ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

22 Apr 2013

ਧਰਤੀ ਦਿਵਸ - 2

ਜੋਗਿੰਦਰ ਸਿੰਘ 'ਥਿੰਦ' ਨੇ ਆਪਣੇ-ਆਲ਼ੇ ਦੁਆਲ਼ੇ ਨੂੰ ਜ਼ਿੰਦਗੀ ਦੀ ਭੱਠੀ 'ਤੇ ਪੱਕਦੇ ਤਜ਼ਰਬਿਆਂ ਵਿੱਚੋਂ ਦੀ ਵਾਚਦੇ ਹੋਏ ਅਜੋਕੀ ਧਰਤੀ ਦਾ ਰੂਪ ਬਿਆਨਿਆ ਤੇ ਫਿਰ ਸੋਹਣੇ ਚੌਗਿਰਦੇ ਦੀ ਕਲਪਨਾ ਕੀਤੀ। ਧਰਤੀ ਦਿਵਸ 'ਤੇ ਮਿਲ਼ੇ ਉਨ੍ਹਾਂ ਦੇ ਹਾਇਕੁ ਹੁੰਗਾਰਿਆਂ ਨੂੰ ਪਾਠਕਾਂ ਨਾਲ਼ ਸਾਂਝੇ ਕਰਨ ਦੀ ਖੁਸ਼ੀ ਲੈ ਰਹੀ ਹਾਂ। 

1.
ਧਰਤੀ ਚੁੱਕੇ
ਲੱਖਾਂ ਪਾਪ -ਸਰਾਪ 
ਦਿਨ ਤੇ ਰਾਤ



2.
ਸੱਚ ਅਲੋਪ
ਸਾਧ ਕਰੇ ਕਰੋਪ
ਡੇਰੇ ਵਧੇਰੇ


3.
ਚੰਦਰ ਮਾਮਾ
ਧਰਤੀ ਲੈ ਆਈਏ
ਸਣੇ ਸਿਤਾਰੇ

4.
ਨਿੱਕੇ ਬੱਚਿਆਂ 
ਇੱਕ-ਇੱਕ ਵੰਡੀਏ
ਸਾਰੇ ਸਿਤਾਰੇ

5.
ਵੰਡੇ ਖੁਸ਼ੀਆ
ਸੁਥਰਾ ਹਵਾ-ਪਾਣੀ
ਧਰਤੀ ਰਾਣੀ

ਜੋਗਿੰਦਰ ਸਿੰਘ 'ਥਿੰਦ'
(ਅੰਮ੍ਰਿਤਸਰ) 

2 comments:

  1. ਸੱਚ ਅਲੋਪ
    ਸਾਧ ਕਰੇ ਕਰੋਪ
    ਡੇਰੇ ਵਧੇਰੇ

    ਸਹੀ ਕਿਹਾ ਹੈ। ਇਹੋ ਕੁਝ ਤਾਂ ਵੇਖਣ ਨੂੰ ਹੁਣ ਮਿਲ਼ਦਾ ਹੈ।
    ਥਿੰਦ ਅੰਕਲ ਦੇ ਸਾਰੇ ਹਾਇਕੁ ਚੰਗੇ ਲੱਗੇ।

    ReplyDelete
  2. ਸੁਪ੍ਰੀਤ ਦਾ ਸੁਨੇਹਾ............
    ਥਿੰਦ ਅੰਕਲ ਜੀ ,
    ਮੈਨੂੰ ਚੰਦਾ ਮਾਮਾ ਵਾਲ਼ਾ ਹਾਇਕੁ ਸਭ ਤੋਂ ਚੰਗਾ ਲੱਗਾ। ਕਿੰਨਾ ਵਧੀਆ.....
    ਸਿਤਾਰਿਆਂ ਨਾਲ਼ ਚੰਦਾ ਮਾਮਾ ਦਾ ਧਰਤੀ 'ਤੇ ਆਉਣਾ।

    ਸੁਪ੍ਰੀਤ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ