ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

7 Aug 2017

ਬੇਵਜ੍ਹਾ (ਮਿੰਨੀ ਕਹਾਣੀ )ਡਾ. ਹਰਦੀਪ ਕੌਰ ਸੰਧੂ

Related image
ਮਾਹੌਲ ਬੇਹੱਦ ਸੋਗਮਈ ਸੀ। ਉਸ ਬੀਬਾ ਦਾ ਉਨ੍ਹਾਂ ਦੇ ਓਦੋਂ ਆਉਣਾ ਹੋਇਆ ਜਦੋਂ ਉਸ ਘਰ 'ਚ ਉਦਾਸੀ ਦਾ ਪਸਾਰਾ ਸੀ। ਉਨ੍ਹਾਂ ਦੇ ਵਿਹੜੇ 'ਚ ਪੀੜਾ ਉੱਗ ਆਈ ਸੀ। ਜੁਆਨ ਪੁੱਤ ਦੀ ਮੌਤ ਨੇ ਦੋਵੇਂ ਜੀਆਂ ਨੂੰ ਧੁਰ ਅੰਦਰ ਤੱਕ ਵਲੂੰਧਰ ਦਿੱਤਾ ਸੀ। ਉਸ ਦੀ ਅਣਹੋਂਦ ਘਰ ਦੀ ਹਰ ਨੁੱਕਰ 'ਚੋਂ ਝਾਕ ਰਹੀ ਸੀ। ਇਓਂ ਲੱਗਦਾ ਸੀ ਜਿਵੇਂ ਉਨ੍ਹਾਂ ਦੇ ਸਾਹਾਂ ਦੀ ਸਰਦਲ 'ਤੇ ਕਿਸੇ ਨੇ ਸੇਹ ਦਾ ਤੱਕਲ਼ਾ ਧਰ ਦਿੱਤਾ ਹੋਵੇ। ਪਰ ਫੇਰ ਵੀ ਉਹ ਆਪਣੀ ਜਿਹੀ ਨਿੱਕੀ ਪੋਤੀ ਤੇ ਵਿਧਵਾ ਨੂੰਹ ਦੀਆਂ ਅੱਖਾਂ 'ਚ ਲੁਕੀ ਉਦਾਸੀ ਦੀ ਤਪਸ਼ ਨੂੰ ਮੋਹ ਫੁਹਾਰਾਂ ਨਾਲ ਠਾਰਨ ਲਈ ਆਪਣਾ ਪੂਰਾ ਤਾਣ ਲਾਉਂਦੇ ਰਹਿੰਦੇ । 
      ਹੁਣ ਉਸ ਬੀਬਾ ਦਾ ਉਨ੍ਹਾਂ ਦੇ ਆਉਣਾ -ਜਾਣਾ ਪਹਿਲਾਂ ਨਾਲੋਂ ਵੱਧ ਗਿਆ ਸੀ।ਉਹ ਆਪਣੇ ਹੱਥਲੇ ਕੰਮ ਛੱਡ ਬੇਵਜ੍ਹਾ ਹੀ ਉਨ੍ਹਾਂ ਦੇ ਘਰ ਚਲੀ ਜਾਂਦੀ ਸ਼ਾਇਦ ਉਨ੍ਹਾਂ ਦੀਆਂ ਖ਼ਾਮੋਸ਼ ਸਿਸਕੀਆਂ ਚੁੱਗਣ। ਉਨ੍ਹਾਂ ਦੋਹਾਂ ਜੀਆਂ ਨੂੰ ਵੀ ਹੁਣ ਉਸ ਦੀ ਆਦਤ ਜਿਹੀ ਹੋ ਗਈ ਸੀ। ਪਰ ਘਰ ਦੀ ਨਵੀਂ ਬਣੀ ਤਾਮੀਰਦਾਰ ਦੀ ਬੇਰੁੱਖੀ ਉਸ ਦੇ ਆਉਣ ਦੀ ਵਜ੍ਹਾ ਤਲਾਸ਼ਣ ਲੱਗੀ। ਨਿੱਘੇ ਅਹਿਸਾਸਾਂ ਦੀਆਂ ਤੰਦਾਂ ਨਾਲ ਬੁਣਿਆ ਰਿਸ਼ਤਾ ਤਾਰ -ਤਾਰ ਹੋਣ ਲੱਗਾ। ਹੁਣ ਭੀੜੇ ਹੋਏ ਦਰਾਂ ਵੱਲ ਉੱਠਦੇ ਉਸ ਦੇ ਕਦਮ ਖੁਦ -ਬ -ਖੁਦ ਰੁਕ ਜਾਂਦੇ,"ਪਤਾ ਨਹੀਂ ਅਸੀਂ ਪੰਛੀਆਂ ਵਾਂਗਰ ਬੇਵਜ੍ਹਾ ਮਿਲਣਾ ਕਦੋਂ ਸਿਖਾਂਗੇ ?"
ਡਾ. ਹਰਦੀਪ ਕੌਰ ਸੰਧੂ 
*ਮਿੰਨੀ ਕਹਾਣੀ ਸੰਗ੍ਰਹਿ ਵਿੱਚੋਂ  ਨੋਟ : ਇਹ ਪੋਸਟ ਹੁਣ ਤੱਕ 415 ਵਾਰ ਪੜ੍ਹੀ ਗਈ ਹੈ।
               

15 comments:

  1. Very nice .sach kiha tuc Hun ta Apne maa baap Bhai Behan nu Milan lai v koi wjah chahidi a

    ReplyDelete
    Replies
    1. Rgt dear par na ta milan Wala samjda na hi jihdi permission Leni hundi oh samjda. Phla dsna painda ki Kam a Jo Milan jana

      Delete
    2. ਬੇਵਜ੍ਹਾ ਮਿਲਣ ਦਾ ਸਲੀਕਾ ਲੋਕਾਂ ਨੂੰ ਨਹੀਂ ਆਉਂਦਾ ਤੇ ਨਾ ਹੀ ਉਹ ਸਮਝ ਸਕਦੇ ਨੇ ਕਿ ਕੋਈ ਬੇਵਜ੍ਹਾ ਮਿਲਣ ਆਇਆ ਹੈ ਤਾਂ ਕਿੰਨਾ ਨੇਕ ਤਾਂ ਦਿਲ ਇਨਸਾਨ ਹੋਵੇਗਾ।

      Delete
  2. ਥੋੜੇ ਲਫ਼ਜ਼ਾ ਵਿਚ ਬਹੁਤ ਹੀ ਭਾਵਪੂਰਤ ਸੁਨੇਹਾ !

    ReplyDelete
    Replies
    1. ਨਿੱਘੇ ਹੁੰਗਾਰੇ ਲਈ ਸ਼ੁਕਰੀਆ Swinder Singh Sangha ਜੀ।
      ਕਹਾਣੀ ਨੂੰ ਪਸੰਦ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ।

      Delete
  3. ਬਹੁਤੁ ਦਰਦ ਭਰੀ ਕਹਾਣੀ ਹੈ.ਮਾਂ ਬਾਪ ਆਪਣੇ ਬੱਚਿਆ ਲਈ ਆਪਣਾ ਦਰਦ ਲਕੋ ਲੈਦੇ ਹਨ.

    ReplyDelete
    Replies
    1. ਇਹ ਕਹਾਣੀ ਮਾਂ -ਬਾਪ ਦੇ ਦਰਦ ਨੂੰ ਬਿਆਨਣ ਦੇ ਨਾਲ ਨਾਲ ਕਿਸੇ ਹੋਰ ਗੱਲ ਵੀ ਇਸ਼ਾਰਾ ਕਰਦੀ ਹੈ ਜਿਸ ਨੂੰ ਆਪ ਨੇ ਖੁੰਝਾ ਦਿੱਤਾ ਹੈ। ਉਹੀਓ ਇਸ਼ਾਰਾ ਇਸ ਕਹਾਣੀ ਦਾ ਅਸਲ ਨੁਕਤਾ ਹੈ।

      Delete
  4. ੲਿਸ ਰਚਨਾਂ ਦੀ ਭਾਵਪੂਰਵਕ ਕਹਿਣ ਜਾਚ ਤੇ ਸ਼ਬਦੀ ਸੁਹਜ ਲੲੀ, ਸ਼ਬਦ ਹੀ ਨਹੀ

    ReplyDelete
    Replies
    1. ਸਵਰਾਜ ਕੌਰ ਭੈਣ ਜੀ ,ਆਪ ਦਾ ਤਹਿ ਦਿਲੋਂ ਧੰਨਵਾਦ। ਆਪ ਦੇ ਸ਼ਬਦ ਮੇਰੇ ਲਈ ਅਨਮੋਲ ਹਨ। ਸਾਂਝੇ ਕਰਨ ਲਈ ਸ਼ੁਕਰੀਆ।

      Delete
  5. hun te j bina vjah te chache Taaye de ghr chl jo oh v pushn lg jnde ne k kidr aye c. koi km c? rishte reh hi nhi gye agge ale

    ReplyDelete
    Replies
    1. ਸਹੀ ਕਿਹਾ ਆਪ ਨੇ Maninder Waraich ji ਇੱਕ ਪੰਛੀ ਹੀ ਨੇ ਜੋ ਬਿਨਾ ਵਜ੍ਹਾ ਇੱਕ ਦੂਜੇ ਨਾਲ ਬੈਠਦੇ ਨੇ ਪਰ ਅਸੀਂ ਇਨਸਾਨ ਕਿਸੇ ਦੇ ਜੇ ਦੋ ਵਾਰ ਵੀ ਵੱਧ ਜਾ ਆਈਏ ਤਾਂ ਸੋਚਣ ਲੱਗ ਜਾਂਦੇ ਹਾਂ ਕਿ ਇਸ ਦਾ ਜ਼ਰੂਰ ਕੁਝ ਮਤਲਬ ਹੋਵੇਗਾ ਤਾਂ ਹੀ ਸਾਡੇ ਬਾਰ ਬਾਰ ਆਉਂਦਾ ਹੈ।

      Delete
  6. ਵੇਬਜ੍ਹਾ ਕਹਾਨੀ ਸਮਾਜ ਦੇ ਬਦਲੇ ਵਰਤਾਰੇ ਦਾ ਖੂਬਸੁਰਤ ਵਿਆਨ ਕਰ ਰਹੀ ਹੈ । ਮੋਹ ਪਿਆਰ ਨਾਲ ਪਿੱਜੀ ਬੀਬਾ ਬਜੁਰਗ ਦਮਪਤੀ ਦੇ ਦੁਖ ਨੂੰ ਹਲਕਾ ਕਰਨ ਦੇ ਇਰਾਦੇ ਨਾਲ ਮਿਲਨ ਜਾਂਦੀ ਹੈ ਤੋ ਉਸ ਕਾ ਆਨਾ ਘਰ ਕੇ ਤਿਸਰੇ ਪਰਾਣੀ ਕੋ ਖੁਸ਼ਗਬਾਰ ਨਹੀ
    ਲਗਤਾ । ... ਜਾਨੇ ਕਿਉਂ ਕੋਈ ਦਿਲ ਸੇ ਕਿਸੀ ਕੋ ਮਿਲਨੇ ਵੀ ਨਹੀ ਜਾ ਸਕਤਾ । ਲੋਗ ਬੜੇ ਬੇਰੁਖੇ ਕਿਉੰ ਹੋ ਗਏ ਹੈਂ ? ਇਨ ਸਵਾਲੋਂ ਕੋ ਉਪਜਾਤੀ ਕਹਾਨੀ ਲੇਖਕ ਕੋ ਸੋਚਨੇ ਪਰ ਮਜਬੁਰ ਕਰ ਰਹੀ ਕਿ ਇਨਸਾਨੋ ਸੇ ਤੋ ਪਰਿਂਦੇ ਬੇਹਤਰ ਹੈ ਜੋ ਮਿਲਨੇ ਕੀ ਕੋਈ ਬਜ੍ਹਾ ਨਹੀ ਤਲਾਸ਼ਤੇ ।ਦਿਲ ਖੋਲ ਕਰ ਮਿਲਤੇ ਹੈਂ ।

    ReplyDelete
  7. 'ਬੇਵਜ੍ਹਾ' ਕਹਾਣੀ ਬਹੁਤ ਹੀ ਉਮਦਾ ਤੇ ਸਿਖਿਆਦਾਇਕ ਰਚਨਾ ਹੈ। ਅੱਜ ਦੇ ਸੱਭਿਅਕ ਸਮਾਜ ਦੇ ਮੂੰਹ 'ਤੇ ਕਰਾਰਾ ਜਵਾਬ ਹੈ। ਬਜ਼ੁਰਗ ਮਾਂ -ਬਾਪ ਦਾ ਜਵਾਨ ਬੇਟਾ ਆਪਣੀ ਬੀਵੀ ਤੇ ਬੱਚੀ ਨੂੰ ਛੱਡ ਕੇ ਬੇਵਕਤ ਹੀ ਮਰ ਜਾਂਦਾ ਹੈ। ਮਾਂ -ਬਾਪ ਉਸ ਦੀ ਮੌਤ ਨਾਲ ਟੁੱਟ ਜਾਂਦੇ ਨੇ। ਉਨ੍ਹਾਂ ਦਾ ਦੁੱਖ ਵੰਡਾਉਣ ਵਾਲਾ ਕੋਈ ਨਹੀਂ ਹੁੰਦਾ। ਉਸ ਸਮੇਂ ਅਚਾਨਕ ਇੱਕ ਬੀਬਾ ਜੋ ਕੋਮਲ ਹਿਰਦੇ ਵਾਲੀ ਤੇ ਇਨਸਾਨੀਅਤ ਨੂੰ ਸਮਝਦੀ ਹੋਈ ਦੂਜਿਆਂ ਨਾਲ ਰਿਸ਼ਤਾ ਨਾ ਵੀ ਹੋਣ 'ਤੇ ਉਨ੍ਹਾਂ ਦੇ ਘਰ ਆਉਂਦੀ ਹੈ। ਉਨ੍ਹਾਂਨੂੰ ਦੁੱਖ ਦੀ ਘੜੀ 'ਚ ਸਹਾਰਾ ਦਿੰਦੀ ਹੈ। ਉਨ੍ਹਾਂ ਨੂੰ ਦੁੱਖ 'ਚੋਂ ਬਾਹਰ ਕੱਢਦੀ ਹੈ। ਉਹ ਰੋਜ਼ ਆਉਣੇ ਜ਼ਰੂਰੀ ਕੰਮ ਛੱਡ ਕੇ ਵੀ ਉਹਨਾਂ ਦੇ ਘਰ ਜਾਂਦੀ ਹੈ ਤੇ ਉਨ੍ਹਾਂ ਨੂੰ ਸਮਝਾਉਂਦੀ ਰਹਿੰਦੀ ਹੈ। ਬਜ਼ੁਰਗਾਂ ਨੂੰ ਉਸਦਾ ਰੋਜ਼ ਆਉਣਾ ਹੈ ਪਰ ਉਹਨਾਂ ਦੀ ਨੂੰਹ ਨੂੰ ਨਹੀਂ ਚੰਗਾ ਲੱਗਦਾ। ਅਕੱਜ ਦੇ ਮਸ਼ੀਨੀ ਯੁਗ 'ਚ ਕੋਈ ਵੀ ਵਿਹਲਾ ਨਹੀਂ ਕਿ ਕੋਈ ਵਜ੍ਹਾ ਹੋਣ 'ਤੇ ਵੀ ਕਿਸੇ ਕੋਲ ਜਾ ਸਕੇ। ਕਿਸੇ ਕੋਲ ਵੀ ਟਾਈਮ ਨਹੀਂ ਹੈ। ਇਨਸਾਨੀਅਤ ਤਾਂ ਰਹੀ ਨਹੀਂ। ਪੁਰਾਣੇ ਸਮੇਂ 'ਚ ਲੋਕ ਬਿਨਾ ਵਜ੍ਹਾ ਰਿਸ਼ਤੇਦਾਰਾਂ ਦੇ ਘਰ ਚਲੇ ਜਾਂਦੇ ਤੇ ਸਭ ਮਾਣ ਦਿੰਦੇ ਸੀ। ਉਹ ਬੀਬਾ ਵੀ ਇਨਸਾਨੀਅਤ ਦੇ ਫਰਜ਼ ਪੂਰਾ ਕਰਦੀ ਹੈ। ਡਾ ਹਰਦੀਪ ਜੀ ਨੇ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਵੀ
    ਦਿਲੋਂ ਰਿਸ਼ਤੇ ਨਿਭਾਉਣੇ ਚਾਹੀਦੇ ਹਨ। ਇਨਸਾਨੀਅਤ ਨੂੰ ਜਿਉਂਦਾ ਰੱਖਣਾ ਚਾਹੀਦਾ ਹੈ। ਪੰਛੀ ਵੀ ਤਾਂ ਸਭ ਬਿਰਖਾਂ 'ਤੇ ਇੱਕਠੇ ਹੋ ਕੇ ਬੈਠਦੇ ਨੇ। ਸਾਨੂੰ ਵੀ ਇਨਸਾਨੀਅਤ ਦਾ ਰਿਸ਼ਤਾ ਰੱਖਣਾ ਚਾਹੀਦਾ ਸਭ ਨਾਲ।
    ਸੁਖਜਿੰਦਰ ਸਹੋਤਾ।

    ReplyDelete
  8. ਬੇਵਜਹ ਕਹਾਣੀ, ਅਰਥ ਭਰਪੂਰ ਹੈ .ਅੱਜ ਦੇ ਜ਼ਮਾਨੇ ਵਿਚ ਕਿਸੇ ਤੇ ਭਰੋਸਾ ਕਰਨਾ ਬਹੁਤ ਮੁਸ਼ਕਿਲ ਹੈ . ਕਿਸੇ ਦੇ ਦਿਮਾਗ ਵਿਚ ਕੀ ਲੁਕਿਆ ਹੋਇਆ ਹੈ ,ਕੋਈ ਨਹੀਂ ਜਾਣ ਸਕਦਾ, ਇਸ ਦੇ ਅਰਥ ਇਹ ਨਹੀਂ ਕਿ ਕੋਈ ਸਚਾ ਹਮਦਰਦ ਹੈ ਨਹੀਂ ਲੇਕਿਨ ਇਹੋ ਜਿਹੇ ਹਾਲਾਤਾਂ ਵਿਚ ਇਨਸਾਨ ਫੂਕ ਫੂਕ ਕੇ ਪੈਰ ਰਖਦਾ ਹੈ . ਕਹਾਣੀ ਬਹੁਤ੍ ਅਛੀ ਲਗੀ .

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ