ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

28 Dec 2012

ਜਸ ਤੁਹਾਡਾ

ਪ੍ਰੋ. ਜਸਵੰਤ ਸਿੰਘ ਵਿਰਦੀ ਦਾ ਜਨਮ 7 ਮਈ 1934 ਨੂੰ ਹੋਇਆ । ਲੱਗਭਗ 1955 ਤੋਂ ਉਨ੍ਹਾਂ ਲਿਖਣਾ ਸ਼ੁਰੂ ਕੀਤਾ ।ਉਨ੍ਹਾਂ  ਹਿੰਦੀ ਤੇ ਪੰਜਾਬੀ ਦੋਹਾਂ ਭਾਸ਼ਾਵਾਂ ਵਿੱਚ ਸਾਹਿਤ ਦੀ ਹਰ ਵੰਨਗੀ 'ਚ ਲਿਖਿਆ। 30 ਜੂਨ 2011 ਨੂੰ ਉਹ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ। ਸਾਡੇ 'ਚੋਂ ਬਹੁਤ ਘੱਟ ਜਾਣਦੇ ਹਨ ਕਿ ਉਨ੍ਹਾਂ ਨੇ ਜਪਾਨੀ ਕਾਵਿ ਵਿਧਾ 'ਚ ਵੀ ਸਾਹਿਤ ਰਚਨਾ ਕੀਤੀ ਤੇ ਸਾਹਿਤ ਦੀ ਝੋਲ਼ੀ ਹਾਇਕੁ ਪਾਏ। ਅੱਜ ਮੈਂ ਵਿਰਦੀ ਜੀ ਹੋਰਾਂ ਦੇ ਲਿਖੇ ਹਾਇਕੁ ਪਾਠਕਾਂ ਨਾਲ਼ ਸਾਂਝੇ ਕਰਨ ਦੀ ਖੁਸ਼ੀ ਲੈ ਰਹੀ ਹਾਂ।
ਡਾ.ਹਰਦੀਪ ਕੌਰ ਸੰਧੂ 

1.
ਫੈਲਦਾ ਗਿਆ
ਉੱਲਟ ਦਿਸ਼ਾ ਵਿੱਚ
ਜਸ ਤੁਹਾਡਾ

2.
ਖੂਬਸੂਰਤ
ਸਬੰਧਾਂ ਦੀ ਦੁਨੀਆਂ
ਮਨਮੋਹਕ

3.
ਕੰਡਿਆਂ ਵਿੱਚ
ਸੁਰੱਖਿਅਤ ਰਿਹਾ
ਫੁੱਲ ਗੁਲਾਬ

ਪ੍ਰੋ. ਜਸਵੰਤ ਸਿੰਘ ਵਿਰਦੀ
( ਜਲੰਧਰ) 

26 Dec 2012

ਜੰਗਲ ਰਾਜ

ਦਿੱਲੀ 'ਚ ਹੋਈ ਦਿਲ ਕੰਬਾਊ ਘਟਨਾ ਨੂੰ ਬਿਆਨ ਕਰਦੇ ਹਾਇਕੁ 

1.
ਧੀਆਂ ਤੇ ਭੈਣਾਂ
ਸੁਰੱਖਿਅਤ ਨਹੀਂ
ਤਾੜਨ ਦੈਂਤ

 2.

ਭਰੇ ਬਜ਼ਾਰ
ਇੱਜ਼ਤਾਂ ਦੀ ਨਿਲਾਮੀ
ਦੇਖਣ ਲੋਕ

 3.

ਬਲਾਤਕਾਰ
ਬੇਗੁਨਾਹ ਨੂੰ ਮੌਤ
ਸ਼ਰਮਸਾਰ

 4.

ਦੇਸ਼ ਮਹਾਨ
ਮਨੁੱਖਤਾ ਦਾ ਘਾਣ
ਜੰਗਲ ਰਾਜ

ਭੂਪਿੰਦਰ ਸਿੰਘ
(ਨਿਊਯਾਰਕ)

20 Dec 2012

ਚਿੱਠੀ ਦੀਆਂ ਬਾਤਾਂ


20.12.12
ਹਾਇਕੁ-ਲੋਕ 'ਤੇ ਪ੍ਰਕਾਸ਼ਿਤ ਹਾਇਕੁ ਅਤੇ ਪਾਠਕਾਂ ਦੀਆਂ ਸਾਰਥਕ ਟਿੱਪਣੀਆਂ ਪੜ੍ਹ ਕੇ ਮਨ ਬਹੁਤ ਖੁਸ਼ ਹੋਇਆ। ਇਸ ਵਧੀਆ ਉਪਰਾਲ਼ੇ ਲਈ ਸੰਪਾਦਕ ਵਧਾਈ ਦਾ ਹੱਕਦਾਰ ਹੈ। ਸਾਡੇ ਵਲੋਂ ਆਪ ਜੀ ਦਾ ਬਹੁਤ-ਬਹੁਤ ਧੰਨਵਾਦ !

ਹਰਭਜਨ ਸਿੰਘ ਖੇਮਕਰਨੀ
(ਅੰਮ੍ਰਿਤਸਰ)
***********************************************************************************
ਹੋਰ ਚਿੱਠੀਆਂ ਪੜ੍ਹਨ ਲਈ ਇੱਥੇ ਕਲਿੱਕ ਕਰੋ 

ਉਡਾਰ ਪੰਛੀ (ਹਾਇਗਾ)


ਡਾ. ਹਰਦੀਪ ਕੌਰ ਸੰਧੂ 
( ਬਰਨਾਲਾ )
(ਨੋਟ: ਇਹ ਪੋਸਟ ਹੁਣ ਤੱਕ 44 ਵਾਰ ਖੋਲ੍ਹ ਕੇ ਪੜ੍ਹੀ ਗਈ )

18 Dec 2012

ਸੂਰਜ ਇੱਕੋ1.
ਹੰਝੂ ਇਕੱਲਾ 
ਅੱਖ  ਵਿੱਚ ਆਇਆ 
ਡਿੱਗਣੋ ਡਰੇ2.
ਸੂਰਜ ਇੱਕੋ 
ਕੀ ਪੂਰਬ - ਪੱਛਮ 
ਦਿਸ਼ਾਵਾਂ  ਝੂਠ


ਦਿਲਜੋਧ ਸਿੰਘ
(ਨਵੀਂ ਦਿੱਲੀ)

17 Dec 2012

ਛਲ-ਛਲਾਵਾ


1.
ਅੰਬਰੀਂ ਤਾਰੇ
ਕੋਈ ਤੋੜ ਨਾ ਸਕੇ
ਦੱਸਣ ਸਾਰੇ

2.
ਛਲ-ਛਲਾਵਾ                       
ਅੱਖ ਝਪਕਣ 'ਤੇ           
ਮੁੱਕੇ ਨਜ਼ਾਰਾ

3.
ਹੱਸਿਆ ਕਿਉਂ
ਨਹੀਂ ਫੁੱਲ ਝੜਦੇ
ਤੂੰ ਸੋਚੇ ਇਉਂ

ਹਰਭਜਨ ਸਿੰਘ ਖੇਮਕਰਨੀ
(ਅੰਮ੍ਰਿਤਸਰ) 

16 Dec 2012

ਬਣਨਾ ਏ ਮਸ਼ਾਲ (ਸੇਦੋਕਾ)


1.
ਬਣ ਮਿਸਾਲ
ਬਣਨਾ ਏ ਮਸ਼ਾਲ
ਫਿਰ ਹੋਵੇ ਰੋਸ਼ਨੀ 
ਰੰਗ ਸਫ਼ੈਦ
ਬਣਦਾ ਏ ਨਕਾਬ
ਸਭ ਫ਼ਰੇਬੀਆਂ ਦਾ। 

ਉਦਯਵੀਰ ਸਿੰਘ
(ਗੋਰਖਪੁਰ-ਉ. ਪ੍ਰਦੇਸ਼) 


15 Dec 2012

ਛਮ-ਛਮ ਕਰਦੀ


1.
ਮੰਦਰ ਆਈ
ਲੈ ਪੁੱਤ ਦੀ ਮੰਨਤ
ਪੂਜੇ ਦੇਵੀਆਂ 

2.
ਪੁਰਾਣਾ ਘਰ
ਦੀਵੇ ਦੀ ਲੋਅ ਨਾਲ
ਕਾਲਾ ਹੈ ਆਲ੍ਹਾ 

3.
ਨਵੀਂ ਵਿਆਹੀ
ਛਮ-ਛਮ ਕਰਦੀ
ਨਵੇਂ ਘਰੇ 'ਚ 

ਕਮਲ ਸੇਖੋਂ
  ਪਟਿਆਲਾ 

13 Dec 2012

ਉਡੀਕ1.
ਪਰਦੇਸੀਆ
ਅੰਬਰੀ ਕਿੰਨੇ ਤਾਰੇ
ਗਿਣੇ ਨੇ ਕਦੇ ?

2.
ਨਿੱਤ ਉਡਾਵਾਂ
ਬਨ੍ਹੇਰੇ ਬੈਠਾ ਕਾਗ
ਬੁੱਲ੍ਹੀਂ ਤੇਰਾ ਨਾਂ

3.
ਔਸੀਆ ਪਾਵਾਂ
ਭੁਰ-ਭੁਰ ਜਾਵਣ
ਕੱਲਰੀ ਕੰਧਾਂ

ਬਾਜਵਾ ਸੁਖਵਿੰਦਰ
( ਮਹਿਮਦ ਪੁਰ- ਪਟਿਆਲਾ) 

12 Dec 2012

12 -12 ਤੇ 12

ਅੱਜ 12 ਦਸੰਬਰ 2012 ਜਾਣੀ ਕਿ 12.12.12 ਹੈ। ਇਸ ਸਾਲ ਇਹ ਦਿਨ ਆਪਣੇ ਅੰਕਾਂ ਕਰਕੇ ਸਦੀ ਦਾ ਯਾਦਗਾਰ ਦਿਨ ਬਣ ਗਿਆ। ਅੱਜ ਜਦੋਂ ਘੜੀ ਦੀਆਂ ਸੂਈਆਂ 12 ਵੱਜ ਕੇ 12 ਮਿੰਟ ਅਤੇ 12 ਸਕਿੰਟ ਦਾ ਸਮਾਂ ਦਰਸਾਉਣਗੀਆਂ ਤਾਂ ਸਮਾਂ, ਤਰੀਕ, ਮਹੀਨਾ ਅਤੇ ਸਾਲ ਦੇ ਸਾਰੇ ਅੰਕ 12 ਭਾਵ 12-12-12-12-12-12 ਹੋਣਗੇ। ਇਸ ਸਦੀ ਵਿੱਚ 12 ਅੰਕ ਦਾ ਅਜਿਹਾ ਮੇਲ ਪਹਿਲੀ ਅਤੇ ਆਖਰੀ ਵਾਰ ਹੋਵੇਗਾ। ਮੁੜ ਅੰਕਾਂ ਦਾ ਇਹ ਮੇਲ 100 ਸਾਲਾਂ ਬਾਅਦ 12 ਦਸੰਬਰ 2112 ਨੂੰ 12 ਵੱਜ ਕੇ 12 ਮਿੰਟ ਅਤੇ 12 ਸਕਿੰਟ ‘ਤੇ ਹੋਵੇਗਾ। ਇਸੇ ਤਰ੍ਹਾਂ ਦਾ 12 ਅੰਕ ਇਹ ਮੇਲ 100 ਸਾਲ ਪਹਿਲਾਂ 12 ਦਸੰਬਰ 1912 ਨੂੰ ਹੋਇਆ ਸੀ।

1.
ਆਵੇਗਾ ਦਿਨ
ਬਾਰਾਂ-ਬਾਰਾਂ ਤੇ ਬਾਰਾਂ 
ਸੌ ਸਾਲ ਬਾਦ 

2.
ਚੜ੍ਹਿਆ ਦਿਨ
ਤਰੀਕੋਂ ਬੇਖ਼ਬਰ
ਉੱਡਦੇ ਪੰਛੀ

3.
ਉੱਗਾ ਸੂਰਜ
ਵਿਲੱਖਣ ਤਰੀਕ
ਓਹੀਓ ਲੌਅ

4.
ਅਨੋਖਾ ਦਿਨ
ਬੇਸ਼ੁਮਾਰ ਵਿਆਹ
ਲੋਕਾਂ ਨੂੰ ਚਾਅ 

ਡਾ. ਹਰਦੀਪ ਕੌਰ ਸੰਧੂ 
(ਬਰਨਾਲ਼ਾ) 10 Dec 2012

ਅਨੋਖਾ ਰਾਗ (ਤਾਂਕਾ)

'ਤਾਂਕਾ' ( Tanka ) ਜਪਾਨੀ ਕਾਵਿ ਵਿਧਾ ਹੈ। ਇਹ 5 ਸਤਰਾਂ 'ਚ ਲਿਖਿਆ ਜਾਂਦਾ ਹੈ, ਜਿਸ 'ਚ ਕ੍ਰਮਵਾਰ 5 + 7 + 5 + 7 + 7 ਧੁਨੀ ਖੰਡ ਹੁੰਦੇ ਹਨ।
1.
ਸ਼ੀਤਲਤਾਈ                                                      
ਨੂਰੋ -ਨੂਰ ਬਹਾਰ
ਅਨੋਖਾ ਰਾਗ
ਆਤਮਾ ਦਾ ਹਿਲੋਰ
ਤੇਰੀ  ਹੈ ਸਿਮਰਤੀ

2.
ਸਾਂਝ ਦਿਲਾਂ ਦੀ
ਤੋੜ ਕੇ ਸਰਹੱਦਾਂ
ਧੜਕ ਉੱਠੀ
ਪੁਰਾ ਤੇ ਕਦੇ ਪੱਛੋਂ
ਵੰਡਣ ਸੁਗੰਧੀਆਂ

3.
ਤ੍ਰੇਲ ਦੇ ਹੰਝੂ
ਧੋਣ ਹਰ ਸਵੇਰ
ਫੁੱਲ ਗੇਂਦੇ ਦਾ
ਪ੍ਰਦੂਸ਼ਣ ਭ੍ਰਿਸ਼ਟੇ
ਫੁੱਲ ਦੀ ਕਲੀ -ਕਲੀ

ਪ੍ਰੋ ਦਵਿੰਦਰ ਕੌਰ ਸਿੱਧੂ
(ਦੌਧਰ -ਮੋਗਾ )

8 Dec 2012

ਰਾਤ ਹਨ੍ਹੇਰੀ

ਬੀਤੇ ਕੱਲ ਦੀਆਂ ਬਾਤਾਂ ਪਾਈਆਂ ਨੇ ਜਦੋਂ ਕਦੇ ਅਸੀਂ ਸਾਰੇ ਵਿਹੜੇ 'ਚ ਮੰਜੇ ਡਾਹ ਕੇ ਰਾਤ ਨੂੰ ਸੌਂਦੇ ਸੀ ਤੇ ਟਿਮਿਟਮਾਉਂਦੇ ਤਾਰਿਆਂ ਵਾਲ਼ੀ ਰਾਤ ਦਾ ਆਨੰਦ ਮਾਣਦੇ ਸੀ। ਨਿੱਕੜੀ ਸੁਪ੍ਰੀਤ ਨੇ ਜਿੰਨ੍ਹਾ ਕੁ ਯਾਦ ਆਇਆ ਆਪਣੀ ਹਾਇਕੁ ਕਲਮ ਨਾਲ਼ ਪੇਸ਼ ਕੀਤਾ ਹੈ।


ਸੁਪ੍ਰੀਤ ਕੌਰ ਸੰਧੂ
(ਸਿਡਨੀ)

ਨੋਟ: ਇਹ ਪੋਸਟ ਹੁਣ ਤੱਕ 29 ਵਾਰ ਖੋਲ੍ਹ ਕੇ ਪੜ੍ਹੀ ਗਈ ।

7 Dec 2012

ਇੱਕੋ ਉਮੰਗ


1.

ਇੱਕੋ ਉਮੰਗ
ਪਰਛਾਵੇਂ ਵਾਂਗਰ
ਤੂੰ ਹੋਵੇਂ ਸੰਗ

2.
ਖੋਹ ਕੇ ਹੱਕ
ਨਹੀਂ ਮਿਲਦਾ ਚੈਨ
ਸੋਚ ਕੇ ਰੱਖ

3.
ਗੋਲ-ਗੋਲ ਨੇ
ਸੂਰਜ ਚੰਦ ਭੂੰਮੀ
ਲੱਗਦੀ ਰੋਟੀ

ਹਰਭਜਨ ਸਿੰਘ ਖੇਮਕਰਨੀ
(ਅੰਮ੍ਰਿਤਸਰ) 

5 Dec 2012

ਮਨ ਦੀਆਂ ਗੱਲਾਂ

ਜਦੋਂ ਕੋਈ ਆਪਣੇ ਮਨ ਦੀਆਂ ਪਰਤਾਂ ਫਰੋਲ਼ ਸਾਡੇ ਸਾਹਮਣੇ ਲਿਆ ਧਰਦਾ ਹੈ ਤਾਂ ਸਾਡਾ ਵਾਹ ਉਸ ਦੀਆਂ ਅਣਲਿਖੀਆਂ ਸੋਚਾਂ ਨਾਲ਼ ਪੈਂਦਾ ਹੈ। ਬੀਤਿਆ ਸਮਾਂ ਮਨੁੱਖੀ ਮਨ ਨੂੰ ਬਹੁਤ ਹੱਦ ਤੱਕ ਪ੍ਰਭਾਵਿਤ ਕਰਦਾ ਹੈ ਤੇ ਇੱਕਲਾ ਮਨ ਉਹਨਾਂ ਹੀ ਪਲਾਂ ਨੁੰ ਘੁੱਟ ਕੇ ਫੜਨ ਲਈ ਯਤਨਸ਼ੀਲ ਰਹਿੰਦਾ ਹੈ। ਕੁਝ ਇਹੋ ਜਿਹੇ ਅਹਿਸਾਸ ਸਾਡੀ ਹਾਇਕੁ ਕਲਮ ਨੇ ਬੰਨੇ ਹਨ। 

1.
ਮੇਰੇ ਰੁਝੇਵੇਂ 
ਮੇਰੇ ਮਨ ਦੇ ਨਾਲ 
ਕਲਮ  ਚੁੱਪ

2.

ਘਰ  ਸੀ ਬੰਦ 
ਜੰਦਰੇ  ਦਾ ਪਹਿਰਾ
ਅੰਦਰ  ਜਾਲੇ਼

3.

ਚੁੱਪ  ਡਰਾਵੇ 
ਆਪਣਾ ਪਰਛਾਵਾਂ 
ਆਪ ਹੀ ਦੇਖਾਂ 


ਦਿਲਜੋਧ ਸਿੰਘ 
(ਨਵੀਂ ਦਿੱਲੀ) 

3 Dec 2012

ਆਖਣ ਝਾਤ

ਕਦੇ-ਕਦੇ ਇਓਂ ਨਹੀਂ ਲੱਗਦਾ ਬਈ ਇਹ ਫ਼ਲ ਤੇ ਸਬਜ਼ੀਆਂ ਵੀ ਸਾਡੇ ਨਾਲ਼ ਗੱਲਾਂ ਕਰਦੇ ਨੇ ਤੇ ਕਦੇ ਨਾ ਕਦੇ ਕੁਝ ਅਜੀਬ ਹਰਕਤਾਂ ਵੀ ਕਰਦੇ ਨੇ। 
ਡਾ. ਹਰਦੀਪ ਕੌਰ ਸੰਧੂ 
(ਬਰਨਾਲ਼ਾ-ਸਿਡਨੀ) 

2 Dec 2012

ਹਾਇਕੁ ਗੋਸ਼ਟੀ

ਉਦਿਤਾ ਸਚਿਦਾਨੰਦ, ਡਾ. ਵਿਮਲ, ਸੁਆਮੀ ਜੀ,ਪ੍ਰੋ. ਹਿਦਿਆਕੀ ਇਸ਼ੀਦਾ 
ਕਾਵਿ ਖੋਜ ਸੰਸਥਾ ਦੀ ਰਹਿਨੁਮਾਈ ਅਧੀਨ ਭਾਰਤੀ ਵਿੱਦਿਆ ਭਵਨ ਕਾਪਰਨੀਕਸ ਲੇਨ ਕਸਤੂਰਬਾ ਗਾਂਧੀ ਮਾਰਗ ਨਵੀਂ ਦਿੱਲੀ ਵਿਖੇ 27-28 ਨਵੰਬਰ 2012 ਨੂੰ ਦੋ ਦਿਨਾਂ ਹਾਇਕੁ ਗੋਸ਼ਟੀ ਹੋਈ। ਇਸ ਗੋਸ਼ਟੀ ਦਾ ਸੰਚਾਲਨ ਸੁਪ੍ਰਸਿੱਧ ਸਾਹਿਤਕਾਰ ਡਾ. ਗੰਗਾ ਪ੍ਰਸਾਦ ਵਿਮਲ ਨੇ ਕੀਤਾ। ਡਾ. ਸੁਆਮੀ ਸ਼ਿਆਮਾ ਨੰਦ ਸਰਸਵਤੀ 'ਰੌਸ਼ਨ' ਦਾ ਹਾਇਕੁ ਸੰਗ੍ਰਹਿ 'ਰੌਸ਼ਨ ਹੂੰ ਮੈਂ' ਲੋਕ ਅਰਪਣ ਹੋਇਆ। 
ਪ੍ਰੋ. ਹਿਦਿਆਕੀ ਇਸ਼ੀਦਾ (ਜਪਾਨ)

ਹਿੰਦੀ ਤੇ ਜਪਾਨੀ ਭਾਸ਼ਾ ਦੇ ਵਿਦਵਾਨ ਪ੍ਰੋ. ਹਿਦੀਆਕੀ ਇਸ਼ਿਦਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਜਪਾਨੀ ਤੇ ਹਿੰਦੀ ਦੀ ਮਹਾਨ ਲੇਖਕਾ ਉਦਿਤਾ ਸਚਿਦਾਨੰਦ (ਜੋ ਹਾਇਕੁ ਦੇ ਅਨੁਵਾਦ ਦਾ ਕਾਰਜ ਕਰਦੇ ਹਨ) ਨੇ ਭਾਰਤ 'ਚ ਹਾਇਕੁ 'ਤੇ ਹੋਏ ਕੰਮ ਬਾਰੇ ਜਾਣਕਾਰੀ ਦਿੱਤੀ।


ਡਾ. ਤੋਮੋਕੋ ਕਿਕੁਚੀ ਪਿਛਲੇ ਵੀਹ ਸਾਲਾਂ ਤੋਂ ਭਾਰਤ 'ਚ ਰਹਿ ਰਹੇ ਹਨ ਤੇ ਹਾਇਕੁ ਦਾ ਅਨੁਵਾਦ ਕਾਰਜ ਸੰਭਾਲ ਰਹੇ ਹਨ। ਆਪ ਨੇ ਹਾਇਕੁ ਤੇ ਚੋਕਾ ਬਾਰੇ ਜਾਣਕਾਰੀ ਦਿੱਤੀ। ਆਪਨੇ ਯੋਸਾ ਬੁਸੋਨ ਦੇ ਹਾਇਕੁ ਦਾ ਅਨੁਵਾਦ ਸੁਣਾਇਆ। ਇਸ ਵਿੱਚ ਹਿੰਦੀ ਦਾ ਵਰਣ-ਵਿਧਾਨ ਸਾਫ਼ ਦੇਖਿਆ ਜਾ ਸਕਦਾ ਹੈਸੁੰਦਰ ਰਾਤ 
ਚੰਦਰਮਾ ਮੁਝੇ ਦੋ
ਉਦਿਤਾ ਸੱਚਦਾਨੰਦ
ਬੱਚਾ ਰੋਤਾ ਹੈ

ਰਾਮੇਸ਼ਵਰ ਕੰਬੋਜ 'ਹਿਮਾਂਸ਼ੂ' ਨੇ ਹਿੰਦੀ ਹਾਇਕੁ ਤੇ ਤ੍ਰਿਵੇਣੀ 'ਚ  ਹਾਇਕੁ, ਹਾਇਗਾ, ਤਾਂਕਾ, ਚੋਕਾ ਤੇ ਸੇਦੋਕਾ ਸਬੰਧੀ ਹੋ ਰਹੇ ਕੰਮ ਬਾਰੇ ਜਾਣਕਾਰੀ ਦਿੱਤੀ। 
ਗੋਸ਼ਟੀ ਵਿੱਚ ਸਭ ਤੋਂ ਵੱਧ ਖਿੱਚ ਦਾ ਕੇਂਦਰ ਪੰਜਾਬੀ ਹਾਇਕੁ ਬਾਰੇ ਹੋਈ ਚਰਚਾ ਬਣੀ, ਜਿੱਥੇ ਹਾਇਕੁ-ਲੋਕ ਦਾ ਖਾਸ ਜ਼ਿਕਰ ਹੋਇਆ। ਅੱਜ ਤੋਂ 4 ਕੁ ਦਹਾਕੇ ਪਹਿਲਾਂ 

ਪੰਜਾਬੀ ਹਾਇਕੁ 'ਚ ਜਪਾਨੀ ਵਿਧਾ ਅਨੁਸਾਰ ਕੰਮ ਸ਼ੁਰੂ ਤਾਂ ਹੋਇਆ ਸੀ ਪਰ ਅੱਗੇ ਵਧ ਨਹੀਂ ਸਕਿਆ। ਓਸੇ ਅਧੂਰੇ ਕੰਮ ਨੂੰ ਕਰਨ ਦਾ ਬੀੜਾ ਹਾਇਕੁ-ਲੋਕ ਨੇ ਚੁੱਕਿਆ ਹੈ।ਪੰਜਾਬੀ ਹਾਇਕੁ ਵਿੱਚ ਜਪਾਨੀ ਕਾਵਿ ਵਿਧਾ ਅਨੁਸਾਰ ਕੰਮ ਕਰਨ ਦਾ ਜੋ ਟੀਚਾ ਹਾਇਕੁ-ਲੋਕ ਨੇ ਮਿਥਿਆ ਹੈ ਉਸ ਦੀ ਭਰਪੂਰ ਸ਼ਲਾਘਾ ਹੋਈ। ਇਹ ਹਾਇਕੁ -ਲੋਕ ਲਈ ਬਹੁਤ ਵੱਡੀ ਉਪਲਭਦੀ ਹੈ। ਸਮੂਹ ਹਾਇਕੁ ਪਰਿਵਾਰ ਇਸ ਲਈ ਵਧਾਈ ਦਾ ਹੱਕਦਾਰ ਹੈ। 

ਪੇਸ਼ ਕਰਤਾ: ਕਾਵਿ ਖੋਜ ਸੰਸਥਾ 

1 Dec 2012

ਚੜ੍ਹਦਾ ਚੰਨ


1.
ਬੋਲ- ਕੁਬੋਲ
ਗੂੰਜਣ ਹੋਵੇ ਜਿਓਂ
ਖੂਹ ਦੇ ਬੋਲ

2.
ਕੋਈ ਵੀ ਬੈਠੇ
ਕੁਰਸੀ ਦੀ ਯੋਗਤਾ
ਜੁਗਾੜ ਬੰਦੀ

3.
ਚੜ੍ਹਦਾ ਚੰਨ
ਵੰਡਦਿਆਂ ਰੌਸ਼ਨੀ
ਨਾ ਪਾਵੇ ਡੰਡ

 ਹਰਭਜਨ ਸਿੰਘ ਖੇਮਕਰਨੀ
(ਅੰਮ੍ਰਿਤਸਰ)