ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

4 Jul 2017

ਚੁੱਪੀ ਤੋੜ ਦਿਓ

ਸੱਜਣ ਜੀ!
ਇਹ ਕੇਹੀ  ਚੁੱਪੀ ਧਾਰ ਲਈ ਹੈ?
ਕੀ ਤੁਹਾਡੀਆਂ ਗੱਲਾਂ ਮੁੱਕ ਗਈਆਂ ਨੇ?
ਜਾਂ ਸੱਭੇ ਯਾਦਾਂ ਤੇ ਸੁਪਨੇ ਬਿਨਾਂ ਖੋਲਿਆਂ ਸੁੱਕ ਗਏ ਨੇ?
ਜਾਂ ਕੀ ਅਜੇ ਇਸ ਮਿਲ਼ਨੀ ਦਾ ਮੱਧ-ਅੰਤਰ ਹੋਇਆ ਹੈ?
.
ਸੱਜਣ ਜੀ!
ਮੈਂ ਤਨ ਦੀ ਦੂਰੀ ਮਾਪਣ ਦੀ ਕਦੇ ਸੋਚ ਨਹੀਂ ਪਾਲੀ।
ਕਦੇ ਅਭਿਲਾਸ਼ਾ ਵੀ ਨਹੀਂ ਕੀਤੀ?
ਮੈਂ ਤਾਂ ਸੂਝ ਦੀ ਮਿਣਤੀ ਨਾਲ ਨੇੜਤਾ ਬਣਾਈ ਹੈ।
ਕੀ ਇਸ ਦਾ ਅਜੇ ਵੀ ਤੁਹਾਨੂੰ ਅਹਿਸਾਸ  ਨਹੀਂ?
ਆਪਣੀ ਦੋਸਤੀ ਤਾਂ ਬਹੁਤ ਸਾਵੀ ਪੱਧਰੀ ਤੋਰ ਤੁਰਦੀ ਸੀ
ਫਿਰ ਕਿਵੇਂ ਵੱਖਰੀਆਂ ਦਿਸ਼ਾਵਾਂ ਵੱਲ ਲੜਖੜਾ ਗਈ ਏ?
.
ਸੱਜਣ ਜੀ!
ਇਹ ਮਿਲਣੀ ਦੀ ਖ਼ੁਸ਼ਬੂ
ਐਵੇਂ ਨਾ ਬੰਜਰ ਹੋ ਕੇ ਬਿਖਰ ਜਾਵੇ
ਮੇਰੀ ਰੂਹ ਨੂੰ ਇਹਦੀ ਬਹੁਤ ਤਲਬ ਹੈ
ਆ! ਕਿ ਇਸ ਦੀ ਮਹਿਕ 'ਚ ਰੂਹਾਂ ਟਹਿਕ ਜਾਣ।
.
ਸੱਜਣ ਜੀ! ਕੁਝ ਬੋਲੋ ਤਾਂ ਸਹੀ?
ਐਨਾ ਹੀ ਕਹਿ ਦਿਓ ਕਿ ਇਹ ਵਹਿਮ ਹੈ।
ਵਹਿਮ,ਇੱਕ ਖ਼ਿਆਲ,ਕੇਵਲ ਵਹਿਮ ਹੈ।
.
ਸੱਜਣ ਜੀ!
ਤੁਹਾਡਾ ਤਾਂ ਕੋਈ ਕਸੂਰ ਨਹੀਂ।
ਮੈਂ ਹੀ ਤੁਹਾਨੂੰ ਆਪਣਾ ਸਮਝ ਬੈਠਾ ਹਾਂ।
ਹਾਂ,ਮੈਂ ਹੀ ਤੁਹਾਨੂੰ ਆਪਣਾ ਸਮਝ ਬੈਠਾ ਹਾਂ।
.
ਸੱਜਣ ਜੀ!
ਇੱਕ ਵਾਰ ਚੁੱਪੀ ਤਾਂ ਤੋੜ ਦਿਓ।
ਚਾਹੇ ਕੁਝ ਹੀ ਬੋਲ ਦਿਓ।
ਬੱਸ,ਚੁੱਪੀ ਤੋੜ ਦਿਓ।
-0-
ਸੁਰਜੀਤ ਸਿੰਘ ਭੁੱਲਰ 

03-04-2017

ਨੋਟ : ਇਹ ਪੋਸਟ ਹੁਣ ਤੱਕ 26 ਵਾਰ ਪੜ੍ਹੀ ਗਈ ਹੈ।

3 comments:

  1. ਕਿਸੇ ਅਣਜਾਣ ਨੇ ਦੁੱਖਦੀ ਰਗ ਹੱਥ ਧਰ ਦਿਲ ਨੂੰ ਟੀਸ ਪਹੁੰਚਾਈ ਹੈ।
    ਉਸ ਨੂੰ ਨਹੀਂ ਪਤਾ ਸੀ ਕਿ ਮਿਲਣੀ ਦੀ ਖੁਸ਼ਬੂ ਦੀ ਟਹਿਕ ਤਾਂ ਰੂਹਾਂ ਦੇ ਧੁਰ ਅੰਦਰ ਸਮਾਈ ਹੈ। ਖੁਸ਼ਬੂ ਨੂੰ ਕੋਈ ਫ਼ੁੱਲ ਨਾਲੋਂ ਕਿਵੇਂ ਜੁਦਾ ਕਰ ਸਕਦੈ।
    ਯਾਦਾਂ ਤੇ ਸੁਪਨਿਆਂ ਨੂੰ ਖੋਲ੍ਹਣ ਵਾਲਾ ਚਾਹੇ ਉਹ ਇੱਕਲਾ ਹੈ ਪਰ ਕੌਣ ਜਾਣਦੈ ਇਸ ਮਿਲਣੀ ਦੇ ਮੱਧ ਅੰਤਰ 'ਚ ਕਦੋਂ ਅਲੌਕਿਕਤਾ ਵਰਤ ਜਾਵੇ ਤੇ ਉਸ ਦੀ ਉਮਰਾਂ ਲੰਮੀ ਚੁੱਪ ਟੁੱਟ ਜਾਵੇ।

    ReplyDelete
  2. ਚੁੱਪ ਦੇ ਪਾਣੀ ਖਾਰੇ ਵੀ ਹੁੰਦੇ ਨੇ ਅਤੇ ਮਿੱਠੇ ਵੀ ।
    ਕਈਂ ਵਾਰੀ ਚੁੱਪ ਸੁਖ ਦੇਂਦੀ ਹੀ ਕਦੀ ਕਦੀ ਕਿਸੇ ਪਿਆਰੇ ਦੀ ਚੁੱਪ ਕਲੇਜੇ ਸੂਲਾਂ ਗਡ਼ਦੀ ਹੈ ।
    ਤੁਹਾਡੇ ਲਈ ਪਿਆਰੇ ਦੀ ਚੁੱਪ ਸੂਲਾਂ ਦੇ ਸੇਜ ਬਣ ਕੇ ਕਵਿਤਾ ਰੂਪ ਵਿਚ ਆਈ ।

    ReplyDelete
  3. ਚੁੱਪੀ ਤੋੜ ਦਿੳ
    ਅਚਾਨਕ ਕਿਸੀ ਕੇ ਦਵਾਰਾ ਮਨ ਮੇ ਬਸ ਗਏ ਕੀ ਯਾਦ ਕਵੀ ਮਨ ਕੋ ਬੇਚੈਨ ਕਰ ਰਹੀ ਹੈ ।ਕਵੀ ਅਪਨੇ ਉਸ ਪਿਆਰੇ ਨੂੰ ਬਾਰ ਬਾਰ ਪੁਕਾਰ ਕਰ ਕਹ ਰਹਾ ਹੈ , ਸੱਜਣ ਜੀ ਅਪਨੀ ਚੁੱਪੀ ਤੋੜ ਦਿੳ । ਅਬ ਵਰਦਾਸਤ ਨਹੀ ਹੋਤਾ । ਆਤਮਿਕ ਪਿਆਰ ਦੀ ਅਪਨੇ ਪਿਆਰੇ ਨਾਲ ਏਹ ਗੁਫਤਗੂਹ ਸਂਸਾਰਿਕ ਪਿਆਰ ਤੋਂ ਵਖਰੀ ਹੈ ।
    ਕਵੀ ਦੇ ਮਨ ਨਾਲ ਪਾਠਕ ਭੀ ਮਹਸੂਸ ਕਰਤਾ ਹੈ ,ਕਿਉਂ ਪਰੇਸ਼ਾਨ ਕਰ ਰਹੇ ਹੋ ।
    ਚੁੱਪੀ ਧਾਰ ਕਰ ? ਇਸ ਤਰਹ ਦਿਆ ਕਸਟ ਵਰਦਾਸਤ ਨਹੀ ਹੋਤਾ ਕੁਛ ਤੋ ਬੋਲੋ ।
    ਪਰੇਮੀ ਕੀ ਸੱਚੀ ਤੜਪ ਕਾ ਨਮੂਨਾ ਹੈ ਕਵਿਤਾ ਭੱਲੜ ਜੀ ।


    Kamla Ghataaura

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ