ਅੱਜਕੱਲ ਪੰਜਾਬ 'ਚ ਕਹਿਰਾਂ ਦੀ ਗਰਮੀ ਹੈ ਤੇ ਬਿਜਲੀ ਕੱਟਾਂ ਨੇ ਲੋਕ ਬੇਹਾਲ ਕੀਤੇ ਪਏ ਨੇ। ਸਾਡੀ ਇੱਕ ਕਲਮ ਅਜਿਹੇ ਹਾਲਾਤਾਂ ਨੂੰ ਸੇਦੋਕਾ ਸ਼ੈਲੀ 'ਚ ਇਓਂ ਬਿਆਨਦੀ ਹੈ।
1.
ਵਧੀ ਗਰਮੀ
ਅਣ-ਐਲਾਨੇ ਕੱਟ
ਮਿਲ਼ੇ ਬਿਜਲੀ ਘੱਟ।
ਬਿਨਾਂ ਬਿਜਲੀ
ਆਉਂਦੇ ਬਿੱਲ ਭਾਰੀ
ਔਖੀ ਜਨਤਾ ਸਾਰੀ ।
2.
ਪਾਵਰ ਕੱਟ
ਕਹਿਰਾਂ ਦਾ ਏ ਵੱਟ
ਵਧੇ ਰੇਟ ਯੂਨਿਟ ।
ਦੇਖ ਕੇ ਬਿੱਲ
ਘਰ 'ਚ ਚੁੱਪੀ ਛਾਈ
ਬਾਪੂ ਦੇਵੇ ਦੁਹਾਈ ।
ਵਰਿੰਦਰਜੀਤ ਸਿੰਘ ਬਰਾੜ
(ਬਰਨਾਲ਼ਾ)
{ਨੋਟ- ਇਹ ਪੋਸਟ ਹੁਣ ਤੱਕ 65 ਵਾਰ ਖੋਲ੍ਹ ਕੇ ਪੜ੍ਹੀ ਗਈ }
1.
ਵਧੀ ਗਰਮੀ
ਅਣ-ਐਲਾਨੇ ਕੱਟ
ਮਿਲ਼ੇ ਬਿਜਲੀ ਘੱਟ।
ਬਿਨਾਂ ਬਿਜਲੀ
ਆਉਂਦੇ ਬਿੱਲ ਭਾਰੀ
ਔਖੀ ਜਨਤਾ ਸਾਰੀ ।
2.
ਪਾਵਰ ਕੱਟ
ਕਹਿਰਾਂ ਦਾ ਏ ਵੱਟ
ਵਧੇ ਰੇਟ ਯੂਨਿਟ ।
ਦੇਖ ਕੇ ਬਿੱਲ
ਘਰ 'ਚ ਚੁੱਪੀ ਛਾਈ
ਬਾਪੂ ਦੇਵੇ ਦੁਹਾਈ ।
ਵਰਿੰਦਰਜੀਤ ਸਿੰਘ ਬਰਾੜ
(ਬਰਨਾਲ਼ਾ)
{ਨੋਟ- ਇਹ ਪੋਸਟ ਹੁਣ ਤੱਕ 65 ਵਾਰ ਖੋਲ੍ਹ ਕੇ ਪੜ੍ਹੀ ਗਈ }
ਵਰਿੰਦਰ ਤੇਰੇ ਦੋਵੇਂ ਸੇਦੋਕਾ ਬਹੁਤ ਵਧੀਆ ਲੱਗੇ।
ReplyDeleteਤੇਰੇ ਲਿਖਣ ਦੇ ਵਿਸ਼ਿਆਂ ਦੀ ਚੋਣ ਸਾਡੀ ਜ਼ਿੰਦਗੀ ਦੇ ਬਹੁਤ ਨੇੜੇ ਹੁੰਦੀ ਹੈ। ਆਮ ਲੋਕਾਂ ਦੀਆਂ ਭਾਵਨਾਵਾਂ ਨੂੰ ਸ਼ਬਦਾਂ 'ਚ ਬੰਨਣਾ ਤੇਰੀ ਲੇਖਣੀ ਦੀ ਖੂਬੀ ਹੈ।
ਸ਼ਾਲਾ ਇਹ ਕਲਮ ਇਓਂ ਹੀ ਲਿਖਦੀ ਰਹੇ!
ਸ਼ੁੱਭ-ਕਾਮਨਾਵਾਂ ਨਾਲ਼ !
ਵਰਿੰਦਰ ਤੂੰ ਹਸੇਸ਼ਾਂ ਲੋਕਾਂ ਨਾਲ ਜੁੜੇ ਵਿਸ਼ੇ ਨੂੰ ਬਹੁਤ ਗੰਭੀਰਤਾ ਨਾਲ ਅੰਨਭਵ ਕਰਕੇ ਅਪਣੀ ਕਲਮ ਰਾਹੀਂ,ਖੂਬਸੂਰਤ ਲਿਖਕੇ, ਸਾਡੇ ਤੱਕ ਪਹੁੰਚਾਓਦੇ ਹੈਂ।
ReplyDeleteਅਜ ਦਾ ਸੇਦੋਕਾ ਬਹੁਤ ਵਧੀਆ ਲੱਗਾ। ਪੜ੍ਹਕੇ ਮਜ਼ਾ ਆ ਗਿਆ । ਸ਼ਾਬਾਸ਼ -ਲਿਖਦੇ ਰਹੋ ।
ਬਿਲਕੁਲ ਸਹੀ ਕਿਹਾ, ਵਰਿੰਦਰ ਦੀ ਲੇਖਣੀ ਆਮ ਲੋਕਾਂ ਨਾਲ਼ ਜੁੜੀ ਹੁੰਦੀ ਹੈ। ਹਰ ਗੱਲ ਉਸ ਨੂੰ ਬਹੁਤ ਟੁੰਬਦੀ ਹੈ ਜਿਸ ਨੂੰ ਆਪਣੇ ਸ਼ਬਦਾਂ 'ਚ ਬੰਨ ਕੇ ਪਾਠਕਾਂ ਨਾਲ਼ ਸਾਂਝਾ ਕਰਨਾ ਉਸ ਦੀ ਵਿਸ਼ੇਸ਼ਤਾ ਹੋ ਨਿਬੜੀ ਹੈ।
ReplyDeleteਸ਼ਾਬਾਸ਼ ਵਰਿੰਦਰ !