ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

Showing posts with label ਅਨਿਲ ਕੁਮਾਰ ਫਰਵਾਹੀ. Show all posts
Showing posts with label ਅਨਿਲ ਕੁਮਾਰ ਫਰਵਾਹੀ. Show all posts

15 Apr 2017

ਵੰਗਾਰ

ਭਰੂਣ ਹੱਤਿਆ ਤੋਂ ਜਦੋਂ ਮੈਂ ਬਚੀ 
ਲੱਗਿਆ ਸੁਪਨਾ ਹੋਵੇਗਾ ਹੁਣ ਸਾਕਾਰ ਲੋਕੋ
ਹੋਂਦ ਮੇਰੀ ਬਣ ਗਈ ਪਰ ਅੜਿੱਕਾ
ਜੋੜੀ ਭਰਾਵਾਂ ਦੀ ਵਿਚਕਾਰ ਲੋਕੋ
ਵਿਤਕਰਾ ਮੇਰੇ ਨਾਲ਼ ਹੋ ਗਿਆ ਸ਼ੁਰੂ
ਰੱਖਦਾ ਨਹੀਂ ਸੀ ਕੋਈ ਮੇਰਾ ਖਿ਼ਆਲ ਲੋਕੋ
ਮਾਂ ਮੇਰੀ ਇੱਕ ਔਰਤ ਹੋ ਕੇ ਵੀ
ਕਰਦੀ ਨਹੀਂ ਸੀ ਮੈਨੂੰ ਪਿਆਰ ਲੋਕੋ
ਬਾਪ ਮੇਰੇ ਦਾ ਕਰਜ਼ ਵੀ ਹੋ ਗਿਆ ਹੌਲ਼ਾ
ਵਿੱਚ ਵੇਚ ਕੇ ਭਰੇ ਬਜ਼ਾਰ ਲੋਕੋ
ਬਿਨਾਂ ਮਰਜ਼ੀ ਤੋਂ ਮੈਨੂੰ ਪਿਆ ਜਾਣਾ
ਮਿਲਿਆ ਕੁਦੇਸਣ ਦਾ ਉੱਥੇ ਖ਼ਿਤਾਬ ਲੋਕੋ
ਹੋ ਕੇ ਉਹਨਾਂ ਦੀ ਵੀ ਮੈਂ ਪਰਾਈ ਹੀ ਰਹੀ
ਨਹੀਂ ਮਿਲਿਆ ਕੋਈ ਸਤਿਕਾਰ ਲੋਕੋ
ਹੱਡ ਬੀਤੀ ਇਹ ਜੱਗ ਜਨਣੀਆਂ ਦੀ
ਪਰ ਦਿੰਦੀਆਂ ਸਭ ਨੇ ਇਹ ਵਿਸਾਰ ਲੋਕੋ
ਹੈ ਔਰਤ, ਔਰਤ ਦੀ ਦੁਸ਼ਮਣ
ਕਿਹੋ ਜਿਹਾ ਹੈ ਇਹ ਸੰਸਾਰ ਲੋਕੋ
ਕੋਈ ਅੱਖ ਚੱਕ ਕੇ ਨਹੀਂ ਸੀ ਵੇਖ ਸਕਦਾ
ਬਣਨ ਇਹ ਸਭ ਜੇ ਮੇਰੀ ਢਾਲ਼ ਲੋਕੋ
ਇਤਿਹਾਸ ਵਾਰ-ਵਾਰ ਆਪ ਨੂੰ ਦੁਹਰਾਈ ਜਾਵੇ
ਘਿਰੀ ਮੈਂ ਜਿਊਂਦੀਆਂ  ਲਾਸ਼ਾਂ ਵਿਚਕਾਰ ਲੋਕੋ
ਲੜਾਈ ਪਹਿਚਾਣ ਦੀ ਕਰਨੀ ਹੈ ਖ਼ੁਦ ਪੈਣੀ
ਹੈ ਮੈਨੂੰ ਇਹ ਵੰਗਾਰ ਲੋਕੋ
ਹੈ ਮੈਨੂੰ ਇਹ ਵੰਗਾਰ ਲੋਕੋ

ਅਨਿਲ ਕੁਮਾਰ ਫਰਵਾਹੀ
ਹੈੱਡ ਟੀਚਰ
ਸ  ਪ੍ਰਾ ਸ   ਭੱਠਲਾਂ
81460-44417


ਨੋਟ : ਇਹ ਪੋਸਟ ਹੁਣ ਤੱਕ 51 ਵਾਰ ਪੜ੍ਹੀ ਗਈ ਹੈ।