ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

30 Jun 2012

ਕਲੇਸ਼


ਕਲੇਸ਼
ਪਿੰਡ 'ਚ ਠੇਕਾ
ਸਰਕਾਰੀ ਮਿਹਰਾਂ
ਉਜੜੇ ਘਰ

***************
ਵੋਟਾਂ
ਛੰਬ ਭੱਠੀਆਂ
ਨੇਤਾ ਅੱਗ-ਬਬੂਲਾ
ਵੋਟਾਂ ਸਿਰ ਤੇ 
***************                                                                     
ਤੰਬਾਕੂ                                                                                                       
ਖੇਤ ਪੰਜਾਬੀ
ਨਿੱਸਰਦਾ ਤੰਬਾਕੂ
ਸਿੰਜੇ ਬਿਹਾਰੀ
***********************
ਵੰਡ
ਚੁਟਕੀ ਮੌਜੀ
ਹਥੇਲੀ 'ਤੇ ਜਰਦਾ
ਤਨ ਬਾਗ਼ ਹੈ


ਭੂਪਿੰਦਰ ਸਿੰਘ
ਨਿਊਯਾਰਕ 

29 Jun 2012

ਅੱਜ ਦੀ ਸੋਹਣੀ

                                                                                                                                                                                                   
   
ਜਨਮੇਜਾ ਸਿੰਘ ਜੌਹਲ
(ਲੁਧਿਆਣਾ-ਪੰਜਾਬ)

ਨੋਟ : ਇਹ ਪੋਸਟ ਹੁਣ ਤਲ 17 ਵਾਰ ਖੋਲ੍ਹ ਕੇ ਵੇਖੀ ਗਈ। 

27 Jun 2012

ਪਿੱਪਲੀ ਪੀਂਘ


1.
ਪਿੱਪਲੀ ਪੀਂਘ                                  
ਚੜ੍ਹੀ ਹੈ ਅਸਮਾਨੀ                  
ਤੀਆਂ ਦੇ ਚਾਅ     
2.
ਚੱਲੀ ਹੈ ਗੱਡੀ
ਪਿੱਛੇ ਛੱਡ ਹੈ ਚਲੀ       
ਉਦਾਸੇ ਮੁੱਖ   
3.
ਝੜੇ ਪੱਤਰ
ਟੁੱਟਿਆ ਆਸ਼ਿਆਨਾ
ਆਸ ਨਾ ਛੱਡੀਂ
4.
ਘੋੜੀ ਸ਼ਿੰਗਾਰੀ
ਝੱਟ ਤੁਰਿਆ ਮਾਹੀ
ਗੋਰੀ ਦੇ ਚਾਅ 

ਪ੍ਰੋ. ਦਵਿੰਦਰ ਕੌਰ ਸਿੱਧੂ 
ਦੌਧਰ-ਮੋਗਾ (ਪੰਜਾਬ)

ਨੋਟ : ਇਹ ਪੋਸਟ ਹੁਣ ਤਲ 40 ਵਾਰ ਖੋਲ੍ਹ ਕੇ ਵੇਖੀ ਗਈ। 

26 Jun 2012

ਮੇਰਾ ਪਿੰਡ

1.
ਤਾਈ ਦੀ ਭੱਠੀ
ਆਉਂਦੇ ਸੀ ਨਿਆਣੇ
ਝੋਲੀ 'ਚ ਦਾਣੇ
2.
ਜੋੜ ਕੇ ਮੰਜੇ
ਤਾਰਿਆਂ ਭਰੀ ਛੱਤ
ਕੋਠੇ 'ਤੇ ਸੁੱਤੇ
3.
ਲਾਹ ਰੋਟੀਆਂ
ਚੌਂਕੇ ਬੈਠੀ ਫੇਰਦੀ
ਚੁੱਲ੍ਹੇ ਪਰੋਲ਼ਾ


ਡਾ. ਹਰਦੀਪ ਕੌਰ ਸੰਧੂ 


ਨੋਟ : ਇਹ ਪੋਸਟ ਹੁਣ ਤਲ 34 ਵਾਰ ਖੋਲ੍ਹ ਕੇ ਵੇਖੀ ਗਈ।