ਰੋਜ਼ਾਨਾ ਸਪੋਕਸਮੈਨ ਦੇ 17 ਅਕਤੂਬਰ 2018 ਦੇ ਕਹਾਣੀ ਅੰਕ 'ਚ ਮੇਰੀ ਮਿੰਨੀ ਕਹਾਣੀ 'ਅੰਗਦਾਨ' ਨੂੰ ਪ੍ਰਕਾਸ਼ਿਤ ਕਰਨ ਵੇਲ਼ੇ ਇਸ ਭਾਗ ਨੂੰ ਸੋਧ ਕਰਨ ਵਾਲ਼ੇ ਸਬੰਧਿਤ ਅਧਿਕਾਰੀ ਨੇ ਕਹਾਣੀ ਦੇ ਸ਼ਬਦਾਂ ਨੂੰ ਸੋਧਣ ਵੇਲ਼ੇ ਆਮ ਬੋਲਚਾਲ ਦੀ ਬੋਲੀ 'ਚ ਲਿਖੀ ਵਾਰਤਾਲਾਪ ਨੂੰ ਟਕਸਾਲੀ ਰੂਪ ਦੇ ਦਿੱਤਾ। ਕਹਾਣੀ ਵਿੱਚ ਕਾਗਜ਼ ਨੂੰ ਕਾਗਤ, ਪੁੱਛ (ਪੁੱਸ), ਪਿੱਛੋਂ (ਪਿੱਸੋਂ),ਸਾਈਨ (ਸੈਨ) , ਦਿਮਾਗ (ਡਮਾਕ) ਆਦਿ ਲਿਖਿਆ ਸੀ, ਇਹ ਸ਼ਬਦ ਕਹਾਣੀ ਦੇ ਪਾਤਰਾਂ ਨੂੰ ਪ੍ਰਭਾਸ਼ਿਤ ਕਰਦੇ ਸਨ।ਮੂਲ ਸ਼ਬਦਾਂ ਨੂੰ ਬਦਲਣ ਨਾਲ਼ ਮਾਹੌਲ, ਸਮਾਂ ਤੇ ਕਿਰਦਾਰ ਸਭ ਕੁਝ ਬਦਲ ਗਿਆ। ਕਈ ਸ਼ਬਦਾਂ ਤੋਂ ਲੋੜੀਂਦੀ ਅੱਧਕ ਹਟਾ ਲਈ ਗਈ ਹੈ। ਅਖ਼ਬਾਰ ਦਾ ਅੰਕ ਵੇਖਣ ਲਈ ਇੱਥੇ ਕਲਿੱਕ ਕਰੋ ਜੀ
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ