ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

15 Nov 2016

ਗਜ਼ਲ

Jogindersingh Thind's Profile Photoਬਦਲ ਜਾਂਦੇ ਨੇ ਮੌਸਮ,ਹਵਾਵਾਂ ਦੇ ਨਾਲ
ਜਿਵੇਂ ਬਦਲੇ ਕਿਸਮਤ ,ਦੁਆਵਾਂ ਦੇ ਨਾਲ

ਤੇਰੀ ਦਾਸਤਾਂ ਕਹਿਣਗੇ,ਚਿਰਾਂ ਤੱਕ ਲੋਕੀਂ 
ਲੋਕ ਸੇਵਾ ਜੋ ਕੀਤੀ ਹੈ ,ਤੂੰ ਚਾਵਾਂ ਦੇ ਨਾਲ

ਕਿਸਮਤ 'ਚ ਹੋਵੇ ਤਾਂ ਬੜਾ ਨਿੱਘ ਆਵੇ
ਮਾਂਵਾਂ ਦੀਆਂ ਦਿੱਤੀਆਂ, ਸਜ਼ਾਵਾਂ ਦੇ ਨਾਲ

ਝੁਕ ਝੁਕ ਸਲਾਮਾਂ ਤੈਨੂੰ , ਕਰੇਗੀ ਦੁਨੀਆਂ
ਚਲੇਂਗਾ ਜੇਕਰ  ਸਦਾ ਤੂੰ ਭਰਾਵਾਂ ਦੇ ਨਾਲ

ਬਾਹਾਂ 'ਚ ਬਲ ਤੇਰੇ, ਸਦਾ ਨਹੀਂਓਂ ਰਹਿਣਾ
ਬੜੇ ਬੜੇ ਢੱਲ ਜਾਂਦੇ ਵੇਖੇ , ਛਾਂਵਾਂ ਦੇ ਨਾਲ

ਦਗਾ ਕਰਨ ਤੋਂ ਪਹਿਲਾਂ, ਜਾਨ ਕੱਢ ਲੈਂਦਾ 
ਜੀਂਦੇ ਸੀ ਹਮੇਸ਼ਾਂ ਅਸੀਂ ਤੇਰੇ ਸਾਹਾਂ ਦੇ ਨਾਲ

'ਥਿੰਦ' ਤੋਬਾ ਨਾ ਕੀਤੀ, ਤਾਂ ਪਛਤਾਵੇਂਗਾ ਤੂੰ 
 ਪੰਡ ਤੇਰੀ ਜਦੋਂ ਭਰ ਗਈ, ਗੁਨਾਹਾਂ ਦੇ ਨਾਲ 
                  

ਇੰਜ: ਜੋਗਿੰਦਰ ਸਿੰਘ "ਥਿੰਦ"
ਸਿਡਨੀ


ਨੋਟ : ਇਹ ਪੋਸਟ ਹੁਣ ਤੱਕ 66 ਵਾਰ ਪੜ੍ਹੀ ਗਈ ਹੈ।

4 comments:

  1. jagroop kaur15.11.16

    ਬਹੁਤ ਹੀ ਵਧੀਆ ਸ਼ਬਦਾਂ ਵਿੱਚ ਰਚਨਾ ਪਰੋਈ ਗਈ ਹੈ ਜੀ ,
    ਬਹੁਤ ਖੂਬ ਜੀਓ ।

    ReplyDelete
  2. ਕਮਾਲ -ਏ- ਫਨ ਦੀ ਲਾਜਵਾਬ ਗ਼ਜ਼ਲ,ਜਿਹਦੇ ਹਰ ਸ਼ਿਅਰ ਵਿਚ ਖ਼ਿਆਲਾਤ ਤੇ ਅਹਿਸਾਸਾ ਦੀ ਪਕਿਆਈ ਸਾਫ਼ ਝਲਕ ਮਾਰਦੀ ਦਿਸਦੀ ਹੈ।
    ਉਮਦਾ ਗ਼ਜ਼ਲ ਲਈ ਆਪ ਨੂੰ ਦਾਦ ਦਿੰਦਾ ਹਾਂ,ਇੰਜ: ਜੋਗਿੰਦਰ ਸਿੰਘ "ਥਿੰਦ" ਜੀ।
    -ਸੁਰਜੀਤ ਸਿੰਘ ਭੁੱਲਰ-15-11-2016

    ReplyDelete
  3. ਬਹੁਤ ਵਧੀਆ ਜੀ

    ReplyDelete
  4. ਗ਼ਜ਼ਲ ਕਾ ਹਰ ਇਕ ਸ਼ੇਅਰ ਜਿਮੇਂ ਪਰਖੇ ਵਿਚਾਰਾਂ ਦੀ ਨਗ ਜੜੀ ਮਾਲਾ ਹੋਵੇ ।ਬਹੁਤ ਅੱਛੀ ਲੱਗੀ । ਜੋਗਿੰਦਰ ਸਿੰਘ ਜੀ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ