ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

25 Oct 2017

ਕੇਸਰ ਵਰਗੀ ਕੁੜੀ (ਕਵਿਤਾ)

Parveen Sharma's profile photo, Image may contain: 2 people, selfie, close-up and indoorਕੇਸਰ ਰੰਗੀਏ ਸੋਹਣੀਏ ਕੁੜੀਏ
ਫੁਦਕਦੀਏ
ਚੁਲਬੁਲੀਏ
ਚਿੜੀਏ
ਪੈਰਾਂ ਹੇਠ ਤੇਰੇ
ਫੁੱਲ ਵਿਛਾ ਦਿਅਾਂ
ਤੇਰੀ ਹਰ ਹਸਰਤ ਨੂੰ
ਖੰਭ ਲਗਾ ਦਿਅਾਂ
ਸੌੜੇ ਖਿਅਾਲ ਨਾ ਰੋਕ ਸਕਣ
ਤੇਰੇ ਵੇਗ ਨੂੰ
ਪੂਰੀ ਕਾਇਨਾਤ ਹੀ
ਤੇਰਾ ਘਰ ਬਣਾ ਦਿਅਾਂ
ਤੂੰ ਨਦੀ ਬਣ
ਰਸਤੇ ਖੁਦ, ਬਣਾਉਂਦੀ ਚੱਲ
ਕੌੜੇ ਬੋਲ 'ਤੇ
ਤਿੱਖੀਅਾਂ ਨਜ਼ਰਾਂ
ਤੂੰ ਹਰ ਗਹਿਰ
ਮਿਟਾਉਂਦੀ ਚੱਲ
ਤੂੰ ਨਿੱਘੀ ਨਿੱਘੀ ਧੁੱਪ ਜਿਹੀ
ਤੂੰ ਬਰਫ਼ ਜਿਹੀ
ਤੂੰ ਅਾਬ ਜਿਹੀ
ਤੂੰ ਕਿਸੇ ਸ਼ਾਇਰ ਦੇ
ਖੁਅਾਬ ਜਿਹੀ
ਤੂੰ ਹੱਸਦੀ ਰਹੇਂ
ਤੂੰ ਵੱਸਦੀ ਰਹੇਂ
ਪਰਵਾਜ਼ ਤੇਰੀ ਨਾ ਰੁਕੇ ਕਦੀ
ਤੂੰ ਖੁੱਲੇ ਅੰਬਰੀਂ
ਉੱਡਦੀ ਰਹੇਂ
ਰਹਿਣ ਬਲਦੇ ਦੀਵੇ
ਖੁਸ਼ੀਅਾਂ ਦੇ
ਤੇਰੇ ਮਨ ਦੀ ਮੰਮਟੀ
ਸਜਦੀ ਰਹੇ !
ਪਰਵੀਨ ਸ਼ਰਮਾ 
ਨਵੀਂ ਦਿੱਲੀ 
ਨੋਟ : ਇਹ ਪੋਸਟ ਹੁਣ ਤੱਕ 100 ਵਾਰ ਪੜ੍ਹੀ ਗਈ ਹੈ।

 ਲਿੰਕ 1       ਲਿੰਕ 2

3 comments:

 1. ਖੂਬਸੂਰਤ ਸ਼ਬਦ ਚੋਣ !ਕਵਿਤਰੀ ਦੀ ਸੋਹਣੀ ਸੋਚ ਉਡਾਰੀ। ਕਦੇ ਉਹ ਕੇਸਰ ਵਰਗੀ ਕੁੜੀ ਦੀਆਂ ਹਸਰਤਾਂ ਨੂੰ ਖੰਭ ਲਾਉਂਦੀ ਹੈ ਤੇ ਕਦੇ ਪੂਰੀ ਕਾਇਨਾਤ ਦਾ ਉਸ ਦਾ ਘਰ ਹੋਣਾ ਲੋਚਦੀ ਹੈ। ਕਿਤੇ ਉਹ ਆਬ ਹੈ ਤੇ ਕਿਤੇ ਖਾਬ ! ਵਾਹ ਸਦਕੇ ਜਾਵਾਂ ਤੇਰੀ ਕੇਸਰ ਵਰਗੀ ਕੁੜੀ ਤੋਂ। ਸ਼ਾਇਦ ਇਸ ਕਵਿਤਾ 'ਚ ਕਵਿਤਰੀ ਨੇ ਆਪਣੀ ਧੀ ਨੂੰ ਚਿੱਤਰਿਆ ਹੈ। ਜੁੱਗ ਜੁੱਗ ਜੀਵੇ ਉਸ ਦੀ ਕੇਸਰ ਜਿਹੀ ਧੀ ਰਾਣੀ !

  ReplyDelete
 2. ਪ੍ਰਵੀਨ ਸ਼ਰਮਾ ਦਾ ਸਫਰਸਾਂਝ ਮੰਚ 'ਤੇ ਮੈਂ ਨਿੱਘ ਸੁਆਗਤ ਕਰਦੀ ਹਾਂ ਤੇ ਜੀ ਆਇਆਂ ਨੂੰ ਆਖਦੀ ਹਾਂ।
  ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ਼ ਸਾਂਝ ਪਾਉਣ ਲਈ। ਆਸ ਕਰਦੀ ਹਾਂ ਕਿ ਆਪ ਸਾਡੇ ਨਾਲ਼ ਇੰਝ ਹੀ ਸਾਂਝ ਪਾਉਂਦੇ ਰਹਿਣਗੇ।

  ReplyDelete
 3. ਬਹੁਤ ਖੂਬਸੂਰਤ ਰਚਨਾ . ਇਸ ਵਿਚੋਂ ਮੈਨੂੰ ਆਪਣੀਆਂ ਦੋਵੇਂ ਧੀਆਂ ਤੇ ਦੋਹਤੀ ਨਜ਼ਰ ਆ ਗਈਆਂ .

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ