ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਹੁੰਗਾਰਾ ਭਰਨ ਵਾਲ਼ੇ
Showing posts with label ਸ਼ਿਆਮ ਸੁੰਦਰ ਅਗਰਵਾਲ਼. Show all posts
Showing posts with label ਸ਼ਿਆਮ ਸੁੰਦਰ ਅਗਰਵਾਲ਼. Show all posts
28 Apr 2013
27 Apr 2013
17 Apr 2013
ਖਿੜਿਆ ਫੁੱਲ
ਆਪ ਕੋਟਕਪੂਰਾ ਤੋਂ ਹਨ ਤੇ ਕਿੱਤੇ ਵਜੋਂ ਲੋਕ ਨਿਰਮਾਣ ਵਿਭਾਗ, ਪੰਜਾਬ ਤੋਂ ਸੇਵਾਮੁਕਤ ਹਨ।
ਆਪ ਲੇਖਣ ਦੀਆਂ ਸਾਰੀਆਂ ਵਿਧਾਵਾਂ- ਮਿੰਨੀ ਕਹਾਣੀ, ਬਾਲ ਕਹਾਣੀ, ਕਵਿਤਾ, ਵਾਰਤਕ (ਪੰਜਾਬੀ ਅਤੇ ਹਿੰਦੀ ਵਿਚ) ਤੇ ਪਿਛਲੇ ਤੀਹ ਵਰ੍ਹਿਆਂ ਤੋਂ ਪੰਜਾਬੀ ਮਿੰਨੀ ਕਹਾਣੀ ਦੇ ਖੇਤਰ ਵਿਚ ਕਾਰਜਸ਼ੀਲ ਹਨ। ਹੁਣ ਤੱਕ ਪ੍ਰਕਾਸ਼ਿਤ ਪੁਸਤਕਾਂ-‘ਨੰਗੇ ਲੋਕਾਂ ਦਾ ਫਿਕਰ’ ਅਤੇ ‘ਮਾਰੂਥਲ ਦੇ ਵਾਸੀ’ (ਮਿੰਨੀ ਕਹਾਣੀ ਸੰਗ੍ਰਹਿ), 26 ਮਿੰਨੀ ਕਹਾਣੀ ਸੰਗ੍ਰਹਿ ਪੰਜਾਬੀ ਵਿੱਚ ਅਤੇ 3 ਸੰਗ੍ਰਹਿ ਹਿੰਦੀ 'ਚ ਸੰਪਾਦਿਤ ਕੀਤੇ ।ਚੋਣਵੀਆਂ ਲਘੁਕਥਾਵਾਂ ਦੀਆਂ 4 ਪੁਸਤਕਾਂ ਦਾ ਅਨੁਵਾਦ।ਸਾਲ 1988 ਤੋਂ ਨਿਰੰਤਰ ਪੰਜਾਬੀ ਤ੍ਰੈਮਾਸਿਕ ‘ਮਿੰਨੀ’ ਦਾ ਸੰਪਾਦਨ ।ਆਪ ਦੀਆਂ ਅਨੇਕਾਂ ਮਿੰਨੀ ਕਹਾਣੀਆਂ/ਲਘੁਕਥਾਵਾਂ ਨੂੰ ਇਨਾਮ/ ਪੰਜਾਬ ਦੀਆਂ ਕਈ ਸੰਸਥਾਵਾਂ ਵੱਲੋਂ ਸਨਮਾਨਤ।
ਹਿੰਦੀ ਹਾਇਕੁ ਨਾਲ਼ ਤਾਂ ਆਪ ਪਹਿਲਾਂ ਹੀ ਜੁੜ ਚੁੱਕੇ ਹਨ ਤੇ ਅੱਜ ਆਪਣੀ ਸਾਂਝ ਹਾਇਕੁ-ਲੋਕ ਨਾਲ਼ ਪਾਈ ਹੈ। ਮੈਂ ਆਪ ਦਾ ਹਾਇਕੁ-ਲੋਕ ਪਰਿਵਾਰ ਵਲੋਂ ਨਿੱਘਾ ਸੁਆਗਤ ਕਰਦੀ ਹਾਂ।ਅੱਜ ਆਪ ਨੇ ਬਸੰਤੀ ਸੇਦੋਕਾ ਲਿਖ ਕੇ ਹਾਇਕੁ ਲੋਕ ਵਿਹੜੇ ਬਸੰਤੀ ਖੇੜਾ ਲਿਆਂਦਾ ਹੈ।
1.
ਫੁੱਲ ਖਿੜੇ ਨੂੰ
ਵੇਖ ਨਜ਼ਰ ਭਰ
ਹੁਣ ਖਿੜਨਾ ਸਿੱਖ।
ਖਿੜਿਆ ਫੁੱਲ
ਸਦਾ ਮੁਸਕਰਾਏ
ਵੇਖ ਖੁਸ਼ੀ ਫੈਲਾਏ।
2.
ਫੁੱਲ ਸਿਖਾਵੇ
ਖੁਸ਼ਬੋਈ ਵੰਡਣਾ
ਬੱਸ ਖੁਸ਼ੀਆਂ ਦੇਣਾ।
ਨਿੱਕਾ ਜੀਵਨ
ਇੱਕ ਦਿਨ ਭਰ ਦਾ
ਪਰ ਫੁੱਲ ਨਾ ਰੋਵੇ।
ਸ਼ਿਆਮ ਸੁੰਦਰ ਅਗਰਵਾਲ਼
(ਕੋਟਕਪੂਰਾ)
(ਨੋਟ: ਇਹ ਪੋਸਟ ਹੁਣ ਤੱਕ 30 ਵਾਰ ਖੋਲ੍ਹ ਕੇ ਪੜ੍ਹੀ ਗਈ)
(ਨੋਟ: ਇਹ ਪੋਸਟ ਹੁਣ ਤੱਕ 30 ਵਾਰ ਖੋਲ੍ਹ ਕੇ ਪੜ੍ਹੀ ਗਈ)
Subscribe to:
Posts (Atom)
