ਸੰਸਾਰ ਭਰ ਵਿੱਚ ਹੋਣ ਵਾਲੇ ਕੁੱਲ ਬਾਲ ਵਿਆਹਾਂ ਵਿੱਚੋਂ 40 ਫੀਸਦੀ ਬਾਲ ਵਿਆਹ ਇਕੱਲੇ ਭਾਰਤ ਦੇਸ਼ ਦੀ ਧਰਤੀ 'ਤੇ ਹੁੰਦੇ ਹਨ। ਦੇਸ਼ ਭਰ ਵਿੱਚ ਬਾਲ ਉਮਰੇ ਵਿਆਹੀਆਂ ਜਾਣ ਵਾਲੀਆਂ ਬਾਲੜੀਆਂ ਵਿੱਚੋਂ 56 ਫੀਸਦੀ ਪੇਂਡੂ ਖੇਤਰ ਵਿੱਚੋਂ ਅਤੇ 30 ਫੀਸਦੀ ਸ਼ਹਿਰੀ ਖੇਤਰਾਂ ਵਿੱਚੋਂ ਹਨ। ਸਭ ਤੋਂ ਵੱਡੀ ਦੁੱਖ ਵਾਲੀ ਗੱਲ ਇਹ ਹੈ ਕਿ ਚਾਈਲਡ ਮੈਰਿਜ਼ ਐਕਟ ਬਣਨ ਦੇ ਬਾਵਜੂਦ ਵੀ ਸਮੇਂ ਦੀਆਂ ਸਰਕਾਰਾਂ ਸਾਡੇ ਮੁਲਕ ਦੀਆਂ ਇਹਨਾਂ ਬਾਲੜੀਆਂ ਦੀ ਤਕਦੀਰ ਨਹੀਂ ਬਦਲ ਸਕੀਆਂ। ਸਾਡੀ ਸੰਵੇਦਨਸ਼ੀਲ ਹਾਇਕੁ ਕਲਮ ਨੇ ਇਸੇ ਸੰਤਾਪ ਨੂੰ ਹਾਇਕੁ-ਕਾਵਿ 'ਚ ਪਰੋਇਆ ਹੈ।
ਵਰਿੰਦਰਜੀਤ ਸਿੰਘ ਬਰਾੜ
(ਬਰਨਾਲ਼ਾ)
ਨੋਟ: ਇਹ ਪੋਸਟ ਹੁਣ ਤੱਕ 25 ਵਾਰ ਖੋਲ੍ਹ ਕੇ ਪੜ੍ਹੀ ਗਈ ।
ਨੋਟ: ਇਹ ਪੋਸਟ ਹੁਣ ਤੱਕ 25 ਵਾਰ ਖੋਲ੍ਹ ਕੇ ਪੜ੍ਹੀ ਗਈ ।
ਬਹੁਤ ਖੂਬਸੂਰਤ ਹਾਇਗਾ।
ReplyDeleteਵਰਿੰਦਰਜੀਤ..ਇਸ ਵਿਸ਼ੇ ਨੂੰ ਅਗੇ ਕਿਸੇ ਨੇ ਨਹੀ ਛੋਹਿਆ। ਤੁਸਾਂ ਸਾਰਿਆਂ ਪਾਠਕਾਂ ਦਾ ਮਨ ਮੋਹ ਲਿਆ। ਬਹੁਤ ਖੂਬ।
ReplyDeleteਭੂਪਿੰਦਰ ਵੀਰ ਤੇ ਥਿੰਦ ਅੰਕਲ ਜੀ, ਹਾਇਕੁ/ਹਾਇਗਾ ਪਸੰਦ ਕਰਨ ਲਈ ਬਹੁਤ-ਬਹੁਤ ਸ਼ੁਕਰੀਆ।
ReplyDeleteਥਿੰਦ ਅੰਕਲ, ਆਪ ਜੀ ਦੀ ਉਡੀਕ ਕਰ ਰਿਹਾ ਸੀ ਕਿ ਸ਼ਾਇਦ ਆਪ ਹੀ ਇਸ ਵਿਸ਼ੇ ਨੂੰ ਅੱਗੇ ਤੋਰਨ ਦੀ ਗੱਲ ਕਰੋਗੇ।
ਵਰਿੰਦਰਜੀਤ ਨੇ ਇੱਕ ਵਾਰ ਫਿਰ ਨਵੇਕਲਾ ਵਿਸ਼ਾ ਛੋਹਿਆ ਹੈ। ਇਹੀ ਉਸ ਦੀ ਕਲਮ ਦੀ ਸਿਫ਼ਤ ਹੈ ।
ReplyDeleteਵਧੀਆ ਲੇਖਣ ਲਈ ਵਰਿੰਦਰ ਵਧਾਈ ਦਾ ਪਾਤਰ ਹੈ।
ਵਰਿੰਦਰਜੀਤ-- ਲੌ ਇਸ ਵਿਸ਼ੇ ਨੂੰ ਅ੍ੱਗੇ ਤੋਰਦੇ ਹੋਏ ਨਿਮਾਣਾ ਜਿਹਾ ਯਤਨ ਕਰਨ ਦੀ ਹਮੱਤ ਕਰਦਾ ਹਾਂ
ReplyDelete(1)
ਬਾਲ ਬਾਲੜੀ
ਚੁਕ ਦੇਵਣ ਫੇਰੇ
ਖਡੋਣੇ ਦੇਕੇ
(2)
ਜੇ ਕੋਈ ਰੋਕੇ
ਹੁੱਕਾ ਪਾਣੀ ਬੰਦ ਜਾਂ
ਤੜੀਓਂ ਪਾਰ
(3)
ਚਿਹਰੇ ਭੁਲੇ
ਪੌੜੀ ਦੇ ਡੰਡੇ ਟੁਟੇ
ਬਾਲੀ ਬੰਦਣਾ ਫੱਸੇ
ਥਿੰਦ (ਅੰਮ੍ਰਿਤਸਰ)