ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

12 Oct 2016

ਡੱਡੀਆਂ ਮੱਛੀਆਂ (ਵਾਰਤਾ )

Image result for frog & fish shaped lollies

ਛੋਟੇ ਹੁੰਦੇ ਬੜੇ ਚਾਅ ਨਾਲ ਨਾਨਕੇ ਜਾਂਦੇ। ਸਾਡੇ ਨਾਨਕੇ ਪਿੰਡ ਰਿਸ਼ਤੇਦਾਰੀ 'ਚੋਂ ਇੱਕ ਮਾਮਾ ਲੱਗਦਾ ਸੀ। ਉਸ ਦਾ ਨਾਂ ਪੂਰਨ ਸੀ। ਉਹ ਦੋਧੀ ਸੀ ਤੇ ਪੂਰਨ ਦੋਧੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਪੂਰੇ ਪਿੰਡ 'ਚ। ਪਿੰਡੋਂ ਦੁੱਧ 'ਕੱਠਾ ਕਰਕੇ ਸ਼ਹਿਰ ਪਾ ਕੇ ਆਉਂਦਾ ਸੀ। ਸਾਡਾ ਘਰ ਪਿੰਡ ਦੀ ਫਿਰਨੀ 'ਤੇ ਹੋਣ ਮਾਮਾ ਨਿੱਤ ਸਾਡੇ ਘਰ ਮੂਹਰਿਓਂ ਹੋ ਕੇ ਲੰਘਦਾ ਸੀ। 
ਅਸੀਂ ਮਾਮੇ ਨੂੰ ਉਡੀਕਦੇ ਰਹਿਣਾ। ਜਦੋਂ ਮਾਮਾ ਘਰ ਮੂਹਰਿਓਂ ਲੰਘਦਾ ਅਸੀਂ ਭੱਜ ਕੇ ਉਚੇਚੀ ਸਤਿ ਸ੍ਰੀ ਅਕਾਲ ਕਹਿਣੀ ਤੇ ਨਾਲ ਹੀ ਪੈਸੇ ਵੀ ਮੰਗ ਲੈਣੇ। ਮਾਮਾ ਬੜਾ ਹੀ ਹੱਸਮੁੱਖ ਸੁਭਾਅ ਦਾ ਸੀ। ਮਾਮੇ ਨੇ ਵੀ ਕਦੇ ਨਾਂਹ ਨਹੀਂ ਕੀਤੀ ਸੀ। ਉਸ ਨੇ ਆਪਣੀ ਜੇਬ 'ਚੋਂ ਕਦੇ 10 ਪੈਸੇ ਤੇ ਕਦੇ 20 ਪੈਸੇ ਕੱਢ ਸਾਡੀ ਹਥੇਲੀ 'ਤੇ ਰੱਖ ਦੇਣੇ।ਸਾਨੂੰ ਚਾਅ ਚੜ੍ਹ ਜਾਣਾ।  
ਅਸੀਂ ਚਾਈਂ ਚਾਈਂ ਓਥੋਂ ਭੱਜਣਾ। ਦਾਦੇ ਦੀ ਹੱਟੀ ਤੋਂ ਰੰਗ ਬਰੰਗੀਆਂ ਡੱਡੀਆਂ ਮੱਛੀਆਂ ਲੈ ਆਉਣੀਆਂ ਤੇ ਬੜੇ ਸੁਆਦ ਨਾਲ ਖਾਣੀਆਂ । ਜਦੋਂ ਮਾਤਾ ਜੀ ਨੂੰ ਪਤਾ ਲੱਗਾ ਕਿ ਅਸੀਂ ਮਾਮੇ ਕੋਲੋਂ ਪੈਸੇ ਮੰਗਦੇ ਆਂ ਤਾਂ ਬੜੀ ਕੁੱਟ ਵੀ ਪਈ ਸੀ। ਸੱਚੀਂ ਬੜਾ ਭੋਲਾ -ਭਾਲਾ ਸੀ ਬਚਪਨ ! 

ਨਿਰਮਲ ਕੋਟਲਾ 
ਪਿੰਡ :ਕੋਟਲਾ ਮੱਝੇਵਾਲ 
ਅੰਮ੍ਰਿਤਸਰ 
ਟੌਫ਼ੀਆਂ ਹਾਇਬਨ ਤੋਂ ਪ੍ਰੇਰਿਤ ਹੋ ਕੇ ਲਿਖੀ ਵਾਰਤਾ। 

ਨੋਟ : ਇਹ ਪੋਸਟ ਹੁਣ ਤੱਕ 78 ਵਾਰ ਪੜ੍ਹੀ ਗਈ ਹੈ।

4 comments:

  1. ਲੱਗਦਾ ਹੈ ਡਾਲੀਮਾ ਦੀਆਂ ਟੌਫ਼ੀਆਂ ਸਭ ਨੂੰ ਬੜੀਆਂ ਸੁਆਦ ਲੱਗੀਆਂ। ਐਨੀਆਂ ਸੁਆਦ ਕਿ ਸਭ ਆਪਣੇ ਆਪਣੇ ਬਚਪਨ 'ਚ ਪਹੁੰਚ ਗਏ। ਨਿਰਮਲ ਭੈਣ ਜੀ ਦੀ ਵਾਰਤਾ ਡੱਡੀਆਂ -ਮੱਛੀਆਂ ਬੜੀ ਹੀ ਦਿਲ ਲੁਭਾਉਣੀ ਹੈ। ਬਹੁਤ ਕੁਝ ਚੇਤੇ ਕਰਵਾ ਦਿੱਤਾ। ਨਾਨਕਾ ਪਿੰਡ , ਪਿੰਡ ਦੀ ਫਿਰਨੀ ,ਪਿੰਡ ਦੀ ਹੱਟੀ ਤੇ ਡੱਡੀਆਂ ਮੱਛੀਆਂ ! ਵਾਹ ! ਕਿੰਨੇ ਵਧੀਆ ਸਨ ਲੋਕ ਕਿੰਨਾ ਮੋਹ ਕਰਦੇ ਤੇ ਨਿਆਣੇ ਵੀ ਸਾਰੇ ਪਿੰਡ ਵਾਲਿਆਂ ਨੂੰ ਤੇ ਪਿੰਡ ਵਾਲੇ ਸਭ ਦੇ ਨਿਆਣਿਆਂ ਨੂੰ ਆਪਣਾ ਸਮਝਦੇ। ਭੋਲੇ ਬਚਪਨ ਦੀ ਸੋਹਣੀ ਪੇਸ਼ਕਾਰੀ। ਨਿਰਮਲ ਜੀ ਵਧਾਈ ਦੇ ਪਾਤਰ ਨੇ।

    ReplyDelete
    Replies
    1. So thanks hardeep ji shabda nu mann bakhshan lai

      Delete
  2. हरदीप की मिठी टॉफियों ने सब को बचपन याद दिला दिया ।निर्मल जी को भी बचपन की डड्डू मच्छी वाली टॉफियाँ याद आ गईं । बचपन में सब के ऐसी ही मधुर यादें होती हैं । कोई कोई उस याद को ऐसे कलात्मक तरीके से लिख लेता है कि पढ़ने वालों को भी मिठास मिल जाती है ।

    ReplyDelete
  3. ਇੱਕ ਵਧੀਆ ਰਚਨਾ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ