ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

22 Mar 2016

ਯਾਦ ਸਤਾਵੇ (ਸੇਦੋਕਾ)

1.
ਚੱਲ ਮਨਾ ਵੇ
ਫਰੋਲੀਏ ਵਕਤ
ਲੱਭੀਏ  ਬਚਪਨ
ਖੇਡ- ਖਿਡੌਣੇ 
ਫੱਟੀ ਬਸਤਾ ਕੈਦੇ
ਦਿਨ ਗੀਤ ਗਾਉਂਦੇ।

2.
ਯਾਦ ਸਤਾਵੇ
ਦੇਸ਼ ਪਿਆਰੇ ਤੇਰੀ
ਕਾਹਨੂੰ ਹੋਏ ਵੱਡੇ 
ਰਿਜਕ ਮਾਰੇ
ਆ ਬੈਠੇ ਪਰਦੇਸ
ਬਣ ਕੇ ਬਣਜਾਰੇ ।

ਕਮਲਾ ਘਟਾਔਰਾ 
ਯੂ ਕੇ 

ਨੋਟ: ਇਹ ਪੋਸਟ ਹੁਣ ਤੱਕ 50 ਵਾਰ ਪੜ੍ਹੀ ਗਈ 

3 comments:

  1. beautiful and heart touching

    ReplyDelete
  2. ਆਪ ਦੀ ਲਿਖਤ ਭਾਵਕ ਕਰ ਗਈ ਮੈਨੂੰ। ਕਦੇ ਮਨ ਬਚਪਨ ਨੂੰ ਫਰੋਲਦਾ ਹੈ ਤੇ ਕਦੇ ਪਿੰਡ ਦੀਆਂ ਬੀਹੀਆਂ 'ਚ ਭਾਉਂਦਾ ਫਿਰਦਾ ਹੈ। ਸੋਹਣੀ ਲਿਖਤ ਸਾਂਝੀ ਕਰਨ ਲਈ ਆਪ ਜੀ ਦਾ ਧੰਨਵਾਦ।
    ਹਰਦੀਪ

    ReplyDelete
  3. ਹਰਦੀਪ ਤੇਰੀ ਲਿਖਤ ਪੜ ਪੜ ਕੇ ਮੇਰਾ ਭੀ ਜੀ ਕਰ ਆਇਆ ਕੁਝ ਲਿਖਾਂ ਬਸ ਤੂ ਹਥ ਫੜ ਕੇ ਲਿਖਾ ਦਿੱਤਾ ।ਬਸ ਏਹ ਹੀ ਅਰਦਾਸ ਕਰ ਇਸੀ ਤਰਹਾਂ ਲਿਖਦੀ ਰਹਾਂ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ