਼ ਅੰਗ੍ਰੇਜ਼ੀ ਬੋਲਣ . ਮੈਨੂੰ ਪੁਰਾਣੀ ਗੱਲ ਯਾਦ ਆ ਗਈ .ਗੁਰਦੁਆਰੇ ਲੰਗਰ ਤਿਆਰ ਕਰਦੀਆਂ ਬੀਬੀਆਂ ਗੱਲਾਂ ਕਰ ਰਹੀਆਂ ਸਨ ਕਿ ਬਚੇ ਗੁਰਦੁਆਰੇ ਆਉਂਦੇ ਨਹੀਂ .ਸਿਖ ਧਰਮ ਵਾਰੇ ਉਹਨਾਂ ਨੇ ਕੀ ਸਿਖਣਾ ਹੈ ! ਗਲਾਂ ਹਾਸੇ ਵਿਚ ਚਲੇ ਗਈਆਂ .ਇੱਕ ਭੈਣ ਜਿਹਨੂੰ ਮੈਂ ਬਹੁਤ ਦੇਰ ਤੋਂ ਜਾਨਦਾ ਹਾਂ, ਉਹਨੂੰ ਮੈਂ ਪੁਛਿਆ ,ਭੈਣ ਜੀ ,ਤੁਸੀ ਕਦ ਤੋਂ ਗੁਰਦੁਆਰੇ ਆਉਂਦੇ ਰਹੇ ਹੋ ? ਉਹ ਕਹਨ ਲੱਗੀ ,ਮੈਂ ਤਾਂ ਬਚਪਨ ਤੋਂ ਗੁਰਦੁਆਰੇ ਜਾਂਦੀ ਰਹੀ ਹਾਂ . ਹਾਸੇ ਵਿਚ ਹੀ ਮੈਨੇ ਕਿਹਾ, ਭੈਣ ,ਦਸਾਂ ਗੁਰੂਆਂ ਦੇ ਨਾਮ ਆਉਂਦੇ ਹਨ .ਸੁਣ ਕੇ ਉਹ ਹੱਸ ਪਾਈ .ਕਹਨ ਲੱਗੀ, ਥੋਹੜੇ ਜਿਹੇ ਗੁਰੂ ਯਾਦ ਹਨ .ਹੁਣ ਸਾਰੇ ਹੱਸ ਹਸ ਕੇ ਗੱਲਾਂ ਕਰਨ ਲੱਗ ਪਏ . ਸਿਰ੍ਫ੍ ਇੱਕ ਬੀਬੀ ਨੂੰ 9 ਗੁਰੂ ਸਾਹਿਬਾਨ ਯਾਦ ਆਏ . ਇਸ ਤੋਂ ਬਾਅਦ ਹਾਸਾ ਬਹੁਤ ਪਿਆ .ਇੱਕ ਕਹਨ ਲੱਗਾ , ਜਦ ਸਾਰੀ ਉਮਰ ਗੁਰਦੁਆਰੇ ਜਾਂਦਿਆਂ ਗੁਰੂਆਂ ਦੇ ਨਾਮ ਯਾਦ ਨਹੀਂ ਆਏ ਤਾਂ ਇਹਨਾਂ ਬਚਿਆਂ ਨੇ ਕੀ ਆਉਣਾ ਹੈ .

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ