ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

ਤਾਂਕਾ ਸ਼ੈਲੀ


'ਤਾਂਕਾ' ( Tanka ) ਜਪਾਨੀ ਕਾਵਿ ਵਿਧਾ ਦੀ ਕਈ ਸੌ ਸਾਲ ਪੁਰਾਣੀ ਕਾਵਿ ਵਿਧਾ ਹੈ। ਇਸ ਕਾਵਿ ਸ਼ੈਲੀ ਨੂੰ ਨੌਵੀਂ ਸ਼ਤਾਬਦੀ ਤੋਂ ਲੈ ਕੇ ਬਾਰ੍ਹਵੀਂ ਸ਼ਤਾਬਦੀ ਤੱਕ ਕਾਫ਼ੀ ਪ੍ਰਸਿੱਧੀ ਮਿਲ਼ੀ ਸੀ।ਦਸਵੀਂ ਸਦੀ 'ਚ ਇੱਕ ਜਪਾਨੀ ਕਾਵਿ ਵਿਧਾਪ੍ਰਚੱਲਤ ਸੀ, ਜਿਸ ਨੂੰ 'ਵਾਕਾ' ਕਿਹਾ ਜਾਂਦਾ ਸੀ । ਵਾਕਾ ਨੂੰ ਦੋ ਵੱਖਰੇ ਰੂਪਾਂ 'ਚ ਲਿਖਿਆ ਜਾਂਦਾ ਸੀ - ਤਾਂਕਾ ਤੇ ਚੋਕਾ (Tanks & Choka). ਇਹਨਾਂ ਰੂਪਾਂ 'ਚੋਂ ਓਦੋਂ ਤਾਂਕਾ ਨੂੰ ਜ਼ਿਆਦਾ ਪ੍ਰਸਿੱਧੀ ਮਿਲ਼ੀ ਤੇ ਚੋਕਾ ਬਹੁਤ ਘੱਟ ਲਿਖਿਆ ਗਿਆ। ਓਦੋਂ ਤੋਂ 'ਵਾਕਾ' ਨੂੰ 'ਤਾਂਕਾ' ਹੀ ਮੰਨਿਆ ਜਾਣ ਲੱਗਾ। 
ਹਾਇਕੁ ਕਾਵਿ ਵਿਧਾ ਏਸੇ ਸ਼ੈਲੀ 'ਚੋਂ ਜਨਮੀ ਹੈ। ਤਾਂਕਾ 1200 ਸਾਲ ਪੁਰਾਣੀ ਸ਼ੈਲੀ ਹੈ ਜਦੋਂ ਕਿ ਹਾਇਕੁ ਦੇ ਜਨਮ ਨੂੰ ਸਿਰਫ਼ 300 ਸਾਲ ਹੀ ਹੋਏ ਹਨ।
ਤਾਂਕਾ 5 ਸਤਰਾਂ 'ਚ ਲਿਖਿਆ ਜਾਂਦਾ ਹੈ, ਜਿਸ 'ਚ ਕ੍ਰਮਵਾਰ 5 + 7 + 5 + 7 + 7 ਕੁੱਲ ਮਿਲਾ ਕੇ 31 ਧੁਨੀ ਖੰਡ ਹੁੰਦੇ ਹਨ। ਤਾਂਕਾ ਨੂੰ ਦੋ ਭਾਗਾਂ 'ਚ ਵੰਡਿਆ ਜਾ ਸਕਦਾ ਹੈ।ਪਹਿਲੇ (5 + 7 + 5) ਭਾਗ ਨੂੰ 'ਕਾਮਿ-ਨੋ-ਕੂ' ਜਾਣੀ ਕਿ ਉੱਚ ਵਾਕ ਤੇ ਦੂਜੇ ਭਾਗ ( 7 + 7 ) ਨੂੰ 'ਸ਼ਿਮੋ- ਨੋ- ਕੂ' ਨਿਮਨ ਵਾਕ ਕਿਹਾ ਜਾਂਦਾ ਹੈ । ਇਸ 'ਚ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਕਿ ਪਹਿਲੀਆਂ ਤਿੰਨ ਸਤਰਾਂ 'ਚ ਕੋਈ ਵੱਖਰਾ ਹਾਇਕੁ ਹੈ ਸਗੋਂ ਤਾਂਕਾ ਦਾ ਮੁੱਖ ਭਾਵ ਪਹਿਲੀ ਤੋਂ ਪੰਜਵੀਂ ਸਤਰ ਤੱਕ ਸਾਹਮਣੇ ਆਉਂਦਾ ਹੈ। 
ਪਹਿਲੇ ਸਮਿਆਂ 'ਚ ਇਸ ਦੇ ਵਿਸ਼ੇ ਧਾਰਮਿਕ ਜਾਂ ਦਰਬਾਰੀ ਹੋਇਆ ਕਰਦੇ ਸਨ। ਇੱਕ ਕਵੀ ਪਹਿਲੇ ਭਾਗ ਦੀ ਰਚਨਾ ਕਰਦਾ ਤੇ ਦੂਜਾ ਕਵੀ ਓਹੀ ਭਾਵ ਲੈ ਕੇ ਦੂਜਾ ਭਾਗ ਲਿਖਦਾ। ਫੇਰ ਦੂਜੇ ਭਾਗ ( 7 + 7 ) ਨੂੰ ਅਧਾਰ ਬਣਾ ਕੇ ਅਗਲੀ ਲੜੀ ( 5 + 7 + 5 )  ਲਿਖੀ ਜਾਂਦੀ ਤੇ ਏਸ ਦੇ ਅਧਾਰ 'ਤੇ ਦੂਜਾ ਭਾਗ ( 7 + 7 ) ਲਿਖਿਆ ਜਾਂਦਾ। ਇਸ ਤਰਾਂ ਇਹ ਲੜੀ ਕਈ ਵਾਰ 100 ਸਤਰਾਂ ਤੱਕ ਪਹੁੰਚ ਜਾਂਦੀ। ਇਸ ਕਾਵਿ ਵਿਧਾ ਨੂੰ 'ਰੇਂਗਾ' ਕਿਹਾ ਜਾਂਦਾ ਸੀ। 
ਹੁਣ ਤਾਂਕਾ ਆਜ਼ਾਦ ਰੂਪ 'ਚ ਇੱਕੋ ਕਵੀ ਲਿਖਦਾ ਹੈ । ਏਸ 'ਚ ਵਿਸ਼ੇ ਦੀ ਵੀ ਕੋਈ ਪਬੰਦੀ ਨਹੀਂ ਰਹੀ। 'ਤਾਂਕਾ' ਅੱਜ ਦੇ ਸੱਚ ਨੂੰ ਪੇਸ਼ ਕਰ ਸਕਦਾ ਹੈ ਤੇ ਅਤੀਤ ਦੇ ਝਰੋਖੇ 'ਚੋਂ ਝਾਕਦਾ ਬੀਤੇ ਕੱਲ ਦੀਆਂ ਯਾਦਾਂ ਨੂੰ ਵੀ ਰੂਪਮਾਨ ਕਰ ਸਕਦਾ ਹੈ। 

ਸਰਘੀ ਵੇਲ਼ਾ
ਮੁਰਗਾ ਜਗਾਉਂਦਾ 
ਦੇ -ਦੇ ਕੇ ਬਾਂਗਾਂ
ਕੁਕੜੂੰ ਕੜੂੰ ਨਾਲ਼ 
ਨਹੀਂ ਹੁੰਦਾ ਸਵੇਰਾ 

ਸਫ਼ਰ ਸਾਂਝ 
ਇਹ ਪੰਨਾ 302 ਵਾਰ ਵੇਖਿਆ ਗਿਆ । 

4 comments:

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ