ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

29 Jun 2013

ਰਾਤਾਂ ਦਾ ਰਾਜਾ

ਇੱਕ ਲਿਖਾਰੀ ਚਾਹੇ ਕਿਤੇ ਵੀ ਚੱਲਿਆ ਜਾਵੇ ਆਪਣੇ ਖਿਆਲਾਂ ਨੂੰ ਸ਼ਬਦਾਂ ਦਾ ਜਾਮਾ ਪੁਆ ਪਾਠਕਾਂ ਲਈ ਜ਼ਰੂਰ ਪਰੋਸਦਾ ਹੈ। ਜਦੋਂ ਕੋਈ ਦੇਸ ਤੋਂ ਪ੍ਰਦੇਸ ਜਾਂਦਾ ਹੈ, ਦੇਸ ਤੋਂ ਪ੍ਰਦੇਸ ਵਿੱਚਲੀ ਦੂਰੀ ਨੂੰ ਓਹ ਆਪਣੇ ਸ਼ਬਦਾਂ 'ਚ ਕਿਵੇਂ ਮਾਪਦਾ ਹੈ,ਉਸ ਨੂੰ ਆਲ਼ਾ-ਦੁਆਲ਼ਾ ਕਿਵੇਂ ਪ੍ਰਭਾਵਿਤ ਕਰਦਾ ਹੈ  - ਅੱਜ ਸਾਡੀ ਇਸ ਕਲਮ ਨੇ ਸੇਦੋਕਾ ਸ਼ੈਲੀ 'ਚ ਕਹਿਣ ਦਾ ਨਿਮਾਣਾ ਜਿਹਾ ਯਤਨ ਕੀਤਾ ਹੈ। ਆਸ ਹੈ ਆਪ ਨੂੰ ਪ੍ਰਭਾਵਿਤ ਜ਼ਰੂਰ ਕਰੇਗਾ।


1.
ਵਿੱਚ ਪ੍ਰਦੇਸਾਂ
ਚੰਨ ਤਾਂ ਆਪਣਾ ਹੈ
ਚੱਲ ਮਿਲ਼ ਪਾਂਧੀ ਨੂੰ।
ਰਾਤਾਂ ਦਾ ਰਾਜਾ
ਘਟਾਵਾਂ ਨੇ ਘੇਰਿਆ
ਝਾਤ ਕਿਤੇ ਨਾ ਪਾਵੇ।

2.
ਰਾਤ ਦੀ ਪੱਟੀ
ਚੰਨ ਪਾਂਧੀ ਦੇਸ਼ਾਂ ਦਾ
ਮਿਲ਼ ਗਿਆ ਸੀ ਰਾਹੇ।
ਵੇਖ ਪ੍ਰਦੇਸੀ
ਕੇਰੇ ਪਿਆ ਚਾਨਣੀ
ਹੱਸ ਝੀਲ ਕਿਨਾਰੇ।

ਪ੍ਰੋ. ਦਵਿੰਦਰ ਕੌਰ ਸਿੱਧੂ
(ਕੈਲਗਿਰੀ- ਐਲਬਰਟਾ)

ਨੋਟ: ਇਹ ਪੋਸਟ ਹੁਣ ਤੱਕ 20 ਵਾਰ ਖੋਲ੍ਹ ਕੇ ਪੜ੍ਹੀ ਗਈ

4 comments:

 1. ਝਾਤ ਕਿਤੇ ਨਾ ਪਾਵੇ। ?

  ReplyDelete
 2. ਦਵਿੰਦਰ ਭੈਣ ਜੀ, ਆਪ ਕੈਲਗਿਰੀ 'ਚ ਹੋ, ਕਿਹੋ ਜਿਹਾ ਲੱਗ ਰਿਹਾ ਹੈ?
  ਆਪ ਦੇ ਸੇਦੋਕਾ ਵਧੀਆ ਲੱਗੇ।
  ਚੰਦ ਬਾਰੇ ਤਾਂ ਦੱਸ ਦਿੱਤਾ -
  ਹੋਰ ਕੁਝ ਵੀ ਦੱਸਿਓ- ਕੀ-ਕੀ ਵੱਖਰਾ ਤੇ ਕੀ-ਕੀ ਇੱਥੋਂ (ਪੰਜਾਬ) ਵਰਗਾ ਹੈ?

  ReplyDelete
 3. ਲੱਗਾ ਰੋੱਟੀ ਸੀ
  ਚੰਨ ਦੇਸ਼ ਆਪਣੇ
  ਫੜ ਨਾਂ ਸਕਿਆ ਮੈਂ ।
  ਵਿੱਚ ਪ੍ਰਦੇਸ
  ਗਗਨ 'ਤੇ ਚੰਨ ਸੀ
  ਫਿਰ ਰੋਟੀ ਵਰਗਾ ।

  ReplyDelete
 4. ਦਵਿੰਦਰ ਭੈਣ ਦੀ ਵਿਦੇਸ਼ ਫੇਰੀ ਰੰਗ ਲਿਆਈ। ਆਪਣੇ ਭਾਵਾਂ ਨੂੰ ਸ਼ਬਦਾਂ 'ਚ ਬੰਨ ਕੇ ਸਾਡੇ ਨਾਲ਼ ਸਾਂਝਾ ਕੀਤਾ।
  ਪਾਂਧੀ ਚੰਦ ਨੂੰ ਮਿਲਣ ਦੀ ਤਾਂਘ 'ਚ ਹੈ ਜਿਸ ਨੂੰ ਉਹ ਆਪਣਾ ਲੱਗਦਾ ਹੈ। ਚੰਦ ਵੀ ਤਾਂ ਦੇਸ਼ਾਂ ਦਾ ਪਾਂਧੀ ਹੈ ਜੋ ਹਰ ਥਾਂ ਹੱਸ-ਹੱਸ ਚਾਨਣੀ ਕੇਰਦਾ ਹੈ।
  ਸੋਹਣੀ ਸ਼ਬਦਾਵਲੀ ਨਾਲ਼ ਮੜ੍ਹੇ ਭਾਵਪੂਰਤ ਸੇਦੋਕਾ!

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ