ਉਹ ਮੇਰੇ ਕੋਲ ਨਹੀਂ ਤਾਂ ਕਿਸੇ ਹੋਰ ਕੋਲ ਹੋਵੇਗਾ।
ਮੈਂ ਤਾਂ ਉਹਨੂੰ ਕਲਮ ਦੀ ਨੋਕ ਤੇ ਬਿਠਾ ਰੱਖਿਆ ਹੈ।
ਉਹ ਵੀ ਇਸ ਦੀ ਇਬਾਰਤ ਪਹਿਚਾਣਦਾ ਹੋਵੇਗਾ।
ਸਾਂਝੀ ਯਾਦਾਂ ਦੇ ਮੁਰਝਾਏ ਅਰਮਾਨਾਂ ਦੇ ਫੁੱਲਾਂ ਨੂੰ।
ਸਾਂਝੀ ਯਾਦਾਂ ਦੇ ਜਲਾਏ ਹੋਏ ਅਰਮਾਨਾਂ ਦੇ ਦੀਪ।
ਸੱਜਲ ਅੱਖਾਂ ਨਾਲ ਹਰਫ਼ਾਂ ਚੋਂ ਚੁੰਮਦਾ ਹੋਵੇਗਾ।
ਉਹਦੀ ਮਜਬੂਰੀ ਹੋਏਗੀ,ਬੇਵਫ਼ਾਈ ਕਦੇ ਨਹੀਂ।
ਮੇਰਾ ਯਕੀਨ ਵੀ ਅਡੋਲ ਹੈ,ਬੜਾ ਪੱਕਾ ਕੌਲ ਹੈ।
ਉਹ ਮੇਰੇ ਮਨ ਮੰਦਰ ਨੂੰ ਰੁਸ਼ਨਾਉਂਦਾ ਬਲੌਰ ਹੈ।
ਜਿਸ ਲਈ ਮੇਰਾ ਅਣੂ ਅਣੂ ਉਹਨੂੰ ਪੁਕਾਰਦਾ ਹੈ,
'ਉਹਨੇ ਮੇਰੇ ਨਾਲ ਰਿਸ਼ਤਾ ਨਹੀਂ ਤੋੜਿਆਂ ਅਜੇ।
ਉਹ ਤਾਂ ਇਨ੍ਹਾਂ ਸ਼ਬਦਾਂ ਦੀ ਰੂਹ 'ਚ ਮੇਰੇ ਕੋਲ ਹੈ।'
-0-
ਸੁਰਜੀਤ ਸਿੰਘ ਭੁੱਲਰ
ਸੁਰਜੀਤ ਸਿੰਘ ਭੁੱਲਰ
17-07-2017
ਨੋਟ : ਇਹ ਪੋਸਟ ਹੁਣ ਤੱਕ 47 ਵਾਰ ਪੜ੍ਹੀ ਗਈ ਹੈ।
ਨੋਟ : ਇਹ ਪੋਸਟ ਹੁਣ ਤੱਕ 47 ਵਾਰ ਪੜ੍ਹੀ ਗਈ ਹੈ।
"ਉਹ ਤਾਂ ਇਨ੍ਹਾਂ ਸ਼ਬਦਾਂ ਦੀ ਰੂਹ 'ਚ ਮੇਰੇ ਕੋਲ ਹੈ" ਸੱਚ ਕਿਹਾ ਉਹ ਆਪ ਦੇ ਕੋਲ ਹੀ ਹੈ, ਆਪ ਦੇ ਸ਼ਬਦਾਂ ਦੀ ਰੂਹ 'ਚ ਤੇ ਆਪ ਦੇ ਹਰ ਸਾਹ 'ਚ। ਹਰ ਅੱਖਰ ਉਸੇ ਦੀ ਇਬਾਦਤ ਹੀ ਤਾਂ ਕਰਦਾ ਹੈ ਫਿਰ ਉਹ ਸ਼ਬਦਾਂ ਦੀ ਇਬਾਰਤ ਨੂੰ ਕਿਉਂ ਨਹੀਂ ਪਹਿਚਾਣੇਗਾ ਭਲਾ ? ਉਹ ਬੇਵਫ਼ਾ ਨਹੀਂ ਮਜਬੂਰ ਹੀ ਹੋਵੇਗਾ ਤਾਹੀਓਂ ਸੱਜਲ ਅੱਖਾਂ ਨਾਲ ਹੁੰਗਾਰਾ ਭਰਦੈ ਤੇ ਚਾਹ ਕੇ ਵੀ ਤੇਰੇ ਨਾਲ ਕਦੇ ਨਾਤਾ ਤੋੜ ਨਹੀਂ ਸਕਦੈ ਕਿਉਂਕਿ ਉਸ ਦਾ ਵੀ ਅਣੂ ਅਣੂ ਜੋ ਪੁਕਾਰਦਾ ਹੈ।
ReplyDeleteਬਹੁਤ ਹੀ ਭਾਵਨਾਤਮਿਕ ਰਚਨਾ। ਆਪ ਦੀ ਕਲਮ ਨੂੰ ਸਲਾਮ। ਰਿਸ਼ਤਿਆਂ ਦੇ ਨਿੱਘ ਦਾ ਅਹਿਸਾਸ ਕਰਵਾਉਂਦੀ ਸੁੰਦਰ ਰਚਨਾ ਨਾਲ ਸਾਂਝ ਪਾਉਣ ਲਈ ਆਪ ਦਾ ਸ਼ੁਕਰੀਆ ਜੀ।
ਦਿਲ ਦੀ ਰਚਨਾ , ਦਿੱਲ ਨਾਲ ਲਿਖੀ ਰਚਨਾ , ਬਹੁਤ ਸੁੰਦਰ
ReplyDelete