ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

8 Mar 2017

ਪੰਜ ਤੱਤਾਂ ਦੀ ਮਿੱਸ

Image result for woman painting jarnail singh
ਸਬਰ
ਸੰਜਮ 
ਸੁਹੱਪਣ 
ਸਿਦਕ 
ਤੇ 
ਸ਼ਰਮ 
ਪੰਜ ਤੱਤਾਂ ਦੀ ਮਿੱਸ ਦੀ ਮਿੱਟੀ 
ਗੁੰਨ ਗੁੰਨ 
ਓਸ ਘੁਮਿਆਰ ਨੇ 
ਘੜੀ ਤੇਰੀ 
ਸੀਰਤ ਤੇ ਸੂਰਤ 
ਐ ਔਰਤ !

ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 145 ਵਾਰ ਪੜ੍ਹੀ ਗਈ ਹੈ।

9 comments:

  1. ਜਗਰੂਪ ਕੌਰ8.3.17

    ਸਲਾਮ ਭੈਣ ਜੀ

    ReplyDelete
  2. you have defined woman in a perfect manner

    ReplyDelete
  3. ਮੇਰਾ ਨਿੱਜੀ ਵਿਚਾਰ:'ਪੰਜ ਤੱਤਾਂ ਦੀ ਮਿਸ' ਬਾਰੇ

    ਮਨੁੱਖੀ ਸੋਚ ਵਿਚ ਭਾਵੇਂ ਪਹਿਲਾਂ ਨਾਲੋਂ ਪਰਵਰਤਨ ਆ ਰਿਹਾ ਹੇ,ਪਰ ਫਿਰ ਵੀ ਪਤਾ ਨਹੀਂ,ਐ ਔਰਤ! ਅਜੇ ਵੀ ਤੇਰੀ ਸਤਵੰਤ ਸੂਖਮ ਸਚੇਤ ਸੋਚ ਅਤੇ ਸਹਿਣਸ਼ਕਤੀ ਅੱਗੇ ਮਰਦ ਦੇ ਸੀਨੇ 'ਚ ਕਿਉਂ ਸਤਿਕਾਰ ਦੀ ਥਾਂ ਸਨਾਤਨੀ ਸੰਗਰਾਮ ਸੁਲਗਦਾ ਰਹਿੰਦਾ?

    ਅੱਜ ਦੇ ਮਰਦ ਨੂੰ ਵੀ ਹਿਰਦੇ ਦੀ ਵਿਸ਼ਾਲਤਾ ਦਿਖਾਉਣੀ ਬਣਦੀ ਹੈ ਤਾਂ ਜੋ ਆਪਸ ਵਿਚ ਸਹਿ ਸੰਤੁਲਨ ਸੰਮਤੀ ਨਾਲ ਦੁਨੀਆ ਤੋਂ ਨਫ਼ਰਤ ਤੇ ਸੰਕੀਰਨ ਪਨ ਨੂੰ ਘਟਾਇਆ ਜਾ ਸਕੇ ਅਤੇ ਇਹ ਦਿਨ ਕੇਵਲ ਇੱਕ ਦਿਨ ਦਿਖਾਵੇ ਦਾ ਹੋ ਕੇ ਨਾ ਰਹਿ ਜਾਵੇ ਸਗੋਂ ਸਾਰੇ ਆਉਣ ਵਾਲ਼ੇ ਦਿਨ ਸਦਾ ਇਹ ਯਾਦ ਕਰਾਉਂਦੇ ਰਹਿਣ ਕਿ ਮਨੁੱਖੀ ਜੀਵਨ ਦੇ ਹਰ ਪੱਖ ਵਿਚ ਔਰਤ ਲਈ ਆਪਸੀ ਬਰਾਬਰੀ ਦੀ ਸਨੇਹ ਭਰੀ ਸੋਚ ਅਪਣਾਈ ਜਾਣੀ ਚਾਹੀਦੀ ਹੈ।

    ਮਹਿਲਾ ਦਿਵਸ ਮਨਾਉਣ 'ਤੇ ਲੇਖਕਾ ਨੇ 'ਪੰਜ ਤੱਤਾਂ ਦੀ ਮਿਸ' ਬਾਰੇ ਔਰਤ ਦੇ ਸਦਗੁਣਾਂ ਦੀ ਸੁੰਦਰ ਨਵੇਕਲੀ ਕਾਵਿ ਵਿਧਾ ਨਾਲ ਤਸਵੀਰ ਚਿਤਰੀ ਹੈ,ਜੋ ਸਲਾਹੁਣਯੋਗ ਹੈ। ਮੈਂ ਇਸ ਲਿਖਤ ਦੀ ਕਦਰ ਕਰਦਾ ਹਾਂ ਤੇ ਡਾ. ਹਰਦੀਪ ਕੌਰ ਸੰਧੂ ਵਧਾਈ ਦੇ ਪਾਤਰ ਹਨ।

    ਸੁਰਜੀਤ ਸਿੰਘ ਭੁੱਲਰ-08-03-2017

    ReplyDelete
  4. ਗੁਣਾਂ ਦੇ ਪੰਜ ਤੱਤਾਂ ਦਾ ਸੁਮੇਲ ਨਾਰੀ ਦੀ ਸਹੀ ਤਸਵੀਰ ਹੈ ।ਹਰਦੀਪ ਜੀ ।

    ReplyDelete

  5. Yashvir Singh Duggal
    Yashvir Singh Duggal Bhullar Sahib's comments are so true in the modern times . Why it is so ? ਮਰਦ ਦੇ ਸੀਨੇ 'ਚ ਕਿਉਂ ਸਤਿਕਾਰ ਦੀ ਥਾਂ ਸਨਾਤਨੀ ਸੰਗਰਾਮ ਸੁਲਗਦਾ ਰਹਿੰਦਾ?aj da mard ik pase Gurbani ucharan karda hae " Jis Jamey Rajan" ate duje pase aurat no koi izzat nahin bakshda - ih panj tatav di sundar Miss di kadar karo ji

    ReplyDelete
  6. ਸਲਾਮ ਭੈਣ ਜੀ , ਸ਼ਬਦਾਂ ਦਾ ਸੁਮੇਲ ਬਹੁਤ ਸੋਹਣਾ..

    ReplyDelete
  7. ਲਗਦਾ ਕੋੲੀ ਧਾਂਤ ਵਰਤਣ ਵਿੱਚ ਕਜੂੰਸੀ ਨਹੀਂ ਕੀਤੀ
    ਓਸ ਬਣਾੳੁਣ ਵਾਲ਼ੇ ਨੇ, ਪੰਜਾਂ ਤੱਤਾਂ ਨਾਲ਼ ਬਣਾੲੀ
    ਸੁਹਿਰਦ ਸੋਚ ਨੂੰ ਸਲਾਮ।

    ReplyDelete
  8. बेहद खूबसूरत कविता

    ReplyDelete
  9. 'ਪੰਜ ਤੱਤਾਂ ਦੀ ਮਿਸ' ਔਰਤ ਦੀ ਅੰਦਰਲੀ ਅਤੇ ਬਾਹਰਲੀ ਖੂਬਸੂਰਤੀ ਦੀ ਤਰਜਮਾਨੀ ਕਰਦੀ ਛੋਟੀ ਕਵਿਤਾ ਵੱਡੇ ਅਰਥ ਰੱਖਦੀ ਹੈ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ