ਖੇਤੀ ਪ੍ਰਧਾਨ ਦੇਸ ਪੰਜਾਬ 'ਚ ਮੰਦੇ ਹਾਲੀਂ ਹੋਈ ਖੇਤੀ ਅਤੇ ਸਿਰ ਚੜ੍ਹੇ ਕਰਜ਼ੇ ਕਾਰਨ ਕਿਸਾਨ ਦਾ ਜਿਓਣਾ ਦੁਸ਼ਵਾਰ ਹੋ ਗਿਆ ਹੈ। ਪਿੰਡਾ ਲੂੰਹਦੀਆਂ ਧੁੱਪਾਂ ਤੇ ਠਰਦੀਆਂ ਰਾਤਾਂ ਨੂੰ ਤਾਂ ਓਹ ਸਦਾ ਹੀ ਹੰਡਾਉਂਦਾ ਆਇਆ ਹੈ। ਪਰ ਸਮੇਂ ਦੀਆਂ ਸਰਕਾਰਾਂ ਦੀ ਅਣਗਹਿਲੀ ਤੇ ਖੇਤੀ ਸੰਕਟ ਨੇ ਕਮਾਊ ਪੁੱਤਾਂ ਨੂੰ ਮੌਤ ਦੇ ਮੂੰਹ ਧਕੇਲ ਦਿੱਤਾ ਹੈ। ਇੱਕ ਸੰਵੇਦਨਸ਼ੀਲ ਹਾਇਕੁ ਕਲਮ ਕਿਸਾਨ ਦੀ ਹਾਲਤ ਨੂੰ ਕੁਝ ਇਓਂ ਬਿਆਨ ਕਰਦੀ ਹੈ।
2.
ਵੇਚ ਫਸਲ
ਵੇਚ ਫਸਲ
ਪੂਰਾ ਨਾ ਮਿਲੇ ਮੁੱਲ
ਕੌਣ ਹੈ ਦੋਸ਼ੀ
3.
ਡੀਜ਼ਲ ਮੱਚੇ
ਡੀਜ਼ਲ ਮੱਚੇ
ਨਾ ਹੀ ਪੂਰੀ ਬਿਜਲੀ
ਚੜ੍ਹੇ ਕਰਜ਼ਾ
4.
ਦਿਨ-ਬ-ਦਿਨ
ਡੂੰਘੇ ਪਾਣੀ ਪੱਧਰ
ਬਣੇ ਨਸੂਰ
5.
ਚੜ੍ਹੇ ਕਰਜ਼ਾ
ਚੜ੍ਹੇ ਕਰਜ਼ਾ
ਬੇਵੱਸ ਅੰਨ ਦਾਤਾ
ਲੈ ਲੈਂਦਾ ਫਾਹਾ
ਵਰਿੰਦਰਜੀਤ ਸਿੰਘ ਬਰਾੜ
(ਬਰਨਾਲ਼ਾ)
(ਨੋਟ: ਇਹ ਪੋਸਟ ਹੁਣ ਤੱਕ 54 ਵਾਰ ਖੋਲ੍ਹ ਕੇ ਪੜ੍ਹੀ ਗਈ )
ਵਰਿੰਦਰਜੀਤ ਸਿੰਘ ਬਰਾੜ
(ਬਰਨਾਲ਼ਾ)
(ਨੋਟ: ਇਹ ਪੋਸਟ ਹੁਣ ਤੱਕ 54 ਵਾਰ ਖੋਲ੍ਹ ਕੇ ਪੜ੍ਹੀ ਗਈ )
किसानों की दुर्दशा का मार्मिक चित्रण किया गया है ।
ReplyDeleteਅਜ ਦਾ ਦੁਖਾਂਤ ਪਰ ਹਲ ਕੋਈ ਨਹੀਂ ।ਸੱਚ ਲਿਖਿਆ ਹੈ ।
ReplyDeleteਬਹੁਤ ਵਧੀਆ ਲਿਖਿਆ।
ReplyDeleteਅਣਛੋਹੇ ਵਿਸ਼ਿਆਂ 'ਤੇ ਹਾਇਕੁ ਲਿਖਣਾ ਵਰਿੰਦਰਜੀਤ ਦੀ ਕਲਮ ਦੀ ਸਿਫ਼ਤ ਕਹੀ ਜਾ ਸਕਦੀ ਹੈ।ਇਸ ਕਲਮ ਨੇ ਪਹਿਲਾਂ ਕਸ਼ਮੀਰ ਦੀ ਸਮੱਸਿਆ ਤੇ ਹੁਣ ਕਿਸਾਨ ਦੀ ਅਜੋਕੀ ਹਾਲਤ ਨੂੰ ਆਪਣੀ ਹਾਇਕੁ ਕਲਮ ਨਾਲ਼ ਚਿੱਤਰਿਆ ਹੈ। ਸੋਲਾਂ ਆਨੇ ਸੱਚ ਆਖਦੇ ਨੇ ਇਹ ਹਾਇਕੁ ਪਾਠਕਾਂ ਨੂੰ ਸੋਚੀਂ ਪਾ ਗਏ।
ReplyDeleteਵਧੀਆ ਹਾਇਕੁ-ਲਿਖਤ ਲਈ ਬਹੁਤ ਵਧਾਈ !
ਵਰਿੰਦਰਜੀਤ ਨੇ ਕਿਸਾਨਾ ਦੇ ਦੁਖ ਦਰਦ ਨੂੰ ਆਪਣੇ ਹਾਇਕੂ ਵਿੱਚ ਬਖੂਬੀ ਪੇਸ਼ ਕੀਤਾ ਹੈ. ਬਹੁਤ ਵਧੀਆ ਲਗਾ
ReplyDeleteਮੈਂ ਸਾਰੇ ਦੋਸਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿੰਨ੍ਹਾਂ ਨੇ ਮੇਰੀ ਹੌਸਲਾ -ਅਫ਼ਜਾਈ ਕੀਤੀ। ਇੱਥੇ ਮੈਂ ਖਾਸ ਕਰਕੇ ਹਰਦੀਪ ਭੈਣ ਜੀ ਦਾ ਧੰਨਵਾਦ ਕਰਾਂਗਾ ਜੋ ਮੈਨੂੰ ਲਿਖਣ ਲਈ ਪ੍ਰੇਰਿਤ ਕਰਦੇ ਰਹਿੰਦੇ ਨੇ। ਮੈਂ ਹੋਰ ਵੀ ਚੰਗੇ ਵਿਸ਼ੇ ਲਿਖਣ ਦੀ ਕੋਸ਼ਿਸ਼ ਕਰਾਂਗਾ !
ReplyDeleteਬਹੁਤ-ਬਹੁਤ ਧੰਨਵਾਦ !
ਵਰਿੰਦਰਜੀਤ