ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

6 Nov 2017

ਹੱਲ ( ਮਿੰਨੀ ਕਹਾਣੀ )

ਮਾਸਟਰ ਸੁਖਵਿੰਦਰ ਦਾਨਗੜ੍ਹ's profile photo, Image may contain: 1 personਅਮਰ ਸਿੰਘ ਕਈ ਦਿਨਾਂ ਤੋਂ ਹਸਪਤਾਲ ਵਿੱਚ ਦਾਖ਼ਲ ਸੀ। ਡਾਕਟਰ ਦੀਅਾਂ ਲੱਖ ਕੋਸ਼ਿਸਾਂ ਕਰਨ ਦੇ ਬਾਵਜੂਦ ਵੀ ੳੁਸਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ  ਹੋ ਰਿਹਾ ਸੀ । ਇੱਕ ਦਿਨ ੳੁਸਦਾ ਪੁੱਤਰ ਸਤਨਾਮ ਡਾਕਟਰ ਨੂੰ ਪੁੱਛਣ ਲੱਗਾ, " ਡਾਕਟਰ ਸਾਹਿਬ ਕਿਉਂ  ਨਹੀਂ ਠੀਕ ਹੋ ਰਹੇ ਮੇਰੇ ਬਾਪੂ ਜੀ ?"
ਅੱਗੋਂ ਡਾਕਟਰ ਨੇ ਕਿਹਾ , " ਕੀ ਕਰੀਏ, ਇਹ ਦਮੇ ਦੀ ਬਿਮਾਰੀ ਤਾਂ ਹੁੰਦੀ ਹੀ ਅੈਦਾਂ ਦੀ ਐ , ਅੱਜ-ਕੱਲ੍ਹ ਛੋਟੇ ਬੱਚੇ,ਗਰਭਵਤੀ ਔਰਤਾਂ ਅਤੇ ਬਜ਼ੁਰਗ ਇਸ ਦੀ ਜਕੜ ਵਿੱਚ ਛੇਤੀ ਅਾ ਜਾਂਦੇ ਨੇ ,ਜਿੰਨਾ ਚਿਰ ਐਹ ਧੂੰਏ ਦਾ ਪ੍ਰਦੂਸ਼ਣ ਨਹੀਂ ਘੱਟਦਾ ਓਨਾਂ ਚਿਰ ਇਸ ਬਿਮਾਰੀ ਦਾ ਕਿਸੇ ਕੋਲ਼ ਕੋਈ ਵੀ ਹੱਲ ਨਹੀਂ ਅੈ।  "
ਡਾਕਟਰ ਦੇ ਬੋਲ ਸੁਣ ਕੇ ਸਤਨਾਮ ਦੇ ਯਾਦ ਅਾ ਗਿਆ ਕਿ ੳੁਸਨੇ ਵੀ " ਕੋਈ ਹੱਲ ਨਹੀਂ ਇਹਦਾ " ਇਹ ਕਹਿ ਕੇ ਝੱਟ ਅਾਪਣੇ ਖੇਤ ਪਰਾਲੀ ਨੂੰ ਅੱਗ ਲਾ ਦਿੱਤੀ ਸੀ ।
ਮਾਸਟਰ ਸੁਖਵਿੰਦਰ ਦਾਨਗੜ੍ਹ

ਨੋਟ : ਇਹ ਪੋਸਟ ਹੁਣ ਤੱਕ 12 ਵਾਰ ਪੜ੍ਹੀ ਗਈ ਹੈ।

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ