ਅੱਜਕੱਲ ਪੰਜਾਬ 'ਚ ਪੈਂਦੀਆਂ ਤਪਦੀਆਂ ਧੁੱਪਾਂ ਨੇ ਆਲ਼ਾ-ਦੁਆਲ਼ਾ ਝੁਲਸਾ ਦਿੱਤਾ ਹੈ। ਏਸੇ ਗਰਮੀ ਦੀ ਰੁੱਤ ਨੂੰ ਬਿਆਨਦੇ ਨੇ ਇਹ ਕੁਝ ਹਾਇਕੁ।
1.
2.
ਮੱਥੇ ਪਸੀਨਾ
ਮੋਢੇ ਉੱਪਰ ਕਹੀ
ਬਿਜਲੀ ਗੁੱਲ
ਮੋਢੇ ਉੱਪਰ ਕਹੀ
ਬਿਜਲੀ ਗੁੱਲ
3.
“ਕੁਲਫ਼ੀ ਲਓ”
ਕੁਲਫ਼ੀ ਵਾਲਾ ਭਾਈ
ਜੇਬ ‘ਚ ਧੇਲੀ
ਕੁਲਫ਼ੀ ਵਾਲਾ ਭਾਈ
ਜੇਬ ‘ਚ ਧੇਲੀ
4.
ਪਿੰਡ ਦਾ ਸੂਆ
ਸਿਖਰ ਦੁਪਹਿਰੇ
ਮਾਰਦੇ ਛਾਲਾਂ
ਸਿਖਰ ਦੁਪਹਿਰੇ
ਮਾਰਦੇ ਛਾਲਾਂ
5.
ਦਾਜ ਬਣਾਵੇ
ਸਹੇਲੀਆਂ ‘ਚ ਬੈਠੀ
ਬੁਣਦੀ ਪੱਖੀ
ਸਹੇਲੀਆਂ ‘ਚ ਬੈਠੀ
ਬੁਣਦੀ ਪੱਖੀ
ਭੂਪਿੰਦਰ ਸਿੰਘ
(ਨਿਊਯਾਰਕ)
ਸਾਰੇ ਹਾਇਕੁ ਬਹੁਤ ਵਧੀਆ ਹਨ | ਪਰ ਇਸ ਹਾਇਕੁ ਨੇ ਤਾਂ ਰੰਗ ਹੀ ਬੰਨਤਾ .......
ReplyDeleteਪਿੰਡ ਦਾ ਸੂਆ
ਸਿਖਰ ਦੁਪਹਿਰੇ
ਮਾਰਦੇ ਛਾਲਾਂ
ਸੁਆਦ ਆ ਗਿਆ ਪੜ੍ਹ ਕੇ !
ਵਰਿੰਦਰਜੀਤ
ਦਾਜ ਬਣਾਵੇ
ReplyDeleteਸਹੇਲੀਆਂ ‘ਚ ਬੈਠੀ
ਬੁਣਦੀ ਪੱਖੀ
ਪੁਰਾਤਨ ਪੰਜਾਬ ਦੀ ਬਹੁਤ ਸੋਹਣੀ ਝਲਕ ਪੇਸ਼ ਕਰਦਾ ਹਾਇਕੁ ਬਹੁਤ ਕੁਝ ਕਹਿ ਗਿਆ।
ਵਧਾਈ !
ਪ੍ਰੋ.ਦਵਿੰਦਰ ਕੌਰ ਸਿੱਧੂ
ਸਾਰੇ ਹਾਇਕੁ ਸ਼ਲਾਘਾਯੋਗ ਹਨ। ਗਰਮੀ ਦੀ ਰੁੱਤ ਦਾ ਬਹੁਤ ਹੀ ਵਧੀਆ ਤਰੀਕੇ ਨਾਲ਼ ਹਾਇਕੁ ਵਿੱਚ ਚਿੱਤਰਣ ਕੀਤਾ ਹੈ। ਕਿਤੇ ਬਬੀਹਾ ਮੀਂਹ ਨੂੰ ਤਰਸ ਰਿਹਾ ਹੈ ਤੇ ਕਿਤੇ ਬਿਜਲੀ ਕੱਟ ਬਾਰੇ ਗੱਲ ਕੀਤੀ ਹੈ। ਕੁਲਫ਼ੀ ਵਾਲ਼ੇ ਭਾਈ ਦਾ ਹੋਕਾ ਵੀ ਸੁਣਿਆ। ਪਿੰਡ ਦੇ ਸੂਏ ਦਾ ਨਜ਼ਾਰਾ ਵੀ ਵੇਖਿਆ ਤੇ ਪੁਰਾਣੇ ਪਿੰਡ ਵੀ ਵੇਖਿਆ ਜਿੱਥੇ ਦਾਜ ਲਈ ਪੱਖੀ ਬੁਣੀ ਜਾ ਰਹੀ ਹੈ।
ReplyDeleteਵਧੀਆ ਲੇਖਣ ਲਈ ਵਧਾਈ !
ਹਰਦੀਪ