ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਹੁੰਗਾਰਾ ਭਰਨ ਵਾਲ਼ੇ
Showing posts with label ਰਾਮੇਸ਼ਵਰ ਕੰਬੋਜ 'ਹਿੰਮਾਂਸ਼ੂ'. Show all posts
Showing posts with label ਰਾਮੇਸ਼ਵਰ ਕੰਬੋਜ 'ਹਿੰਮਾਂਸ਼ੂ'. Show all posts
18 Apr 2016
28 Jan 2016
ਅੱਖਾਂ ਦਾ ਭਰਮ
ਨਿੱਕੇ ਹਾਇਕੁ ਨੇ ਐਨਕ ਨਾ ਤੋੜੀ ਹੁੰਦੀ ਤਾਂ ਪਤਾ ਹੀ ਨਾ ਲੱਗਦਾ ਕਿ ਮੋਤੀਆ ਬਿੰਦ ਐਨਾ ਵੱਧ ਗਿਆ ਹੈ। ਹੁਣ ਅੱਖ ਦਾ ਅਪ੍ਰੇਸ਼ਨ ਹੋਣਾ ਸੀ। ਚੰਗਾ ਹੋਇਆ ਕਿ ਐਨਕ ਟੁੱਟੀ ਤੇ ਅੱਖਾਂ ਦਾ ਭਰਮ ਵੀ। ਲਿਖਾ -ਪੜ੍ਹੀ ਦਾ ਸਾਰਾ ਕੰਮ ਆਪਣੇ ਸਹਿਯੋਗੀ ਨੂੰ ਕਰਨ ਲਈ ਮੇਲ ਕਰ ਦਿੱਤੀ। ਅਜੇ ਕਾਰ 'ਚ ਬੈਠ ਕੇ ਚੱਲੇ ਹੀ ਸੀ ਕਿ ਇੱਕ ਆਤਮਮੁਗਧ ਕਵੀ ਦਾ ਫੋਨ ਆ ਗਿਆ। ਉਸ ਦੀ ਜਿੱਦ ਸੀ ਕਿ ਮੈਂ ਛੇਤੀ ਤੋਂ ਛੇਤੀ ਉਸਦੀਆਂ ਕਵਿਤਾਵਾਂ 'ਤੇ ਲੇਖ ਲਿਖਕੇ ਭੇਜਾਂ। ਉਹ ਵੀ ਖੁਦ ਹੀ ਕਵਿਤਾਵਾਂ ਛਾਂਟ ਕੇ। ਉਸ ਨੂੰ ਆਪਣੇ ਬਾਰੇ ਲਿਖਵਾਉਣ ਦਾ ਬਹੁਤ ਸ਼ੌਕ ਹੈ ਪਰ ਕਿਸੇ ਹੋਰ ਦੀ ਕੋਈ ਲਿਖਤ ਪੜ੍ਹਨਾ ਜਾਂ ਓਸ ਬਾਰੇ ਦੋ ਸ਼ਬਦ ਸਾਂਝੇ ਕਰਨਾ ਆਪਣਾ ਅਪਮਾਨ ਸਮਝਦੇ ਨੇ।
ਮੇਰੀਆਂ ਅੱਖਾਂ ਦੇ ਅਪ੍ਰੇਸ਼ਨ ਬਾਰੇ ਪਤਾ ਹੋਣ ਦੇ ਬਾਵਜੂਦ ਵੀ ਉਹ ਮੈਨੂੰ ਲਿਖਣ 'ਤੇ ਜੋਰ ਦੇ ਰਿਹਾ ਸੀ। ਕੰਨਾਂ ਦਾ ਪ੍ਰਯੋਗ ਕਰਨਾ ਤਾਂ ਜਿਵੇਂ ਸਿੱਖਿਆ ਹੀ ਨਹੀਂ ਸੀ। ਸੁਣਿਆ ਸੀ ਕਿ ਸੱਪਾਂ ਦੇ ਕੰਨ ਨਹੀਂ ਹੁੰਦੇ। ਪਰ ਇੱਥੇ ਸਾਨੂੰ ਬਿਨਾਂ ਕੰਨਾਂ ਦੇ ਹਜ਼ਾਰਾਂ ਇਨਸਾਨ ਮਿਲ ਜਾਣਗੇ। ਕਿਸੇ ਬਜ਼ੁਰਗ ਲੇਖਕ ਤੋਂ ਵੀ ਇਹ ਆਪਣੇ ਬਾਰੇ ਲਿਖਾਉਣ ਤੋਂ ਗੁਰੇਜ਼ ਨਹੀਂ ਕਰਦੇ , "ਆਪਜੀ ਨੇ ਮੇਰੇ ਬਾਰੇ ਤਾਂ ਕੁਝ ਲਿਖਿਆ ਹੀ ਨਹੀਂ, ਇਸ ਤੋਂ ਬਿਨਾਂ ਆਪ ਅਮਰ ਕਿਵੇਂ ਹੋਵੋਗੇ ?" ਨਾਲ ਹੀ ਸਮਝਾਉਣਗੇ ਕਿ ਇਹਨਾਂ ਬਾਰੇ ਕੀ-ਕੀ ਤੇ ਕਿੰਨਾਂ ਲਿਖਿਆ ਜਾਵੇ। ਇਹ ਲੋਕ ਮਰਨ ਤੋਂ ਪਹਿਲਾਂ ਅਮਰ ਹੋਣਾ ਲੋਚਦੇ ਨੇ।
ਮਨ ਵਿੱਚ ਚੱਲਦੀ ਵਿਚਾਰਾਂ ਦੀ ਉਥਲ -ਪੁਥਲ ਕਾਰਨ ਪਤਾ ਹੀ ਨਾ ਲੱਗਾ ਕਦੋਂ ਮੈਨੂੰ ਅਪ੍ਰੇਸ਼ਨ ਬੈਡ 'ਤੇ ਪਾ ਲਿਆ ਗਿਆ । ਹੁਣ ਮੇਰਾ ਬੇਚੈਨੀ ਤੇ ਫਿਕਰਮੰਦੀ ਨੂੰ ਗਲੋਂ ਲਾਹੁਣਾ ਜ਼ਰੂਰੀ ਸੀ। ਅਪ੍ਰੇਸ਼ਨ ਜੋ ਸ਼ੁਰੂ ਹੋਣ ਜਾ ਰਿਹਾ ਸੀ। ਪ੍ਰਮਾਤਮਾ ਦਾ ਨਾਂ ਜਿਓਂ ਹੀ ਮਨ 'ਚ ਲਿਆ ਮੈਨੂੰ ਇਓਂ ਮਹਿਸੂਸ ਹੋਇਆ ਕਿ ਮੇਰੇ ਚਾਹੁਣ ਵਾਲੇ ਮੇਰੇ ਅਪ੍ਰੇਸ਼ਨ ਟੇਬਲ ਦੇ ਦੁਆਲੇ ਮੇਰੀ ਸੁਰੱਖਿਆ ਲਈ ਆ ਖੜ੍ਹੇ ਨੇ।
ਬੋਝਲ ਮਨ
ਭੁੱਲ ਗਿਆ ਪਲ 'ਚ
ਸਾਰੀ ਤਪਸ਼।
ਰਮੇਸ਼ਵਰ ਕੰਬੋਜ ਹਿੰਮਾਂਸ਼ੂ
(ਨਵੀਂ ਦਿੱਲੀ )
ਨੋਟ: ਇਹ ਪੋਸਟ ਹੁਣ ਤੱਕ 26 ਵਾਰ ਪੜ੍ਹੀ ਗਈ
(ਨਵੀਂ ਦਿੱਲੀ )
ਨੋਟ: ਇਹ ਪੋਸਟ ਹੁਣ ਤੱਕ 26 ਵਾਰ ਪੜ੍ਹੀ ਗਈ
6 Oct 2015
30 Jun 2015
ਚਕਨਾਚੂਰ
ਅੱਜ ਮੈਂ ਆਪਣੇ ਇੱਕ ਜਾਣੂ ਸਾਹਿਤਕਾਰ 'ਤੇ ਲੇਖ ਲਿਖਣਾ ਸੀ। ਉਸ ਦੀਆਂ ਅੱਠ -ਦਸ ਪੁਸਤਕਾਂ ਪੂਰੇ ਮਨ ਨਾਲ ਪੜ੍ਹ ਚੁੱਕਾ ਸਾਂ। ਕੁਝ ਗੱਲਾਂ ਮਨ 'ਚ ਸਮੇਟ ਲਈਆਂ ਤੇ ਕਈਆਂ ਦੇ ਸੰਕੇਤ ਡਾਇਰੀ ਵਿੱਚ ਲਿਖ ਲਏ। ਮੈਨੂੰ ਪੂਰੀ ਉਮੀਦ ਸੀ ਕਿ ਲੇਖ ਬਹੁਤ ਵਧੀਆ ਲਿਖਿਆ ਜਾਵੇਗਾ। ਲਿਖਣ ਬੈਠਾ ਹੀ ਸੀ ਕਿ ਇੱਕ ਜਾਣਕਾਰ ਸਾਥੀ ਆ ਧਮਕਿਆ। ਇੱਕ ਤੋਂ ਬਾਦ ਇੱਕ ਗੱਲ ਛੇੜਨ ਲੱਗਾ।ਮੈਂ ਉਸ ਦੀਆਂ ਗੱਲਾਂ ਦਾ ਸਿਰਾ ਲੱਭਣ ਦੀ ਅਣਥੱਕ ਕੋਸ਼ਿਸ਼ ਕਰ ਰਿਹਾ ਸਾਂ ਪਰ ਉਹ ਕੋਈ ਨਾ ਕੋਈ ਨਾਕਰਾਤਮਿਕ ਗੱਲ ਫਿਰ ਤੋਂ ਛੇੜ ਬਹਿੰਦਾ।ਹੁਣ ਮੈਂ ਪੂਰੀ ਤਰ੍ਹਾਂ ਥੱਕ ਚੁੱਕਿਆ ਸਾਂ। ਮੈਂ ਜੋ ਕੁਝ ਲਿਖਣਾ ਸੀ ਮੇਰੀ ਸੋਚ 'ਚੋਂ ਪੂਰੀ ਤਰ੍ਹਾਂ ਵਿਸਰ ਚੁੱਕਾ ਸੀ। ਹੁਣ ਵਾਰ -ਵਾਰ ਮੈਨੂੰ 40-50 ਸਾਲ ਪਹਿਲਾਂ ਵਾਪਰੀ ਇੱਕ ਗੱਲ ਯਾਦ ਆ ਰਹੀ ਸੀ। ਓਦੋਂ ਸਾਡੇ ਪਿੰਡ ਵਿੱਚ ਚੂੜੀਆਂ ਵੇਚਣ ਵਾਲੇ ਆਉਂਦੇ ਸਨ। ਬਹੁਤਿਆਂ ਕੋਲ ਕੋਈ ਸਾਇਕਲ ਵੀ ਨਹੀਂ ਹੁੰਦਾ ਸੀ। ਉਹ ਕਿਸੇ ਕੱਪੜੇ 'ਚ ਚੂੜੀਆਂ ਬੰਨ੍ਹ ਪੋਟਲੀ ਜਿਹੀ ਬਣਾ ਕੇ ਮੋਢੇ 'ਤੇ ਲਮਕਾਈ ਫਿਰਦੇ।ਇੱਕ ਦਿਨ ਸਾਡੇ ਕਿਸੇ ਪਿੰਡ ਵਾਲੇ ਨੇ ਉਸ ਦੀ ਪੋਟਲੀ 'ਤੇ ਡੰਡਾ ਮਾਰ ਕੇ ਉਸ ਨੂੰ ਪੁੱਛਿਆ, "ਇਸ 'ਚ ਕੀ ਹੈ?" ਚੂੜੀਆਂ ਵੇਚਣ ਵਾਲਾ ਬੋਲਿਆ, " ਪਹਿਲਾਂ ਤਾਂ ਕੁਝ ਸੀ, ਹੁਣ ਨਹੀਂ ਕਹਿ ਸਕਦਾ ਕਿ ਇਸ ਵਿੱਚ ਕੀ ਹੈ ?" ਅੱਜ ਮੇਰੀ ਹਾਲਤ ਬਿਲਕੁਲ ਵਣਜਾਰੇ ਦੀ ਓਸ ਪੋਟਲੀ ਜਿਹੀ ਸੀ।
ਚਕਨਾਚੂਰ -
ਕੱਚ ਦੀਆਂ ਚੂੜੀਆਂ
ਵਿਸਰੀ ਸੋਚ।
ਰਾਮੇਸ਼ਵਰ ਕੰਮਬੋਜ 'ਹਿੰਮਾਂਸ਼ੂ'
(ਨਵੀਂ ਦਿੱਲੀ)
ਨੋਟ: ਇਹ ਪੋਸਟ ਹੁਣ ਤੱਕ 29 ਵਾਰ ਪੜ੍ਹੀ ਗਈ।
(ਨਵੀਂ ਦਿੱਲੀ)
ਨੋਟ: ਇਹ ਪੋਸਟ ਹੁਣ ਤੱਕ 29 ਵਾਰ ਪੜ੍ਹੀ ਗਈ।
19 Apr 2015
24 Mar 2015
ਪਹਿਲਾ ਪਾਠ ( ਹਾਇਬਨ)
ਅੱਠਵੀਂ ਜਮਾਤ ਦੀ ਇੱਕ ਵਿਦਿਆਰਥਣ ਨੇ ਇੱਕ ਦਿਨ ਝਿਜਕਦਿਆਂ ਜਿਹਾ ਕਿਹਾ, " ਗੁਰੂ ਜੀ ਆਪ ਨੂੰ ਇੱਕ ਗੱਲ ਕਹਿਣੀ ਸੀ, ਕਿਤੇ ਬੁਰਾ ਤਾਂ ਨਹੀਂ ਮਨਾਓਗੇ ?" " ਕਹੋ, ਮੈਨੂੰ ਬਿਲਕੁਲ ਬੁਰਾ ਨਹੀਂ ਲੱਗੇਗਾ। " ਉਸ ਦੀ ਝਿਜਕ ਤੋੜਦਿਆਂ ਮੈਂ ਹੁੰਗਾਰਾ ਭਰਿਆ। " ਮੈਂ ਕਈ ਦਿਨਾਂ ਤੋਂ ਦੇਖ ਰਹੀ ਹਾਂ ਕਿ ਤੁਸੀਂ ਵਿਹਲੇ ਪੀਰੀਅਡ 'ਚ ਚੁੱਪ -ਚਾਪ ਬੈਠੇ ਰਹਿੰਦੇ ਹੋ। ਆਪਣੀ ਐਮ. ਏ. ਦੀ ਤਿਆਰੀ ਨਹੀਂ ਕਰ ਰਹੇ। ਇਸ ਦਾ ਕਾਰਣ ਸਾਡੇ ਕੁਝ ਅਧਿਆਪਕਾਂ ਦਾ ਆਪ ਦੇ ਵਿਰੁੱਧ ਦੁਰਪ੍ਰਚਾਰ ਕਰਨਾ ਹੈ। " ਥੋੜ੍ਹਾ ਸਾਹ ਲੈਂਦਿਆਂ ਉਹ ਫਿਰ ਬੋਲੀ , " ਨੁਕਸਾਨ ਤਾਂ ਗੁਰੂ ਜੀ ਆਪ ਦਾ ਹੀ ਹੋ ਰਿਹਾ ਹੈ ... ਇਸ ਤਰ੍ਹਾਂ ਪੜ੍ਹਾਈ ਛੱਡ ਕੇ ......" ਨਰ ਹੋ ਨਾ ਨਿਰਾਸ਼ ਕਰੋ ਮਨ ਕੋ" ..... ਆਪ ਹੀ ਨੇ ਤਾਂ ਇਹ ਕਵਿਤਾ ਪੜ੍ਹਾ ਨੇ ਸਾਨੂੰ ਉਤਸ਼ਾਹਿਤ ਕੀਤਾ ....ਸਾਡਾ ਹੌਸਲਾ ਵਧਾਇਆ ... ਤੇ ਖੁਦ ਆਪ ਕੀ ਕਰ ਰਹੇ ਹੋ ?" ਕਹਿੰਦਿਆ ਉਸ ਨੇ ਸਿਰ ਝੁਕਾ ਲਿਆ।
ਮੇਰਾ ਚਿਹਰਾ ਇੱਕ ਦਮ ਸੁਰਖ ਹੋ ਗਿਆ। ਕਿਸੇ ਵਿਦਿਆਰਥੀ ਦੀ ਐਨੀ ਹਿੰਮਤ। ਆਪਣੇ ਆਪ ਨੂੰ ਸੰਭਾਲਦਿਆਂ ਮੈਂ ਬੋਲਿਆ ," ਅੱਜ ਤੋਂ ਬਾਅਦ ਅਜਿਹਾ ਨਹੀਂ ਹੋਵੇਗਾ ...ਤੁਸੀਂ ਮੈਨੂੰ ਵਿਹਲੀ ਘੰਟੀ 'ਚ ਪੜ੍ਹਾਈ 'ਚ ਮਸਰੂਫ਼ ਪਾਓਗੇ। " ਕੁਝ ਅਜਿਹਾ ਹੀ ਹੋਇਆ ਜਿਸ ਦਾ ਨਤੀਜਾ ਐਮ. ਏ. ਦਾ ਇਮਤਿਹਾਨ ਮੈਂ 70 % ਅੰਕਾਂ ਨਾਲ ਪਹਿਲੀ ਡਵੀਜ਼ਨ 'ਚ ਪਾਸ ਕੀਤਾ। ਬਾਅਦ 'ਚ ਕੇਂਦਰੀ ਵਿਦਿਆਲਿਆ ਵਿੱਚ ਅਧਿਆਪਕ ਤੇ ਫਿਰ ਮੁੱਖ -ਅਧਿਆਪਕ ਦੇ ਰੂਪ 'ਚ ਇਸ ਯੋਗਤਾ ਨੇ ਮੇਰਾ ਰਾਹ ਆਸਾਨ ਕੀਤਾ। ਨਿੱਕੜੀ ਦੇ ਪਾਏ ਉਸ ਯੋਗਦਾਨ ਨੂੰ ਮੇਰਾ ਰੋਮ-ਰੋਮ ਅੱਜ ਵੀ ਮਹਿਸੂਸਦਾ ਹੈ। ਮੈਂ ਉਸ ਗੁਰੂ ਦੇ ਦਿੱਤੇ ਪਹਿਲੇ ਪਾਠ ਨੂੰ ਕਦੇ ਨਹੀਂ ਭੁੱਲਾ ਸਕਦਾ।
ਪਹਿਲਾ ਪਾਠ -
ਹੱਥ ਫੜ੍ਹ ਤੁਰਨਾ
ਸਿਖਾਉਂਦੀ ਮਾਂ।
ਰਾਮੇਸ਼ਵਰ ਕੰਬੋਜ ਹਿੰਮਾਂਸ਼ੂ
(ਨਵੀਂ ਦਿੱਲੀ )
ਨੋਟ: ਇਹ ਪੋਸਟ ਹੁਣ ਤੱਕ 75 ਵਾਰ ਪੜ੍ਹੀ ਗਈ ਹੈ ।
ਨੋਟ: ਇਹ ਪੋਸਟ ਹੁਣ ਤੱਕ 75 ਵਾਰ ਪੜ੍ਹੀ ਗਈ ਹੈ ।
21 Jan 2015
ਰਾਹ ਕੰਡਿਆਲੇ (ਚੋਕਾ)
ਤੇ ਰਾਹ ਕੰਡਿਆਲੇ
ਸਾਥੀ ਨਾ ਕੋਈ
ਸਾਥੀ ਨਾ ਕੋਈ
ਭਿੱਜੀਆਂ ਨੇ ਪਲਕਾਂ
ਚੱਲਦੇ ਰਹੇ
ਥੱਕੇ ਪੈਰ ਜ਼ਖ਼ਮੀ
ਕਿਵੇਂ ਲੱਭਾਂਗੇ
ਲਾਪਤਾ ਪਿੰਡ ਆਪਾਂ
ਕੀਤੀ ਸੀ ਦੁਆ
ਪਰ ਨਾ ਜਾਣੇ ਕਿਵੇਂ
ਕੰਡੇ ਹੀ ਬਣੀ
ਕੀਤੀ ਕੇਸਰ ਖੇਤੀ
ਸ਼ਰਾਪੀ ਗਈ
ਬਣੀ ਬੈਠੀ ਥੋਹਰ
ਹੋਏ ਆਪਣੇ
ਦੁਆ ਨਾਲ ਜ਼ਖ਼ਮੀ
ਸਰਾਪ ਦੇਵੋ
ਕਰਦੇ ਸੁਆਗਤ
ਹੰਝੂ ਜੋ ਪੂੰਝੇ
ਲੱਗਦਾ ਜ਼ਹਿਰੀਲਾ
ਸਦਾ ਭਾਉਂਦਾ
ਇਨ੍ਹਾਂ ਮਨ ਦਾ ਮੈਲਾ
ਆਓ ਸਮੇਟੋ
ਸਭ ਸ਼ੁੱਭਇੱਛਾਵਾਂ
ਨਹੀਂ ਮੁੜਨਾ
ਕਹਿਣ ਨੂੰ ਘਰ ਨੇ
ਜੋ ਹਿੰਸਕ ਗੁਫਾਵਾਂ।
ਰਾਮੇਸ਼ਵਰ ਕੰਬੋਜ 'ਹਿੰਮਾਂਸ਼ੂ'
( ਨਵੀਂ ਦਿੱਲੀ)
ਹਿੰਦੀ ਤੋਂ ਅਨੁਵਾਦ
ਡਾ. ਹਰਦੀਪ ਕੌਰ ਸੰਧੂ
ਨੋਟ: ਇਹ ਪੋਸਟ ਹੁਣ ਤੱਕ 39 ਵਾਰ ਪੜ੍ਹੀ ਗਈ।
ਨੋਟ: ਇਹ ਪੋਸਟ ਹੁਣ ਤੱਕ 39 ਵਾਰ ਪੜ੍ਹੀ ਗਈ।
10 Jan 2015
11 Sept 2014
1 Jul 2014
ਗੁੰਮ ਝਰੋਖੇ (ਤਾਂਕਾ)
ਅਕਾਸ਼ ਖੁੱਲ੍ਹਾ
ਵਿਹੜੇ ਦੀਆਂ ਕੰਧਾਂ
ਜ਼ੰਜੀਰ ਕਿਤੇ
ਕੋਈ ਨਹੀਂ ਦਿੱਖਦੀ
ਫਿਰ ਵੀ ਬੰਧਨ ਹੈ।
2.
ਰਾਤ ਢਲ਼ੀ ਹੈ
ਚੰਦ ਲਵੇ ਉਬਾਸੀ
ਊਂਘਣ ਤਾਰੇ
ਮੋਹ ਥਪਕੀ ਦੇ ਕੇ
ਲੋਰੀ ਸੁਣਾਵੇ ਹਵਾ।
3.
ਨਿੱਕੜੀ ਚਿੜੀ
ਲੱਭੇ ਕਿੱਥੇ ਬਸੇਰਾ
ਗੁੰਮ ਝਰੋਖੇ
ਦਲਾਨ ਵੀ ਗਾਇਬ
ਜਾਏ ਤਾਂ ਕਿੱਥੇ ਜਾਏ ?
ਰਾਮੇਸ਼ਵਰ ਕੰਬੋਜ ਹਿੰਮਾਂਸ਼ੂ
('ਝਰੇ-ਹਰਸਿੰਗਾਰ' ਤਾਂਕਾ- ਸੰਗ੍ਰਹਿ ਵਿੱਚੋਂ ਧੰਨਵਾਦ ਸਹਿਤ)
ਹਿੰਦੀ ਤੋਂ ਅਨੁਵਾਦ- ਡਾ. ਹਰਦੀਪ ਕੌਰ ਸੰਧੂ
17 Jun 2013
28 Apr 2013
29 Mar 2013
ਬੁੱਢਾ ਬੋਹੜ - 3
ਅੱਜ ਹਾਇਕੁ ਲੋਕ ਮੰਚ 'ਤੇ ਬੁੱਢੇ ਬੋਹੜ ਦੀ ਸੰਘਣੀ ਛਾਂ ਵੇਖਣ ਨੂੰ ਮਿਲ਼ੀ, ਜਿਸ ਥੱਲੇ ਖੂਬ ਰੌਣਕਾਂ ਲੱਗੀਆਂ। ਹੁਣ ਰੌਣਕ ਵਧਾਉਣ ਤੇ ਜੁਗਲਬੰਦੀ 'ਚ ਸਾਂਝ ਪਾਉਣ ਆ ਰਹੇ ਨੇ ਰਾਮੇਸ਼ਵਰ ਕੰਬੋਜ 'ਹਿੰਮਾਂਸ਼ੂ' । 'ਹਿੰਮਾਂਸ਼ੂ' ਜੀ ਨੇ ਹਾਇਕੁ ਕਾਵਿ ਨੂੰ ਹੋਰ ਹੁਲਾਰਾ ਦਿੰਦੇ ਆਪਣੀਆਂ ਯਾਦਾਂ ਨੂੰ ਖਰੋਚ ਕੇ ਹਾਇਕੁ ਕਾਵਿ 'ਚ ਪਰੋ ਬੁੱਢੇ ਬੋਹੜ ਥੱਲੇ ਖੇਡਦੇ ਨਿਆਣਿਆਂ ਨੂੰ ਸਾਡੇ ਸਾਹਮਣੇ ਖੇਡਣ ਲੱਗਾ ਦਿੱਤਾ।
8.
ਬੋਹੜ ਦਾੜ੍ਹੀ
ਦੁਪਹਿਰੇ ਝੂਟਣ
ਚੀਕਣ ਬੱਚੇ ..............ਰਾਮੇਸ਼ਵਰ ਕੰਬੋਜ 'ਹਿੰਮਾਂਸ਼ੂ'
8.
ਬੋਹੜ ਦਾੜ੍ਹੀ
ਦੁਪਹਿਰੇ ਝੂਟਣ
ਚੀਕਣ ਬੱਚੇ ..............ਰਾਮੇਸ਼ਵਰ ਕੰਬੋਜ 'ਹਿੰਮਾਂਸ਼ੂ'
28 Feb 2013
ਹਾਇਕੁ-ਕਾਵਿ 'ਚ ਅਨੁਵਾਦ ਦੀ ਚੁਣੌਤੀ
ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ 'ਚ 4-10
ਫਰਵਰੀ 2013 ਦੇ ਦੌਰਾਨ ਆਯੋਜਿਤ ਕੀਤਾ ਗਿਆ 21ਵਾਂ ਪੁਸਤਕ ਮੇਲਾ ਸਾਹਿਤ ਤੇ ਪੁਸਤਕ
ਪ੍ਰੇਮੀਆਂ ਦੇ ਵਿੱਚ ਸੁਰਖੀਆਂ 'ਚ ਰਿਹਾ । ਇਸ ਮੇਲੇ ਦੀ ਖਾਸ ਖਿੱਚ ਸੀ - ਲੇਖਕ ਮੰਚ । 8
ਫਰਵਰੀ ਨੂੰ ਸ਼ਾਮ 7 -8 ਵਜੇ ਇਸ ਲੇਖਕ ਮੰਚ 'ਤੇ 'ਕਥਾ ਪੰਜਾਬ' ਤੇ 'ਨੈਸ਼ਨਲ ਬੁੱਕ ਟ੍ਰਸੱਟ' ਦੇ ਸੰਯੋਜਨ ਦੁਆਰਾ ਇੱਕ ਬਿਲਕੁਲ ਨਵੇਂ ਤੇ ਅਛੂਤੇ ਵਿਸ਼ੇ 'ਬਲਾਗ ਤੇ ਅਨੁਵਾਦ' 'ਤੇ ਚਰਚਾ ਹੋਈ। ਸਟੇਜ ਦਾ ਸੰਚਾਲਨ ਸ਼੍ਰੀ ਸੁਭਾਸ਼ ਨੀਰਵ ਨੇ ਕੀਤਾ। ਸ਼੍ਰੀ ਰਾਮੇਸ਼ਵਰ ਕੰਬੋਜ
ਹਿੰਮਾਂਸ਼ੁ ਨੇ ਹਾਇਕੁ ਕਾਵਿ 'ਚ ਅਨੁਵਾਦ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ । ਆਪ ਦੇ
ਵਿਚਾਰਾਂ ਨੂੰ ਮੈਂ ਹਾਇਕੁ -ਲੋਕ ਮੰਚ ਦੇ ਪਾਠਕਾਂ ਨਾਲ ਸਾਂਝਾ ਕਰਨ ਦੀ ਖੁਸ਼ੀ ਲੈ ਰਹੀ
ਹਾਂ ।
| ਰਾਮੇਸ਼ਵਰ ਕੰਬੋਜ 'ਹਿੰਮਾਂਸ਼ੂ' , ਸੁਭਾਸ਼ ਨੀਰਵ, ਰਜਿੰਦਰ ਗੌਤਮ, ਡਾ. ਜਗਬੀਰ ਸਿੰਘ ਤੇ ਸੂਰਜ ਪ੍ਰਕਾਸ਼ |
ਹਾਇਕੁ-ਕਾਵਿ 'ਚ ਅਨੁਵਾਦ ਦੀ ਚੁਣੌਤੀ
ਰਾਮੇਸ਼ਵਰ ਕੰਬੋਜ 'ਹਿੰਮਾਂਸ਼ੂ'
ਭਾਸ਼ਾ ਮਨੁੱਖ ਦੇ ਵਜੂਦ ਦਾ ਇੱਕ ਬਹੁਤ ਹੀ ਜ਼ਰੂਰੀ ਤੇ ਮਹੱਤਵਪੂਰਣ ਪ੍ਰਾਣ-ਤੰਤੂ ਹੈ, ਗਰਭਨਾਲ਼ ਨਾਲ਼ ਜੁੜੇ ਬੱਚੇ ਵਾਂਗ। ਭਾਸ਼ਾ 'ਚ ਲਗਾਤਾਰ ਵਹਾਓ ਦਾ ਹੋਣਾ ਇਸ ਦੀ ਸਭ ਤੋਂ ਵੱਡੀ ਤਾਕਤ ਹੈ। ਇਹ ਤਾਕਤ ਸਮਾਜਿਕ ਸੰਵਾਦ ਅਤੇ ਚਿੰਤਨ ਧਾਰਾ ਦੇ ਵਹਾਓ ਸਦਕਾ ਹੋਰ ਗਹਿਰੀ ਤੇ ਵਿਸ਼ਾਲ ਹੁੰਦੀ ਹੈ। ਸ਼ਬਦਾਂ ਨੂੰ ਸਹਿਜਤਾ ਨਾਲ਼ ਅਪਣਾਉਂਦੇ ਜਾਣਾ ਮਨੁੱਖ ਦੀ ਸਭ ਤੋਂ ਵੱਡੀ ਤਾਕਤ ਹੈ। ਇਹੋ ਤਾਕਤ ਭਾਸ਼ਾ ਦੇ ਰੂਪ 'ਚ ਸਾਡੇ ਸਾਹਮਣੇ ਆਉਂਦੀ ਹੈ। ਇਹੀ ਤਾਕਤ ਪ੍ਰਫੁੱਲਤ ਹੋ ਕੇ ਬੋਲੀ ਨੂੰ ਭਾਸ਼ਾ ਤੇ ਗਿਰਾਵਟ ਵੱਲ ਜਾ ਕੇ ਭਾਸ਼ਾ ਨੂੰ ਬੋਲੀ ਅਤੇ ਅਣਗਹਿਲੀ ਕਾਰਣ ਇਸ ਨੂੰ ਲੁਪਤ ਵੀ ਕਰ ਸਕਦੀ ਹੈ। ਅੱਜ ਅਸੀਂ ਆਪਣੀਆਂ ਬੋਲੀਆਂ ਬਾਰੇ ਅਣਗਹਿਲੀ ਵਰਤ ਰਹੇ ਹਾਂ ਤੇ ਕਮਜ਼ੋਰ ਕਰ ਰਹੇ ਹਾਂ। ਛੋਟੇ-ਛੋਟੇ ਨਦੀ-ਨਾਲ਼ਿਆਂ ਨੂੰ ਜੇ ਅਸੀਂ ਸਮੁੰਦਰ ਨਾਲ਼ ਮਿਲਣ ਤੋਂ ਰੋਕਦੇ ਰਹਾਂਗੇ ਤਾਂ ਵਹਾਓ-ਗਹਿਰਾਈ ਤੇ ਵਿਸ਼ਾਲਤਾ ਦਾ ਘਟਾਓ ਸ਼ੁਰੂ ਹੋ ਜਾਵੇਗਾ।
ਡਾ. ਭਗਵਤ ਸ਼ਰਣ ਅਗਰਵਾਲ ਨੇ 'ਅਰਘ' (1995) 'ਚ ਆਪਣੇ 65 ਹਿੰਦੀ ਹਾਇਕੁ 18 ਭਾਰਤੀ ਤੇ 7 ਵਿਦੇਸ਼ੀ ਭਾਸ਼ਾ 'ਚ ਪੇਸ਼ ਕੀਤੇ ਹਨ। ਇਹ ਅਨੋਖਾ ਤੇ ਵੱਡਾ ਕੰਮ ਹੈ। ਕੁਝ ਭਾਸ਼ਾਵਾਂ 'ਚ ਉਲੱਥੇ ਹਾਇਕੁ ਦੇ ਅਨੁਵਾਦ ਦੇ ਨਾਲ਼ ਸ਼ਿਲਪ ਵੀ ਕਾਇਮ ਰਹੀ ਹੈ। ਜਿਵੇਂ ਕਿ...
ਬੈਠਤੀਂ ਟਿੱਡੀ/ ਗੇਹੂੰ ਕੀ ਬਾਲੀਓਂ ਪੇ/ ਕਿਸਾਨ ਸੋਤੇ (ਹਿੰਦੀ)
ਤੀਡ ਬੇਸਤਾਂ/ ਘਊਂਨੇ ਕਣਸਲੇ/ ਖੇਡੂਤ ਸੂਤਾ (ਗੁਜਰਾਤੀ)
ਲੇਕਿਨ ਸਾਰੀਆਂ ਭਾਸ਼ਾਵਾਂ ਦਾ ਰੁਝਾਨ ਇੱਕੋ ਜਿਹਾ ਨਹੀਂ ਹੈ ਕਿ ਛੰਦ ਦੀ ਪਾਲਣਾ ਕਰਦੇ ਹੋਏ ਅਨੁਵਾਦ ਕੀਤਾ ਜਾ ਸਕੇ। ਇਹ ਸਭ ਅਨੁਵਾਦ-ਕਰਤਾ ਦੀ ਸਮਰੱਥਾ 'ਤੇ ਵੀ ਨਿਰਭਰ ਕਰਦਾ ਹੈ। ਕਾਵਿ ਦਾ ਅਨੁਵਾਦ ਕਰਨਾ ਵੈਸੇ ਵੀ ਬਹੁਤ ਵੱਡੀ ਚੁਣੌਤੀ ਹੈ। ਹਾਇਕੁ-ਜਗਤ ਨੇ ਡਾ. ਭਗਵਤ ਸ਼ਰਣ ਅਗਰਵਾਲ਼ ਦੇ ਇਸ ਵੱਡੇ ਕੰਮ ਵੱਲ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ।
ਹਿੰਦੀ ਤੇ ਮਰਾਠੀ ਦੇ ਪ੍ਰਸਿੱਧ ਕਵੀ ਸ਼ਿਆਮ ਖਰੇ ਨੇ 'ਮਹਿਕ' (2008) 24 ਮਰਾਠੀ ਹਾਇਕੁਕਾਰਾਂ ਦੇ ਹਾਇਕੁ ਦਾ ਅਨੁਵਾਦ ਹਿੰਦੀ 'ਚ ਪੇਸ਼ ਕੀਤਾ। ਬਾਕੀ ਰਚਨਾਕਾਰਾਂ ਦਾ ਅਨੁਵਾਦ ਕੇਵਲ ਅਨੁਵਾਦ ਹੀ ਬਣ ਸਕਿਆ, ਹਾਇਕੁ ਨਹਿਂ। ਫਿਰ ਵੀ ਖਰੇ ਜੀ ਨੇ ਇਸ ਦਿਸ਼ਾ 'ਚ ਇੱਕ ਉਸਾਰੂ ਯਤਨ ਕੀਤਾ। ਇਹਨਾਂ ਦੇ ਕੁਝ ਹਾਇਕੁ 'ਚ ਹੀ ਛੰਦ ਦਾ ਨਿਰਬਾਹ ਹੋ ਸਕਿਆ, ਜਿਵੇਂ -
ਹਿੰਦੀ ਤੇ ਮਰਾਠੀ ਦੇ ਪ੍ਰਸਿੱਧ ਕਵੀ ਸ਼ਿਆਮ ਖਰੇ ਨੇ 'ਮਹਿਕ' (2008) 24 ਮਰਾਠੀ ਹਾਇਕੁਕਾਰਾਂ ਦੇ ਹਾਇਕੁ ਦਾ ਅਨੁਵਾਦ ਹਿੰਦੀ 'ਚ ਪੇਸ਼ ਕੀਤਾ। ਬਾਕੀ ਰਚਨਾਕਾਰਾਂ ਦਾ ਅਨੁਵਾਦ ਕੇਵਲ ਅਨੁਵਾਦ ਹੀ ਬਣ ਸਕਿਆ, ਹਾਇਕੁ ਨਹਿਂ। ਫਿਰ ਵੀ ਖਰੇ ਜੀ ਨੇ ਇਸ ਦਿਸ਼ਾ 'ਚ ਇੱਕ ਉਸਾਰੂ ਯਤਨ ਕੀਤਾ। ਇਹਨਾਂ ਦੇ ਕੁਝ ਹਾਇਕੁ 'ਚ ਹੀ ਛੰਦ ਦਾ ਨਿਰਬਾਹ ਹੋ ਸਕਿਆ, ਜਿਵੇਂ -
ਅਲਾਵ ਜਲ਼ੇ/ਹਮ ਨਹੀਂ ਜਾਨਤੇ/ ਦੁੱਖ ਵ੍ਰਕਸ਼ੋਂ ਕਾ ( ਸ਼ਿਆਮ ਖਰੇ)
ਸ਼ੇਕੋਟਿ ਜਲੇ/ ਮਾਨਵਾਂ ਕਾਂ ਨਾ ਕਲੇ/ ਦੁੱਖ ਵ੍ਰਕਸ਼ਾਂਚੇ (ਸ਼ਿਆਮ ਖਰੇ)
ਡਾ. ਅੰਜਲੀ ਦੇਵਧਰ ਨੇ ਭਾਰਤੀ ਹਾਇਕੁ (2008) 'ਚ 105 ਹਾਇਕੁਕਾਰਾਂ ਦੇ ਇੱਕ-ਇੱਕ ਹਾਇਕੁ ਅਨੁਵਾਦ ਅੰਗਰੇਜ਼ੀ 'ਚ ਪੇਸ਼ ਕੀਤਾ। ਇਸ ਨੂੰ ਵੀ ਕੇਵਲ ਅਨੁਵਾਦ ਹੀ ਕਿਹਾ ਜਾ ਸਕਦਾ ਹੈ, ਨਾ ਕਿ ਅੰਗਰੇਜ਼ੀ ਹਾਇਕੁ। ਅੰਗਰੇਜ਼ੀ ਸਿਲੇਬਲ ( ਅੱਖਰ ਪ੍ਰਧਾਨ) ਭਾਸ਼ਾ ਹੈ, ਨਾ ਕਿ ਵਰਣ ਪ੍ਰਧਾਨ। ਇਸੇ ਲਈ ਛੰਦ ਦਾ ਪਾਲਣ ਕਰਦੇ ਹੋਏ ਅਨੁਵਾਦ ਕਰਨਾ ਬਹੁਤ ਹੀ ਔਖਾ ਕੰਮ ਹੈ। ਜਪਾਨੀ ਹਾਇਕੁ ਦੇ ਅੰਗਰੇਜ਼ੀ ਅਨੁਵਾਦ ਦੀ ਇਹ ਦਿੱਕਤ 'ਵਨ ਹੰਡਰਡ ਫਰਾਗ'(ਹਿਰੋਆਕਿ ਸਾਤੋ-1983) ਵਿੱਚ ਦੇਖੀ ਜਾ ਸਕਦੀ ਹੈ।
ਡਾ. ਹਰਦੀਪ ਕੌਰ ਸੰਧੂ ਨੇ ਜੁਲਾਈ 2010 ਤੋਂ ਪੰਜਾਬੀ ਹਾਇਕੁ ਅਨੁਵਾਦ ਹਿੰਦੀ 'ਚ ਸ਼ੁਰੂ ਕੀਤਾ। ਇਨ੍ਹਾਂ ਦੇ ਹਿੰਦੀ ਅਨੁਵਾਦ 'ਚ ਮੂ਼ਲ ਭਾਵਨਾਵਾਂ ਦੇ ਨਾਲ਼ ਹਾਇਕੁ ਲੇਖਣ ਕਲਾ ਵੀ ਸੁਰੱਖਿਅਤ ਰਹੀ ਹੈ। ਜੂਨ 2012 ਤੋਂ ਆਪ ਨੇ ਹਾਇਕੁ-ਲੋਕ 'ਚ ਪੰਜਾਬੀ 'ਚ ਛੰਦਨੁਸ਼ਾਸਣ ਦੀ ਰਾਖੀ ਕਰਦੇ ਹੋਏ ਅਨੁਵਾਦ ਕੀਤਾ। ਕੁਝ ਅਨੁਵਾਦ ਗੁਰਮੁੱਖੀ ਤੇ ਦੇਵਨਾਗਰੀ ਲਿਪੀਆਂ 'ਚ ਨਾਲ਼ੋ-ਨਾਲ਼ ਪ੍ਰਕਾਸ਼ਿਤ ਕੀਤਾ ਗਿਆ ਹੈ ਤਾਂ ਕਿ ਦੋਹਾਂ ਭਾਸ਼ਾਵਾਂ ਦੇ ਜਾਣੂ ਇਹਨਾਂ ਦਾ ਸੁਆਦ ਚੱਖ ਸਕਣ। ਇਹ ਸਹੀ ਅਨੁਵਾਦ ਦੀ ਦਿਸ਼ਾ 'ਚ ਕੀਤਾ ਜਾ ਰਿਹਾ ਸ਼ਲਾਘਾਯੋਗ ਕੰਮ ਹੈ।
ਹਿੰਦੀ- ਰਾਤ ਯਾ ਦਿਨ / ਆਂਸੂਓਂ ਕਾ ਮੌਸਮ / ਸਦਾ ਨਿਖਰਾ ( ਡਾ. ਸੁਧਾ ਗੁਪਤਾ)
ਪੰਜਾਬੀ- ਰਾਤ ਜਾਂ ਦਿਨ/ ਹੰਝੂਆਂ ਦਾ ਮੌਸਮ / ਸਦਾ ਨਿਖਰੇ
ਹਿੰਦੀ- ਘਟਾ- ਸੀ ਘਿਰੀ / ਕਮਲੋਂ ਕੀ ਸੁਗੰਧ / ਵੋ ਆਏ ਕਿਆ ? (ਡਾ. ਭਗਵਤ ਸ਼ਰਣ ਅਗਰਵਾਲ਼)
ਪੰਜਾਬੀ - ਛਾਈ ਹੈ ਘਟਾ / ਕਮਲਾਂ ਦੀ ਖੂਸ਼ਬੋ / ਕੀ ਓਹ ਆਏ ?
ਸੁਹਿਰਦ ਕਥਾਕਾਰ ਕਵਿਤਰੀ ਰਚਨਾ ਸ਼੍ਰੀਵਾਸਤਵ ਭਾਸ਼ਾ ਦੀ ਊਰਜਾ ਤੇ ਤਾਕਤ ਤੋਂ ਜਾਣੂ ਹੈ। ਇਹਨਾਂ ਦੀ ਸ਼ਬਦ ਚੋਣ ਇਨ੍ਹਾਂ ਦੇ ਕੋਮਲ ਮਨ ਦੀ ਝਲਕ ਪੇਸ਼ ਕਰਦਾ ਹੈ।ਆਪ ਨੇ ਲੱਗਭੱਗ 600 ਹਿੰਦੀ ਹਾਇਕੁ ਦਾ ਅਵਧੀ ਅਨੁਵਾਦ ਕੀਤਾ ਹੈ। ਅਨੁਵਾਦ 'ਚ ਮੂ਼ਲ ਹਾਇਕੁ ਦੇ ਭਾਵ ਦੀ ਰਾਖੀ ਕਰਦੇ ਹੋਏ ਛੰਦ-ਵਿਧਾਨ ਨੂੰ ਵੀ ਕਾਇਮ ਰੱਖਿਆ ਗਿਆ ਹੈ। ਇਹ ਕੰਮ ਸੱਚਮੁੱਚ ਬਹੁਤ ਔਖਾ ਸੀ। ਇਸ ਕੜੀ 'ਚ ਰਚਨਾ ਸ਼੍ਰੀਵਾਸਤਵ ਨੇ ਹਿੰਦੀ (ਖੜੀ ਬੋਲੀ) ਦੇ ਹਾਇਕੁ ਦਾ ਅਵਧੀ 'ਚ ਅਨੁਵਾਦ ਕੀਤਾ, ਓਹ ਵੀ 34 ਰਚਨਾਕਾਰਾਂ ਦੇ 542 ਹਾਇਕੁ ਦਾ। ਇਹ ਕੰਮ ਹੁਣ ਤੱਕ ਕੀਤੇ ਗਏ ਹਾਇਕੁ ੳਨੁਵਾਦ ਦੇ ਖੇਤਰ 'ਚ ਕਿਸੇ ਇੱਕਲੇ ਰਚਨਾਕਾਰ ਵੱਲੋਂ ਕਿਤਾ ਗਿਆ ਵੱਡਾ ਕਾਰਜ ਹੈ।
ਇਹਨਾਂ ਦੇ ਅਨੁਵਾਦ ਦੀਆਂ ਕੁਝ ਉਦਾਹਰਣਾਂ ਪੇਸ਼ ਹਨ..........
ਡਾ. ਭਗਵਤੀ ਸ਼ਰਣ ਅਗਰਵਾਲ਼- ਭੋਰਵਾ ਸਾਥੇ / ਈ ਕੇਕਰ ਮਹਿਕ / ਬੌਰਾਯਾ / ਮਨ
ਡਾ. ਸੁਧਾ ਗੁਪਤਾ- ਚਨਾਰ ਪਾਤ / ਕਹਾਂ ਪਾਈਸ ਆਗ / ਬਤਾਵਾ ਜਰਾ
ਡਾ. ਰਮਾਕਾਂਤ ਸ਼੍ਰੀਵਾਸਤਵ- ਗਾਵਤ ਮੋਰ / ਪਿਰੇਮ ਕੈ ਗਿਤਿਯਾ /ਊਸ਼ਾ ਨਿਹਾਲ
ਡਾ. ਭਾਵਨਾ ਕੁੰਵਰ- ਪੰਛੀ ਬਨਿ ਕੈ / ਘੂਮਤ ਰਹੀਂ ਯਾਦੇਂ / ਭੁਇਯਾਂ ਗਿਰੀ
ਡਾ. ਹਰਦੀਪ ਸੰਧੂ- ਪਿਆਰੀ ਬੇਟੀ / ਭੋਰ ਕੈ ਆਰਤੀ ਈ / ਪਾਵਨ ਬਾਨੀ
ਡਾ. ਸਤੀਸ਼ਰਾਜ ਪੁਸ਼ਕਾਣਾ- ਹੰਸਾ ਏ ਦੋਸਤ / ਰੋਯੇ ਸੇ ਈ ਰਤਿਯਾ / ਛੋਟ ਨਾ ਕੋਈ
ਹਾਇਕੁ ਦੇ ਖੇਤਰ 'ਚ ਇਸ ਤੋਂ ਪਹਿਲਾਂ ਵੀ ਇਸ ਤਰਾਂ ਦੇ ਯਤਨ ਕੀਤੇ ਗਏ ਹਨ। ਡਾ. ਸੱਤਿਆ ਭੂਸ਼ਣ ਵਰਮਾ ਤੇ ਅਗੇਯ ਜੀ ਨੇ ਜੋ ਅਨੁਵਾਦ ਕੀਤੇ ਹਨ, ਉਹ ਹਾਇਕੁ ਨਹੀਂ ਬਣ ਸਕੇ।
ਹਾਇਕੁ ਦੇ ਖੇਤਰ 'ਚ ਇਸ ਤੋਂ ਪਹਿਲਾਂ ਵੀ ਇਸ ਤਰਾਂ ਦੇ ਯਤਨ ਕੀਤੇ ਗਏ ਹਨ। ਡਾ. ਸੱਤਿਆ ਭੂਸ਼ਣ ਵਰਮਾ ਤੇ ਅਗੇਯ ਜੀ ਨੇ ਜੋ ਅਨੁਵਾਦ ਕੀਤੇ ਹਨ, ਉਹ ਹਾਇਕੁ ਨਹੀਂ ਬਣ ਸਕੇ।
ਡਾ. ਜਿਯੋਤਸਨਾ ਸ਼ਰਮਾ, ਸੁਸ਼ੀਲਾ ਸ਼ਿਵਰਣ ਤੇ ਤੁਹਿਨਾ ਰੰਜਨ ਨੇ ਕੁਝ ਹਾਇਕੁ ਦਾ ਅਨੁਵਾਦ ਕ੍ਰਮਵਾਰ : ਗੁਜਰਾਤੀ, ਰਾਜਸਥਾਨੀ ਤੇ ਉੜੀਆ ਵਿੱਚ ਕੀਤਾ ਹੈ।
1.ਡਾ. ਜਿਯੋਤਸਨਾ ਸ਼ਰਮਾ
ਹਿੰਦੀ - ਲੋ ਆਈ ਭੋਰ / ਝਾਂਕ ਰਹਾ ਸੂਰਜ / ਪੂਰਵ ਕੀ ਓਰ
ਗੁਜਰਾਤੀ - ਆਵੀ ਸਵਾਰ/ ਜੋਈ ਰਹੋ ਸੂਰਜ / ਪੈਰਵ ਨੀ ਬਾਜੁ
ਹਿੰਦੀ- ਫੂੱਲੋਂ ਸੇ ਪੱਤੇ / ਕਿਤਨਾ ਬਤਿਯਾਤੇ / ਹਵਾ ਬਤਾਏ
ਗੁਜਰਾਤੀ - ਫੂੱਲੋਂ ਥੀ ਪਾਨ / ਕੇਟਲੀ ਵਾਤੋ ਕਰੀ / ਹਵਾ ਬਤਾਵੇ
2.ਸੁਸ਼ੀਲਾ ਸ਼ਿਵਰਣ
ਚੜ ਚੌਬਾਰੈ / ਗੋਰੀ ਨਿਰਖੈ ਚਾਂਦ / ਹਿਵੜੋ ਰੋਵੈ
ਕੋਖ ਮੈਂ ਮਾਰੀ / ਕਦੈ ਜਲਮਾਂ ਮਾਰੀ/ ਕਾਈ ਕਸੂਰ
3. ਤੁਹਿਨਾ ਰੰਜਨ
ਕਹੀ ਜਾਏ ਨਾ / ਮੇਰੇ ਮਨ ਕੀ ਬਾਤ / ਸਹੀ ਜਾਏ ਨਾ
ਕੋਹੀ ਹੁਏ ਨਾ / ਮੋਰ ਮਨ ਰ ਕੋਥਾ/ ਸੋਹੀ ਹੁਏ ਨਾ
ਜੀਵਨ ਨਦੀ / ਕੈਸੇ ਕਰੂੰਗੀ ਪਾਰ / ਟੂਟੀ ਹੈ ਨੌਕਾ
ਜੀਬਨ ਨੋਈ / ਪਾਰ ਹੇਬੋ ਕੇਮਿਤਿ / ਭਾਨਿੰਚੀ ਡੰਗਾ
ਹੁਣੇ 2013 ਜਨਵਰੀ 'ਚ ਕਸ਼ਮੀਰੀ ਲਾਲ ਚਾਵਲਾ ਤੇ ਪ੍ਰੋ. ਨਿਤਨੇਮ ਸਿੰਘ ਦੇ ਦੋਭਾਸ਼ੀ (ਪੰਜਾਬੀ-ਹਿੰਦੀ ) ਹਾਇਕੁ ਸੰਗ੍ਰਿਹ ਆਏ ਹਨ ।ਇਹਨਾਂ ਦੋਹਾਂ ਸੰਗ੍ਰਿਹਾਂ ਵਿੱਚ ਦੋਹਾਂ ਕਵੀਆਂ ਨੇ ਦੋਹਾਂ ਭਾਸ਼ਾਵਾਂ 'ਚ ਛੰਦਨੁਸ਼ਾਸਨ ਦੀ ਪਾਲਣਾ ਕੀਤੀ ਹੈ। ਮੂ਼ ਹਾਇਕੁ ਸਧਾਰਣ ਹਨ। ਉਲੱਥੇ ਹਿੰਦੀ ਹਾਇਕੁ 'ਚ ਹਿੰਦੀ ਭਾਸ਼ਾ ਦੇ ਸਤਰ ਤੇ ਵਿਵਹਾਰਿਕ ਪ੍ਰਯੋਗ ਦੀ ਕਮੀ ਰੜਕਦੀ ਹੈ; ਫਿਰ ਵੀ ਇੱਕ ਉਤਸ਼ਾਹ ਪੂਰਵਕ ਸ਼ੁਰੂਆਤ ਤਾਂ ਹੋਈ ਹੈ। ਇਸ ਦਾ ਸੁਆਗਤ ਹੋਣਾ ਚਾਹੀਦਾ ਹੈ।
ਹਿੰਦੀ ਤੋਂ ਅਨੁਵਾਦ: ਡਾ. ਹਰਦੀਪ ਕੌਰ ਸੰਧੂ
(ਨੋਟ: ਇਹ ਪੋਸਟ ਹੁਣ ਤੱਕ 40 ਵਾਰ ਖੋਲ੍ਹ ਕੇ ਪੜ੍ਹੀ ਗਈ)
ਹਿੰਦੀ ਤੋਂ ਅਨੁਵਾਦ: ਡਾ. ਹਰਦੀਪ ਕੌਰ ਸੰਧੂ
(ਨੋਟ: ਇਹ ਪੋਸਟ ਹੁਣ ਤੱਕ 40 ਵਾਰ ਖੋਲ੍ਹ ਕੇ ਪੜ੍ਹੀ ਗਈ)
8 Nov 2012
20 Oct 2012
3 Oct 2012
ਅੱਲ੍ਹੜ ਧੁੱਪ
ਰਾਮੇਸ਼ਵਰ ਕੰਬੋਜ 'ਹਿੰਮਾਂਸ਼ੂ' ਜੀ ਦੀ ਹਾਇਕੁ ਲੋਕ ਨਾਲ਼ ਪੁਰਾਣੀ ਸਾਂਝ ਹੈ। ਆਪ ਹਿੰਦੀ-ਜਗਤ ਦੇ ਮੰਨੇ-ਪ੍ਰਮੰਨੇ ਲੇਖਕ ਹਨ। ਆਪ ਭਾਵੇਂ ਦਿੱਲੀ 'ਚ ਰਹਿ ਰਹੇ ਹਨ ਪਰ ਪੰਜਾਬ ਤੇ ਪੰਜਾਬੀ ਬੋਲੀ ਨਾਲ਼ ਆਪ ਦਾ ਸਦਾ ਹੀ ਲਗਾਓ ਰਿਹਾ ਹੈ। ਅੱਜ ਓਸੇ ਲਗਾਓ ਨੇ ਆਪ ਦੀ ਕਲਮ ਨੂੰ ਪੰਜਾਬੀ ਦੀ ਸਿਆਹੀ 'ਚ ਡੋਬ ਕੇ ਆਪ ਨੂੰ ਪੰਜਾਬੀ ਬੋਲੀ ਦੇ ਲੇਖਕਾਂ 'ਚ ਸ਼ਾਮਲ ਕਰ ਦਿੱਤਾ ਹੈ। ਪਹਿਲੀ ਵਾਰ ਇਹ ਕਲਮ ਪੰਜਾਬੀ 'ਚ ਲਿਖੇ ਹਾਇਕੁ ਲੈ ਕੇ ਹਾਇਕੁ-ਲੋਕ ਮੰਚ 'ਤੇ ਆਪ ਦੇ ਰੂ-ਬ-ਰੂ ਹੋਈ ਹੈ।
ਰਾਮੇਸ਼ਵਰ ਕੰਬੋਜ 'ਹਿਮਾਂਸ਼ੂ'
(ਨਵੀਂ ਦਿੱਲੀ)
1 Jul 2012
ਕਾਸ਼ੀ ਜਾਂ ਕਾਬਾ
ਹਿੰਦੀ ਤੋਂ ਅਨੁਵਾਦ ਕੀਤੇ ਹਾਇਕੁ*
1.
ਪੱਕੇ ਅੰਬ ਤੋਂ
ਸਹਿਜ ਰਸ ਚੋਏ
ਹਾਇਕੁ ਓਹੀ
2.
ਅਜਾਣਾ ਰਾਹ
ਤੁਰੇ ਚੱਲੋ ਦੀਵਾ ਲੈ
ਆਪਣਾ ਰੱਥ
3.
ਦੀਪ ਮੋਹ ਦਾ
ਹਰ ਘਰ 'ਚ ਜਲ਼ੇ
ਹਨ੍ਹੇਰਾ ਟਲ਼ੇ
4.
ਹਨ੍ਹੇਰਾ ਹਟਾ
ਉਗਾਵਾਂਗੇ ਸੂਰਜ
ਹਰ ਵਿਹੜੇ
5.
ਦੀਪ ਜਲ਼ਾਓ
ਜੋ ਭਟਕੇ ਰਾਹ ਤੋਂ
ਰਾਹ ਦਿਖਾਓ
6.
ਮੋਹ ਕਰਜ਼ਾ
ਕਦੇ ਉਤਰਿਆ ਨਾ
ਵੱਧਦਾ ਜਾਵੇ
7.
ਕਾਸ਼ੀ ਜਾਂ ਕਾਬਾ
ਹੰਝੂਆਂ ਦੀ ਜੱਗ 'ਚ
ਇੱਕੋ ਹੀ ਭਾਸ਼ਾ
8.
ਕੰਡੇ ਜੋ ਮਿਲ਼ੇ
ਜੀਵਨ ਦੇ ਗੁਲਾਬ
ਓਥੇ ਹੀ ਖਿੜੇ
9.
ਆਲ੍ਹਣਾ ਖਾਲੀ
ਚਿੜੀ ਉਦਾਸ ਬੈਠੀ
ਮੁੜੇ ਨਾ ਬੱਚੇ
10.
ਚੁੰਝ 'ਚ ਚੋਗਾ
ਤੱਕਦੀ ਚਾਰੇ ਪਾਸੇ
ਬੇਚੈਨ ਅੱਖਾਂ
ਰਾਮੇਸ਼ਵਰ ਕੰਬੋਜ 'ਹਿੰਮਾਂਸ਼ੂ'
ਨਵੀਂ ਦਿੱਲੀ
* ਇਹ ਹਾਇਕੁ ਮੇਰੇ ਸਾਤ ਜਨਮ-2011 'ਚੋਂ ਲਏ ਗਏ ਹਨ।
ਅਨੁਵਾਦ ਕਰਤਾ- ਡਾ. ਹਰਦੀਪ ਕੌਰ ਸੰਧੂ
ਨੋਟ : ਇਹ ਪੋਸਟ ਹੁਣ ਤਲ 35 ਵਾਰ ਖੋਲ੍ਹ ਕੇ ਵੇਖੀ ਗਈ।
1.
ਪੱਕੇ ਅੰਬ ਤੋਂ
ਸਹਿਜ ਰਸ ਚੋਏ
ਹਾਇਕੁ ਓਹੀ
2.
ਅਜਾਣਾ ਰਾਹ
ਤੁਰੇ ਚੱਲੋ ਦੀਵਾ ਲੈ
ਆਪਣਾ ਰੱਥ
3.
ਦੀਪ ਮੋਹ ਦਾ
ਹਰ ਘਰ 'ਚ ਜਲ਼ੇ
ਹਨ੍ਹੇਰਾ ਟਲ਼ੇ
4.
ਹਨ੍ਹੇਰਾ ਹਟਾ
ਉਗਾਵਾਂਗੇ ਸੂਰਜ
ਹਰ ਵਿਹੜੇ
5.
ਦੀਪ ਜਲ਼ਾਓ
ਜੋ ਭਟਕੇ ਰਾਹ ਤੋਂ
ਰਾਹ ਦਿਖਾਓ
6.
ਮੋਹ ਕਰਜ਼ਾ
ਕਦੇ ਉਤਰਿਆ ਨਾ
ਵੱਧਦਾ ਜਾਵੇ
7.
ਕਾਸ਼ੀ ਜਾਂ ਕਾਬਾ
ਹੰਝੂਆਂ ਦੀ ਜੱਗ 'ਚ
ਇੱਕੋ ਹੀ ਭਾਸ਼ਾ
8.
ਕੰਡੇ ਜੋ ਮਿਲ਼ੇ
ਜੀਵਨ ਦੇ ਗੁਲਾਬ
ਓਥੇ ਹੀ ਖਿੜੇ
9.
ਆਲ੍ਹਣਾ ਖਾਲੀ
ਚਿੜੀ ਉਦਾਸ ਬੈਠੀ
ਮੁੜੇ ਨਾ ਬੱਚੇ
10.
ਚੁੰਝ 'ਚ ਚੋਗਾ
ਤੱਕਦੀ ਚਾਰੇ ਪਾਸੇ
ਬੇਚੈਨ ਅੱਖਾਂ
ਰਾਮੇਸ਼ਵਰ ਕੰਬੋਜ 'ਹਿੰਮਾਂਸ਼ੂ'
ਨਵੀਂ ਦਿੱਲੀ
* ਇਹ ਹਾਇਕੁ ਮੇਰੇ ਸਾਤ ਜਨਮ-2011 'ਚੋਂ ਲਏ ਗਏ ਹਨ।
ਅਨੁਵਾਦ ਕਰਤਾ- ਡਾ. ਹਰਦੀਪ ਕੌਰ ਸੰਧੂ
ਨੋਟ : ਇਹ ਪੋਸਟ ਹੁਣ ਤਲ 35 ਵਾਰ ਖੋਲ੍ਹ ਕੇ ਵੇਖੀ ਗਈ।
Subscribe to:
Posts (Atom)