ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

18 Sep 2014

ਇਹ ਜ਼ਿੰਦਗੀ (ਸੇਦੋਕਾ)

1.
ਸੁੱਕੇ ਪੱਤਰ 
ਉੱਡਦੇ  'ਵਾ ਵਰੋਲੇ 
ਪੱਤਝੜ ਦਾ ਵੇਲਾ 
ਪੱਤੇ ਝੜਦੇ 
ਕੰਬ ਰਿਹਾ ਆਲ੍ਹਣਾ 
ਬੋਟ ਕੁਰਲਾਉਂਦੇ ।

2.
ਇੱਕ ਸੀ ਚਿੜੀ 
ਇੱਕ ਚਿੜਾ ਸੀ ਸਾਥੀ 
ਕੰਧ ਵਿੱਚ ਆਲ੍ਹਣਾ 
ਕਾਂ ਵੀ ਆਇਆ 
ਪੀ ਗਿਆ ਸਾਰੇ ਅੰਡੇ  
ਚਿੜੀ ਚਿੜਾ ਲਾਚਾਰ ।

ਦਿਲਜੋਧ  ਸਿੰਘ
ਨਵੀਂ ਦਿੱਲੀ 
 ਨੋਟ : ਇਹ ਪੋਸਟ ਹੁਣ ਤੱਕ 47 ਵਾਰ ਪੜ੍ਹੀ ਗਈ।

4 comments:

 1. ਦਿਲਜੋਧ ਸਿੰਘ ਜੀ ਦੇ ਦੋਵੇਂ ਸੇਦੋਕਾ ਸਰਲ ਸ਼ਬਦਾਵਲੀ ਨਾਲ ਜ਼ਿੰਦਗੀ ਦੇ ਡੂੰਘੇ ਅਰਥਾਂ ਨੂੰ ਪ੍ਰਗਟਾਉਂਦੇ ਹਨ। ਕਦੇ ਜ਼ਿੰਦਗੀ ਨੂੰ ਕੁਦਰਤੀ ਆਫਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਦੇ ਜ਼ੋਰਾਵਰ ਆਪਣੀ ਤਾਕਤ ਨਾਲ ਮਜ਼ਲੂਮਾਂ 'ਤੇ ਕਹਿਰ ਢਾਹੁੰਦੇ ਨੇ।
  ਖੂਬਸੂਰਤ ਸੇਦੋਕਾ ਨਾਲ ਸਾਂਝ ਪਾਉਣ ਲਈ ਬਹੁਤ -ਬਹੁਤ ਸ਼ੁਕਰੀਆ।

  ReplyDelete
 2. ਬਹੁਤ ਖੂਬਸੂਰਤ ਰਚਨਾਵਾਂ-ਮੁਬਾਰਕਾਂ ਸ. ਦਿਲਜੋਧ ਸਿੰਘ ਜੀਓ

  ਸੁੱਕੇ ਪੱਤਰ
  ਪੱਤਝੜ ਝਾੜਦੀ
  ਨਵਾਂ ਸੰਕੇਤ।

  ReplyDelete
 3. ਦਿਲਜੋਧ ਸਿੰਘ ਜੀ,
  ਤੁਹਾਡੇ ਦੋਵੇਂ ਸੇਦੋਕਾ ਜ਼ਿੰਦਗੀ ਦੀ ਅਸਲੀਅਤ ਨੂੰ ਬਿਆਨਦੇ ਹਨ, ਜਿਸਦਾ ਤੁਸਾਂ ਬਹੁਤ ਖੂਬਸੂਰਤ ਨਕਸ਼ਾ
  ਖਿਚਿਆ ਹੈ। ਤੁਹਾਡੀ ਇਸ ਖੂਬੀ ਨੂੰ ਜਿਨਾ ਵੀ ਸਲਾਹਿਆ ਜਾਵੇ ਥੋਹੜਾ ਹੈ ।

  ReplyDelete
 4. ਬਹੁਤ ਹੀ ਖੂਬਸੂਰਤ ਹੈ ਸੇਦੋਕਾ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ