ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

10 Jul 2017

ਰਿਸ਼ਤੇ ਮਾਨਵਤਾ ਦੇ

Image result for humanityਸੱਚੇ ਤੇ ਸੁੱਚੇ 
ਸਭ ਤੋਂ ਉੱਚੇ
ਰਿਸ਼ਤੇ ਮਾਨਵਤਾ ਦੇ
ਰੱਬ ਬਣ ਟੱਕਰਣ
ਦਿਲੋਂ ਨਾ ਵਿਸਰਣ
ਜਦ ਜਦ ਠੋਕਰ ਖਾਈਏ 
ਬਾਂਵ ਫੜ ਉਠਾਵਣ ।
ਅੱਥਰੂ ਪੂੰਝ ਦੇਵਣ ਹੌਸਲਾ
ਜਿਵੇਂ 
ਅਰਸ਼ੋਂ ਉਤਰੇ ਫਰਿਸ਼ਤੇ
ਰਿਸ਼ਤੇ ਮਾਨਵਤਾ ਦੇ ।
ਗੁਰੂ ਬਣ ਰਾਹ ਸੁਝਾਵਣ
ਇੱਕ ਮੁਸਕਾਨ ਝੋਲੀ ਪਾ ਕੇ
ਦੁੱਖ ਹਨ੍ਹੇਰਾ ਹਰ ਲੈ ਜਾਣ ।
ਜਦ ਜਦ  ਡੋਲੇ ਮਨ
ਉਹ ਸਾਹਮਣੇ ਆ ਖਲੋਵਨ
ਜਿਵੇਂ  ਪਿਆਸੇ ਕੋਲ ਪਾਣੀ 
ਰਿਸ਼ਤੇ ਮਾਨਵਤਾ ਦੇ
ਕਦੇ ਨਾ ਛੁੱਟਣ 
ਕਦੇ ਨਾ ਟੁੱਟਣ 
ਤਪਦੇ ਜੀਵਨ 'ਚ
ਠੰਡੀ ਹਵਾ ਦੇ ਬੁੱਲੇ
ਦਿਲਾਂ 'ਚ ਵਸਣ 

ਪਿਘਲਣ ਬਣ ਮੱਖਣ 
ਦੇਖ ਪੀੜਾ ਵੈਰੀ ਦੀ ਵੀ
ਦਿਲ ਦੇ ਬੂਹੇ ਰੱਖਣ 
ਸਦਾ ਹੀ ਉਹ ਖੁੱਲੇ
ਧੰਨ ਨੇ ਉਹ ਮਾਂਵਾਂ 

ਜਿਨ੍ਹਾਂ ਦੇ ਉਹ ਜਾਏ ।

ਕਮਲਾ ਘਟਾਔਰਾ 
ਯੂ ਕੇ 
ਨੋਟ : ਇਹ ਪੋਸਟ ਹੁਣ ਤੱਕ 25 ਵਾਰ ਪੜ੍ਹੀ ਗਈ ਹੈ।


1 comment:

  1. ਦਿਲ ਨੂੰ ਟੁੰਬਣ ਵਾਲੀ ਰਚਨਾ। ਇਨਸਾਨ ਦੇ ਰੂਪ 'ਚ ਕੋਈ ਫਰਿਸ਼ਤਾ ਬਣ ਜਦੋਂ ਮਾਨਵਤਾ ਦੀ ਪ੍ਰਵਾਹ ਕਰਦਾ ਹੈ
    ਤਾਂ ਆਪ ਮੁਹਾਰੇ ਮਨ ਉਸ ਦੀ ਵਾਹ ਵਾਹ ਕਰ ਉੱਠਦੈ। ਮਾਨਵਤਾ ਦੇ ਅਜਿਹੇ ਰਿਸ਼ਤਿਆਂ ਦੀ ਹੀ ਅੱਜ ਸਾਨੂੰ ਲੋੜ ਹੈ ਜਿਹੜੇ ਆਪਣੀ ਮੁਸਕਾਨ ਨਾਲ ਦੂਜਿਆਂ ਦੇ ਦੁੱਖ ਹਰ ਲੈਂਦੇ ਹੋਣ। ਬਹੁਤ ਹੀ ਸੋਹਣੇ ਅੰਦਾਜ਼ 'ਚ ਕਮਲਾ ਜੀ ਨੇ ਇੱਕ ਸੁੱਚੀ ਰੂਹ ਨੂੰ ਕਲਮਵੱਧ ਕੀਤਾ ਹੈ। ਸਾਂਝ ਪਾਉਣ ਲਈ ਸ਼ੁਕਰੀਆ ਕਮਲਾ ਜੀ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ