ਘਰ ਤੋਂ ਬਾਹਰ ਔਰਤ ਨਾਲ ਹਰ ਰਿਸ਼ਤਾ ਜਿਸਮਾਨੀ ਨਹੀਂ ਹੋਇਆ ਕਰਦਾ।
ਤੂੰ ਸੱਚ ਜਾਣੀਂ ਕਿਸੇ ਦਾ ਤਨ ਤੈਨੂੰ ਬਹੁਤ ਥੋੜ੍ਹ ਚਿਰੀ ਖ਼ੁਸ਼ੀ ਹੀ ਦੇ ਸਕਦੈ ਤਰਸਦਾ ਰਹਿ ਜਾਏਂਗਾ ਤੂੰ..!!
ਸਰੀਰਾਂ 'ਚੋਂ ਸਕੂਨ ਭਾਲਦਾ ਐਂ ਤੂੰ..!!!
ਹੁਣ ਤੈਨੂੰ ਇਹ ਗੱਲਾਂ ਬਕਵਾਸ ਲੱਗਦੀਆਂ ਹੋਣਗੀਆਂ...!!! ਬੰਦੇ ਦੀ ਉਮਰ ਹੁਣ ਕੋਈ ਬਹੁਤੀ ਲੰਮੀ ਨਹੀਂ ਰਹਿ ਗਈ ਜਦ ਤੇਰਾ ਤਨ ਜਵਾਬ ਦੇਣ ਲੱਗ ਪਿਆ।
ਕੇਸ ਕਾਲਿਆਂ ਤੋਂ ਬੱਗੇ ਹੋ ਗਏ ਜਦ ਤੈਨੂੰ ਸਾਥ ਦੀ ਲੋੜ ਮਹਿਸੂਸ ਹੋਈ ਉਦੋਂ ਤੂੰ ਇਕੱਲਾ ਹੀ ਹੋਵੇਂਗਾ...!!!
ਉਸ ਵੇਲ਼ੇ ਤੂੰ ਔਰਤ, ਇਸਤਰੀ, ਤ੍ਰੀਮਤ ਧੀ-ਧਿਆਣੀ ਦੇ ਪਿਆਰ, ਸਤਿਕਾਰ, ਉਸ ਦੀ ਮੁਹੱਬਤ ਤਿਓ ਸੇਵਾ-ਸੰਭਾਲ ਤੇ ਓਹਦਾ ਮੁੱਖ ਦੇਖਣ ਲਈ ਤੜਪੇਂਗਾ। ਹਰ ਰਿਸ਼ਤਾ ਤਨੋ ਹੀ ਨਈਂ ਹੋਇਆ ਕਰਦਾ।
ਕੁਝ ਰਿਸ਼ਤੇ ਰੂਹ ਤੇ ਪਾਕ ਮੁਹੱਬਤ ਦੇ ਵੀ ਹੁੰਦੇ ਨੇ ਤੂੰ ਓਹਨਾ ਨੂੰ ਸਿਰਜਣਾ ਸਿੱਖ !!! ਤੂੰ ਉਦੋਂ ਹੀ ਸਮਝੇਂਗਾ ਕਿ ਔਰਤ ਕੋਈ ਸਮਾਨ/ਵਸਤੂ ਨਹੀਂ ਸਿਰਫ ਘਰ ਦੇ ਕੰਮ ਕਾਜ ਕਰਨ ਤੱਕ ਤੇ ਬੱਚੇ ਪੈਦਾ ਕਰਨ ਆਲੀ ਮਸ਼ੀਨ ਤੱਕ ਹੀ ਸੀਮਿਤ ਨਹੀਂ। ਏਹ ਸਿਰਫ਼ ਤਨ ਕਰਕੇ ਹੀ ਨਹੀਂ ਹਰ ਵਾਰ ਹਰ ਕੋਈ ਤੇਰੀ ਮਹਿਬੂਬਾ ਮਸ਼ੂਕ ਨਹੀਂ ਘਰੋਂ ਬਾਹਰ ਵੀ ਕੋਈ ਧੀ,ਭੈਣ/ਨੂੰਹ ਰਾਣੀ ਆਖ ਕੇ ਵਡਿਆਉਣ ਵਾਲੇ ਲੋਕਾਂ ਨਾਲ ਰਿਸ਼ਤੇ ਸਿਰਜ ਕੇ ਦੇਖ। ਜ਼ਰਾ ਸੋਚ....!!! ਤੂੰ ਅਪਣਾ ਨਜ਼ਰੀਆ ਬਦਲ ਕੇ ਦੇਖ !

ਰੁਪਿੰਦਰ ਕੌਰ
ਜਲੰਧਰ
ਨੋਟ : ਇਹ ਪੋਸਟ ਹੁਣ ਤੱਕ 85 ਵਾਰ ਪੜ੍ਹੀ ਗਈ ਹੈ।
ਨੋਟ : ਇਹ ਪੋਸਟ ਹੁਣ ਤੱਕ 85 ਵਾਰ ਪੜ੍ਹੀ ਗਈ ਹੈ।
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ