ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

28 Jun 2013

ਰੱਬ 'ਤੇ ਡੋਰੀ

ਹਾਇਕੁ-ਲੋਕ ਨੂੰ ਖੂਬਸੂਰਤ ਭਾਵਾਂ ਦਾ ਹੁਲਾਰਾ ਮਿਲਿਆ ਜਿਸ ਨੂੰ ਸਾਡੀ ਕਲਮ ਨੇ ਸੇਦੋਕਾ ਸ਼ੈਲੀ 'ਚ ਪੇਸ਼ ਕੀਤਾ। 

ਸੋਚਾਂ ਨਾ ਕਰ
ਰੱਬ 'ਤੇ ਸੁੱਟ ਡੋਰੀ
ਭਲੀ ਕਰੇਗਾ ਓਹੀ।
ਪੈਰ ਤਾਂ ਪੁੱਟ
ਮੰਜ਼ਲ ਉਡੀਕਦੀ
ਕਈ ਰੱਲਣਗੇ ਆ ।


ਜੋਗਿੰਦਰ ਸਿੰਘ ਥਿੰਦ 
(ਸਿਡਨੀ) 
ਨੋਟ: ਇਹ ਪੋਸਟ ਹੁਣ ਤੱਕ 20 ਵਾਰ ਖੋਲ੍ਹ ਕੇ ਪੜ੍ਹੀ ਗਈ |

4 comments:

  1. ਸੇਦੋਕਾ ਸ਼ੈਲੀ ਨੂੰ ਖੂਬ ਹੁਲਾਰਾ ਮਿਲ਼ ਰਿਹਾ ਹੈ। ਜੋਗਿੰਦਰ ਸਿੰਘ ਜੀ ਦੀ ਲੇਖਣੀ ਹਮੇਸ਼ਾਂ ਵਾਂਗ ਵਧੀਆ ਤੇ ਸਹੀ ਸੇਧ ਦਿੰਦੀ ਪਾਠਕਾਂ ਨੂੰ ਨਾਲ਼ ਲਈ ਤੁਰਦੀ ਹੈ।
    ਸ਼ੁੱਭ-ਇੱਛਾਵਾਂ ਨਾਲ਼ !

    ReplyDelete
  2. ਵਧੀਆ ਸੇਦੋਕਾ!
    ਰੱਬ ਸਭ ਦਾ ਭਲਾ ਕਰੇਗਾ।

    ReplyDelete
  3. ਹਾਇਕੁ-ਲੋਕ ਲਈ ਅੱਗੇ ਵੱਧਣ ਦੀ ਕਾਮਨਾ ਕਰਦੇ ਸੇਦੋਕਾ ਸ਼ੈਲੀ 'ਚ ਬੰਨੇ ਖੂਬਸੂਰਤ ਇਲਫ਼ਾਜ਼ਾਂ ਨੇ ਮਨ ਮੋਹ ਲਿਆ।

    ReplyDelete
  4. ਦਵਿੰਦਰ,ਵਰਿੰਦਰਜੀਤ ਤੇ ਹਰਦੀਪ--ਹੋਸਲਾ ਅਫ਼ਜ਼ਾਈ ਕਰਨ ਲਈ,ਆਪ ਸੱਭ ਦਾ,ਬਹੁਤ ਬਹੁਤ ਧਨਵਾਦ।
    "ਥਿੰਦ"

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ