ਪੈਰਾਂ ਹੇਠ ਤੇਰੇ
ਫੁੱਲ ਵਿਛਾ ਦਿਅਾਂ
ਤੇਰੀ ਹਰ ਹਸਰਤ ਨੂੰ
ਖੰਭ ਲਗਾ ਦਿਅਾਂ
ਫੁੱਲ ਵਿਛਾ ਦਿਅਾਂ
ਤੇਰੀ ਹਰ ਹਸਰਤ ਨੂੰ
ਖੰਭ ਲਗਾ ਦਿਅਾਂ
ਸੌੜੇ ਖਿਅਾਲ ਨਾ ਰੋਕ ਸਕਣ
ਤੇਰੇ ਵੇਗ ਨੂੰ
ਪੂਰੀ ਕਾਇਨਾਤ ਹੀ
ਤੇਰਾ ਘਰ ਬਣਾ ਦਿਅਾਂ
ਤੇਰੇ ਵੇਗ ਨੂੰ
ਪੂਰੀ ਕਾਇਨਾਤ ਹੀ
ਤੇਰਾ ਘਰ ਬਣਾ ਦਿਅਾਂ
ਤੂੰ ਨਦੀ ਬਣ
ਰਸਤੇ ਖੁਦ, ਬਣਾਉਂਦੀ ਚੱਲ
ਕੌੜੇ ਬੋਲ 'ਤੇ
ਤਿੱਖੀਅਾਂ ਨਜ਼ਰਾਂ
ਤੂੰ ਹਰ ਗਹਿਰ
ਮਿਟਾਉਂਦੀ ਚੱਲ
ਰਸਤੇ ਖੁਦ, ਬਣਾਉਂਦੀ ਚੱਲ
ਕੌੜੇ ਬੋਲ 'ਤੇ
ਤਿੱਖੀਅਾਂ ਨਜ਼ਰਾਂ
ਤੂੰ ਹਰ ਗਹਿਰ
ਮਿਟਾਉਂਦੀ ਚੱਲ
ਤੂੰ ਨਿੱਘੀ ਨਿੱਘੀ ਧੁੱਪ ਜਿਹੀ
ਤੂੰ ਬਰਫ਼ ਜਿਹੀ
ਤੂੰ ਅਾਬ ਜਿਹੀ
ਤੂੰ ਕਿਸੇ ਸ਼ਾਇਰ ਦੇ
ਖੁਅਾਬ ਜਿਹੀ
ਤੂੰ ਬਰਫ਼ ਜਿਹੀ
ਤੂੰ ਅਾਬ ਜਿਹੀ
ਤੂੰ ਕਿਸੇ ਸ਼ਾਇਰ ਦੇ
ਖੁਅਾਬ ਜਿਹੀ
ਤੂੰ ਹੱਸਦੀ ਰਹੇਂ
ਤੂੰ ਵੱਸਦੀ ਰਹੇਂ
ਪਰਵਾਜ਼ ਤੇਰੀ ਨਾ ਰੁਕੇ ਕਦੀ
ਤੂੰ ਖੁੱਲੇ ਅੰਬਰੀਂ
ਉੱਡਦੀ ਰਹੇਂ
ਰਹਿਣ ਬਲਦੇ ਦੀਵੇ
ਖੁਸ਼ੀਅਾਂ ਦੇ
ਤੇਰੇ ਮਨ ਦੀ ਮੰਮਟੀ
ਸਜਦੀ ਰਹੇ !
ਤੂੰ ਵੱਸਦੀ ਰਹੇਂ
ਪਰਵਾਜ਼ ਤੇਰੀ ਨਾ ਰੁਕੇ ਕਦੀ
ਤੂੰ ਖੁੱਲੇ ਅੰਬਰੀਂ
ਉੱਡਦੀ ਰਹੇਂ
ਰਹਿਣ ਬਲਦੇ ਦੀਵੇ
ਖੁਸ਼ੀਅਾਂ ਦੇ
ਤੇਰੇ ਮਨ ਦੀ ਮੰਮਟੀ
ਸਜਦੀ ਰਹੇ !
ਪਰਵੀਨ ਸ਼ਰਮਾ
ਖੂਬਸੂਰਤ ਸ਼ਬਦ ਚੋਣ !ਕਵਿਤਰੀ ਦੀ ਸੋਹਣੀ ਸੋਚ ਉਡਾਰੀ। ਕਦੇ ਉਹ ਕੇਸਰ ਵਰਗੀ ਕੁੜੀ ਦੀਆਂ ਹਸਰਤਾਂ ਨੂੰ ਖੰਭ ਲਾਉਂਦੀ ਹੈ ਤੇ ਕਦੇ ਪੂਰੀ ਕਾਇਨਾਤ ਦਾ ਉਸ ਦਾ ਘਰ ਹੋਣਾ ਲੋਚਦੀ ਹੈ। ਕਿਤੇ ਉਹ ਆਬ ਹੈ ਤੇ ਕਿਤੇ ਖਾਬ ! ਵਾਹ ਸਦਕੇ ਜਾਵਾਂ ਤੇਰੀ ਕੇਸਰ ਵਰਗੀ ਕੁੜੀ ਤੋਂ। ਸ਼ਾਇਦ ਇਸ ਕਵਿਤਾ 'ਚ ਕਵਿਤਰੀ ਨੇ ਆਪਣੀ ਧੀ ਨੂੰ ਚਿੱਤਰਿਆ ਹੈ। ਜੁੱਗ ਜੁੱਗ ਜੀਵੇ ਉਸ ਦੀ ਕੇਸਰ ਜਿਹੀ ਧੀ ਰਾਣੀ !
ReplyDeleteਪ੍ਰਵੀਨ ਸ਼ਰਮਾ ਦਾ ਸਫਰਸਾਂਝ ਮੰਚ 'ਤੇ ਮੈਂ ਨਿੱਘ ਸੁਆਗਤ ਕਰਦੀ ਹਾਂ ਤੇ ਜੀ ਆਇਆਂ ਨੂੰ ਆਖਦੀ ਹਾਂ।
ReplyDeleteਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ਼ ਸਾਂਝ ਪਾਉਣ ਲਈ। ਆਸ ਕਰਦੀ ਹਾਂ ਕਿ ਆਪ ਸਾਡੇ ਨਾਲ਼ ਇੰਝ ਹੀ ਸਾਂਝ ਪਾਉਂਦੇ ਰਹਿਣਗੇ।
ਬਹੁਤ ਖੂਬਸੂਰਤ ਰਚਨਾ . ਇਸ ਵਿਚੋਂ ਮੈਨੂੰ ਆਪਣੀਆਂ ਦੋਵੇਂ ਧੀਆਂ ਤੇ ਦੋਹਤੀ ਨਜ਼ਰ ਆ ਗਈਆਂ .
ReplyDelete