ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਇੱਕ ਤਰਫ ਸਾਡੇ ਧਾਰਮਿਕ ਉਪਦੇਸ਼ ਮਨੁੱਖ ਦੀ ਜਾਤ ਇੱਕ ਹੀ ਪਹਿਚਾਨਣ ਲਈ ਕਹਿੰਦੇ ਹਨ, ਦੂਸਰੀ ਤਰਫ ਇਹ ਸਭ ਕੁੱਝ.....?
ReplyDeleteਇੱਕ ਤਰਫ ਸਾਡੇ ਧਾਰਮਿਕ ਗ੍ਰੰਥ ਮਨੁੱਖ ਦੀ ਜਾਤ ਇੱਕ ਹੀ ਪਹਿਚਾਨਣ ਦਾ ਉਪਦੇਸ਼ ਦਿੰਦੇ ਹਨ, ਦੂਸਰੀ ਤਰਫ ਇਹ ਸਭ ਕੁੱਝ.....?
ReplyDeleteਵੱਖੋ ਵੱਖ ਨੇ
ਥਾਵਾਂ ਸਿਵਿਆਂ ਦੀਆਂ
ਜਾਣਾ ਇੱਕੋ ਥਾਂ
ਵੱਖ ਰਾਸਤੇ
ਬਣਾ ਦਿੱਤੇ ਜਾਣ ਦੇ
ਮੰਜ਼ਿਲ ਇੱਕ।
-ਜਗਦੀਸ਼ ਰਾਏ ਕੁਲਰੀਆਂ
ਆਪ ਹੀ ਅੰਦਾਜ਼ਾ ਲਗਾ ਲੋ ,ਇਸ ਤਰਾਂ ਦੀ ਸੋਚ ਵਾਲਾ ਸਮਾਜ ,ਕਿਸ ਤਰਾਂ ਚੰਗੇ ਪ੍ਰਸ਼ਾਸ਼ਨ ਦੀ ਉਮੀਦ ਕਰ ਸਕਦਾ ਹੈ ।ਜੋ ਮਰ ਗਿਆ ਉਸ ਨੂੰ ਪੁਛੋ ,ਮਰਨ ਤੋਂ ਬਾਦ ਤੇਰੀ ਕਿਹੜੀ ਜਾਤ ਹੈ ।ਕਸ਼ਮੀਰ ਵਿਚ ਹੜ ਦੇ ਪਾਣੀ ਨੇ ਆਫਤ ਲਿਆਂਦੀ ਹੋਈ ਹੈ । ਪਾਣੀ ਨੇ ਤਬਾਹੀ ਕਰਨ ਤੋਂ ਪਹਿਲਾਂ ਕਿਸੇ ਦੀ ਜਾਤ ਨ੍ਹੀਂ ਪੁੱਛੀ।
ReplyDeleteਇਹ ਸ਼ਮਸ਼ਾਨ ਘਾਟ ਬਰਨਾਲਾ ਵਿੱਚ ਹੈ ਦੋਵਾਂ ਵਿਚਕਾਰ ਇੱਕ ਕੰਧ ਹੈ। ਇਹ ਫੋਟੋ ਸਾਡੇ ਅਜੋਕੇ ਜਾਤ-ਪਾਤ ਦੇ ਸਿਸਟਮ ਨੂੰ ਬਿਆਨਦੀ ਹੈ....ਕਿ ਬੰਦੇ ਨੂੰ ਮੌਤ ਤੋਂ ਬਾਦ ਵੀ ਜਾਤ -ਪਾਤ ਤੋਂ ਛੁਟਕਾਰਾ ਨਹੀਂ ਮਿਲਦਾ। ਮੁਰਦਿਆਂ ਦੀ ਵੀ ਕੋਈ ਜਾਤ ਹੁੰਦੀ ਹੈ ?
ReplyDeleteਗੁਰਜੀਤ ਸਿੰਘ ਬਰਾੜ
(ਬਰਨਾਲਾ)
ਮੀਲ ਪੱਥਰ ਹਾਇਕੁ ਤੇ ਹਾਇਗਾ ਆਪਣੇ ਆਪ 'ਚ ਮੀਲ ਪੱਥਰ ਹੈ। ਚੰਗਾ ਲੱਗਾ। ਖਾਲਕ ਨੇ ਸਭ ਨੂੰ ਇੱਕੋ ਮਿੱਟੀ ਤੋਂ ਸਾਜਿਆ ਹੈ ਸਮਾਜ ਭਾਵੇਂ ਲੱਖ ਵੰਡੀਆਂ ਪਿਆ ਪਾਵੇ ਪਰ ਪ੍ਰਮਾਤਮਾ ਦੀ ਨਜ਼ਰ ਵਿੱਚ ਸਭ ਬਰਾਬਰ ਨੇ। ਭਗਤ ਕਬੀਰ ਨੇ ਸਮਾਜ ਦੀ ਬਰਾਬਰਤਾ ਦਾ ਨਾਹਰਾ ਬੁਲੰਦ ਕਰਦਿਆਂ ਲਿਖਿਆ ਸੀ
ReplyDeleteਅਵੱਲ ਅੱਲਾ ਨੂਰ ਉਪਾਇਆ
ਕੁਦਰਤ ਦੇ ਸਭ ਬੰਦੇ
ਏਕ ਨੂਰ ਤੇ ਸਭ ਜੱਗ ਉਪਜਿਆ
ਕਉਨ ਭਲੇ ਕੋ ਮੰਦੇ।
ਦਵਿੰਦਰ
ਹਾਇਕੁ ਤੇ ਹਾਇਗਾ ਪਸੰਦ ਕਰਨ ਲਈ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ। ਇਸੇ ਤਰਾਂ ਰੌਣਕਾਂ ਲਾਉਂਦੇ ਰਿਹਾ ਕਰੋ।
ReplyDeleteਬਹੁਤ ਖੂਬ ਜੀ
ReplyDeleteਮੀਲ ਪੱਥਰ
ਦਰਸਾਵੇ ਵੰਡੀਆਂ
ਜਾਤੀ ਅਧਾਰ