ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

20 Mar 2016

ਤਨ ਚਮੜਾ (ਤਾਂਕਾ)

1.
ਦੁੱਖਾਂ ਦਾ ਗਜ਼ 
ਆਦਰ ਦੀਆਂ ਤਾਰਾਂ 
ਤਨ ਚਮੜਾ 
ਖਿੱਚ -ਖਿੱਚ ਮੜ੍ਹਿਆ 
ਰੁੱਖ ਰਬਾਬ ਬਣੇ। 
2.
ਬੜਾ ਸੰਤਾਪ 
ਬਿਮਾਰ ਪੁੱਤਰ ਦੀ 
ਬਾਂਹ ਫੜ੍ਹ ਕੇ 
ਸੜਕ ਲੰਘਾਉਂਦਾ 
ਇੱਕ ਬਿਰਧ ਬਾਪ। 

ਬੁੱਧ ਸਿੰਘ ਚਿੱਤਰਕਾਰ 
ਪਿੰਡ :ਨਡਾਲੋਂ 
ਜ਼ਿਲ੍ਹਾ -ਹੁਸ਼ਿਆਰਪੁਰ 
ਨੋਟ: ਇਹ ਪੋਸਟ ਹੁਣ ਤੱਕ 162 ਵਾਰ ਪੜ੍ਹੀ ਗਈ 

3 comments:

  1. ਰੁਖ ਰਬਾਬ ਬਣੇ ।ਬਹੁਤ ਖੂਬਸੂਰਤ ਤਾਂਕਾ ਹੈ ਬੁੱਧ ਸਿੰਘ ਜੀ ।ਦੂਸਰਾ ਬੜਾ ਮਾਰਮਿਕ ਹੈ ।ਬਿਰਧ ਬਾਪ ਕੇ ਲਿਏ ਬਿਮਾਰ ਬੇਟੇ ਕੋ ਸਹਾਰਾ ਦੇ ਕਰ ਸੜਕ ਪਾਰ ਕਰਾਨਾ ਸੰਤਾਪ ਬਾਲੀ ਹੀ ਗਲ ਹੈ ।

    ReplyDelete
  2. ਦਿਲ ਦੀਆਂ ਤੈਹਾਂ 'ਚੋਂ ਨਿਕਲੇ ਸ਼ਬਦ ਮੇਰੇ ਵਾਂਗ ਹਰ ਪੜ੍ਹਨ ਵਾਲੇ ਨੂੰ ਭਾਵਕਤਾ ਦੇ ਵਹਿਣਾ 'ਚ ਵਹਾ ਲੈ ਗਏ ਹੋਣਗੇ।
    ਹਰਦੀਪ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ